Éducation India International News National News Political Punjab Punjabi

ਸਾਰੇ ਪ੍ਰਾਈਵੇਟ ਸਕੂਲਾਂ ਕਾਲਜਾਂ ਨੂੰ ਬੰਦ ਕਰਕੇ ਸਿੱਖਿਆ ਦਾ ਵਪਾਰ ਬੰਦ ਕੀਤਾ ਜਾਵੇ ਅਤੇ ਦੇਸ ਦੇ ਹਰ ਨਾਗਰਿਕ ਲਈ ਮੁਫਤ ਸਿੱਖਿਆ ਦਾ ਪ੍ਰਬੰਧ ਕੀਤਾ ਜਾਵੇ-ਜਗਸੀਰ ਸਿੰਘ ਕਰੜਾ

ਪੈਰਿਸ : ਪੰਜਾਬ ਚੈਨਲ -ਸਿੱਖਿਆ ਦੇਸ ਦੇ ਹਰ ਇਕ ਨਾਗਰਿਕ ਦਾ ਬੁਨਿਆਦੀ ਹੱਕ ਹੈ ਤੇ ਮੌਲਿਕ ਅਧਿਕਾਰ ਹੈ.ਸਰਕਾਰ ਦੀ ਲਾਪ੍ਰਵਾਹੀ ਕਾਰਨ ਅੱਜ ਸਰਕਾਰੀ ਸਕੂਲਾਂ ਕਾਲਜਾਂ ਦਾ ਬਹੁਤ ਬੁਰਾ ਹਾਲ ਹੈ.ਪੜ੍ਹਾਈ ਦਾ ਬਹੁਤ ਮਾੜਾ ਹਾਲ ਹੈ.

ਬਿਲਡਿੰਗਾਂ ਖਸਤਾ ਹਾਲਤ ਵਿੱਚ ਹਨ.

ਗਰਮੀ ਵਿੱਚ ਬੱਚਿਆਂ ਦੇ ਪੀਣ ਵਾਲੇ ਪਾਣੀ ਦਾ ਕੋਈ ਪੁੱਖਤਾ ਪ੍ਰਬੰਧ ਨਹੀਂ ਹੈ.

ਸਰਕਾਰੀ ਸਕੂਲਾਂ ਕਾਲਜਾਂ ਦੇ ਬੁਰੇ ਹਾਲ ਕਰਕੇ ਹੀ ਲੋਕ ਅਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਕਾਲਜਾਂ ਵਿੱਚ ਪੜਾਉਣ ਦੀ ਬਜਾਏ ਪ੍ਰਾਈਵੇਟ ਸਕੂਲਾਂ ਕਾਲਜਾਂ ਨੂੰ ਪਹਿਲ ਦਿੰਦੇ ਹਨ.ਸਰਕਾਰੀ ਸਕੂਲਾਂ ਕਾਲਜਾਂ ਦੇ ਮਾੜੇ ਪ੍ਰਬੰਧਾ ਕਰਕੇ ਹੀ ਲੋਕ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਕਾਲਜਾਂ ਵਿੱਚ ਪੜਾਉਣ ਤੋਂ ਡਰਦੇ ਹਨ.ਸਰਕਾਰੀ ਸਕੂਲਾਂ ਕਾਲਜਾਂ ਵਿੱਚ ਕੇਵਲ ਦਿਹਾੜੀਦਾਰ ਮਜ਼ਦੂਰ ਲੋਕਾਂ ਦੇ ਬੱਚੇ ਪੜਦੇ ਹਨ ਕਿਉਂਕਿ ਉਹਨਾਂ ਕੋਲ ਅਪਣੇ ਬੱਚੇ ਮਹਿੰਗੇ ਪ੍ਰਾਈਵੇਟ ਸਕੂਲਾਂ ਕਾਲਜਾਂ ਵਿੱਚ ਪੜਾਉਣ ਜੋਗੇ ਪੈਸੇ ਨਹੀਂ ਹੁੰਦੇ.ਸਰਕਾਰਾਂ ਵੱਲੋਂ ਸਰਕਾਰੀ ਸਕੂਲਾਂ ਕਾਲਜਾਂ ਦੀ ਕੀਤੀ ਜਾ ਰਹੀ ਲਾਪਰਵਾਹੀ ਕਰਕੇ ਹੀ ਪ੍ਰਾਈਵੇਟ ਸਕੂਲਾਂ ਕਾਲਜਾਂ ਦੀ ਗਿਣਤੀ ਵਿੱਚ ਬੇਤਹਾਸ਼ਾ ਵਾਧਾ ਹੋਇਆ ਹੈ.

