India National News Political Punjab Punjabi Social

ਪੁਲਿਸ ਵੱਲੋਂ ਸਖਤੀ ਨਾਲ ਆਦੇਸ਼ ਦਿਤੇ ਕਿ ਨਾਕੇ ਤੇ ਸੇਵਾ ਨਿਭਾ ਰਹੇ ਸੇਵਾਦਾਰ ਨਾ ਕਰਨ ਕੋਈ ਨਸਾ

*ਜੇਕਰ ਕੋਈ ਪਾਇਆ ਗਿਆ ਹੋਵੇਗੀ ਸਖਤ ਕਾਰਵਾਈ-ਡੀ. ਐਸ. ਪੀ. ਸ੍ਰੀ ਸੁਮਿਤ ਸੂਦ

ਸੰਦੌੜ-ਅਪ੍ਰੈਲ (ਹਰਮਿੰਦਰ ਸਿੰਘ ਭੱਟ) ਕੋਰੋਨਾਵਾਇਰਸ ਦੇ ਕਹਿਰ ਦੇ ਦੌਰਾਨ ਸਮੁਚੀ ਦੁਨੀਆ ਇਕ ਦਰਦਨਾਕ ਜਿੰਦਗੀ ਹੰਢਾ ਰਹੀ ਹੈ ਇਸ ਦੇ ਕਹਿਰ ਤੋਂ ਭਾਰਤ ਦਾ ਕੋਈ ਵੀ ਸੂਬਾ ਐਸ ਨਹੀਂ ਜਿੱਥੇ ਇਸ ਦੇ ਮਰੀਜ ਨਾ ਹੋਣ ਦਿਨੋਂ ਦਿਨ ਇਸ ਲਾਇਲਾਜ ਜੋ ਕਿ ਲਾਗ ਤੋਂ ਛੂਹਣ ਤੋਂ ਹੋਣ ਵਾਲੀ ਬਿਮਾਰੀ ਦੇ ਮਰੀਜਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਮੌਤਾਂ ਦਾ ਆਕੰਡਾ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਪੰਜਾਬ ਵਿਚ ਵੀ ਇਸ ਦਾ ਅਸਰ ਭਿਆਨਕ ਰੂਪ ਧਾਰਣ ਕਰਦਾ ਜਾ ਰਿਹਾ ਹੈ।ਇਸ ਨੂੰ ਰੋਕਣ ਲਈ ਪੰਜਾਬ ਸਰਕਾਰ ਦੇ ਹੁਕਮਾਂ ਹੇਠ ਪੰਜਾਬ ਪੁਲਿਸ ਨੂੰ ਹੁਕਮ ਜਾਰੀ ਕੀਤੇ ਹਨ ਕਿ ਹਰ ਪਿੰਡ ਦੀ ਪੰਚਾਇਤ ਅਤੇ ਐਮ. ਸੀ. ਮੋਹਤਬਰਾਂ ਨੂੰ ਸੂਬੇ ਦੇ ਹਰ ਵੱਡੇ ਛੋਟੇ ਪਿੰਡਾਂ ਅਤੇ ਸਹਿਰਾਂ, ਕਸਬਿਆਂ ਦੇ ਹਰ ਆਉਣ ਜਾਣ ਵਾਲੇ ਰਸਤਿਆਂ ਤੇ ਨਾਕੇ ਲਾਏ ਜਾਣ ਤਾਂ ਕਿ ਕੋਈ ਆ ਜਾ ਨਾ ਸਕੇ ਅਤੇ ਉਸ ਉਪਰ ਪਿੰਡ ਦੇ ਨੌਜੁਆਣਾਂ ਨੂਂ ਤਾਇਨਾਤ ਕੀਤਾ ਜਾਵੇ ਤਾਂ ਕਿ ਪੁੱਛ ਗਿੱਛ ਤੋਂ ਬਗੈਰ ਅਤੇ ਪਹਿਚਾਣ ਪੱਤਰ ਦੇਖੇ ਬਿਨਾ ਕਿਸੇ ਨੂੰ ਜਰੂਰੀ ਕੰਮਾਂ ਤੋਂ ਇਲਾਵਾ ਨਾ ਭੇਜਿਆ ਜਾਵੇ ਅਤੇ ਇਸ ਦੌਰਾਨ ਕੋਈ ਵੀ ਕਿਸੇ ਪ੍ਰਕਾਰ ਦੇ ਨਸੇ ਦਾ ਸੇਵਨ ਅਤੇ ਖੇਡ ਨੂੰ ਖੇਡਿਆ ਨਾ ਜਾਵੇ।ਇਸ ਸੰਬੰਧੀ ਜਦੋਂ ਡੀ. ਐਸ. ਪੀ. ਮਾਲੇਰਕੋਟਲਾ ਸ੍ਰੀ ਸੁਮਿਤ ਸੂਦ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੇਕਰ ਨਾਕੇ ਤੇ ਕੋਈ ਵੀ ਡਿਉਟੀ ਕਰਨ ਵਾਲਾ ਸੇਵਾਦਾਰ ਕੋਈ ਵੀ ਉਲੰਘਣਾ ਜਾਂ ਡਿਓੁਟੀ ਕਰਨ ਵਾਲਿਆਂ ਤੋਂ ਇਲਾਵਾ ਵਾਧੂ ਗਿਣਤੀ ਵਿਚ ਪਾਇਆ ਗਿਆ ਉਸ ਉਪਰ ਸਖਤ ਕਾਰਵਾਈ ਕੀਤੀ ਜਾਵੇਗੀ।ਜਦੋਂ ਐਸ. ਐਚ. ਓ. ਸੰਦੌੜ੍ਹ ਤੇ ਤਾਇਨਤ ਸ੍ਰੀ ਕੁਲਵੰਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਸੰਬੰਧੀ ਜਲਦ ਪਿਡਾਂ ਦੀ ਪੰਚਾਇਤਾਂ ਦੇ ਪਤਵੰਤਿਆਂ ਨੂੰ ਆਦੇਸ ਜਾਰੀ ਕਰ ਦਿਤੇ ਜਾਣਗੇ ਕਿ ਉਹ ਇਸ ਸੰਬੰਧੀ ਸੁਚੇਤ ਹੋਣ ਅਤੇ ਗੁਰੂਘਰਾਂ ਵਿਚ ਅਨਾਉਂਸਮੈਂਟ ਦੁਆਰਾ ਡਿਓੁਟੀ ਨਿਭਾ ਰਹੇ ਸੇਵਾਦਾਰਾਂ ਨੂੰ ਤੇ ਪਿੰਡ ਵਾਸੀਆਂ ਨੂੰ ਅਗਾਹ ਕਰ ਦੇਣ।

