Artical India International News National News Political Punjab Punjabi Social

ਸੋਸ਼ਲ ਮੀਡੀਆ ਦਾ ਸਹਾਰਾ ਲੈ ਕੇ ਸਿੱਖ ਸੰਘਰਸ਼ ਵਿੱਚ ਹਿੱਸਾ ਪਾ ਰਹੀਆਂ ਜਥੇਬੰਦੀਆਂ ਦੇ ਮੁਖੀਆਂ ਪ੍ਰਤੀ ਭੰਡੀ ਪ੍ਰਚਾਰ, ਅਸੀ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਉਹ ਇਸ ਗੁੰਮਰਾਹਕੁੰਨ ਪ੍ਰਚਾਰ ਨੂੰ ਦਰਕਿਨਾਰ ਅਤੇ ਇਸ ਕੂੜ ਪ੍ਰਚਾਰ ਦਾ ਆਪਣੇ ਤਰੀਕਿਆਂ ਨਾਲ ਵਿਰੋਧ ਵੀ ਕਰਨ ।

ਪੈਰਿਸ: (ਪੰਜਾਬ ਚੈਨਲ) ਸੋਸ਼ਲ ਮੀਡੀਆ ਨੂੰ ਸਿੱਖੀ ਦੇ ਪ੍ਰਚਾਰ, ਸਿੱਖਾਂ ਦੇ ਆਪਣੇ ਆਜ਼ਾਦ ਘਰ ਖਾਲਿਸਤਾਨ ਦੀ ਵਿਚਾਰਧਾਰਾ ਦਾ ਪ੍ਰਚਾਰ ਅਤੇ ਸਿੱਖਾਂ ਦੇ ਕੌਮੀ ਸ਼ਹੀਦਾਂ ਦੀ ਸੋਭਾ ਨੂੰ ਫੈਲਾਉਣ ਦੀ ਜਗ੍ਹਾ ਸਿੱਖ ਸੰਘਰਸ਼ ਵਿੱਚ ਹਿੱਸਾ ਪਾ ਰਹੀਆਂ ਜਥੇਬੰਦੀਆਂ ਦੇ ਮੁਖੀਆਂ ਪ੍ਰਤੀ ਭੰਡੀ ਪ੍ਰਚਾਰ, ਸਿੱਖ ਕੌਮ ਲਈ ਸੇਵਾ ਕਰਦੇ ਜੇਲ੍ਹਾਂ ਵਿੱਚ ਨਜ਼ਰਬੰਦ ਸਿੰਘਾਂ ਵਿੱਚ ਦੋਫਾੜ ਪਾਉਣ ਅਤੇ ਆਮ ਸੰਗਤਾਂ ਵਿੱਚ ਸਿੱਖ ਸੰਘਰਸ਼ ਲਈ ਦੁਬਿਧਾ ਪਾਉਣ ਲਈ ਵਰਤਿਆ ਜਾ ਰਿਹਾ ਹੈ ਜਿਸ ਤੋਂ ਸਿੱਖ ਸੰਗਤਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ ।

ਅਸੀਂ ਸੋਸ਼ਲ ਮੀਡੀਆ ਉੱਤੇ ਅਤੇ ਸਿੱਖ ਸੰਘਰਸ਼ ਨਾਲ ਪਿਆਰ ਕਰਨ ਵਾਲੀ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਉਹ ਇਸ ਗੁੰਮਰਾਹਕੁੰਨ ਪ੍ਰਚਾਰ ਨੂੰ ਦਰਕਿਨਾਰ ਅਤੇ ਇਸ ਕੂੜ ਪ੍ਰਚਾਰ ਦਾ ਆਪਣੇ ਤਰੀਕਿਆਂ ਨਾਲ ਵਿਰੋਧ ਵੀ ਕਰਨ ।