ਪ੍ਰਾਈਵੇਟ ਸਕੂਲ ਕਾਲਜ ਕੰਪਨੀਆ ਨੇ ਸਰਕਾਰ ਦੀ ਮਿਲੀਭੁਗਤ ਨਾਲ ਸਿੱਖਿਆ ਨੂੰ ਇਕ Product ਬਣਾ ਕੇ ਵੇਚਣਾ ਸ਼ੁਰੂ ਕਰ ਦਿੱਤਾ ਹੈ ਜੋ ਕਿ ਗੈਰ ਕਾਨੂੰਨੀ ਹੈ.

ਇਸ ਵਿਚ ਇਹ ਪੈਸੇ ਵਾਲੇ ਧਨਾਢ ਵਰਗ ਦੇ ਲੋਕਾਂ ਤੋਂ ਉਹਨਾਂ ਦੇ ਬਚਿਆਂ ਨੂੰ ਦਾਖਲਾ ਦੇਣ ਬਦਲੇ ਮੋਟੀ ਰਕਮ ਲੇ ਕੇ ਉਚ ਸਿੱਖਿਆ ਦੀਆ ਸਾਰੀਆ ਸੀਟਾਂ ਪੈਸੇ ਵਾਲੇ ਲੋਕਾਂ ਦੇ ਬੱਚਿਆ ਨੂੰ ਦੇ ਦਿੰਦੇ ਹਨ.

ਦੂਸਰੇ ਪਾਸੇ ਇਹਨਾਂ ਸੀਟਾਂ ਦੇ ਅਸਲੀ ਹੱਕਦਾਰ ਆਮ ਲੋਕਾਂ ਦੇ ਬੱਚਿਆ ਦਾ ਹੱਕ ਮਾਰਿਆ ਜਾ ਰਿਹਾ ਹੈ ਜੋ ਗਲਤ ਹੈ ਭਾਰਤੀ ਸਵਿਧਾਨ ਸਿੱਖਿਆ ਦੇ ਵਪਾਰ ਦੀ ਆਗਿਆ ਨਹੀਂ ਦਿੰਦਾ ਕਿਉਂਕਿ ਸਿੱਖਿਆ ਦਾ ਵਪਾਰ ਗੈਰਕਾਨੂੰਨੀ ਹੈ.ਆਓ ਆਮ ਆਦਮੀ ਦੀ ਹੁੰਦੀ ਲੁੱਟ ਨੂੰ ਰੋਕੀਏ ਅਤੇ ਸਿੱਖਿਆ ਨੂੰ Product ਬਣਾ ਕੇ ਵੇਚਣ ਵਾਲੇ ਮੁਨਾਫਾ ਖੋਰਾਂ ਨੂੰ ਨੱਥ ਪਾਈਏ ਅਤੇ ਪ੍ਰਾਈਵੇਟ ਸਕੂਲ ਕਾਲਜਾਂ ਨੂੰ ਬੰਦ ਕਰਵਾ ਕੇ ਸਿੱਖਿਆ ਦੇ ਵਪਾਰ ਨੂੰ ਰੋਕਿਏ

ਅਤੇ ਅਪਣੇ ਤਿੱਖੇ ਲੋਕ ਸੰਘਰਸ਼ਾਂ ਰਾਹੀਂ ਸਰਕਾਰੀ ਸਕੂਲਾਂ ਕਾਲਜਾਂ ਵਿਚ ਸੁਧਾਰ ਕਰਨ ਲਈ ਸਰਕਾਰਾਂ ਨੂੰ ਮਜਬੂਰ ਕਰ ਦਈਏ.

