International News

ਯੂ. ਕੇ. ਦੀਆਂ ਸਿੱਖ ਜਥੇਬੰਦੀਆਂ ਅਤੇ ਗੁਰਦੁਵਾਰਿਆਂ ਕਮੇਟੀਆਂ ਨਾਲ ਸਬੰਧਤ ਇੱਕ ਵਫਦ ਨੇ ਪਾਕਿਸਤਾਨ ਕਾਂਸਲੇਟ ਦੇ ਉੱਚ ਅਧਿਕਾਰੀਆਂ ਨਾਲ ਮੁਲਾਕਤ ਕੀਤੀ

ਲੰਡਨ ਮਾਰਚ 2019: ਯੂ. ਕੇ. ਦੀਆਂ ਸਿੱਖ ਜਥੇਬੰਦੀਆਂ ਅਤੇ ਗੁਰਦੁਵਾਰਿਆਂ ਕਮੇਟੀਆਂ ਨਾਲ ਸਬੰਧਤ ਇੱਕ ਵਫਦ ਨੇ ਪਾਕਿਸਤਾਨ ਕਾਂਸਲੇਟ ਦੇ ਉੱਚ ਅਧਿਕਾਰੀਆਂ ਨਾਲ ਮੁਲਾਕਤ ਕੀਤੀ । ਸਿੱਖਾਂ ਦੇ ਵਫਦ ਵੱਲੋਂ ਇਕ ਪੱਤਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਲਈ ਸੌਂਪਿਆ ਜਿਸ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਗੁਰਪੁਰਬ ਨੂੰ ਵੱਧੇ ਪੱਧਰ ਤੇ ਮਨਾਉਣ ਲਈ ਪੂਰਨ ਸਾਥ ਦੇਣ ਦੀ ਪੇਸ਼ਕਸ਼ ਕੀਤੀ । ਦੱਖਣੀ ਏਸ਼ੀਆ ਖਿੱਤੇ ਵਿੱਚ ਚੱਲ ਰਹੇ ਤਣਾਅ ਦੌਰਾਨ ਮਨਾਇਆ ਜਾਣ ਵਾਲਾ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਪਿਛਲੇ ਦਿਨਾਂ ਵਿੱਚ ਵਾਪਰੀਆਂ ਘਟਨਾਵਾਂ ਦੇ ਉਲਟ ਸਵਾਗਤ ਦੇ ਰੂਪ ਵਿੱਚ ਦੇਖਿਆ ਜਾਵੇਗਾ ।

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ 1469 ਈ: ਵਿੱਚ ਨਨਕਾਣਾ ਸਾਹਿਬ ਵਿਖੇ ਹੋਇਆ ਸੀ ਜੋ ਕਿ ਪਾਕਿਸਤਾਨ ਸਥਿੱਤ ਪੰਜਾਬ ਵਿੱਚ ਮੌਜੂਦ ਹੈ । ਪੂਰੀ ਦੁਨੀਆਂ ਵਿੱਚ ਸਿੱਖਾਂ ਵੱਲੋਂ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ ਪਰ ਨਨਕਾਣਾ ਸਾਹਿਬ ਇਸ ਗੁਰਪੁਰਬ ਦੌਰਾਨ ਕੇਂਦਰ ਬਿੰਦੂ ਹੋਵੇਗਾ । ਪੂਰੀ ਦੁਨੀਆਂ ਤੋਂ ਹਜ਼ਾਰਾਂ ਸਿੱਖ ਜਿੱਥੇ ਗੁਰਪੁਰਬ ਮਨਾਉਣ ਲਈ ਪਾਕਿਸਤਾਨ ਜਾਣਗੇ ਅਤੇ ਉੱਥੇ ਸਿੱਖ ਗੁਰਧਾਮਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਕਰਨਗੇ ।

