India International News National News Political Punjab Punjabi

ਜੂਨ ਦੇ ਮਹੀਨੇ ਨੂੰ ਮੁੱਖ ਰੱਖਕੇ ਕਨੇਟੀਕਟ ਦੇ ਗਵਰਨਰ ਵੱਲੋਂ ਸਿੱਖਾਂ ਦਾ ਕੀਤਾ ਗਿਆ ਮਾਣ ਸਤਿਕਾਰ

ਕਨੇਟੀਕਟ: ਪ੍ਰੈਸ ਕਾਨਫਰੰਸ ਸਟੇਟ ਕੇਪੀਟਲ ਵਿੱਚ ਉਲੀਕੀ ਗਈ ਜਿੱਥੇ ਕਿ ਸਵਰਨਜੀਤ ਸਿੰਘ ਖਾਲਸਾ ਹੁਰਾਂ ਨੂੰ ਉਚੇਚੇ ਤੌਰ ਤੇ ਸੱਦਿਆਂ ਗਿਆ ਇਸਦੇ ਨਾਲ ਹੀ ਕਨੇਟੀਕਟ ਤੌ ਸਿੱਖ ਆਗੂ ਮਨਮੋਹਣ ਸਿੰਘ ਭਰਾੜਾਂ ਜ਼ਿਹਨਾਂ ਨੂੰ ਕਨੇਟੀਕਟ ਗਵਰਨਰ ਵੱਲੋਂ ਸਲਾਹਕਾਰ ਕਮੇਟੀ ਵਿੱਚ ਪਾਇਆ ਗਿਆ ਹੈ ਭਰਾੜਾਂ ਸਾਬ੍ਹ ਵੀ ਇਸ ਕਾਨਫਰੰਸ ਵਿੱਚ ਸ਼ਾਮਿਲ ਹੋਏ ਜਿੱਥੇ ਸਿੱਖ ਬੁਲਾਰਿਆਂ ਨੇ ਸਟੇਟ ਦੀ ਇਸ ਕਾਨਫਰੰਸ ਵਿੱਚ ਦੱਸਿਆ ਕਿ ਵਰਲਡ ਸਿੱਖ ਪਾਰਲੀਮੈਟ ਵੱਲੋਂ ਇੱਕ ਲੱਖ ਤੋਂ ਉੱਪਰ ਲੋਕਾਂ ਨੂੰ ਖਾਣਾ ਵੰਡਿਆ ਗਿਆ ਅਤੇ 20 ਹਜ਼ਾਰ ਲੋਕਾਂ ਨੂੰ ਮਾਸਕ ਵੰਡੇ ਗਏ ਹਨ ਅਤੇ ਜੂਨ ਦੇ ਮਹੀਨਾ ਜੋ ਕਿ ਕਨੇਟੀਕਟ ਦੇ ਗਵਰਨਰ ਸਾਬ੍ਹ ਵੱਲੋਂ ਯਾਦਗਾਰ ਵਜੋਂ ਉਲੀਕਿਆ ਗਿਆ ਹੈ ਉਸ ਲਈ ਗਵਰਨਰ ਸਾਬ੍ਹ ਦਾ ਧੰਨਵਾਦ ਵੀ ਕੀਤਾ

ਇਸ ਮੌਕੇ ਜੋ ਸਟੇਟ ਗਵਰਨਰ ਵੱਲੋਂ ਖ਼ਾਸ ਅਨਾਂਉਸਮੈਟ ਹੋਈ ਹੈ ਇੱਕ ਆਡਰ ਪਾਸ ਹੋਇਆ ਹੈ ਜਿਸ ਵਿੱਚ  ਸਾਰੇ ਧਾਰਮਿਕ ਸਥਾਨਾਂ ਗੁਰਦੁਆਰਾ ਸਾਹਿਬ ਨੂੰ ਦੁਬਾਰਾ ਖੋਲਣ ਦੀ ਇਜਾਜਤ ਦਿੱਤੀ ਗਈ ਹੈ ਜਿਸ ਵਿੱਚ ਗਾਇਡ ਲਾਇਨ ਦਿੱਤੀਆਂ ਗਈਆਂ ਹਨ, ਸਿੱਖਾਂ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ  ਸਟੇਟ ਦੀ ਇਸ ਵੱਡੀ ਸਟੇਜ ਉੱਪਰ ਸਰਦਾਰ ਸਵਰਨਜੀਤ ਸਿੰਘ ਖਾਲਸਾ ਨੇ ਜੂਨ ਦੇ ਸ਼ਹੀਦਾਂ ਨੂੰ ਯਾਦ ਕੀਤਾ ਅਤੇ ਗਵਰਨਰ ਸਾਹਿਬ ਵੱਲੋਂ ਵੀ ਆਪਣੇ ਭਾਸ਼ਣ ਵਿੱਚ ਸਿੱਖਾਂ ਨੂੰ ਖ਼ਾਸ ਤਰਜੀਹ ਦਿੱਤੀ ਗਈ ਹੈ,

