ਪੁਲਿਸ ਦੇ ਸਿਸਟਮ ਵਿਚ ਸੁਧਾਰ ਕਰਨ ਵਿਚ ਪੰਜਾਬ ਸਰਕਾਰ ਫੈਲ ਹੋ ਚੁੱਕੀ ਹੈ
ਕਿਉਂਕਿ ਜੇ ਪੰਜਾਬ ਸਰਕਾਰ ਦੇ ਪੁਲਿਸ ਕਾਬੂ ਵਿੱਚ ਹੁੰਦੀ ਤਾਂ ਖੰਨਾ ਨਗਨ ਕਾਂਡ ਨਾ ਹੁੰਦਾ
ਪੰਜਾਬ ਸਰਕਾਰ ਅਤੇ ਪੁਲਿਸ ਦੀ ਲਾਪ੍ਰਵਾਹਿ ਕਾਰਨ ਪੰਜਾਬ ਵਿੱਚ ਜੁਰਮ ਦਾ ਵਾਧਾ ਹੋਇਆ ਹੈ
ਅੱਜ ਪੰਜਾਬ ਵਿੱਚ ਗੁੰਡਾਗਰਦੀ,ਲੁੱਟਾਂ,ਕਤਲੇਆਮ,ਨਸਿਆ ਦਾ ਵਪਾਰ ਗਰੀਬ ਲੋਕਾਂ ਤੇ ਅਤਿਆਚਾਰ ਬਹੁਤ ਵੱਧ ਚੁੱਕਾ ਹੈ
ਪੰਜਾਬ ਦੇ ਮੁੱਖ ਮੰਤਰੀ ਸਾਹਿਬ ਲੋਕਾਂ ਦੇ ਦੁੱਖਾਂ ਨੂੰ ਸੁਨਣ ਦੀ ਬਜਾਏ ਕੁੰਭਕਰਨੀ ਨੀਂਦ ਸੁੱਤੇ ਹਨ ਤੇ ਪੰਜਾਬ ਦੀ ਜਨਤਾ ਨੂੰ ਅਫਸਰਸ਼ਾਹੀ ਦੇ ਭਰੋਸੇ ਛੱਡ ਦਿੱਤਾ ਹੈ
ਪੰਜਾਬ ਨੂੰ ਪੰਜਾਬ ਦੇ ਮੰਤਰੀ ਨਹੀ ਸਗੋਂ ਪੰਜਾਬ ਦੀ ਅਫਸਰਸ਼ਾਹੀ ਅਪਣੀ ਮਨਮਰਜ਼ੀ ਨਾਲ ਚਲਾ ਰਹੀ ਹੈ
ਪੁਲਿਸ ਅਤੇ ਸਰਕਾਰ ਦੀ ਲਾਪਰਵਾਹੀ ਕਰਕੇ ਹੀ ਪੰਜਾਬ ਦੀ ਜਵਾਨੀ ਨੂੰ ਨਸਿਆਂ ਨੇ ਨਿਗਲ ਲਿਆ ਹੈ
ਹਰ ਦਿਨ ਅਨੇਕਾਂ ਮਾਵਾਂ ਦੇ ਪੁੱਤਾਂ ਨੂੰ ਨਸਾ ਮੋਤ ਦੀ ਨੀਂਦ ਸੂਲਾ ਰਿਹਾ ਹੈ
ਜੇ ਪੁਲਿਸ ਰਾਜਨਿਤਿਕ ਦਬਾ ਤੋਂ ਰਹਿਤ ਹੋ ਕੇ ਇਮਾਨਦਾਰੀ ਅਤੇ ਪੂਰੀ ਮੁਸਤੇਦੀ ਨਾਲ ਕੰਮ ਕਰੇ ਤਾਂ ਪੰਜਾਬ ਵਿੱਚੋਂ ਨਸੇ ਦਾ ਮੱਕੜ ਜਾਲ ਪੂਰੀ ਤਰ੍ਹਾਂ ਖਤਮ ਕੀਤਾ ਜਾ ਸਕਦਾ ਹੈ ਅਤੇ ਨਸੇ ਕਾਰਨ ਬਰਬਾਦ ਹੋ ਰਹੀ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕਦਾ ਹੈ ਅਤੇ ਪੰਜਾਬ ਵਿਚੋ ਜੁਰਮ ਦਾ ਪੂਰੀ ਤਰਾਂ ਸਫਾਇਆ ਕੀਤਾ ਜਾ ਸਕਦਾ ਹੈ
ਪਰ ਪੁਲਿਸ ਤੋਂ ਇਹ ਆਸ ਰੱਖਣਾ ਇਕ ਸੁਪਨੇ ਦੀ ਤਰ੍ਹਾਂ ਹੈ ਜੋ ਕਦੇ ਸੱਚ ਨਹੀਂ ਹੋ ਸਕਦਾ