ਯੂ. ਕੇ. ਸਿੱਖਾਂ ਦੇ ਵਫਦ ਦਾ ਪਾਕਿਸਤਾਨ ਦੇ ਯੂ. ਕੇ. ਵਿੱਚ ਹਾਈਕਮਿਸ਼ਨਰ ਮੁਹੰਮਦ ਨਫੀਸ ਜ਼ਕਰੀਆ ਵੱਲੋਂ ਲੰਡਨ ਹਾਈ ਕਮਿਸ਼ਨ ਵਿੱਚ ਬੜੀ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ । ਡੈਲੀਗੇਸ਼ਨ ਵੱਲੋਂ ਇਸ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਇੱਕ ਪੱਤਰ ਸੌਂਪਿਆ ਗਿਆ । ਹਾਈ ਕਮਿਸ਼ਨਰ ਵੱਲੋਂ ਵਫਦ ਨੂੰ ਵਿਸ਼ਵਾਸ਼ ਦਿਵਾਇਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਵੱਡੇ ਪੱਧਰ ਤੇ ਮਨਾਉਣ ਲਈ ਪਾਕਿਸਤਾਨ ਸਰਕਾਰ ਸਿੱਖਾਂ ਨਾਲ ਮਿਲਵਰਤਣ ਜਾਰੀ ਰੱਖੇਗੀ । ਇਸੇ ਸੰਦਰਭ ਵਿੱਚ ਹੀ ਹਾਈ ਕਮਿਸ਼ਨਰ ਵੱਲੋਂ ਕਰਤਾਰ ਸਾਹਿਬ ਦਾ ਲਾਂਘਾਂ ਖੋਲ੍ਹਣ ਦੀ ਪਾਕਿਸਤਾਨ ਸਰਕਾਰ ਵੱਲੋਂ ਕੀਤੀ ਪਹਿਲਕਦਮੀ ਵੱਲ ਸਿੱਖ ਵਫਦ ਦਾ ਧਿਆਨ ਦਿਵਾਇਆ ।

ਸਿੱਖ ਡੈਲੀਗੇਸ਼ਨ ਵੱਲੋਂ ਗੁਰਪੁਰਬ ਮਨਾਉਣ ਲਈ ਸਿੱਖ ਯਾਤਰੀਆਂ ਨੂੰ ਰਿਹਾਇਸ਼, ਵੀਜ਼ਿਆਂ ਅਤੇ ਆਉਣ ਵਾਲੀਆਂ ਹੋਰ ਮੁਸ਼ਕਲਾਂ ਲਈ ਆਪਣੀ ਮੁਹਾਰਤ ਦੇਣ ਅਤੇ ਇਨ੍ਹਾਂ ਵਿਸ਼ਿਆਂ ਤੇ ਤਾਲਮੇਲ ਬਣਾਈ ਰੱਖਣ ਦੀ ਪੇਸ਼ਕਸ਼ ਕੀਤੀ । ਹਾਈ ਕਮਿਸ਼ਨਰ ਵੱਲੋਂ ਪਾਕਿਸਤਾਨ ਸਥਿਤ ਗੁਰਦੁਆਰਾ ਸਾਹਿਬਾਨ ਦੀ ਯਾਤਰਾ ਲਈ ਵੀਜ਼ਾ ਸਿਸਟਮ ਦੇ ਸੰਚਾਲਨ ਜਿਹੇ ਮੁੱਦਿਆਂ ਤੇ ਵਫਦ ਦੀ ਪ੍ਰਤੀਕਿਰਿਆ ਲਈ ਤਾਂ ਕਿ ਵੱਡੀ ਗਿਣਤੀ ਵਿੱਚ ਸਿੱਖ ਯਾਤਰੀ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰ ਸਕਣ ।

