Artical Punjab Punjabi

ਕਰੋਨਾ ਵਾਇਰਸ ਅੰਧਵਿਸ਼ਵਾਸ਼ੀ-ਡਰ ਅਤੇ ਜਾਨਲੇਵਾ ਅਣਗਹਿਲੀਆਂ – ਅਵਤਾਰ ਸਿੰਘ ਮਿਸ਼ਨਰੀ

ਜਦ ਦਾ ਵੀ ਸੰਸਾਰ ਹੋਂਦ ‘ਚ ਆਇਐ ਅਨੇਕਾਂ ਦੁੱਖ-ਸੁੱਖ ਅਤੇ ਮਾਂਹਮਾਰੀਆਂ ਆਈਆਂ ਤੇ ਸਮੇ ਨਾਲ ਗਈਆਂ। ਬਦ ਕਿਸਮਤੀ ਜਾਂ ਅਣਗਹਿਲੀ ਕਾਰਨ ਬਹੁਤ ਲੋਕ ਇਨ੍ਹਾਂ ਦੀ ਲਪੇਟ ‘ਚ ਵੀ ਆਏ ਤੇ ਮੌਤਾਂ ਵੀ ਹੋਈਆਂ ਤੇ ਸਾਵਧਾਨੀਆਂ ਤੇ ਯੋਗ ਇਲਾਜ ਨਾਲ ਲੋਕ ਬਚਦੇ ਵੀ ਆ ਰਹੇ ਪਰ ਚਾਲਬਾਜ ਧਰਮੀ, ਰਾਜਨੀਤਕ ਅਤੇ ਅਗਿਆਨੀ ਲੋਕ ਇਸ ਨੂੰ ਰੱਬੀ ਕਹਿਰ ਜਾਂ ਕੁਦਰਤਿ ਕਰੋਪੀ ਆਖਦੇ ਰਹੇ। ਧਰਮ ਦੇ ਨਾਂ ‘ਤੇ ਚੱਲ ਰਹੀਆਂ ਦੁਕਾਨਾਂ ਵਾਲੇ ਲੋਕਾਂ ਨੂੰ ਅੰਧਵਿਸ਼ਵਾਸ਼ੀ ਕਰਮਕਾਂਡਾਂ ‘ਚ ਉਲਝਾ ਕੇ ਲੁਟਦੇ ਵੀ ਰਹੇ। ਉਨ੍ਹਾਂ ਮਾਹਮਾਰੀਆਂ ਚੋਂ ਹੀ ਕਰੋਨਾ ਵਾਇਰਸ ਵੀ ਇੱਕ ਛੂਆ-ਛਾਤ ਵਾਲੀ ਘਾਤਕ ਮਹਾਂਮਾਰੀ ਜੋ ਖੰਘਣ, ਸੁੰਘਣ, ਸ਼ਪੱਰਸ਼ ਕਰਨ, ਝੂਠਾ ਖਾਣ, ਸਰੋਵਰਾਂ ਤਲਾਬਾਂ ‘ਚ ਇਕੱਠੇ ਨਹਾਉਣ, ਮੋਟਰਾਂ ਕਾਰਾਂ, ਡੋਰਾਂ ਦਰਵਾਜਿਆਂ, ਕਾਉਂਟਰਾਂ, ਲੈਪਟਾਪਾਂ ਅਤੇ ਫੋਨਾਂ ਆਦਿਕ ਦੇ ਟੱਚ ਕਰਨ ਨਾਲ ਫੈਲ ਜਾਂਦੀ ਤੇ ਫੈਲ ਰਹੀ ਹੈ। ਇਸ ਦੇ ਬਚਾਅ ਲਈ ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਤੇ ਕਾਰੋਬਾਰੀ ਅਦਾਰਿਆਂ ਅਤੇ ਧਰਮ ਅਸਥਾਨਾਂ ਦੇ ਸਿਆਣੇ ਪ੍ਰਬੰਧਕਾਂ ਨੇ ਜਨਤਕ ਥਾਵੀਂ ਇਕੱਠਾ ਤੇ ਪਾਬੰਦੀਆਂ ਲਾ ਦਿੱਤੀਆਂ ਕਿਉਂਕਿ ਬਹੁਤੇ ਲੋਕ ਓਥੇ ਇਕੱਠੇ ਹੁੰਦੇ ਹਨ। ਵੱਡੇ ਵੱਡੇ ਮਾਲ੍ਹ, ਸਟੋਰ, ਹੋਟਲ, ਮੋਟਲ ਆਦਿਕ ਕੁਝ ਸਮੇ ਲਈ ਬੰਦ ਕਰ ਦਿੱਤੇ ਅਤੇ ਰੇਸਟੋਰੈਂਟ ਆਦਿਕ ਫੂਡ ਪਲੇਸ ਡ੍ਰਾਈਵ ਥਰੂ ਕਰ ਦਿੱਤੇ ਗਏ ਹਨ।

