International News

ਭਾਰਤੀ ਹਾਈ ਕਮਿਸ਼ਨ ਲੰਡਨ ਸਾਹਮਣੇ, ਭਾਰਤ ਵਿੱਚ 3 ਸਿੱਖ ਨੌਜਵਾਨਾਂ ਨੂੰ ਦਿੱਤੀ ਗਈ ਨਾਜਾਇਜ਼ ਉਮਰ ਕੈਦ ਸਬੰਧੀ ਹੋਏ ਮੁਜ਼ਾਹਰੇ ਵਿੱਚ ਸ਼ਾਮਲ ਹੋਈ ‘ਸਿੱਖ ਰਿਲੀਫ’

ਲੰਡਨ 9 ਮਾਰਚ 2019 : ਪੰਜਾਬ ਅੰਦਰ ਨਵਾਂਸ਼ਹਿਰ ਦੀ ਅਦਾਲਤ ਵੱਲੋਂ 3 ਨੌਜਵਾਨਾਂ ਅਰਵਿੰਦਰ ਸਿੰਘ, ਰਣਜੀਤ ਸਿੰਘ ਅਤੇ ਸੁਰਜੀਤ ਸਿੰਘ ਨੂੰ ਸਿੱਖ ਲਿਟਰੇਚਰ ਰੱਖਣ ਅਤੇ ਸ਼ਹੀਦਾਂ ਦੀਆਂ ਫੋਟੋਆਂ ਫੇਸਬੁੱਕ ਉੱਤੇ ਸ਼ੇਅਰ ਕਰਨ ਕਰਕੇ ਦੇਸ਼ ਧ੍ਰੋਹ ਦਾ ਕੇਸ ਪਾ ਕੇ ਉਮਰ ਕੈਦ ਦੀ ਦਿੱਤੀ ਸਜ਼ਾ ਖਿਲਾਫ ਇੰਗਲੈਂਡ ਦੀਆਂ ਜਥੇਬੰਦੀਆਂ ਵੱਲੋਂ ਭਾਰਤ ਸਰਕਾਰ ਖਿਲਾਫ ਰੱਖੇ ਮੁਜ਼ਾਹਰੇ ਵਿੱਚ ‘ਸਿੱਖ ਰਿਲੀਫ’ ਵੱਲੋਂ ਸ਼ਮੂਲੀਅਤ ਕੀਤੀ ਗਈ ਅਤੇ ਸਾਰੀਆਂ ਜਥੇਬੰਦੀਆਂ ਨਾਲ ਮਿਲ ਕੇ ਇਹਨਾਂ ਨੌਜਵਾਨਾਂ ਦੀ ਨਜਾਇਜ਼ ਹਿਰਾਸਤ ਖਿਲਾਫ ਹਾਅ ਦਾ ਨਾਅਰਾ ਮਾਰਿਆ ਗਿਆ ।

ਸਿੱਖ ਜਥੇਬੰਦੀਆਂ ਵੱਲੋਂ ਸਿੱਖ ਨੌਜਵਾਨਾਂ ਦੇ ਲਈ ਇਨਸਾਫ ਲੈਣ ਦੀ ਮੰਗ ਨੂੰ ਲੈ ਕੇ ਕੀਤੇ ਜਾ ਰਿਹੇ ਵਿਰੋਧ ਪ੍ਰਦਰਸ਼ਨ ਦੇ ਖਿਲਾਫ ਵਿੱਚ ਭਾਰਤ ਪੱਖੀ ਲੋਕਾਂ ਵੱਲੋਂ ਭਾਰਤੀ ਅਦਾਲਤ ਵੱਲੋਂ ਕੀਤੇ ਫੈਸਲੇ ਨੂੰ ਜਾਇਜ਼ ਠਹਿਰਾਇਆ ਗਿਆ । ਭਾਰਤ ਪੱਖੀ ਲੋਖਾਂ ਦੇ ਇਸ ਵਤੀਰੇ ਦਾ ਸਿੱਖਾਂ ਵੱਲੋਂ ਕਰੜਾ ਵਿਰੋਧ ਕੀਤਾ ਗਿਆ ।

ਤਿੰਨ ਨੌਜਵਾਨਾਂ ਨੂੰ ਝੂਠੇ ਕੇਸ ਵਿੱਚ ਗ੍ਰਿਫਤਾਰ ਕਰਨ ਦਾ ਭਾਰਤ ਵਿੱਚ ਇਹ ਪਹਿਲਾ ਕੇਸ ਨਹੀਂ ਹੈ । ਇਸ ਤੋਂ ਪਹਿਲਾਂ ਵੀ ਸੈਂਕੜੇ ਸਿੱਖ ਨੌਜਵਾਨ ਝੂਠੇ ਕੇਸਾਂ ਵਿੱਚ ਫਸਾ ਕੇ ਜੇਲ੍ਹਾਂ ਵਿੱਚ ਸੁੱਟੇ ਗਏ ਹਨ ਅਤੇ ਕਈ ਨੌਜਵਾਨ ਸਜ਼ਾਵਾਂ ਪੂਰੀਆਂ ਹੋਣ ਤੋਂ ਬਾਅਦ ਵੀ ਜੇਲ੍ਹਾਂ ਵਿੱਚ ਬੰਦ ਹਨ ।