ਕਿਸੇ ਇੱਕ ਮਿਸ਼ਨ ਤੇ ਚੱਲਦਿਆਂ, ਸੇਵਾ ਕਰਦਿਆਂ ਕਿਸੇ ਵੀ ਵੱਖ ਵੱਖ ਧਿਰਾਂ ਦੇ ਅਲੱਗ ਅਲੱਗ ਸਿਧਾਂਤਿਕ ਜਾਂ ਵਿਚਾਰਧਾਰਕ ਵਖਰੇਵੇਂ ਹੋ ਸਕਦੇ ਹਨ ਅਤੇ ਇਹ ਮੌਜੂਦਾ ਸਿੱਖ ਸੰਘਰਸ਼ ਵਿੱਚ ਸਦਾ ਰਹੇ ਹਨ । ਪਰ ਸਭ ਜਥੇਬੰਦੀਆਂ ਵੱਲੋਂ ਇਹਨਾਂ ਵਖਰੇਵਿਆਂ ਨੂੰ ਪਾਸੇ ਰੱਖ ਕੇ ਆਪਣਾ ਮੁੱਖ ਨਿਸ਼ਾਨਾ ਕੌਮੀ ਨਿਸ਼ਾਨੇ ਦੀ ਪ੍ਰਾਪਤੀ ਨੂੰ ਹੀ ਮੰਨਿਆ ਅਤੇ ਆਪਣੇ ਵਖਰੇਵੇਂ ਕਦੀ ਵੀ ਸੇਵਾ ਦੇ ਆੜੇ ਨਹੀਂ ਆਉਣ ਦਿੱਤੇ ।

ਸੰਘਰਸ਼ ਵਿੱਚ ਵਿਚਰਦਿਆਂ ਅਤੇ ਦੁਸ਼ਮਣ ਖਿਲਾਫ ਲੜਦਿਆਂ ਜਾਣਕਾਰੀ ਦੀ ਘਾਟ ਕਰਕੇ ਕੁਝ ਭੁਲੇਖੇ ਉਪਜ ਜਾਣੇ ਵੀ ਆਮ ਗੱਲ ਹੁੰਦੇ ਹਨ ਪਰ ਕਿਸੇ ਇੱਕ ਵਿਅਕਤੀ ਦੇ ਪਏ ਭੁਲੇਖੇ ਨੂੰ ਸੋਸ਼ਲ ਮੀਡੀਆ ਵਰਤ ਕੇ ਭੰਡੀ ਪ੍ਰਚਾਰ ਦੀ ਲਹਿਰ ਚਲਾਉਣ ਵਾਲੇ ਵਿਵਾਦੀ ਲੋਕ ਸੰਘਰਸ਼ ਦਾ ਨੁਕਸਾਨ ਹੀ ਕਰਦੇ ਹਨ ਜੋ ਕਿ ਆਪਾਂ ਅੱਜ ਸਾਰੇ ਸੋਸ਼ਲ ਮੀਡੀਆ ਉੱਤੇ ਹੁੰਦਾ ਦੇਖ ਰਹੇ ਹਾਂ ।

ਅਸੀਂ ਪੰਥ ਦਰਦੀ ਸਿੱਖ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਸਿੱਖ ਸੰਘਰਸ਼ ਵਿੱਚ ਪਾੜਾ ਪਾਉਣ ਦੇ ਇਨ੍ਹਾਂ ਯਤਨਾਂ ਨੂੰ ਨਕਾਰਨ ਅਤੇ ਸਾਡੀ ਸਿੱਖ ਸੰਘਰਸ਼ ਵਿੱਚ ਪਾੜਾ ਪਾਉਣ ਦਾ ਕੰਮ ਕਰ ਰਹੇ ਅਨਸਰਾਂ ਨੂੰ ਵੀ ਅਪੀਲ ਹੈ ਕਿ ਉਹ ਵੀ ਕੌਮੀ ਸੰਘਰਸ਼ ਦੇ ਰਾਹ ਵਿੱਚ ਕੰਡੇ ਬੀਜਣ ਤੋਂ ਗੁਰੇਜ਼ ਕਰਨ ।

ਸਾਡੀ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਆਓ ਅਸੀਂ ਆਪਾਂ ਸਾਰੇ ਮਿਲ ਕੇ ਆਪਣੇ ਅਜ਼ਾਦ ਘਰ ਖਾਲਿਸਤਾਨ ਦੀ ਪ੍ਰਾਪਤੀ ਲਈ ਆਪਣਾ ਤਨ, ਮਨ ਅਤੇ ਧਨ ਅਰਪਣ ਕਰੀਏ ਤੇ ਸੰਘਰਸ਼ ਨੂੰ ਲੋਅ ਨੂੰ ਹੋਰ ਪ੍ਰਚੰਡ ਕਰੀਏ ।

