International News

ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਤੇ ਸਮੂਹ ਸੰਸਾਰ ਨੂੰ ਲੱਖ ਲੱਖ ਵਧਾਈਆਂ ਜੀ

ਪੈਰਿਸ:  ਸਮਾਜ ਦੇ ਬਹੁਤ ਪਛੜੇ ਵਰਗ ਨਾਲ ਹੋ ਰਹੇ ਅਨਿਆਂ ਖਿਲਾਫ ਆਵਾਜ਼ ਬੁਲੰਦ ਕਰਨ ਵਾਲੇ ਭਗਤ ਰਵਿਦਾਸ ਦਾ ਜਨਮ ਮੁਹੱਲਾ ਸੀਰ ਗੋਵਰਧਨ, ਕਾਂਸ਼ੀ(ਬਨਾਰਸ) ਹੁਣ ਵਾਰਾਨਸੀ (ਉੱਤਰ ਪ੍ਰਦੇਸ਼) ਵਿੱਚ ਹੋਇਆ। ਉਨ੍ਹਾਂ ਸਾਂਝੀਵਾਲਤਾ ਦਾ ਸੰਦੇਸ਼ ਦਿੰਦਿਆਂ ਉਸ ਵੇਲੇ ਸਮਾਜ ਵਿੱਚ ਫੈਲੀਆਂ ਬੁਰਾਈਆਂ ਉਚ-ਨੀਚ, ਛੂਤ-ਛਾਤ, ਭੇਖਾਂ-ਪਖੰਡਾਂ, ਨਾ-ਬਰਾਬਰੀ ਦਾ ਜ਼ੋਰਦਾਰ ਖੰਡਨ ਕੀਤਾ। ਵਰਣ ਵਰਗ ਦੀ ਸਖ਼ਤੀ ਹੋਣ ਕਾਰਨ ਆਪ ਸੰਸਕ੍ਰਿਤ ਦੀ ਪੜ੍ਹਾਈ ਤੋਂ ਵਾਂਝੇ ਰਹਿ ਗਏ ਸਨ। ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਵਿੱਚ ਯਾਤਰਾ ਕਰ ਕੇ ਆਪ ਨੇ ਸੰਤਾਂ, ਸਾਧੂਆਂ ਨਾਲ ਮੁਲਾਕਾਤਾਂ ਕੀਤੀਆਂ ਅਤੇ ਬਾਣੀ ਰਚ ਕੇ ਰੂਹਾਨੀ ਸੰਦੇਸ਼ ਦਿੱਤਾ। ਆਪ ਜੀ ਦੀਆਂ ਰਚਨਾਵਾਂ ਵੱਖ-ਵੱਖ ਭਾਸ਼ਾਵਾਂ ਵਿੱਚ ਮਿਲਦੀਆਂ ਹਨ।

ਬੇਗਮ ਪੁਰਾ ਸਹਰ ਕੋ ਨਾਉ ॥

ਦੂਖੁ ਅੰਦੋਹੁ ਨਹੀ ਤਿਹਿ ਠਾਉ ॥

ਨਾਂ ਤਸਵੀਸੁ ਖਿਰਾਜੁ ਨ ਮਾਲੁ ॥

ਖਉਫੁ ਨ ਖਤਾ ਨ ਤਰਸੁ ਜਵਾਲੁ ॥1॥

ਅਬ ਮੋਹਿ ਖੂਬ ਵਤਨ ਗਹ ਪਾਈ ॥

ਊਹਾਂ ਖੈਰਿ ਸਦਾ ਮੇਰੇ ਭਾਈ ॥1॥ਰਹਾਉ॥

ਕਾਇਮੁ ਦਾਇਮੁ ਸਦਾ ਪਾਤਿਸਾਹੀ ॥

ਦੋਮ ਨ ਸੇਮ ਏਕ ਸੋ ਆਹੀ ॥

ਆਬਾਦਾਨੁ ਸਦਾ ਮਸਹੂਰ ॥

ਊਹਾਂ ਗਨੀ ਬਸਹਿ ਮਾਮੂਰ ॥2॥

ਤਿਉ ਤਿਉ ਸੈਲ ਕਰਹਿ ਜਿਉ ਭਾਵੈ ॥

ਮਹਰਮ ਮਹਲ ਨ ਕੋ ਅਟਕਾਵੈ ॥

ਕਹਿ ਰਵਿਦਾਸ ਖਲਾਸ ਚਮਾਰਾ ॥

ਜੋ ਹਮ ਸਹਰੀ ਸੁ ਮੀਤੁ ਹਮਾਰਾ ॥3॥2॥345॥

Related posts

World Sikh Parliament to alert World Leaders — amid exposure of Indian Intelligence Operations

INP1012

ਨਹਿਰ ਵਿਚ ਡੁੱਬ ਰਹੀ ਲੜਕੀ ਨੂੰ ਦਸਤਾਰ ਰਾਹੀ ਬਚਾਉਣ ਵਾਲੇ ਨੌਜੁਆਨਾਂ ਨੂੰਪੰਥ ਹਿਤੈਸੀ ਆਗੂਆਂ ਵਲੋਂ ਅਣਗੌਲਿਆ ਕਰਨਾ ਚਿੰਤਾ ਦਾ ਵਿਸ਼ਾ:- ਉੱਘੇ ਸਿੱਘ ਆਗੂ/ਲੇਖਕ

INP1012

ਸਰਕਾਰ ਨੇ ਪੰਜਵੀਂ ਵਾਰ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਜਥੇਬੰਦੀ ਦਾ ਫੇਸਬੁੱਕ ਪੇਜ ਕੀਤਾ ਬੰਦ

INP1012

Leave a Comment