ਫਰੈਕਫੋਰਟ : (ਪੰਜਾਬ ਚੈਨਲ) ਜਰਮਨ ਦੇ ਸਿੱਖਾਂ ਤੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਦਿਸ਼ਾ ਨਿਰਦੇਸ਼ਾਂ ਤੇ ਸਿੱਖ ਕੌਮ ਦੇ ਉਜੱਲੇ ਭਵਿੱਖ ਲਈ ਹੋਂਦ ਵਿੱਚ ਆਈ ਵਰਲੱਡ ਸਿੱਖ ਪਾਰਲੀਮੈਂਟ ਦੀ ਸਵੈ ਨਿਰਣੈ ਦੇ ਹੱਕਾਂ ਦੀ ਕੌਂਸਲ ਨੇ ਭਾਰਤੀ ਕੌਸਲੇਟ ਫਰੈਕਫੋਰਟ ਅੱਗੇ ਜੂਨ 84 ਦੇ ਖੂਨੀ ਘੱਲਘਾਰੇ ਦੀ 36 ਵੀਂ ਵਰ੍ਹੇ ਗੰਢ ਦੀ ਯਾਦ ਵਿੱਚ ਰੋਹ ਮੁਜ਼ਾਹਰਾ ਕਰਕੇ ਸਮੂਹ ਸ਼ਹੀਦਾਂ ਨੂੰ ਜਿੱਥੇ ਸ਼ਰਧਾਂ ਦੇ ਫੁੱਲ ਅਰਪਣ ਕੀਤੇ ਉਥੇ ਉਹਨਾਂ ਮਹਾਨ ਸ਼ਹੀਦੇ ਦੇ ਸੁਪਨੇ ਸਰਬੱਤ ਦੇ ਭਲੇ ਵਾਲੇ ਸਿੱਖ ਕੌਮ ਦੇ ਅਜ਼ਾਦ ਦੇਸ਼ ਖਾਲਿਸਤਾਨ ਦੀ ਸਿਰਜਣਾ ਤੱਕ ਸ਼ੰਘਰਸ਼ ਜਾਰੀ ਰੱਖਣ ਦਾ ਪ੍ਰਣ ਦੁਹਰਾਇਆ । ਹਿਦੰਸਤਾਨ ਦੀ ਹਕੂਮਤ ਵੱਲੋ ਸਿੱਖ ਕੌਮ ਦੀ ਵਖੱਰੀ ਹੋਂਦ ਨੂੰ ਖਤਮ ਕਰਨ, ਸਵੈ ਮਾਣ ਨਾਲ ਜੀਊਣ ਦੇ ਹੱਕਾਂ ਨੂੰ ਕੁਚਲਣ ਤੇ ਸਿੱਖਾਂ ਦੀ ਧਾਰਮਿਕ, ਰਾਜਨਤਿਕ, ਅਰਥਿਕ ,ਸਮਾਜਿਕ ਤੇ ਸੱਭਿਆਚਾਰਿਕ ਤੌਰਤੇ ਕੀਤੀ ਜਾ ਰਿਹੀ ਨਸਲਕੁਸ਼ੀ ਦੇ ਖ਼ਿਲਾਫ਼ ਵਿਦੇਸ਼ਾਂ ਵਿੱਚ ਵੱਸਣ ਵਾਲੇ ਸਿੱਖ ਸੰਯੁਕਤ ਰਾਸ਼ਟਰ ਤੇ ਮਨੁੱਖੀ ਹੱਕਾਂ ਦੇ ਅਲਬੰਦਾਰ ਦੇਸ਼ਾਂ ਤੱਕ ਆਪਣੀ ਅਵਾਜ ਪੰਹੁਚਾਉਣ ਲਈ ਉਪੱਰਾਲੇ ਕਰਦੇ ਰਹਿਣਗੇ ਜਰਮਨ ਭਾਸ਼ਾ ਵਿੱਚ 1978 ਤੋ ਲੈ ਕੇ ਧਰਮ ਯੁੱਧ ਮੋਰਚਾ ,ਤੀਜੇ ਖੂਨੀ ਘੱਲੂਘਾਰੇ, ਦਿੱਲੀ ਵਿੱਚ ਸਿੱਖ ਕਤਲੇਆਮ, ਪੰਜਾਬ ਵਿੱਚ ਸਿੱਖ ਨੌਜਵਾਨੀ ਦਾ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸ਼ਹੀਦ ਕਰਨਾ ਤੇ ਤਸੀਹੇ ਕੇਂਦਰ ਵਿੱਚ ਪੁਲਿਸ ਫੋਰਸਾਂ ਵੱਲੋ ਸਿੱਖਾਂ ਉਪੱਰ ਤਸ਼ਦੱਦ ਕਰਨ, ਜੇਲ੍ਹ ਦੀਆ ਕਾਲ ਕੋਠੜੀਆਂ ਵਿੱਚ ਲੰਮੇ ਸਮੇ ਤੋ ਬੰਦ ਰੱਖਣ ਦੇ ਮਨੁੱਖੀ ਹੱਕਾਂ ਦੀ ੳਲੰਘਣਾ ਤੇ ਅਜ਼ਾਦੀ ਵਾਸਤੇ ਸ਼ਹੀਦਾਂ ਦੀਆਂ ਵੱਡ ਅਕਾਰੀ ਤਸਵੀਰਾਂ ਵਾਲੇ ਬੈਨਰਾਂ ਤੇ ਖਾਲਿਸਤਾਨ ਦੇ ਝੰਡਿਆਂ ਦੁਆਰਾ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ । ਜੂਨ 84 ਦੇ ਤੀਜੇ ਖੂਨੀ ਘਲੂਘਾਰੇ ਦੇ ਰੋਹ ਮੁਜ਼ਾਹਰੇ ਦੇ ਸੰਚਾਲਕ ਵਰਲੱਡ ਸਿੱਖ ਪਾਰਲੀਮੈਂਟ ਦੇ ਕੋ ਕੋਅਡੀਨੇਟਰ ਭਾਈ ਗੁਰਚਰਨ ਸਿੰਘ ਗੁਰਾਇਆ, ਮੈਂਬਰ ਭਾਈ ਗੁਰਪਾਲ ਸਿੰਘ ਬੱਬਰ, ਭਾਈ ਜਤਿੰਦਰ ਸਿੰਘ, ਭਾਈ ਕੁਲਦੀਪ ਸਿੰਘ ਕਸ਼ਮੀਰ ਕੌਸਲ ਜਰਮਨੀ ਦੇ ਚੇਅਰਮੈਨ ਮਹੁਮੰਦ ਹਨੀਫ ਚੌਹਾਨ ਨੇ ਅਪਣੇ ਰੋਹ ਭਰੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਉਥੇ ਨੌਜਵਾਨ ਅਜੈਪਾਲ ਸਿੰਘ ਤੇ ਸਰਬਜੀਤ ਸਿੰਘ ਨੇ ਆਪਣੇ ਵੀਚਾਰਾਂ ਰਾਹੀਂ ਸ਼ਹੀਦਾਂ ਨੂੰ ਯਾਦ ਕੀਤਾ ਗਿਆ । ਦੁਨੀਆ ਵਿੱਚ ਕਰੋਨਾ ਵਾਰਿਰਸ ਦੀ ਮਹਾਮਾਰੀ ਕਾਰਨ ਜਰਮਨ ਦੇ ਸਿਹਤ-ਵਿਭਾਗ ਦੀ ਹਦਾਇਤਾਂ ਅਨੁਸਾਰ ਦਸ ਤੋ ਪੰਦਹਰਾਂ ਬੰਦਿਆਂ ਦੀ ਇਜਾਜਤ ਸੀ ਰੋਹ ਮੁਜ਼ਾਹਰੇ ਵਿੱਚ ਭਾਈ ਅੰਗਰੇਜ਼ ਸਿੰਘ, ਭਾਈ ਹਰਮੀਤ ਸਿੰਘ ਭਾਈ ਜਸਵੰਤ ਸਿੰਘ ਬੱਬਰ, ਗੁਰਵਿੰਦਰ ਸਿੰਘ ਕੋਹਲੀ ਨੇ ਸ਼ਮੂਲੀਅਤ ਕੀਤੀ.
previous post
Related posts
Click to comment