Related posts

ਮਹਿਮੂਦ ਅਹਿਮਦ ਥਿੰਦ ਏਕਤਾ ਹੈਂਡੀਕੈਪਡ ਐਂਡ ਵਿਧਵਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬਣੇ

INP1012

ਐਸ.ਡੀ.ਓ. ਦਿਹਾਤੀ ਮਾਲੇਰਕੋਟਲਾ ਦੀਆਂ ਧੱਕੇਸ਼ਾਹੀਆਂ ਖਿਲਾਫ਼ ਜਾਰੀ ਸੰਘਰਸ਼

INP1012

ਸਿਆਸੀ ਪਾਰਟੀਆਂ ਅਤੇ ਮੌਜੂਦਾ ਸਰਕਾਰਾਂ ਨੂੰ ਚੋਣਾਂ ਨੇੜੇ ਆਉਂਦਿਆਂ ਹੀ ਬਗੈਰ ਇਨਸਾਫ਼ ਦਿਵਾਏ ’84 ਦੀ ਯਾਦ ਨੂੰ ਤਾਜ਼ਾ ਕਰਨਾ ਅਤਿ ਨਿੰਦਣਯੋਗ ਕਾਰਜ:- ਰਣਜੀਤ ਸਿੰਘ/ਹਰਮਿੰਦਰ ਸਿੰਘ ਭੱਟ

INP1012

Leave a Comment