‘ਸਿੱਖ ਰਿਲੀਫ’ ਆਪਣੇ ਬੰਦੀ ਸਿੰਘਾਂ ਦੀ ਮਦਦ ਕਰਨ ਤੇ ਮਿਸ਼ਨ ਤੇ ਚਲਦਿਆਂ ਬੰਦੀ ਸਿੰਘਾਂ ਦੀ ਰਿਹਾਈ ਦੇ ਉਪਰਾਲੇ ਕਰਦੀ ਆ ਰਹੀ ਹੈ ਅਤੇ ਇਹਨਾਂ ਤਿੰਨ ਨੌਜਵਾਨਾਂ ਲਈ ਵੀ ਕਾਨੂੰਨੀ ਲੜਾਈ ਲੜ ਰਹੀ ਹੈ ।

ਭਾਰਤ ਅੰਦਰ ਵੀ ਸਿੱਖਾਂ ਵੱਲੋਂ ਇਹਨਾਂ ਤਿੰਨ ਨੌਜਵਾਨਾਂ ਦੀ ਰਿਹਾਈ ਲਈ ਵਿਰੋਧ ਪ੍ਰਦਰਸ਼ਨ ਕੀਤੇ ਗਏ ਅਤੇ ਜਾਰੀ ਹਨ , ਇੰਗਲੈਂਡ ਦੀਆਂ ਜਥੇਬੰਦੀਆਂ ਵੱਲੋਂ ਬੰਦੀ ਨੌਜਵਾਨਾਂ ਦੇ ਹੱਕ ਵਿੱਚੇ ਕੀਤੇ ਗਏ ਮੁਜ਼ਾਹਰੇ ਸ਼ਲਾਘਾਯੋਗ ਹਨ ।

ਸਿੱਖ ਜਥੇਬੰਦੀਆਂ ਦੀ ਬੰਦੀ ਸਿੰਘਾਂ ਦੇ ਹੱਕ ਵਿੱਚ ਲਾਮਬੰਦੀ ਭਾਰਤ ਸਰਕਾਰ ਨੂੰ ਇਹ ਸੁਨੇਹਾ ਜ਼ਰੂਰ ਦੇਵੇਗੀ ਕਿ ਸਿੱਖ ਆਪਣੇ ਨੌਜਵਾਨਾਂ ਦੇ ਭਵਿੱਖ ਪਰਤੀ ਚਿੰਤਤ ਹਨ ਤੇ ਉਹ ਭਾਰਤ ਸਰਕਾਰ ਦੇ ਜ਼ੁਲਮਾਂ ਨੂੰ ਚੁੱਪ ਕਰਕੇ ਨਹੀਂ ਸਹਿਣਗੇ ।

‘ਸਿੱਖ ਰਿਲੀਫ’ ਸੰਗਤਾਂ ਦੇ ਸਹਿਯੋਗ ਨਾਲ ਆਪਣੇ ਪੱਧਰ ਤੇ ਬੰਦੀ ਸਿੱਖਾਂ ਦੀ ਰਿਹਾਈ ਲਈ ਅਦਾਲਤੀ ਲੜਾਈ ਸਦਾ ਲੜਦੀ ਰਹੇਗੀ । ਸਾਡਾ ਮੰਨਣਾ ਹੈ ਸਿੱਖ ਜਥੇਬੰਦੀਆਂ ਵੱਲੋਂ ਮਿਲ ਕੇ ਬੰਦੀ ਸਿੰਘਾਂ ਦੇ ਪ੍ਰਤੀ ਅੰਤਰਰਾਸ਼ਟਰੀ ਪੱਧਰ ਤੇ ਉਠਾਈ ਗਈ ਅਵਾਜ਼ ਉਹਨਾਂ ਦੀ ਰਿਹਾਈ ਦੇ ਰਸਤੇ ਨੂੰ ਕੁਝ ਸੁਖਾਲਾ ਜ਼ਰੂਰ ਬਣਾਵੇਗੀ । ਇਸ ਸੰਦਰਭ ਵਿੱਚ ਲੰਡਨ ਵਿੱਚ ਬੰਦੀ ਸਿੰਘਾਂ ਦੇ ਹੱਕ ਵਿੱਚ ਹੋਇਆ ਮੁਜ਼ਾਹਰਾ ਇੱਕ ਚੰਗਾ ਕਦਮ ਹੈ ਤੇ ‘ਸਿੱਖ ਰਿਲੀਫ’ ਭਵਿੱਖ ਵਿੱਚ ਵੀ ਬੰਦੀ ਸਿੰਘਾਂ ਦੇ ਹੱਕ ਵਿੱਚ ਅਵਾਜ਼ ਉਠਾਉਣ ਵਾਲੇ ਹਰ ਕਦਮ ਦਾ ਸਾਥ ਦੇਵੇਗੀ ।

Related posts

ਵਰਲਡ ਸਿੱਖ ਪਾਰਲੀਮੈਂਟ ਨੇ ਆਪਣੇ ਕੰਮਕਾਜ ਦੀ ਕੀਤੀ ਅਰੰਭਤਾ – ਪਹਿਲਾ ਇਤਿਹਾਸਕ ਉਦਘਾਟਨੀ ਸੈਸ਼ਨ ਪੈਰਿਸ ਵਿੱਚ ਹੋਇਆ ਸੰਪੰਨ

INP1012

ਅਸੀਂ ਦੂਜੇ ਦਾ ਆਸਰਾ ਤੱਕਣੋਂ ਕਦੋਂ ਹਟਾਂਗੇ? — ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ

INP1012

ਸੁਰਾਂ, ਬੋਲਾਂ ਦੇ ਸੁਮੇਲ ਦੀ ਬਾਤ ਪਾਉਂਦੀ ਮੈਡੇਸਟੋ ‘ਚ ਸੰਪਨ ਹੋਈ ਸ਼ਾਮ ਸੁਰੀਲੀ

INP1012

Leave a Comment