ਵਫਦ ਵੱਲੋਂ ਇਮਰਾਨ ਖਾਨ ਨੂੰ ਦਿੱਤੇ ਪੱਤਰ ਵਿੱਚ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦੀ ਉਹਨਾਂ ਦੀ ਪਹਿਲਕਦਮੀ ਦੀ ਸ਼ਲਾਘਾ ਕੀਤੀ । ਵਫਦ ਵੱਲੋਂ ਪਾਕਿਸਤਾਨ ਸਰਕਾਰ ਨੂੰ ਸਿੱਖਾਂ ਅਤੇ ਪਾਕਿਸਤਾਨ ਕੌਮ ਦਰਮਿਆਨ ਸਬੰਧਾਂ ਨੂੰ ਵਧਾਉਣ ਲਈ ਹੋਰ ਗੁਰਦੁਆਰਾ ਸਾਹਿਬਾਨ ਦੀ ਮੁਰੰਮਤ ਕਰਨ ਦੀ ਬੇਨਤੀ ਕੀਤੀ । ਵਫਦ ਵੱਲੋਂ ਖਾਸ ਕਰਕੇ ਗੁਰਦੁਆਰਾ ਪੰਜਾ ਸਾਹਿਬ ਦੀ ਕਾਰ ਸੇਵਾ ਪਹਿਲ ਦੇ ਤੌਰ ਤੇ ਕਰਨ ਦੀ ਬੇਨਤੀ ਕੀਤੀ ਗਈ ।

ਵਫਦ ਵੱਲੋਂ ਹਾਈ ਕਮਿਸ਼ਨਰ ਨੂੰ ਦੱਸਿਆ ਕਿ ਪਾਕਿਸਤਾਨ ਅੰਦਰ ਸਿੱਖਾਂ ਦੀ ਵਿਸ਼ਾਲ ਵਿਰਾਸਤ ਹੈ ਅਤੇ ਸਿੱਖਾਂ ਵੱਲੋਂ ਰੋਜ਼ਾਨਾ ਦੀ ਅਰਦਾਸ ਵਿੱਚ ਆਪਣੇ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਨ ਲਈ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਜਾਂਦੀ ਹੈ ।

ਸਿੱਖ ਵਫਦ ਅਤੇ ਪਾਕਿਸਤਾਨ ਹਾਈ ਕਮਿਸ਼ਨਰ ਦੌਰਾਨ ਹੋਈ ਇਹ ਮੀਟਿੰਗ ਬਹੁਤ ਹੀ ਗਰਮਜੋਸ਼ੀ ਅਤੇ ਦੋਸਤਾਨਾ ਮਾਹੌਲ ਵਿੱਚ ਹੋਈ । ਦੱਖਣੀ ਏਸ਼ੀਆਂ ਵਿੱਚ ਸ਼ਾਂਤੀਪੂਰਵਕ ਮਿਲ ਕੇ ਇਕੱਠੇ ਰਹਿਣ ਦੇ ਚਾਹਵਾਨਾਂ ਵੱਲੋਂ ਇਸ ਮੀਟਿੰਗ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ ।

 

Related posts

ਹਾਈ ਕੋਰਟ ਨੇ ਕੀਤੀ ਦਿੱਲੀ ਦੰਗੇ ਦੇ ਕੈਂਟ ਮਾਮਲੇ ਦੀ ਸੁਣਵਾਈ, ਮਾਤਾ ਸੰਪੂਰਨ ਕੌਰ ਦੇ ਦਰਜ ਕਰਵਾਈ ਗਵਾਹੀ

INP1012

ਜਰਮਨੀ ਦੇ ਸ਼ਹਿਰ ਮਿਉਨਖ ਵਿੱਚ ਕਲ ਸਕੂਲੀ ਵਿਦਿਆਰਥੀ ਵਲੋਂ ਆਪਣੇ ਦੋਸਤਾਂ ਅਤੇ ਖਰੀਦਦਾਰੀ ਕਰ ਰਹੇ ਆਮ ਲੋਕਾਂ ਉਪਰ ਕਾਤਲਾਨਾ ਹਮਲਾ

INP1012

ਅੰਬੇਡਕਰ ਇੰਟਰਨੈਸ਼ਨਲ ਸੋਸ਼ਲ ਰੀਫੋਰਮ ਆਰਗੇਨਾਈਜ਼ੇਸ਼ਨ ਕੈਨੇਡਾ ਦੀ ਸਬ-ਯੂਨਿਟ ਦੀ ਚੋਣ

INP1012

Leave a Comment