ਓਧਰ ਭਾਰਤ ਤੋਂ ਅੰਧਵਿਸ਼ਵਾਸ਼ੀ ਖਬਰਾਂ ਵੀ ਆ ਰਹੀਆਂ ਹਨ ਕਿ ਗਊ ਮੂਤ ਪੀਣ ਨਾਲ ਕਰੋਨਾ ਠੀਕ ਹੋਵੇਗਾ। ਅਖੌਤੀ ਡੇਰੇਦਾਰ ਸਿੱਖ ਵੀ ਪਿੱਛੇ ਨਹੀਂ ਰਹੇ ਕੋਈ ਮੰਤ੍ਰਿਆ ਜਲ ਪਿਲਾ ਰਿਹਾ, ਕੋਈ ਗੁਰੂ ਦੇ ਨਾਂ ‘ਤੇ ਲੋਕਾਂ ਦੇ ਮੱਥੇ ਤੇ ਜੁੱਤੀਆਂ ਮਾਰ ਰਿਹੈ, ਕੋਈ ਕਿਸੇ ਇਜ ਸ਼ਬਦ ਦਾ ਜਾਪ ਕਰਨ ਲਈ ਕਹਿ ਰਿਹੈ ਤੇ ਕਈ ਇਸ ਮਾਹਮਾਰੀ ਦੇ ਨਾਂ ਤੇ ਅੰਖਡ ਪਾਠਾਂ ਦੀਆਂ ਲੜੀਆਂ ਚਲਾ, ਅੰਧਵਿਸ਼ਵਾਸ਼ੀ ਲੋਕਾਂ ਨੂੰ ਲੁੱਟ ਰਹੇ ਹਨ। ਪਿੱਛੇ ਸ਼੍ਰੋਮਣੀ ਕਮੇਟੀ ਵੀ ਨਹੀਂ ਰਹੀ ਜਦ ਪਾਬੰਦੀ ਕਾਰਨ ਬਹੁਤੀ ਸੰਗਤ ਇਕੱਠੀ ਨਹੀਂ ਹੋ ਰਹੀ ਤਾਂ ਧਰਮ ਦੇ ਨਾਂ ਤੇ ਇਸ ਨੇ ਵੀ ਅਖੰਡ ਪਾਠ ਸ਼ੁਰੂ ਕਰ ਦਿੱਤੇ ਹਨ। ਇਨ੍ਹਾਂ ਧਰਮ ਅਦਾਰਿਆਂ ਕੋਲ ਅਰਬਾਂ ਖਰਬਾਂ ਸੰਗਤ ਅਤੇ ਧਰਮ ਪ੍ਰਾਪਰਟੀਆਂ ਤੋਂ ਆਇਆ ਪੈਸਾ ਹੈ। ਚਾਹੀਦਾ ਤਾਂ ਸੀ ਗੁਰੂ ਦੀ ਗੋਲਕ ਦੇ ਮੂੰਹ ਲੋੜਵੰਦਾਂ ਲਈ ਖੋਲ੍ਹ ਬਚਾਓ ਦੇ ਯੋਗ ਉਪਰਾਲੇ ਕਰਦੇ ਪਰ ਕਰ ਕੁਝ ਹੋਰ ਹੀ ਰਹੇ ਹਨ। ਕੁਝ ਸੁਹਿਰਦ ਲੋਕਾਂ ਤੇ ਅਦਾਰਿਆਂ ਨੇ ਬਚਾਓ ਲਈ ਭਲੇ ਕੰਮ ਵੀ ਕੀਤੇ ਤੇ ਕਰ ਰਹੇ ਨੇ ਉਹ ਸ਼ਲਾਘਾ ਯੋਹ ਹਨ।

