International News Punjab

ਅਮਰੀਕਾ ਸਰਕਾਰ ਵਲੋਂ ਸਿੱਖਾਂ ਦੇ ਨਵੇਂ ਸਾਲ ਨੂੰ ਮਿਲੀ ਮਾਨਤਾ

ਕਨੇਕਟੀਕਟ ਦੇ ਗਵਰਨਰ ਨੇ ਮਾਰਚ 14 ਨੂੰ “ਸਿੱਖ ਨਿਊ ਈਯਰ” ਵਜੋਂ ਮਨਾਉਣ ਦਾ ਕੀਤਾ ਐਲਾਨ – ਵਰਲਡ ਸਿੱਖ ਪਾਰਲੀਮੈਂਟ

ਮਾਰਚ 14 ,2020
ਹਾਰਟਫੋਟ, ਕਨੇਕਟੀਕਟ

ਅਮਰੀਕਾ ਦੇ 125 ਸਾਲਾ ਸਿੱਖ ਇਤਿਹਾਸ ‘ਚ ਇਹ ਪਹਿਲੀ ਵਾਰ ਹੋਇਆ ਹੈ ਕਿ ਅਮਰੀਕਾ ਦੀ ਇਕ ਸਟੇਟ ਦੇ ਗਵਰਨਰ ਨੇ ਸਿੱਖਾਂ ਦੇ ਕੈਲੰਡਰ ਨੂੰ ਮੁੱਖ ਰੱਖ ਕੇ ਸਿੱਖਾਂ ਨੂੰ ਨਾ ਹੀ ਸਿਰਫ ੳਹਨਾ ਦੇ ਨਵੇਂ ਸਾਲ ਦੀਆਂ ਮੁਬਾਰਕਾਂ ਦਿਤੀਆਂ ਸਗੋਂ “ਮਾਰਚ 14” ਨੂੰ “ਸਿੱਖ ਨਿਊ ਈਯਰ” ਵਜੋਂ ਮਾਨਤਾ ਵੀ ਦਿੱਤੀ ।

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਨਾਨਕਸ਼ਾਹੀ ਸਿੱਖ ਕੈਲੰਡਰ ਮੁਤਾਬਿਕ ਮਾਰਚ 14 ਨੂੰ ਸਿੱਖਾਂ ਦੇ ਪਹਿਲੇ ਮਹੀਨੇ “ਚੇਤ” ਦੀ ਸ਼ੁਰੂਆਤ ਹੁੰਦੀ ਹੈ ਤੇ ਇਸੇ ਅਨੁਸਾਰ ਮਾਰਚ 14 ਸਿੱਖਾਂ ਦਾ ਨਵਾਂ ਸਾਲ ਹੁੰਦਾ ਹੈ ।

ਇਹ ਜਾਣਕਾਰੀ ਕਨੇਕਟੀਕਟ ਤੋਂ ਵਰਲਡ ਸਿੱਖ ਪਾਰਲੀਮੈਂਟ ਦੇ ਮੈਂਬਰ ਸਵਰਨਜੀਤ ਸਿੰਘ ਖਾਲਸਾ ਨੇ ਸਾਂਝੀ ਕੀਤੀ ਤੇ ਦੱਸਿਆ ਕਿ ਓਹਨਾ ਨੇ ਗਵਰਨਰ ਨੇਡ ਲਾਮੋਂਟ ਦੇ ਇਹ ਫ਼ੈਸਲੇ ਨੂੰ ਲੈ ਕੇ ਵਿਸ਼ੇਸ਼ ਤੌਰ ਤੇ ਉਹਨਾਂ ਦਾ ਵਰਲਡ ਸਿੱਖ ਪਾਰਲੀਮੈਂਟ ਵਲੋਂ ਧੰਨਵਾਦ ਕੀਤਾ ।

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸਿੱਖਾਂ ਦੀ ਆਵਾਜ਼ ਕਨੇਕਟੀਕਟ ਵਿੱਚ ਗੂੰਜੀ ਹੈ ਬਲਕਿ ਪਿਛਲੇ ਸਾਲ ਗਵਰਨਰ ਵਲੋਂ ਸਿੱਖ ਸ਼ਹੀਦਾਂ ਦੀ ਯਾਦ ਵਿਚ ਜੂਨ ਦੇ ਮਹੀਨੇ ਨੂੰ “ਸਿੱਖ ਯਾਦਗਾਰੀ ਮਹੀਨਾ” ਵਜੋਂ ਮਾਨਤਾ ਦਿੱਤੀ ਗਈ ਅਤੇ ਨਵੰਬਰ 1 ਨੂੰ ਹਰ ਸਾਲ “ਸਿੱਖ ਨਸਲਕੁਸ਼ੀ ਯਾਦ ਦਿਵਸ” ਵਜੋਂ ਮਨਾਉਣ ਦਾ ਫੈਸਲਾ ਵੀ ਕੀਤਾ ।

