Poetry Punjab Punjabi Social ਕਵਿਤਾਵਾਂ

  ਬੀਮਾਰੀ ਜੋ ਕਰੋਨਾ ਦੀ – ਮਲਕੀਅਤ “ਸੁਹਲ”

ਦੁਨੀਆਂ ਤੇ ਆਈ ਹੈ  ਬੀਮਾਰੀ ਜੋ ਕਰੋਨਾ ਦੀ।
ਜੰਗ ਤੋਂ ਵੀ ਭੈੜੀ  ਮਹਾਂ-ਮਾਰੀ  ਜੋ ਕਰੋਨਾ ਦੀ।

ਬੁਰਾ ਹਾਲ ਕੀਤਾ ਪਹਿਲੋਂ ਦੁਨੀਆਂ ਤੇ ਚੀਨ ਦਾ।
ਕਰੋਨਾ ਨਾਲ ਹੋਇਆ ਏ ਮੁਹਾਲ ਉਥੇ ਜੀਣ ਦਾ।
ਤਾਂ ਹੋਈ ਦੂਜੇ ਦੇਸ਼ਾਂ ਨੂੰ ਤਿਆਰੀ ਜੋ  ਕਰੋਨਾ ਦੀ,
ਦੁਨੀਆਂ ਤੇ ਆਈ ਹੈ  ਬੀਮਾਰੀ  ਜੋ ਕਰੋਨਾ ਦੀ।
ਜੰਗ ਤੋਂ ਵੀ ਭੈੜੀ  ਮਹਾਂ- ਮਾਰੀ  ਜੋ ਕਰੋਨਾ ਦੀ।

ਇੱਟਲੀ, ਇਰਾਨ ਦਾ ਵੀ ਬੁਰਾ ਹਾਲ ਹੋਇਆ ਹੈ।
ਅਮਰੀਕਾ,ਇੰਗਲੈਂਡ ਵੀ ਤਾਂ ਬੇ-ਚਾਲ ਹੋਇਆ ਹੈ।
ਤਾਂ ਜਰਮਨੀ, ਕਨੇਡਾ ਤੇ  ਖ਼ੁਮਾਰੀ ਜੋ  ਕਰੋਨਾ ਦੀ,
ਦੁਨੀਆਂ ਤੇ  ਆਈ ਹੈ  ਬੀਮਾਰੀ  ਜੋ ਕਰੋਨਾ ਦੀ।
ਜੰਗ ਤੋਂ ਵੀ ਭੈੜੀ  ਮਹਾਂ – ਮਾਰੀ  ਜੋ ਕਰੋਨਾ ਦੀ।

ਘਰ ਛੱਡ ਕੇ ਨਾ ਜਾਉ,ਰਲ ਵਾਇਰਸ ਭਜਾਓ ਜੀ।
ਕੋਈ ਵੀ ਹਿੰਮਤ ਨਾ ਹਾਰੇ, ਪਰਹੇਜ਼ ਅਪਨਾਓ ਜੀ।
ਗਰੀਬਾਂ ਨੂੰ ਬਚਾਈਏ,ਜਿੰਦ-ਮਾਰੇ ਹੋਏ ਕਰੋਨਾ ਦੀ,
ਦੁਨੀਆਂ ਤੇ  ਆਈ ਹੈ  ਬੀਮਾਰੀ  ਜੋ ਕਰੋਨਾ ਦੀ।
ਜੰਗ ਤੋਂ ਵੀ ਭੈੜੀ  ਮਹਾਂ – ਮਾਰੀ  ਜੋ ਕਰੋਨਾ ਦੀ।

ਸੁਣੋ! ਭਾਰਤ ਦੇ ਲੋਕੋ, ਮੇਰੀ ਇਕੋ ਹੀ ਅਪੀਲ ਹੈ।
ਪੰਜਾਬ ਵੀ ਬਚਾਈਏ, ਸਾਡੀ ਸੱਭ ਦੀ  ਦਲੀਲ ਹੈ।
“ਸੁਹਲ” ਮੁੜੇ ਜ਼ਿੰਦਗ਼ੀ, ਜੋ ਹਾਰੀ ਹੈ  ਕਰੋਨਾ ਦੀ,
ਦੁਨੀਆਂ ਤੇ  ਆਈ ਹੈ  ਬੀਮਾਰੀ  ਜੋ ਕਰੋਨਾ ਦੀ।
ਜੰਗ ਤੋਂ ਵੀ ਭੈੜੀ  ਮਹਾਂ – ਮਾਰੀ  ਜੋ ਕਰੋਨਾ ਦੀ।

Related posts

ਬਾਬਾ ਬਿੱਦੀ ਚੰਦ ਸੰਪ੍ਰਦਾ ਦੇ ੧੨ ਵੇ ਜਾਨਸੀਨ ਬਾਬਾ ਅਵਤਾਰ ਸਿੰਘ ਜੀ ਜਥੈ ਸਮੇਤ ਇੰਗਲੈਂਡ ਵਿਚ

INP1012

ਡੰਗ ਅਤੇ ਚੋਭਾਂ–ਗੁਰਮੀਤ ਸਿੰਘ ਪਲਾਹੀ

INP1012

ਆਈ.ਟੀ.ਆਈ ਚੌਂਕ ਵਿਖੇ ਸਾੜਿਆ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਕੀਮਤੀ ਭਾਗਤਾ ਦਾ ਪੁਤਲਾ

INP1012

Leave a Comment