ਇਹ ਕਰੋਨਾਂ ਵਾਇਰਸ ਛੂਆ-ਛਾਤ ਦੀ ਭਿਆਨਕ ਮਾਹਮਾਰੀ ਹੈ। ਇਸ ਤੋਂ ਬਚਾਓ ਲਈ ਛੂਆ-ਛਾਤ ਤੋਂ ਵਿਰੁੱਧ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਜਿਆਦਾ ਇਕੱਠਾਂ ‘ਚ ਨਾ ਜਾਣਾ, ਹਵਾਈ ਸਫਰ ਨਾ ਕਰਨਾ ਤੇ ਹੈਲਥੀ ਫੂਡ ਖਾਣਾ ‘ਤੇ ਜੇ ਛੱਕ ਪਵੇ ਤਾਂ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਦੇਖੋ! ਗੁਰੂ ਸਾਹਿਬਾਨ ਨੇ ਸੰਗਤ, ਪੰਗਤ, ਲੰਗਰ, ਸਰੋਵਰ ਤੇ ਦਵਾਖਾਨੇ ਲੋਕ ਭਲਾਈ ਲਈ ਨਾ ਕਿ ਅੰਧਵਿਸ਼ਵਾਸ਼ੀ ਰਹੁਰੀਤ ਪੂਰੀ ਕਰਨ ਵਾਸਤੇ ਚਲਾਏ ਸਨ। ਗੁਰੂ ਦਾ ਹੁਕਮ ਜੂਠ ਝੂਠ ਤੇ ਛੂਆ-ਛਾਤ ਆਦਿਕ ਤੋਂ ਬਚ ਕੇ ਰਹਿਣ ਦਾ ਹੈ। ਇਸ ਲਈ ਜਿਨ੍ਹਾਂ ਚਿਰ ਇਹ ਮਾਂਹਮਾਰੀ ਕੰਟਰੋਲ ਜਾਂ ਖਤਮ ਨਹੀਂ ਹੁੰਦੀ ਓਨਾਂ ਚਿਰ ਜਨਕ ਇਕੱਠ ਬੰਦ ਕੀਤੇ ਜਾਣ, ਇੱਕ ਥਾਂ ਤੇ ਖਾਣਾਂ ਖਾਣਾ ਜਾਂ ਲੰਗਰ ਛਕਣਾ, ਸਰੋਵਰਾਂ ‘ਚ ਇਸ਼ਨਾਨ ਕਰਨਾ, ਇੱਕ ਬਾਟੇ ‘ਚ ਸਭ ਦਾ ਮੂੰਹ ਲਾ ਕੇ ਅੰਮ੍ਰਿਤ ਪੀਣਾ ਤੇ ਕੜਾਹ ਪ੍ਰਸ਼ਾਦ ਛੱਕਣਾ ਬੰਦ ਕੀਤਾ ਜਾਵੇ ਜਾਂ ਪੂਰੀ ਚੈੱਕਅਪ ਕੀਤੀ ਜਾਵੇ ਕਿਉਂਕਿ ਕੋਈ ਪਤਾ ਨਹੀਂ ਕਿਸ ਨੂੰ ਇਹ ਮਾਂਹਮਾਰੀ ਹੈ ਤੇ ਜਦ ਉਹ ਕਿਸੇ ਨੂੰ ਟੱਚ ਕਰੇਗਾ, ਸਰੋਵਰ ‘ਚ ਨਹਾਵੇਗਾ, ਇੱਕ ਥਾਂ ‘ਤੇ ਜਾਂ ਇਕ ਬਰਤਨ ‘ਚ ਖਾਵੇ ਪੀਵੇਗਾ ਹੋਰ ਕਿੰਨੇ ਚੰਗੇ ਭਲਿਆਂ ਨੂੰ ਵੀ ਇਹ ਜਾਨਲੇਵਾ ਬੀਮਾਰੀ ਦੇ ਜਾਵੇਗਾ ਤੇ ਗਰੀਬਾਂ ਲਈ ਇਸ ਦਾ ਇਲਾਜ ਕਰਾਉਣਾ ਵੀ ਔਖਾ ਹੋ ਜਾਵੇਗਾ।

ਸੋ ਭਲਿਓ ਅੰਧਵਿਸ਼ਵਾਸ਼ ਤੇ ਫੋਕਟ ਰਹੁਰੀਤਾਂ ਨੂੰ ਛੱਡ ਸਾਨੂੰ ਗੁਰੂ ਦੇ ਇਨ੍ਹਾਂ ਫੁਰਮਾਨਾਂ ਤੇ ਅਮਲ ਕਰਨਾ ਚਾਹੀਦਾ ਹੈ ਕਿ-ਕੁਦਰਤਿ ਕਰਿ ਕੈ ਵਸਿਆ ਸੋਇ॥ ਵਖਤੁ ਵੀਚਾਰੇ ਸੁ ਬੰਦਾ ਹੋਇ॥ ਅਤੇ ਅਗੋ ਦੇ ਜਿ ਚੇਤੀਐ ਤਾਂ ਕਾਇਤੁ ਮਿਲੈ ਸਜਾਇ॥(ਗੁਰੂ ਨਾਨਕ ਸਾਹਿਬ)

Related posts

”ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ” ਦੇ ਮਹਾਂਵਾਕ ਤੇ ਪਹਿਰਾ ਦਿਤਾ ਜਾਵੇ– ਬਾਬਾ ਮਨਪ੍ਰੀਤ ਸਿੰਘ ਖਾਲਸਾ ਅਲੀਪੁਰ ਕਸਬਾ ਭੁਰਾਲ ਵਿਖੇ ਤਿੰਨ ਦਿਨਾਂ ਧਾਰਮਿਕ ਦੀਵਾਨ ਸਜਾਏ ਗਏ

INP1012

ਘੱਟ ਗਿਣਤੀ ਸਮਾਜ ਕੁੜੀਆਂ ਨੂੰ ਸਿੱਖਿਅਤ ਬਣਾਉਣ

INP1012

ਭਾਗ 23 ਸੱਚਾ ਬੰਦਾ ਇਕੱਲਾ ਤੇ ਪਖੰਡੀਆਂ ਦੀ ਧੜ ਹੁੰਦੀ ਹੈ ਨੀਚਹ ਊਚ ਕਰੈ ਗੋਬਿੰਦੁ ਕਾਹੂ ਤੇ ਨ ਡਰੈ – ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ

INP1012

Leave a Comment