ਦਾਸਰੇ : ਜਥੇਦਾਰ ਬਲਬੀਰ ਸਿੰਘ, ਅਵਤਾਰ ਸਿੰਘ ਸੰਘੇੜਾ, ਅਮਰੀਕ ਸਿੰਘ ਸਹੋਤਾ, ਗੁਰਦੇਵ ਸਿੰਘ ਚੌਹਾਨ, ਰਣਜੀਤ ਸਿੰਘ ਸਰਾਏ, ਤਰਸੇਮ ਸਿੰਘ ਦਿਓਲ, ਬਲਬੀਰ ਸਿੰਘ ਬੈਂਸ, ਮਨਪ੍ਰੀਤ ਸਿੰਘ, ਦੁਪਿੰਦਰਜੀਤ ਸਿੰਘ, ਭੁਪਿੰਦਰ ਸਿੰਘ, ਬਲਬਿੰਦਰ ਸਿੰਘ ਢਿੱਲੋਂ, ਸੁਖਵਿੰਦਰ ਸਿੰਘ ਖਾਲਸਾ, ਜੋਗਾ ਸਿੰਘ, ਜੇ ਵੀ ਸਿੰਘ, ਹਰਵਿੰਦਰ ਸਿੰਘ (ਯੂ. ਕੇ.), ਹਰਜੀਤ ਸਿੰਘ, ਚਰਨ ਸਿੰਘ, ਜਥੇਦਾਰ ਕਰਮ ਸਿੰਘ, ਜਸਵਿੰਦਰ ਸਿੰਘ (ਹਾਲੈਂਡ), ਗੁਰਚਰਨ ਸਿੰਘ, ਅਵਤਾਰ ਸਿੰਘ, ਗੁਰਪਾਲ ਸਿੰਘ, ਜਸਬੀਰ ਸਿੰਘ ਬਾਬਾ, ਜਤਿੰਦਰ ਸਿੰਘ (ਜਰਮਨੀ੍‍), ਮੱਸਾ ਸਿੰਘ (ਨਾਰਵੇ), ਸਤਨਾਮ ਸਿੰਘ, ਪ੍ਰਿਥੀਪਾਲ ਸਿੰਘ ਵਰਾਣਾ, ਦਵਿੰਦਰ ਸਿੰਘ (ਫਰਾਂਸ), ਕੁਲਦੀਪ ਸਿੰਘ, ਹਰਜਿੰਦਰ ਸਿੰਘ ਕਾਲਾ (ਬੈਲਜੀਅਮ), ਬਲਵਿੰਦਰ ਸਿੰਘ ਨਨੂਆ (ਯੂ. ਕੇ.) .

Related posts

ਖਰੜ ਦੇ ਇਲਾਕੇ ਚ ਵੱਡੀ ਵਾਰਦਾਤ ਕਰਨ ਦੀ ਤਿਆਰ ਚ ਲੱਗੇ ਦੋ ਮੁਲਜ਼ਮ ਪੁਲਿਸ ਵੱਲੋਂ ਕਾਬੂ

INP1012

ਪੰਜਾਬ ਵਿੱਚ ਨਸ਼ਿਆਂ ਦਾ ਖਾਤਮਾ ਕੀਤਾ ਜਾਵੇਗਾ : ਸਿੱਧੂ

INP1012

ਨੌਜਵਾਨ ਵਰਗ ਦੇ ਸਿਹਤ ਦੇ ਪ੍ਰਤ ਸੁਚੇਤ ਹੋਣ ਨਾਲ ਮਿਟੇਗਾ ਪੰਜਾਬੀਆਂ ਤੇ ਲਗਾ ਨਸ਼ੇੜੀ ਹੋਣ ਦਾ ਕਲੰਕ : ਢਿੱਲੋ, ਗੋਸ਼ਾ

INP1012

Leave a Comment