ਸਮਾਜਵਾਦੀ ਲੋਕ ਰਾਜ ਪਾਰਟੀ ਦੇ ਕੋਮੀ ਪ੍ਰਧਾਨ ਅਤੇ ਕਿਰਤੀ ਲੋਕਾਂ ਦੇ ਸੱਚੇ ਹਮਦਰਦ ਸਰਦਾਰ ਜਗਸੀਰ ਸਿੰਘ ਕਰੜਾ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਕੇ ਕਿਹਾ ਕਿ ਬੜੇ ਸਰਮ ਦੀ ਗੱਲ ਹੈ ਕਿ ਦੇਸ ਅਜ਼ਾਦ ਹੋਏ ਨੂੰ 72 ਸਾਲ ਬੀਤ ਜਾਣ ਤੇ ਵੀ ਸਾਡੀਆਂ ਸਰਕਾਰਾਂ ਨੇ ਭੁੱਖਮਰੀ ਦਾ ਕੋਈ ਹੱਲ ਨਹੀਂ ਕੀਤਾ.
ਸੰਯੁਕਤ ਰਾਸਟਰ ਦੀ ਸਲਾਨਾ ਰਿਪੋਰਟ ਮੁਤਾਬਕ ਭਾਰਤ ਭੁੱਖਮਰੀ ਦੇ ਸਿਕਾਰ ਲੋਕਾਂ ਦਾ ਦੁਨੀਆਂ ਵਿੱਚ ਸਭ ਤੋਂ ਵੱਡਾ ਘਰ ਹੈ.ਰਿਪੋਰਟ ਅਨੁਸਾਰ ਭਾਰਤ ਵਿੱਚ 19.47 ਕਰੋੜ ਲੋਕ ਰੋਜ਼ਾਨਾ ਭੁੱਖੇ ਸੌਂਦੇ ਹਨ.ਇਹ ਗਿਣਤੀ ਚੀਨ ਤੋਂ ਵੀ ਜਿਆਦਾ ਹੈ.ਭੁੱਖਮਰੀ ਦੇ ਮਾਮਲੇ ਵਿੱਚ ਭਾਰਤ ਦੁਨੀਆਂ ਭਰ ਵਿਚੋਂ ਪਹਿਲੇ ਨੰਬਰ ਤੇ ਆ ਚੁੱਕਾ ਹੈ.ਉਹਨਾਂ ਕਿਹਾ ਕਿ ਦੇਸ ਤੇ ਰਾਜ ਕਰ ਰਹੇ ਲੀਡਰਾਂ ਵੱਲੋਂ ਦੇਸ ਦੀ ਜਨਤਾ ਨੂੰ ਇਹ ਕਹਿ ਕੇ ਗੁਮਰਾਹ ਕੀਤਾ ਜਾ ਰਿਹਾ ਹੈ ਕਿ ਦੇਸ ਤਰੱਕੀ ਕਰ ਰਿਹਾ ਹੈ ਤੇ ਗਰੀਬ ਲੋਕਾਂ ਦੇ ਅੱਛੇ ਦਿਨ ਆਨੇ ਵਾਲੇ ਹੈਂ.ਜਦੋਂ ਕਿ ਸੱਚ ਤਾਂ ਇਹ ਹੈ ਕਿ ਭਾਰਤ ਤਰੱਕੀ ਕਰਨ ਦੀ ਬਜਾਏ ਪੱਛੜ ਗਿਆ ਹੈ.
