International News National News

ਸਿੱਖ ਪੰਥ ਲਈ ਖੁਸ਼ਖਬਰੀ – ਭਾਈ ਬਲਵਿੰਦਰ ਸਿੰਘ ਜੀ ਖੁਨਖੁਨਾ 5 ਸਾਲਾਂ ਬਾਅਦ ਹੋਏ ਨਾਭਾ ਜੇਲ੍ਹ ਵਿੱਚੋਂ ਰਿਹਾਅ

ਸਿੱਖ ਰਿਲੀਫ ਦੇ ਨੁਮਾਇੰਦੇ ਉਹਨਾਂ ਨੂੰ ਲੈਣ ਲਈ ਪਹੁੰਚੇ ਨਾਭਾ ਜੇਲ਼

Bhai Balwinder Singh ji Khunkhana released from Nahba Prison after 5 long years.

Sikh Relief team was at the Nahba jail gate to receive him.

ਪੁਲਿਸ ਦੇ ਅਣਮਨੁੱਖੀ ਤਸ਼ੱਦਦ ਸਹਿ ਕੇ, ਝੂਠੇ ਕੇਸ ਵਿੱਚ ਪੰਜਾਬ ਪੁਲਿਸ ਵੱਲੋਂ ਨਜ਼ਰਬੰਦ ਭਾਈ ਬਲਵਿੰਦਰ ਸਿੰਘ ਖੁਨਖੁਨਾ ਆਪਣੀ ਸਜ਼ਾ ਪੂਰੀ ਕਰਨ ਤੋਂ ਬਾਅਦ ਅੱਜ ਨਾਭਾ ਜੇਲ੍ਹ ਵਿੱਚੋਂ ਰਿਹਾਅ ਹੋ ਗਏ ਹਨ ।

ਸਿੱਖ ਰਿਲੀਫ ਵੱਲੋਂ ਉਹਨਾਂ ਦੀ ਜੇਲ੍ਹ ਬੰਦੀ ਦੌਰਾਨ ਪਰਿਵਾਰ ਉੱਤੇ ਆਏ ਔਖੇ ਸਮੇਂ ਦੌਰਾਨ ਉਹਨਾਂ ਦੀ ਅਤੇ ਉਹਨਾਂ ਦੇ ਪਰਿਵਾਰ ਦੀ ਸੰਗਤ ਦੇ ਸਹਿਯੋਗ ਨਾਲ ਸੇਵਾ ਕੀਤੀ ।

ਉਹਨਾਂ ਦੇ ਬੱਚਿਆਂ ਦੀਆਂ ਸਕੂਲੀ ਫੀਸਾਂ ਅਦਾ ਕੀਤੀਆਂ ਗਈਆਂ । ਉਹਨਾਂ ਦੀ ਵੱਡੀ ਲੜਕੀ ਦੇ ਅਨੰਦ ਕਾਰਜ ਵੀ ਸੰਗਤਾਂ ਦੇ ਸਹਿਯੋਗ ਨਾਲ ਕੀਤੇ ਗਏ । ਹਰ ਦੁੱਖ ਸੁੱਖ ਦੇ ਸਮੇਂ ਪਰਿਵਾਰ ਅਤੇ ਭਾਈ ਸਾਹਿਬ ਦਾ ਸਾਥ ਦਿੱਤਾ ।

ਸੰਗਤਾਂ ਦੀਆਂ ਅਰਦਾਸਾਂ ਸਦਕਾ ਅੱਜ ਭਾਈ ਬਲਵਿੰਦਰ ਸਿੰਘ ਖੁਨਖੁਨਾ ਆਪਣੇ ਪਰਿਵਾਰ ਵਿੱਚ ਵਾਪਸ ਆ ਗਏ ਹਨ ।

ਸਿੱਖ ਰਿਲੀਫ ਉਹਨਾਂ ਸਭ ਸੰਗਤਾਂ ਦੀ ਧੰਨਵਾਦੀ ਹੈ ਜਿਨ੍ਹਾਂ ਨੇ ਭਾਈ ਬਲਵਿੰਦਰ ਸਿੰਘ ਖੁਨਖੁਨਾ ਦੀ ਕੈਦ ਦੌਰਾਨ ਉਹਨਾਂ ਅਤੇ ਉਹਨਾਂ ਦੇ ਪਰਿਵਾਰ ਦੀ ਮਦਦ ਕੀਤੀ ।

Related posts

ਪੰਜ ਆਬ ਗੁਰਬਾਣੀ ਰੇਡੀਓ ਸਿੱਖ ਸੰਗਤ ਲਈ ਸ਼ੁਰੂਆਤ

INP1012

ਰੇਨਬੋ ਪਬਲਿਕ ਸਕੂਲ ਹੁਸੈਨਪੁਰਾ ਦੇ ਵਿਦਿਆਰਥੀ ਰਾਜਵਿੰਦਰ ਸਿੰਘ ਨੇ ਨੈਸ਼ਨਲ ਖੇਡਾਂ ਵਿਚ ਥਾਂ ਬਣਾਈ

INP1012

ਪਟਵਾਰੀਆਂ ਵਲੋਂ ਵਾਧੂ ਹਲਕਿਆਂ ਦਾ ਚਾਰਜ ਛੱਡਣ ਕਾਰਨ ਹੋ ਰਹੀ ਪ੍ਰੇਸ਼ਾਨੀ ਨੂੰ ਦੂਰ ਕੀਤਾ ਜਾਵੇ ਐਮ ਐਲ ਏ ਰਾਜਪੁਰਾ ਸ੍ਰ. ਕੰਬੋਜ

INP1012

Leave a Comment