ਇਸ ਦੇ ਨਾਲ ਹੀ ਗਵਰਨਰ ਸਾਬ੍ਹ ਨੂੰ ਇੱਕ ਕੈਲੰਡਰ ਦਿੱਤਾ ਗਿਆ ਅਤੇ ਵਰਲਡ ਸਿੱਖ ਪਾਰਲੀਮੈਟ ਦਾ ਇੱਕ ਫੋਲਡਰ ਦਿੱਤਾ ਗਿਆ ਤਾਂ ਜੋ ਗਵਰਨਰ ਸਾਬ੍ਹ ਆਪਣੀ ਜਾਣਕਾਰੀ ਵਿੱਚ ਵਾਧਾ ਕਰ ਸਕਣ ਕਿ ਸਿੱਖਾਂ ਨੂੰ ਇਸ ਪਾਰਲੀਮੈਟ ਬਣਾਉਣ ਦੀ ਲੋੜ ਕਿਉ ਪਈ ਇੱਕ ਸਿੱਕਾ ਵੀ ਦਿੱਤਾ ਗਿਆ ਜਿਸ ਉੱਪਰ ਸੰਤ ਜਰਨੈਲ ਸਿੰਘ ਖਾਲਸਾ ਜੀ ਦੀ ਤਸਵੀਰ ਬਣੀ ਹੋਈ ਹੈ ।

ਅੱਜ ਸਮੇਂ ਦੀ ਕੌੜ ਬਣਦੀ ਹੈ ਵਿਦੇਸ਼ਾਂ ਵਿੱਚ ਸਿੱਖ ਹਰ ਉਹ ਸੁਚੱਜਾ ਉੱਪਰਾਲਾ ਕਰਨ ਜਿਸ ਨਾਲ ਸਿੱਖ ਕੌਮ ਦੇ ਮਾਣ ਸਤਿਕਾਰ ਵਿੱਚ ਵਾਧਾ ਹੋਵੇ, ਕਨੇਟੀਕਟ ਸੂਬੇ ਵੱਲੋਂ ਪਹਿਲਾਂ ਹੀ  ਸ਼ਹੀਦਾਂ ਦੇ ਸਤਿਕਾਰ ਵਜੋ ਜੂਨ ਦੇ ਮਹੀਨੇ ਨੂੰ ਸਿੱਖ ਯਾਦਗਾਰ ਮਹੀਨੇ ਵਜੋ ਮਾਨਤਾ ਦਿੱਤੀ ਜਾ ਚੁੱਕੀ ਹੈ ।

ਧੰਨਵਾਦ ਮੀਡੀਆ ਕੌਸਲ

Today Swaranjit Singh Khalsa Member World Sikh Parliament had opportunity to Join Governor of Connecticut Ned Lamont in Press Conference in Regards to Reopening of Places of Worship.

He was joined by Advisor to Governor Jonathan A. Harris and Sikh Community Leader from Hamden Manmohan Singh who also served Governor in the faith based community Discussion panel.

 Many other important points were discuss with Governor Lamont and all the guidelines in regards to How to Reopen the places of worship will be released Soon.

Khalsa said “Month of June has been Recognized as “Sikh Memorial Month” so our community is excited that they will have opportunities to commemorate Sikh Martyrs who gave their lives to protect Sikh Places of Worship”.

Related posts

ਸਿਰਫ਼ ਅਮੀਰਾਂ ਲਈ ਕਿਉਂ ਕੰਮ ਕਰਦੀ ਹੈ ਸਰਕਾਰ?—ਗੁਰਮੀਤ ਪਲਾਹੀ

INP1012

ਮੇਅਰ ਨੇ ਮਾਡਲ ਟਾਊਨ ਐਕਸਟੈਨਸ਼ਨ ਬਲਾਕ-ਏ ਵਿੱਚ ਬਣੀ ਪਾਰਕ ਦੇ ਨਵੀਨੀਕਰਨ ਦਾ ਉਦਘਾਟਨ ਕੀਤਾ

INP1012

ਵਿਦੇਸ਼ਾਂ ਵਿਚ ਦਿਨੋਂ-ਦਿਨ ਵੱਧ ਰਹੀ ਹੈ ਜ਼ੁਰਮਪੇਸ਼ਾ ਪੰਜਾਬੀਆਂ ਦੀ ਗਿਣਤੀ—ਲੰਦਨ ਤੋਂ ਨਰਪਾਲ ਸਿੰਘ ਸ਼ੇਰਗਿੱਲ

INP1012

Leave a Comment