ਉਹਨਾਂ ਕਿਹਾ ਦੇਸ ਦੇ ਸਾਸਕਾ ਵਲੋਂ ਦੇਸ ਦਾ ਇਮਾਨਦਾਰੀ ਨਾਲ ਪ੍ਰਾਬੰਧ ਨਾ ਚਲਾਉਣ ਕਰਕੇ ਦੇਸ ਦੀ ਜਨਤਾ ਭੁੱਖੀਮਰੀ,ਕੰਗਾਲੀ, ਬੇਰੋਜਗਾਰੀ,
ਬੇਇਨਸਾਫੀ,ਗੁੰਡਾਗਰਦੀ,ਰਿਸਵਤਖੋਰੀ ਤੇ ਭ੍ਰਿਸਟਾਚਾਰੀ ਦਾ ਸਿਕਾਰ ਹੋ ਰਹੀ ਹੈ.ਦੇਸ ਵਿੱਚ ਅਪਰਾਧ ਤੇ ਗੁੰਡਾਗਰਦੀ ਵੱਧ ਚੁੱਕੀ ਹੈ.ਸਿੱਖਿਆ ਦਾ ਬੁਰਾ ਹਾਲ ਹੈ.ਪਤਾ ਨਹੀਂ ਦੇਸ ਦੇ ਗਰੀਬ ਲੋਕਾਂ ਦੇ ਅੱਛੇ ਦਿਨ ਕਦੋਂ ਆਉਣਗੇ.ਬੇਈਮਾਨੀ ਤੇ ਭ੍ਰਿਸਟ ਲੀਡਰਾਂ ਨੇ ਦੇਸ ਤੇ ਕਬਜ਼ਾ ਕਰ ਲਿਆ ਹੈ.ਦੇਸ ਤੇ ਰਾਜ ਕਰਨ ਵਾਲੇ ਬੇਈਮਾਨ ਲੀਡਰ ਦੇਸ ਦੀ ਜਨਤਾ ਨੂੰ ਲੁੱਟ ਲੁੱਟ ਕੇ ਅਰਬਾਂਪਤੀ ਬਣ ਗਏ ਹਨ ਅਤੇ ਦੇਸ ਨੂੰ ਕੰਗਾਲ ਬਣਾ ਕੇ ਰੱਖ ਦਿੱਤਾ ਹੈ.ਦੇਸ ਦੇ ਭ੍ਰਿਸਟ ਲੀਡਰਾਂ ਨੇ ਦੇਸ ਦੀ ਜਨਤਾ ਨੂੰ ਲੁੱਟ ਕੇ ਸਾਰਾ ਕਾਲ਼ਾ ਧਨ ਬਾਹਰਲੇ ਮੁਲਕਾਂ ਦੀਆਂ ਬੈਂਕਾਂ ਵਿੱਚ ਜ਼ਮਾਂ ਕਰ ਰੱਖਿਆ ਹੈ.ਉਹਨਾਂ ਦੇਸ ਦੇ ਬੇਈਮਾਨ ਲੀਡਰਾਂ ਨੂੰ ਫਿੱਟ ਲਾਹਨਤ ਪਾਉਂਦੇ ਹੋਏ ਕਿਹਾ ਕਿ ਦੇਸ ਨੂੰ ਲੁੱਟ ਕੇ ਖਾਣ ਵਾਲੇ ਲੁਟੇਰੇਓ ਦੇਸ ਤੇ ਰਹਿਮ ਕਰੋ ਤੇ ਸੁੱਧਰ ਜਾਓ.ਜਿਸ ਦਿਨ ਦੇਸ ਦੀ ਜਨਤਾ ਨੇ ਭ੍ਰਿਸਟਾਚਾਰ ਅਤੇ ਰਿਸਵਤਖੋਰੀ ਵਿਰੁੱਧ ਬਗਾਵਤ ਕਰ ਦਿੱਤੀ ਅਤੇ ਜਨਤਾ ਅਪਣੇ ਹੱਕ ਲੈਣ ਲਈ ਸੜਕਾਂ ਤੇ ਉਤਰ ਆਈ ਉਸ ਦਿਨ ਦੇਸ ਨੂੰ ਲੁੱਟ ਕੇ ਖਾਣ ਵਾਲੇ ਬੇਈਮਾਨ ਲੀਡਰਾਂ ਨੂੰ ਲੁੱਕਣ ਨੂੰ ਜਗਾ ਨਹੀਂ ਮਿਲੇਗੀ.