ਟਾਡਾ ਸਮੇਤ ਅਨੇਕਾਂ ਸਖਤ ਧਾਰਾਵਾਂ ‘ਚ ਲਗਾਤਾਰ 26 ਸਾਲ ਜੇਲ੍ਹ ਕੱਟਣ ਵਾਲੇ ਭਾਈ ਵਰਿਆਮ ਸਿੰਘ ਐਤਵਾਰ ਸ਼ਾਮ 4:30 ਵਜੇ ਪਿੰਡ ਬਰਬਰਾ (ਯੂ. ਪੀ.) ਆਪਣੇ ਘਰ ਅਕਾਲ ਚਲਾਣਾ ਕਰ ਗਏ ਹਨ। ਉਹ ਲਗਾਤਾਰ 26 ਸਾਲ ਜੇਲ੍ਹ ‘ਚ ਰਹੇ, ਜਿਥੇ ਉਨ੍ਹਾਂ ਨੂੰ ਇਕ ਦਿਨ ਦੀ ਵੀ ਪੈਰੋਲ ਨਹੀਂ ਮਿਲੀ । ਭਾਈ ਵਰਿਆਮ ਸਿੰਘ 39 ਸਾਲ ਦੀ ਉਮਰ ‘ਚ ਜੇਲ੍ਹ ‘ਚ ਗਏ ਅਤੇ 65 ਸਾਲ ਦੀ ਉਮਰ ‘ਚ ਜੇਲ੍ਹ ‘ਚੋਂ ਬਾਹਰ ਆਏ।
ਉਹਨਾਂ ਦੀ ਨਜ਼ਰਬੰਦੀ ਦੁਰਾਨ ਸਿੱਖ ਰਿਲੀਫ਼ ਵੱਲੋਂ ਪ੍ਰੀਵਾਰ ਦੀ ਮਦਦ ਕੀਤੀ ਜਾਂਦੀ ਰਹੀ ਹੈ ਅਤੇ ਰਿਹਾਈ ਤੋਂ ਬਾਅਦ ਉਨ੍ਹਾਂ ਦੇ ਕਹਿਣ ਤੇ ਅੰਮ੍ਰਿਤਸਰ ਵਿਖੇ ਰਹਿਣ ਲਈ ਕੋਠੀ ਖ਼ਰੀਦ ਕੇ ਦਿਤੀ ਗਈ ਸੀ,ਪਰ ਉਹ ਆਪਣੇ ਜ਼ੱਦੀ ਘਰ ਵਿੱਚ ਰਹਿਣਾ ਜ਼ਿਆਦਾ ਪਸੰਦ ਕਰਦੇ ਸਨ ਇਸ ਲਈ ਉਹ ਵਾਪਸ ਯੂ. ਪੀ. ਚਲੇ ਗਏ। ਯੂ .ਪੀ . ਪੁਰਾਣੇ ਘਰ ਨੂੰ ਦੁਬਾਰਾ ਬਣਾਉਣ ਵਿੱਚ ਵੀ ਸਿੱਖ ਰਿਲੀਫ਼ ਵੱਲੋਂ ਯੋਗਦਾਨ ਪਾਇਆ ਗਿਆ ਸੀ।
ਅਸੀਂ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਜੋਦੜੀ ਕਰਦੇ ਹਾਂ ਕਿ ਵਾਹਿਗੁਰੂ ਉਨ੍ਹਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
ਪੈਰਿਸ:26 ਸਾਲ ਜੇਲ੍ਹ ਵਿੱਚ ਆਪਣੀ ਜ਼ਿੰਦਗੀ ਦੇ ਕੀਮਤੀ ਸਾਲ ਗਵਾਉਣ ਤੋਂ ਬਾਅਦ ਭਾਈ ਵਰਿਆਮ ਸਿੰਘ ਜੀ ਜਦੋਂ ਸੰਗਤਾਂ ਦੀਆਂ ਅਰਦਾਸਾਂ ਸਦਕਾ ਰਿਹਾਅ ਹੋਏ ਤਾਂ ਇਹ ਕੌਮ ਦਾ ਫਰਜ਼ ਸੀ ਕਿ ਜਿੱਥੇ ਉਹਨਾਂ ਦੀ ਕੌਮੀ ਸੇਵਾ ਕਰਕੇ ਸਤਿਕਾਰ ਕੀਤਾ ਜਾਂਦਾ ਉੱਥੇ ਉਹਨਾਂ ਦੇ ਮਾਲੀ ਹਾਲਾਤਾਂ ਵੱਲ ਵੀ ਧਿਆਨ ਦਿੱਤਾ ਜਾਂਦਾ ।
