India International News National News Punjab

ਜਥੇਦਾਰ ਗਿਆਨੀ ਰਘਬੀਰ ਸਿੰਘ ਵਲੋਂ ਕਰੋਨਾ ਵਾਇਰਸ ਕਾਰਨ ਦੁਨੀਆ ਭਰ ਵਿਚ ਫੈਲੀ ਮਹਾਂਮਾਰੀ ਦੀ ਰੋਕਥਾਮ ਲਈ ਆਪਣੇ ਪਰਿਵਾਰ ਵਲੋਂ ਸ੍ਰੀ ਗੁਰੂ ਰਾਮ ਦਾਸ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੰਗਰ ਘਰ ਲਈ 25000 ਰੁਪਏ ਦੀ ਸੇਵਾ ਲਈ !

ਅਨੰਦਪੁਰ ਸਾਹਿਬ : ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਜੀ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵਲੋਂ ਕਰੋਨਾ ਵਾਇਰਸ ਕਾਰਨ ਦੁਨੀਆ ਭਰ ਵਿਚ ਫੈਲੀ ਮਹਾਂਮਾਰੀ ਦੀ ਰੋਕਥਾਮ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕਰਦਿਆਂ ਸਿੰਘ ਸਾਹਿਬ ਨੇ ਆਪਣੇ ਪਰਿਵਾਰ ਵਲੋਂ ਸ੍ਰੀ ਗੁਰੂ ਰਾਮ ਦਾਸ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੰਗਰ ਘਰ ਲਈ 25000 ਰੁਪਏ ਦੀ ਸੇਵਾ ਲਈ ਚੈਕ ਮੈਨਜ਼ਰ ਸ੍ਰੀ ਦਰਬਾਰ ਸਾਹਿਬ ਸ ਮੁਖਤਾਰ ਸਿੰਘ ਚੀਮਾਂ, ਵਧੀਕ ਮੈਨਜ਼ਰ ਰਾਜਿੰਦਰ ਸਿੰਘ ਰੂਬੀ ਅਟਾਰੀ, ਸ ਗੁਰਾ ਸਿੰਘ ਮਾਨ ਨੂੰ ਸਾਂਝੇ ਤੌਰ ਤੇ ਸੌਂਪਿਆ ਗਿਆ। ਇਸ ਦੌਰਾਨ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵਲੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਨਵੇ ਲੱਗੇ ਮੈਨਜ਼ਰ ਸ ਮੁਖਤਾਰ ਸਿੰਘ ਚੀਮਾਂ ਨੂੰ ਗੁਰੂ ਜੀ ਦੀ ਬਖਸ਼ਿਸ਼ ਸਿਰ ਪਾਓ, ਸਿਰੀ ਸਾਹਿਬ ਦੇ ਕੇ ਸਨਮਾਨਿਤ ਕੀਤਾ ਗਿਆ।

Related posts

ਪੱਤਰਕਾਰ ਗੌਰਵ ਮਹਿੰਦਰੂ ਨੇ ਬੇਟੇ ਦਾ ਜਨਮ ਦਿਨ ਫੌਜ ਨੂੰ ਫੰਡ ਭੇਜ ਕੇ ਮਨਾਇਆ

INP1012

ਪਿੰਡ ਮਹਿਮਾ ਦੇ ਕਿਸਾਨ ਵਲੋਂ ਕਰਜੇ ਹੇਠ ਦੱਬ ਕੀਤੀ ਗਈ ਖੁਦਕੁਸ਼ੀ

INP1012

ਸਤਨਾਮ ਨਗਰ ਵਿੱਖੇ ਚਲ ਰਹੀ ਸੈਟਿਮ ਕਰੇਡਿਟ ਕੇਅਰ ਨਾਮਕ ਪ੍ਰਾਈਵੇਟ ਕੰਪਨੀ ਤੋਂ ੩ ਅਣਪਛਾਤੇ ਵਿਅਕਤੀਆਂ ਪਿਸਤੋਲ ਦੀ ਨੋਕ ਤੇ ੨ ਲੱਖ ਰੁਪਏ ਲੁੱਟ ਕੇ ਲੈ ਗਏ।

INP1012

Leave a Comment