ਵਿੱਦਿਆ ਦਾ ਵਪਾਰ ਬੰਦ ਕੀਤਾ ਜਾਵੇ.

ਸਾਰੇ ਪ੍ਰਾਈਵੇਟ ਸਕੂਲ ਕਾਲਜ ਅਤੇ ਟਿਊਸ਼ਨ ਸੈਂਟਰ ਬੰਦ ਕੀਤੇ ਜਾਣ.

ਸਰਕਾਰੀ ਸਕੂਲਾਂ ਕਾਲਜਾਂ ਵਿਚ ਵਿਦਿਆ ਦਾ ਸੁਧਾਰ ਕੀਤਾ ਜਾਵੇ .ਬਿਲਡਿੰਗਾਂ ਦਾ ਸੁਧਾਰ ਕੀਤਾ ਜਾਵੇ.

ਸਰਕਾਰੀ ਖਜ਼ਾਨੇ ਵਿਚੋ ਤਨਖਾਹਾਂ ਅਤੇ ਪੇਨਸਨਾ ਲੈਣ ਵਾਲੇ ਚਪੜਾਸੀ ਤੋਂ ਲੈ ਕੇ DC ਤੱਕ ਸਾਰੇ ਸਰਕਾਰੀ ਮੁਲਾਜਿਮਾ ਦੇ ਬੱਚਿਆਂ ਨੂੰ ਅਤੇ MP,MLA ਅਤੇ ਸਾਰੇ ਮੰਤਰੀਆਂ ਦੇ ਬਚਿਆ ਨੂੰ ਸਰਕਾਰੀ ਸਕੂਲਾਂ ਵਿਚ ਪੜਾਉਣ ਸਬੰਧੀ ਸਖਤ ਕਾਨੂੰਨ ਬਣਾਇਆ ਜਾਵੇ .ਜੇ DC ਵਰਗੇ ਉੱਚ ਅਫਸਰਾਂ ਦੇ ਬੱਚੇ ਅਤੇ MP,MLA ਅਤੇ ਸਾਰੇ ਮੰਤਰੀਆਂ ਦੇ ਬੱਚੇ ਸਰਕਾਰੀ ਸਕੂਲਾਂ ਵਿਚ ਪੜਨਗੇ ਤਾਂ ਇਹ ਲੋਕ ਅਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਿਵਾਉਣ ਲਈ ਸਰਕਾਰੀ ਸਕੂਲਾਂ ਵੱਲ ਵਿਸੇਸ਼ ਧਿਆਨ ਦੇਣ ਲੱਗ ਜਾਣਗੇ ਅਤੇ ਸਰਕਾਰੀ ਸਕੂਲਾਂ ਵਿੱਚ ਸੁਧਾਰ ਕਰਨਗੇ.

ਹਰ ਮਹੀਨੇ ਸਾਰੇ ਸਰਕਾਰੀ ਸਕੂਲਾਂ ਕਾਲਜਾਂ ਦੇ ਬੱਚਿਆਂ ਦਾ ਪੜਾਈ ਦਾ ਟੈਸਟ ਲਿਆ ਜਾਵੇ.ਚੰਗੀ performance ਨਾ ਦੇਣ ਵਾਲੇ ਅਤੇ ਪੜਾਉਣ ਤੋਂ ਪਾਸਾ ਵੱਟਣ ਵਾਲੇ ਸਰਕਾਰੀ ਟੀਚਰ ਨੂੰ ਤੁਰੰਤ ਸਸਪੈਂਡ ਕਰਕੇ ਉਸਦੀ ਸਰਵਿਸ terminate ਕੀਤੀ ਜਾਵੇ .

ਦੇਸ਼ ਦੇ ਹਰ ਨਾਗਰਿਕ ਲਈ ਮੁਫ਼ਤ ਸਿੱਖਿਆ ਦਾ ਪ੍ਰਬੰਧ ਕੀਤਾ ਜਾਵੇ.

