Poetry Social ਕਵਿਤਾਵਾਂ

ਰੋਲੀਆਂ ਜਵਾਨੀਆਂ – ਮਲਕੀਅਤ ‘ਸੁਹਲ’

ਨਸ਼ੇ ਦੇ ਸੁਦਾਗਰਾਂ ਨੇ, ਰੋਲੀਆਂ ਜਵਾਨੀਆਂ

ਨਸ਼ਿਆਂ ਦੇ ਆੱਦੀ ਕੀਤੇ, ਮੁੰਡੇ ਜੋ ਪੰਜਾਬ ਦੇ।
ਚੜ੍ਹਦੀ ਜਵਾਨੀ ਸੁਹਣੇ, ਫੁੱਲ ਸੀ  ਗੁਲਾਬ ਦੇ।
ਧੋੱਤੀਆਂ ਨਾ ਜਾਣ  ਜੱਗ ਉਤੋਂ  ਬਦਨਾਮੀਆਂ,
ਨਸ਼ੇ ਦੇ ਸੁਦਾਗਰਾਂ ਨੇ, ਰੋਲੀਆਂ  ਜਵਾਨੀਆਂ।

ਬਾਪੂ ਦਾ ਜਵਾਨ ਪੁੱਤ, ਚਿੱਟੇ ਨੇ ਹੈ ਖਾ ਲਿਆ।
ਪਤਾ ਵੀ ਲੱਗਿਆ ਕਿ ਨਸ਼ਾ ਕਿਥੋਂ ਲਾ ਲਿਆ।
ਨਸ਼ੇ ਦੀ ਕਮਾਈ ਦੀਆਂ, ਭੈੜੀਆਂ ਨਿਸ਼ਾਨੀਆਂ,
ਨਸ਼ੇ ਦੇ  ਸੁਦਾਗਰਾਂ ਨੇ, ਰੋਲੀਆਂ  ਜਵਾਨੀਆਂ।

ਨਸ਼ੇ ਦਾ ਬਿਉਪਾਰ ਛੱਡੋ, ਸੋਚ  ਉੱਚੀ  ਸੋਚ ਕੇ।
ਭੋਲੇ – ਭਾਲੇ ਗੱਭਰੂ ਦੀ, ਮੌਤ ਕਿਉਂ ਹੋ ਲੋਚਦੇ।
ਵਿਧਵਾ ਨਾ ਕਰੋ, ਧੀਆਂ- ਭੈਣਾਂ ਤੇ ਜਨਾਨੀਆਂ,
ਨਸ਼ੇ ਦੇ ਸੁਦਾਗਰੋ  ਵੇ, ਰੋਲੀਆਂ  ਜਵਾਨੀਆਂ।

ਵੇਲਾ ਹੁਣ ਆ ਗਿਆ ਏ,ਸਾਂਝੇ ਇਨਕਲਾਬ ਦਾ।
ਤਾਂ,ਨਸ਼ੇ ਨਾਲ ਮਰੇ ਨਾ ਕੋਈ,ਗਭਰੂ ਪੰਜਾਬ ਦਾ।
ਆਖੇ ਲੱਗੋ ‘ਸੁਹਲ’ ਦੇ,ਨਾ ਕਰੋ ਮੰਨ-ਮਾਨੀਆਂ
ਨਸ਼ੇ ਦੇ ਸੁਦਾਗਰੋ  ਇਹ, ਰੋਲੋ ਨਾ  ਜਵਾਨੀਆਂ।

Related posts

ਜੋ ਕੱਲ ਵੀ ਮੇਰੇ ਨਾਲ ਸੀ, ਉਹ ਅੱਜ ਵੀ ਮੇਰੇ ਨਾਲ ਏ.–ਹਰਮਿੰਦਰ ਸਿੰਘ ਭੱਟ

INP1012

ਬਾਗਾਂ ਦਾ ਮਾਲੀ – ਮਲਕੀਅਤ “ਸੁਹਲ”

INP1012

ਵਾਲ-ਵਾਲ ਕਰਜ਼ਾਈ ਹੋਏ ਪੰਜਾਬ ਦੀ ਕੈਪਟਨ ਸਰਕਾਰ ਕੀ ਕਰੇ?–ਗੁਰਮੀਤ ਪਲਾਹੀ

INP1012

Leave a Comment