International News

ਜੂਨ 84 ਦੇ ਘੱਲੂਘਾਰੇ ਦੀ 36 ਵੇਂ ਵਰ੍ਹੇ ਗੰਢ ਤੇ ਭਾਰਤੀ ਕੌਸਲੇਟ ਫਰੈਕਫੋਰਟ ਅੱਗੇ ਹੋਵੇਗਾ 6 ਜੂਨ ਨੂੰ ਰੋਹ ਮੁਜ਼ਾਹਰਾ ।

ਫਰੈਕਫੋਰਟ :— ਭਾਈ ਗੁਰਚਰਨ ਸਿੰਘ ਗੁਰਾਇਆ ਨੇ ਪ੍ਰੈਸ ਦੇ ਨਾ ਜਾਰੀ ਬਿਆਨ ਕਰਦਿਆਂ ਕਿ ਭਾਰਤੀ ਕੌਸਲੇਟ ਫਰੈਕਫੋਰਟ ਦੇ ਅੱਗੇ ਜੂਨ 84 ਦੇ ਤੀਜੇ ਖੂਨੀ ਘੱਲਘਾਰੇ ਦੀ 36 ਵੇਂ ਵਰ੍ਹੇ ਗੰਢ ਤੇ 6 ਜੂਨ ਦਿਨ ਸ਼ਨੀਵਾਰ ਨੂੰ ਰੋਹ ਮੁਜ਼ਾਹਰਾ ਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਗੁਰਦੁਆਰਾ ਸਿੱਖ ਸੈਂਟਰ ਦੀ ਸੰਗਤਾਂ ਵੱਲੋ 7 ਜੂਨ ਨੂੰ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਕਰਵਾਏ ਜਾ ਰਹੇ ਹਨ । ਜੂਨ 84  ਦੇ ਘੱਲੂਘਾਰੇ ਨੂੰ ਵਾਪਰਿਆਂ ਪੂਰੇ 36 ਸਾਲ ਹੋ ਜਾਣੇ ਹਨ। ਭਾਵੇਂ ਮਨੋਵਿਗਿਆਨ ਦੇ ਡਾਕਟਰਾਂ ਅਨੁਸਾਰ ਕਿਸੇ ਵੀ ਦੁਖਾਂਤਕ ਸਦਮੇ ਦੀ ਯਾਦ ਦੀ ਉਮਰ ਵੱਧ ਤੋਂ ਵੱਧ ਛੇ ਮਹੀਨੇ ਹੁੰਦੀ ਹੈ ਪਰ 36 ਸਾਲ ਬੀਤ ਜਾਣ ਬਾਅਦ ਵੀ ਇਸ ਹਫ਼ਤੇ ਵਿੱਚ ਗੁਰੂ ਗ੍ਰੰਥ ਤੇ ਪੰਥ ਨਾਲ ਸਨੇਹ ਰੱਖਣ ਵਾਲੇ ਗੁਰਸਿੱਖ ਮਾਈ-ਭਾਈ ਨੂੰ ਟੈਂਕ ਹਰਿਮੰਦਰ ਸਾਹਿਬ ਦੀਆਂ ਪਰਕਰਮਾ ਅੰਦਰ ਨਹੀਂ, ਆਪਣੀ ਛਾਤੀ ‘ਤੇ ਚੜ੍ਹੇ ਮਹਿਸੂਸ ਹੁੰਦੇ ਹਨ। ਤੋਪਾਂ ਦੇ ਗੋਲੇ ਅਕਾਲ ਤਖਤ ਸਾਹਿਬ ‘ਤੇ ਨਹੀਂ ਪਰ ਆਪਣੇ ਸਾਰੇ ਵਜੂਦ ‘ਤੇ ਡਿੱਗਦੇ ਮਹਿਸੂਸ ਹੁੰਦੇ ਹਨ! ਖਾਲਸਾ ਪੰਥ ਦੀ ਆਨ-ਸ਼ਾਨ ਲਈ ਆਵਾਜ਼ ਬੁਲੰਦ ਕਰਨ ਵਾਲੇ, 20 ਵੀ  ਸਦੀ ਦੇ ਮਹਾਨ ਸਿੱਖ, ਸ਼ਹੀਦ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦਾ ਸੁਨੇਹਾ ਕੌਮ ਨੂੰ ਬੜੀ ਚੰਗੀ ਤਰ੍ਹਾਂ ਯਾਦ ਹੈ – ‘ਜਿਸ ਦਿਨ ਹਰਿਮੰਦਰ ਸਾਹਿਬ ਦੀ ਪਰਕਰਮਾ ਵਿੱਚ ਭਾਰਤੀ ਫੌਜ ਨੇ ਪੈਰ ਪਾਇਆ, ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ!’ ਸੰਤ ਜੀ ਦੀ ਸਿੰਘ-ਗਰਜਣਾ ਅੱਜ ਵੀ ਕੌਮੀ ਆਜ਼ਾਦੀ ਦੇ ਪ੍ਰਵਾਨਿਆਂ ਨੂੰ ਖਾਲਿਸਤਾਨ ਦੀ ਸ਼ਮ੍ਹਾਂ ‘ਤੇ ਕੁਰਬਾਨ ਹੋਣ ਲਈ ਪ੍ਰੇਰਿਤ ਕਰ ਰਹੀ ਹੈ। ਅਕਾਲ ਤਕਤ ਦੀ ਰਾਖੀ ਕਰਦਿਆਂ ਸ਼ਹੀਦੀ ਪਾਉਣ ਵਾਲੇ ਜਰਨਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਭਾਈ ਮਹਿੰਗਾ ਸਿੰਘ ਬੱਬਰ ਤੇ ਉਨ੍ਹਾਂ ਦੇ ਸੈਂਕੜੇ ਸਾਥੀਆਂ ਦੀ ਯਾਦ-ਖਾਲਿਸਤਾਨ ਦੇ ਸਿਪਾਹ ਸਿਲਾਰਾਂ ਦੇ ਰਾਹ ਨੂੰ ਰੁਸ਼ਨਾ ਰਹੀ ਹੈ। ਧਰਮ ਹੇਤ ਕੁਰਬਾਨੀਆਂ ਕਰਨ ਵਾਲੇ, ਇਤਿਹਾਸ ਤੇ ਲੋਕ ਯਾਦ ਦਾ ਅਮਿੱਟ, ਅਮਰ ਹਿੱਸਾ ਬਣ ਜਾਂਦੇ ਹਨ। ਸਿੱਖ ਕੌਮ ਦੇ ਇਤਿਹਾਸ ਦੇ ਅਮਿੱਟ ਹਿੱਸਾ ਬਣੇ ਕੌਮੀ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆ  ਸਮੂਹ ਨਾਨਕ ਲੇਵਾ ਸੰਗਤਾਂ ਅਪੀਲ ਰੂਪੀ ਬੇਨਤੀ ਹੈ ਕਿ ਗੁਰਦੁਆਰਾ ਸਾਹਿਬਾਂ ਵਿੱਚ ਕਰਵਾਏ ਜਾ ਰਹੇ ਸ਼ਹੀਦੀ ਸਮਾਗਮਾਂ ਤੇ ਰੋਹ ਮੁਜ਼ਾਹਰਿਆਂ ਵਿੱਚ ਵੱਧ ਤੋ ਵੱਧ ਸ਼ਮੂਲੀਅਤ ਕਰਕੇ ਆਪਣੇ ਕੌਮੀ ਸ਼ਹੀਦਾਂ ਨੂੰ ਸ਼ਰਧਾਂ ਦੇ ਫੁੱਲ ਅਰਪਣ ਕਰੀਏ ।

Related posts

ਗੁਰੂ ਨਾਨਕ ਮਲਟੀਵਰਸਿਟੀ(ਲੁਧਿਆਣੇ) ਤੋ ਗੁਰਮੱਤ ਗਿਆਨ ਪ੍ਰਾਪਤ ਵਿਦਿਆਰਥੀ ਨਾਰਵੇ ਚ ਅ੍ਰਮਿੰਤ ਰਸ ਬਿਖਾਰ ਰਹੇ ਹਨ।

INP1012

ਬਰੁਸਲ ਟੈਰੋਰਿਸ਼ਟ ਅਟੈਕ ਤੋ ਬਾਅਦ ਸਕਿਉਰਿਟੀ ਤੇਜ ਕਰ ਦਿੱਤੀ ਹੈ

INP1012

In accordance with guidelines from Sri Akal Takht Sahib Jathedar Jagtar Singh Hawara and the resolution of Sarbat Khalsa 2015, the fifth meeting of the World Sikh Parliament in Italy gets phenomenal response

INP1012

Leave a Comment