ਆਪਣਾ ਕੌਮੀ ਫਰਜ਼ ਸਮਝਦਿਆਂ ਸਿੱਖ ਰਿਲੀਫ ਵੱਲੋਂ ਉਹਨਾਂ ਨੂੰ ਜੇਲ੍ਹ ਵਿੱਚ ਰਹਿੰਦਿਆਂ ਵੀ ਉਹਨਾਂ ਦੇ ਪਰਿਵਾਰ ਦੀ ਮਦਦ ਕੀਤੀ ਜਾਂਦੀ ਸੀ ਤੇ ਇਸੇ ਤਰ੍ਹਾਂ ਹੀ ਭਾਈ ਵਰਿਆਮ ਸਿੰਘ ਦੇ ਰਿਹਾਅ ਹੋਣ ਤੋਂ ਬਾਅਦ ਵੀ ਉਹਨਾਂ ਦੀ ਪੂਰੀ ਮਦਦ ਕੀਤੀ ਗਈ ।
ਭਾਈ ਵਰਿਆਮ ਸੀ ਦੀ ਇੱਛਾ ਸੀ ਕਿ ਚਾਹੇ ਕਿ ਉਹਨਾਂ ਦਾ ਜੱਦੀ ਪਿੰਡ ਯੂ ਪੀ ਵਿੱਚ ਹੈ ਪਰ ਉਹ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਨਜ਼ਦੀਕ ਰਹਿਣਾ ਚਾਹੁੰਦੇ ਹਨ । ਉਹਨਾਂ ਦੀ ਇੱਛਾ ਦਾ ਖਿਆਲ ਰੱਖਦਿਆਂ ਹੋਇਆਂ ਸਿੱਖ ਰਿਲੀਫ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਇੱਕ ਕੋਠੀ ਅੰਮ੍ਰਿਤਸਰ ਵਿੱਚ ਲੈ ਕੇ ਦਿੱਤੀ ਗਈ ਤਾਂ ਕਿ ਉਹ ਆਪਣੀ ਜ਼ਿੰਦਗੀ ਦੇ ਬਾਕੀ ਸਾਲ ਗੁਰੂ ਕੀ ਨਗਰੀ ਵਿੱਚ ਗੁਜ਼ਾਰ ਸਕਣ ।
ਫਿਰ ਭਾਈ ਸਾਹਿਬ ਦੇ ਕਹਿਣ ਤੇ ਉਹਨਾਂ ਦੇ ਯੂਪੀ ਵਿਚਲੇ ਜੱਦੀ ਘਰ ਦੀ ਉਸਾਰੀ ਵੀ ਸਿੱਖ ਰਿਲੀਫ ਵੱਲੋਂ ਕਰਵਾਈ ਗਈ ਤਾਂ ਕਿ ਜੇ ਉਹ ਆਪਣੇ ਜੱਦੀ ਘਰ ਜਾਣ ਤਾਂ ਵੀ ਉੱਥੇ ਅਰਾਮ ਨਾਲ ਆਪਣੀ ਜ਼ਿੰਦਗੀ ਬਸਰ ਕਰ ਸਕਣ ।
ਅਸੀਂ ਸੰਗਤਾਂ ਦੇ ਧੰਨਵਾਦੀ ਹਾਂ ਕਿ ਜਿਹਨਾਂ ਦੇ ਸਹਿਯੋਗ ਸਦਕਾ ਕੌਮੀ ਸੇਵਾ ਕਰਨ ਵਾਲੇ ਭਾਈ ਵਰਿਆਮ ਸਿੰਘ ਦੀ ਹਰ ਸੰਭਵ ਮਦਦ ਕੀਤੀ ਜਾ ਸਕੀ । ਅਸੀਂ ਆਸ ਕਰਦੇ ਹਾਂ ਕਿ ਸੰਗਤਾਂ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਹੀ ਸਾਡਾ ਕੌਮੀ ਸੇਵਾਦਾਰਾਂ ਦੀ ਮਦਦ ਕਰਨ ਲਈ ਸਾਥ ਦਿੰਦੀਆਂ ਰਹਿਣਗੀਆਂ ।