Poetry Punjab Punjabi ਕਵਿਤਾਵਾਂ

ਆਦਮੀ – ਮਲਕੀਅਤ ‘ਸੁਹਲ’

ਕੁਝ ਕਰਨ ਲਈ ਦੁਨੀਆਂ ਤੇ
ਆਉਂਦਾ ਹੈ ਆਦਮੀ।
ਦੌਲਤ, ਸ਼ੁਅਰਤ ਤੇ  ਕੁਰਸੀ
ਚਾਉਂਦਾ ਹੈ  ਆਦਮੀ।

ਕਰਨੀ – ਕੱਥਨੀਂ ਦੇ ਅੰਤਰ
ਵਿਚ  ਕੋਹਾਂ ਦੀ ਦੂਰੀ
ਆਪਣੇ ਆਪ ਦਾ ਸਭ-ਕੁਝ
ਗਵਾਉਂਦਾ ਹੈ ਆਦਮੀ।

ਇਸ ਯੁਗ ਵਿਚ,ਆਦਮ-ਬੋ
ਬਣਕੇ ਜੋ ਰਹਿ ਗਿਆ
ਉਡ ਜਾਂਦੀਆਂ  ਸਭ ਨੀਂਦਰਾਂ
ਨਾ ਸੌਂਦਾ ਹੈ ਆਦਮੀ।

ਡਾਕੇ-ਚੋਰੀ ਦੀ ਸੋਚ ਅੰਦਰ
ਦਿਨ-ਰਾਤ ਜੋ ਡੁੱਬਿਆ
ਢੰਗ ਨਵੇਂ ਹੀ  ਬਣਾ ਕੇ ਉਹ
ਵਿਖਾਉਂਦਾ ਹੈ ਆਦਮੀ।

‘ਸੁਹਲ’ ਸਵੇਰ ਦਾ ਜੋ ਭੁੱਲਾ
ਪਰਤ ਆਵੇ ਸ਼ਾਮ ਨੂੰ
ਸੁਹਲੇ ਨਵੀਂ ਹੀ ਜ਼ਿੰਦਗ਼ੀ ਦੇ
ਗਾਉਂਦਾ ਹੈ ਆਦਮੀ।

Related posts

ਆਨਾਜ ਮੰਡੀ ਚ ਲਿਫਟਿੰਗ ਨਾ ਹੋਣ ਕਾਰਨ ਲੱਗੇ ਬੋਰੀਆਂ ਦੇ ਅੰਬਾਰ ਮੰਡੀ ਚ ਆਈ ੭੩੧੭੧ ਮੀਟਰਿਕ ਟਨ ਕਣਕ

INP1012

ਰਾਜਪੁਰਾ ਦੀਆਂ ਸੜਕਾ ਤੇ ੩੫੦ ਲੱਖ ਰੁਪਏ ਖਰਚ ਕਰਕੇ ਇਲਾਕੇ ਦੀ ਨੁਹਾਰ ਬਦਲ ਦਿਤੀ ਜਾਵੇਗੀ — ਰਾਜ ਖੁਰਾਨਾ

INP1012

ਸ਼੍ਰੀ ਮਾਨ ਸੰਤ ਬਾਬਾ ਜਗਜੀਤ ਸਿੰਘ ਲੋਪੋ ਲੋਪੋ ਵਾਲਿਆਂ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਜੱਥੇ. ਉਜਾਗਰ ਸਿੰਘ ਛਾਪਾ ਜੀ ਦੀ ਯਾਦ ਵਿੱਚ 194ਵਾਂ ਅੱਖਾਂ ਦਾ ਕੈਂਪ ਉਦਘਾਟਨ ਦੀ ਰਸਮ ਕੀਤੀ

INP1012

Leave a Comment