“ਸਿੱਖ ਨਿਊ ਈਯਰ” ਐਲਾਨ ਕਨੇਕਟੀਕਟ ਦੀ ਡਿਪਟੀ ਗਵਰਨਰ ਸੂਸਨ ਬਿਸੇਵੀਜ਼ ਨੇ ਸ੍ਰ: ਸਵਰਨਜੀਤ ਸਿੰਘ ਖਾਲਸਾ ਦੇ ਗ੍ਰਹਿ ਵਿਖੇ ਇੱਕ ਅਹਿਮ ਮੀਟਿੰਗ ਦੇ ਦੌਰਾਨ ਕੀਤਾ ਅਤੇ ਵਰਲਡ ਸਿੱਖ ਪਾਰਲੀਮੈਂਟ ਦੇ ਮੈਂਬਰਾਂ ਨੂੰ ਨਵੇਂ ਸਾਲ ਦੀਆ ਵਧਾਈਆਂ ਦਿੱਤੀਆਂ । ਇਸ ਮੀਟਿੰਗ ਵਿੱਚ ਵਿਰਜੀਨੀਆ ਤੋਂ ਦਵਿੰਦਰ ਸਿੰਘ ਦਿਓਲ, ਪਵਨ ਸਿੰਘ, ਕੈਨੇਕਟੀਕਟ ਵੀਰ ਸਿੰਘ ਮਾਂਗਟ, ਮਹਿੰਦਰ ਸਿੰਘ ਕਲਸੀ ਤੇ ਮਨਮੋਹਨ ਸਿੰਘ ਭਰਾਰਾ ਵੀ ਸ਼ਾਮਲ ਸਨ ।

ਇਸ ਮੌਕੇ ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਹਿੰਮਤ ਸਿੰਘ ਨੇ ਸਾਰੀਆਂ ਦਾ ਧੰਨਵਾਦ ਕੀਤਾ ਤੇ ਪਾਰਲੀਮੈਂਟ ਦੇ ਕੰਮਾਂ ਤੇ ਚਾਨਣਾ ਪਾਇਆ ।

ਵਰਲਡ ਸਿੱਖ ਪਾਰਲੀਮੈਂਟ ਦੇ ਜਨਰਲ ਸਕੱਤਰ ਹਰਦਿਆਲ ਸਿੰਘ ਅਤੇ ਮਨਪ੍ਰੀਤ ਸਿੰਘ ਨੇ ਸਾਰੀਆਂ ਵੱਖ ਵੱਖ ਕੌਂਸਲਾਂ ਦੇ ਕੰਮਾਂ ਨੂੰ ਸਲਾਹਿਆ ਤੇ ਇਹੋ ਜਿਹੇ ਉਪਰਾਲਿਆਂ ਨੂੰ ਬਾਕੀ ਦੇਸ਼ਾਂ ਵਿੱਚ ਅੰਜਾਮ ਦੇਣ ਲਈ ਨੌਜਵਾਨਾਂ ਨੂੰ ਪਾਰਲੀਮੈਂਟ ਨਾਲ ਜੋੜਣ ਲਈ ਪ੍ਰੇਰਿਆ ।

ਇਹ ਵਿਸ਼ੇਸ਼ ਐਲਾਨ ਕਰਨ ਸਮੇਂ ਕਨੇਕਟੀਕਟ ਦੇ ਗਵਰਨਰ ਦੇ ਨਾਲ ਸਟੇਟ ਸੈਨੇਟਰ ਕੈਥੀ ਓਸਟੇਨ ਅਤੇ ਸਟੇਟ ਅਸੈਂਬਲੀ ਮੈਂਬਰ ਕੇਵਿਨ ਰਯਾਨ ਵੀ ਸ਼ਾਮਿਲ ਸਨ ।

Related posts

ਮੇਰਾ ਰੰਗਦੇ ਕਿਸੇ ਵੀ ਰੰਗ ਦਾ ਚੋਲਾ–ਗੁਰਮੀਤ ਪਲਾਹੀ

INP1012

ਵੱਡੇ ਸੰਕਟ ਵੱਲ ਵਧ ਰਿਹਾ ਪੰਜਾਬ, ਨਾਸਾ ਨੇ ਦਿੱਤੀ ਚੇਤਾਵਨੀ

INP1012

ਜੱਟਾ ਤੇਰਾ ਜੂਨ ਬੁਰੀ :ਪੰਜਾਬ ‘ਚ ਖ਼ਤਰੇ ਦੀ ਘੰਟੀ

INP1012

Leave a Comment