ਪੰਜਾਬ ਵਿੱਚ ਗੁੰਡਾਗਰਦੀ ਦਾ ਦੌਰ ਚੱਲ ਰਿਹਾ ਹੈ ਗਰੀਬ ਤੇ ਆਮ ਲੋਕਾਂ ਨਾਲ ਧੱਕਾ ਹੋ ਰਿਹਾ ਹੈ
ਗਰੀਬ ਤੇ ਆਮ ਲੋਕਾਂ ਦੀ ਕਿਸੇ ਪਾਸੇ ਕੋਈ ਸੁਣਵਾਈ ਨਹੀਂ ਹੈ ਗਰੀਬ ਲੋਕਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਹੈ ਗਰੀਬ ਲੋਕ ਇਨਸਾਫ ਲਈ ਦਫਤਰਾਂ ਦੇ ਧੱਕੇ ਖਾ ਰਹੇ ਹਨ ਪਰ ਉਹਨਾਂ ਨੂੰ ਕਿਸੇ ਪਾਸੇ ਤੋਂ ਵੀ ਇਨਸਾਫ ਨਹੀਂ ਮਿਲ ਰਿਹਾ ਹੈ
ਪੁਲਿਸ ਪ੍ਰਸ਼ਾਸਨ ਰਾਜਨੀਤਕ ਪਾਵਰ ਅਧੀਨ ਕੰਮ ਕਰ ਰਿਹਾ ਹੈ ਅਤੇ ਸਿਆਸੀ ਲੋਕਾਂ ਦਾ ਗੁਲਾਮ ਬਣ ਚੁੱਕਾ ਹੈ
ਪੁਲਿਸ ਪ੍ਰਸ਼ਾਸਨ ਨੂੰ ਰਾਜਨੀਤਕ ਸਿਆਸੀ ਲੋਕਾਂ ਤੋਂ ਅਜ਼ਾਦ ਕਰਵਾਉਣ ਲਈ ਪੁਲਿਸ ਪ੍ਰਸ਼ਾਸਨ ਨੂੰ ਹਾਈੇ ਕੋਰਟ ਦੇ ਹਵਾਲੇ ਕਰ ਦਿੱਤਾ ਜਾਵੇ
ਜੇ ਪੁਲਿਸ ਪ੍ਰਸ਼ਾਸਨ ਹਾਈੇ ਕੋਰਟ ਦੇ ਅਧੀਨ ਹੋ ਗਿਆ ਤਾਂ ਕੋਈ ਵੀ ਪੁਲਿਸ ਅਧਿਕਾਰੀ ਕਿਸੇ ਆਮ ਆਦਮੀ ਤੇ ਅਤਿਆਚਾਰ ਕਰਨ ਬਾਰੇ ਸੋਚ ਵੀ ਨਹੀਂ ਸਕਦਾ
ਮੈ ਮਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਨੂੰ ਅਪੀਲ ਕਰਦਾਂ ਹਾਂ ਕਿ ਪੰਜਾਬ ਦੇ ਆਮ ਤੇ ਗਰੀਬ ਲੋਕਾਂ ਦੇ ਇਨਸਾਫ ਦੇ ਮੱਦੇਨਜ਼ਰ ਅਤੇ ਪੰਜਾਬ ਵਿੱਚ ਵੱਧ ਚੁੱਕੇ ਜੁਰਮਾ ਨੂੰ ਨੱਥ ਪਾਕੇ ਪੰਜਾਬ ਵਿੱਚ ਦੁਬਾਰਾ ਅਮਨ ਸ਼ਾਂਤੀ ਨੂੰ ਕਾਈਮ ਕਰਨ ਲਈ ਅਤੇ ਪੁਲਿਸ ਦੇ ਵਿਗੜੇ ਸਿਸਟਮ ਵਿੱਚ ਸੁਧਾਰ ਕਰਨ ਲਈ ਪੰਜਾਬ ਪੁਲਿਸ ਨੂੰ ਹਾਈੇ ਕੋਰਟ ਦੇ ਅਧੀਨ ਕਰ ਲਿਆ ਜਾਵੇ
ਕਿਉਂਕਿ ਪੰਜਾਬ ਦੇ ਪੁਲਿਸ ਪ੍ਰਸ਼ਾਸਨ ਵਿੱਚ ਸੁਧਾਰ ਕਰਨਾ ਪੰਜਾਬ ਸਰਕਾਰ ਦੇ ਵੱਸ ਤੋਂ ਬਾਹਰ ਹੈ .