ਸਿੱਖਿਆ ਸੁਧਾਰ ਲਹਿਰ ਨੂੰ ਕਾਮਯਾਬ ਕਰਨ ਲਈ ਸਾਰੇ ਦੇਸ ਵਾਸੀਆਂ ਨੂੰ ਡੱਟ ਕੇ ਸਾਥ ਦੇਣ ਦੀ ਅਪੀਲ ਕੀਤੀ ਜਾਂਦੀ ਹੈ.ਲੁੱਟ ਦਾ ਸਿਕਾਰ ਸਾਰੇ ਲੋਕ ਖੁੱਲ ਕੇ ਸਾਥ ਦੇਵੋ ਤਾਂ ਜੋ ਕਿ ਆਮ ਲੋਕਾਂ ਦੀ ਹੁੰਦੀ ਨਾਜਾਈਜ ਲੁੱਟ ਵਿਰੁੱਧ ਇਕ ਲੋਕ ਲਹਿਰ ਉਸਾਰੀ ਜਾ ਸਕੇ

ਜ਼ਮਾਨਾ ਬਦਲਣੇ ਕਾ ਦਮ ਰੱਖਤੇ ਹੈ ਹਮ,

ਮਿਹਨਤਕਸ਼ੋ ਆਪ ਸਾਥ ਤੋ ਦੋ,

ਆਪਕੇ ਹਲਾਤ ਬਦਲਣੇ ਕਾ ਦਮ ਰੱਖਤੇ ਹੈ ਹਮ

ਕੁਰਬਾਨ ਹੋਨੇ ਕਾ ਦਮ ਵੀ ਹੈ ਹਮ ਮੈਂ,

ਸਾਥੀ ਤੂਫਾਨ ਬਣਨੇ ਕਾ ਦਮ ਰੱਖਤੇ ਹੈ ਹਮ

ਅਪਣੇ ਖੂਨ ਸੇ ਕਰਾਂਤੀ ਕੀ ਜੋਤੀ ਜਲਾ ਕਰ ਜਾਏਂਗੇ,

ਕਰੜੇ,,ਮਜਦੁਰ ਇਨਕਲਾਬ ਪੈਦਾ ਕਰਨੇ ਕਾ ਦਮ ਰੱਖਤੇ ਹੈ ਹਮ

ਜਗਸੀਰ ਸਿੰਘ ਕਰੜਾ,ਕੋਮੀ ਪ੍ਰਧਾਨ

ਸਮਾਜਵਾਦੀ ਲੋਕ ਰਾਜ ਪਾਰਟੀ SLP

 

 

 

Related posts

ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸਨ ਵੱਲੋਂ ਡਿਪਟੀ ਡਾਇਰੈਕਟਰ (ਫੈਕਟਰੀਜ) ਲੇਬਰ ਵਿਭਾਗ ਨੂੰ ਰਿਕਾਰਡ ਪੇਸ ਕਰਨ ਲਈ ਸੰਮਨ ਜਾਰੀ

INP1012

ਬੈਂਕ ਸਵੈ ਰੁਜ਼ਗਾਰ ਧੰਦਿਆਂ ਲਈ ਘੱਟ ਵਿਆਜ ਤੇ ਦਿੱਤੇ ਜਾਣ ਵਾਲੇ ਕਰਜ਼ਿਆਂ ਨੂੰ ਬਿਨਾਂ ਕਿਸੇ ਦੇਰੀ ਤੋਂ ਮੁਹੱਈਆ ਕਰਵਾਏ ਜਾਣ : ਮਾਂਗਟ

INP1012

ਯੂ.ਕੇ. ਵਿਚ 8 ਜੂਨ ਨੂੰ ਆਮ ਚੋਣਾਂ ਵੇਲੇ ਭਾਰਤੀਆਂ ਦੀ ਭੂਮਿਕਾ—ਲੰਦਨ ਤੋਂ ਨਰਪਾਲ ਸਿੰਘ ਸ਼ੇਰਗਿੱਲ

INP1012

Leave a Comment