ਜਿਸ ਦਿਨ ਦੇਸ ਦੀ ਜਨਤਾ ਤੁਹਾਡੇ ਤੋਂ ਤੁਹਾਡੇ ਗੁਨਾਹਾਂ ਦਾ ਹਿਸਾਬ ਮੰਗੇਗੀ ਉਸ ਦਿਨ ਤੁਹਾਡੇ ਕੋਲੋ ਕੋਈ ਜਵਾਬ ਦੇ ਨਹੀ ਹੋਣਾ.ਉਹ ਦਿਨ ਦੂਰ ਨਹੀਂ ਜਦੋਂ ਦੇਸ ਦਾ ਹਰ ਇਕ ਨਾਗਰਿਕ ਪ੍ਰੇਸ਼ਾਨ ਹੋ ਕੇ ਤੁਹਾਡੇ ਅੱਗੇ ਖੜ ਕੇ ਜਵਾਬ ਮੰਗੇਗਾ.ਜਿਸ ਦਿਨ ਦੇਸ ਦੇ ਲੋਕਾਂ ਦੇ ਦਿਲਾਂ ਵਿੱਚ ਬੇਇਨਸਾਫੀ,
ਬੇਈਮਾਨੀ,ਭ੍ਰਿਸਟਾਚਾਰੀ,ਰਿਸਵਤਖੋਰੀ ਤੇ ਗੁੰਡਾਗਰਦੀ ਦੇ ਵਿਰੁੱਧ ਨਫਰਤ ਦੇ ਭਾਂਬੜ ਬਲ ਉੱਠੇ ਉਸ ਦਿਨ ਦੇਸ ਦੇ ਲੋਕਾਂ ਨੇ ਸਾਰੀ ਗੰਦਗੀ ਸਾੜ ਕੇ ਦੇਸ ਨੂੰ ਸਾਫ ਕਰ ਦੇਣਾ ਹੈ.ਉਹਨਾਂ ਕਿਹਾ ਸਾਨੂੰ ਦੇਸ ਦੇ ਹਮਦਰਦ ਆਮ ਤੇ ਗਰੀਬ ਲੋਕਾਂ ਦੇ ਜਾਗਣ ਦੀ ਉਡੀਕ ਹੈ ਜਿਸ ਦਿਨ ਦੇਸ ਦੀ ਸੁੱਤੀ ਪਈ ਜਨਤਾ ਜਾਗ ਗਈ ਉਸ ਦਿਨ ਇਕ ਮਹਾਂਵਿਸਾਲ ਇੰਕਲਾਬ ਪੇਦਾ ਹੋਵੇਂਗਾ ਤੇ ਦੇਸ ਦਾ ਸੁਧਾਰ ਹੋਵੇਗਾ.ਉਹਨਾਂ ਦੇਸ ਦੇ ਲੋਕਾਂ ਨੂੰ ਜਾਗਣ ਦੀ ਅਪੀਲ ਕੀਤੀ ਅਤੇ ਅਪਣੇ ਹੱਕ ਪ੍ਰਾਪਤ ਕਰਨ ਲਈ ਅਤੇ ਦੇਸ ਨੂੰ ਬੇਈਮਾਨ ਲੀਡਰਾਂ ਦੇ ਚੁੰਗਲ ਵਿੱਚੋਂ ਛੱਡਵਾਉਣ ਲਈ ਅੱਗੇ ਆਉਣ ਲਈ ਕਿਹਾ.ਉਹਨਾਂ ਕਿਹਾ ਕੇਵਲ ਦੇਸ ਦੀ ਜਨਤਾ ਹੀ ਦੇਸ ਦੀ ਵਾਂਗਡੌਰ ਅਪਣੇ ਹੱਥ ਵਿੱਚ ਲੈ ਕੇ ਦੇਸ ਦਾ ਸੁਧਾਰ ਕਰ ਸਕਦੀ ਹੈ