India National News

ਨੌਕਰੀ ਮੰਗਣ ਤੇ ਪੰਜਾਬ ਦੇ ਪੜੇ ਲਿਖੇ ਨੋਜਵਾਨ ਮੁੰਡੇ ਕੁੜੀਆਂ ਨੂੰ ਪੁਲਿਸ ਦੀਆ ਡਾਗਾਂ ਗੋਲੀਆਂ ਤੇ ਜੇਲਾ ਤੋਂ ਸਿਵਾਏ ਕੁਝ ਨਹੀ ਮਿਲਦਾ-ਜਗਸੀਰ ਸਿੰਘ ਕਰੜਾ

    ਸਮਾਜਵਾਦੀ ਲੋਕ ਰਾਜ ਪਾਰਟੀ SLP ਦੇ ਕੋਮੀ ਪ੍ਰਧਾਨ ਸਰਦਾਰ ਜਗਸੀਰ ਸਿੰਘ ਕਰੜਾ ਨੇ ਬੇਰੋਜਗਾਰੀ ਦੇ ਗੰਭੀਰ ਮਸਲੇ ਤੇ ਪ੍ਰੈਸ ਬਿਆਨ ਜਾਰੀ ਕਰਕੇ ਪੰਜਾਬ ਸਰਕਾਰ ਨੂੰ ਫਿੱਟ ਲਾਹਨਤਾ ਪਾਈਆਂ ਹਨ।ਉਹਨਾਂ ਕਿਹਾ ਕਿ ਪੰਜਾਬ ਸਰਕਾਰ  ਲਈ ਬੜੇ ਸਰਮ ਦੀ ਗੱਲ ਹੈ ਕਿ ਪੰਜਾਬ ਦੇ ਪੜੇ ਲਿਖੇ ਨੌਜਵਾਨ ਮੁੰਡੇ ਕੁੜੀਆਂ ਸਰਕਾਰੀ ਨੌਕਰੀ ਨਾ ਮਿਲਣ ਕਰਕੇ ਅਪਣਾ ਪੇਟ ਪਾਲਣ ਲਈ ਭੱਠੇ ਤੇ ਮਜਦੁਰੀ ਕਰਨ ਅਤੇ ਖੇਤਾਂ ਵਿੱਚ ਝੋਨਾਂ ਲਾ ਕੇ ਅਤੇ ਹੋਰ ਦਿਹਾੜੀ ਜੋਤਾ ਕਰਨ ਲਈ ਮਜਬੂਰ ਹਨ

ਉਹਨਾਂ ਕਿਹਾ ਕਿ ਬਹੁਤ ਦੁੱਖ ਦੀ ਗੱਲ ਹੈ ਕਿ ਸਾਡੇ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ 15-15 ਤੇ 20-20 ਸਾਲ ਸਕੂਲਾਂ ਕਾਲਜਾਂ ਵਿਚ ਧੱਕੇ ਖਾਣ ਤੋਂ ਬਾਅਦ ਵੀ ਕੋਈ ਸਰਕਾਰੀ ਨੌਕਰੀ ਨਹੀ ਮਿਲਦੀ।

    ਉਹਨਾਂ ਕਿਹਾ ਜਦੋਂ ਪੰਜਾਬ ਦੇ ਪੜੇ ਲਿਖੇ ਬੇਰੋਜਗਾਰ ਨੋਜਵਾਨ ਮੁੰਡੇ ਕੁੜੀਆਂ ਪੰਜਾਬ  ਸਰਕਾਰ ਤੋਂ ਇਕੱਠੇ ਹੋਕੇ ਨੌਕਰੀ ਦੀ ਮੰਗ ਕਰਦੇ ਹਨ ਤਾਂ ਉਹਨਾਂ ਨੂੰ ਪੁਲਿਸ ਦੀਆਂ ਡਾਂਗਾਂ ਗੋਲੀਆਂ ਅਤੇ ਜੇਲਾਂ ਤੋਂ ਸਿਵਾਏ ਹੋਰ ਕੁਝ ਨਹੀ ਮਿਲਦਾ।

     ਉਹਨਾਂ ਕਿਹਾ ਪੰਜਾਬ ਸਰਕਾਰ ਦੀ ਰੋਜ਼ਗਾਰ ਦੇਣ ਦੀ ਘਟੀਆ ਨੀਤੀ ਨੇ ਪੰਜਾਬ ਦੇ ਪੜੇ ਲਿਖੇ ਨੌਜਵਾਨ ਮੁੰਡੇ ਕੁੜੀਆਂ ਨੂੰ ਕੱਖਾਂ ਵਿੱਚ ਅਤੇ ਮਿੱਟੀ ਵਿਚ ਰੋਲ ਕੇ ਰੱਖ ਦਿੱਤਾ ਹੈ

ਉਹਨਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕੀਤਾ ਤੇ ਪੁਛਿਆ ਕਿ ਕੈਪਟਨ ਸਾਹਿਬ ਤੇਰਾ ਘਰ ਘਰ ਨੌਕਰੀ ਦੇਣ ਦਾ ਵਾਅਦਾ ਕਿਥੇ ਗਿਆ

ਉਹਨਾਂ ਕਿਹਾ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਸੱਤਾ ਵਿਚ ਆਉਣ ਤੋਂ ਪਹਿਲਾਂ ਜੋ ਪੰਜਾਬ ਦੇ ਲੋਕਾਂ ਨਾਲ ਵਾਅਦੇ ਕੀਤੇ ਸਨ ਉਹ ਸਭ ਧੋਖਾ ਸਾਬਿਤ ਹੋਏ ਹਨ

ਉਹਨਾਂ ਕਿਹਾ ਪੰਜਾਬ ਵਿੱਚੋਂ ਨਾ ਤਾਂ ਨਸੇ ਦਾ ਖਾਤਮਾ ਹੋਇਆ ਹੈ ਅਤੇ ਨਾ ਹੀ ਪੰਜਾਬ ਦੇ ਕਿਸੇ ਨੋਜਵਾਨ ਨੂੰ ਕੋਈ ਸਰਕਾਰੀ ਰੋਜ਼ਗਾਰ ਮਿਲਿਆ ਹੈ

ਉਹਨਾਂ ਕਿਹਾ ਪੰਜਾਬ ਸਰਕਾਰ ਦੀ ਨਾਕਾਮੀ ਕਰਕੇ ਪੰਜਾਬ ਦੀ ਜਵਾਨੀ ਬੇਰੋਜਗਾਰੀ ਅਤੇ ਨਸੇ ਕਾਰਨ ਮਿੱਟੀ ਵਿੱਚ ਰੁੱਲ ਰਹੀ ਹੈ

ਉਹਨਾਂ ਕਿਹਾ ਪੰਜਾਬ ਵਿਚ ਚਿੱਟੇ ਅਤੇ ਨਕਲੀ ਸਰਾਬ ਵਰਗੇ ਨਸੇ ਦਾ ਦਰਿਆ ਵੱਗ ਰਿਹਾ ਹੈ ਇਹਨਾਂ ਮਾਰੂ ਨਸਿਆ ਕਰਕੇ ਪੰਜਾਬ ਦੀਆਂ ਲੱਖਾਂ ਮਾਵਾਂ ਦੇ ਨੋਜਵਾਨ ਪੁੱਤ ਮਰ ਰਹੇ ਹਨ ਤੇ ਮੇਰਾ ਪੰਜਾਬ ਬਰਬਾਦ ਹੋ ਰਿਹਾ ਹੈ

ਉਹਨਾਂ ਕਿਹਾ ਪੰਜਾਬ ਸਰਕਾਰ ਨੇ ਅੱਜ ਤੱਕ ਪੰਜਾਬ ਵਿੱਚੋਂ ਨਸਾ ਅਤੇ ਬੇਰੋਜਗਾਰੀ ਨੂੰ ਖਤਮ ਕਰਨ ਲਈ ਕੋਈ ਵੀ ਢੁਕਵਾਂ ਪ੍ਰਬੰਧ ਨਹੀ ਕੀਤਾ ਹੈ ਜਿਸ ਕਰਕੇ ਪੰਜਾਬ ਸਰਕਾਰ ਦੀ ਅਣਗਹਿਲੀ ਕਰਕੇ ਪੰਜਾਬ ਬਰਬਾਦ ਹੋ ਰਿਹਾ ਹੈ

    ਉਹਨਾਂ ਕਿਹਾ ਪੰਜਾਬ ਵਿਚ ਕੋਈ ਰੋਜ਼ਗਾਰ ਨਾ ਮਿਲਣ ਕਰਕੇ ਹੀ ਪੰਜਾਬ ਦੇ ਪੜੇ ਲਿਖੇ ਨੌਜਵਾਨ ਮੁੰਡੇ ਕੁੜੀਆਂ ਵਿਦੇਸ਼ਾਂ ਵਿਚ ਰੋਜ਼ਗਾਰ ਖਾਤਿਰ ਰੁਲ ਰਹੇ ਹਨ ਤੇ  ਕੈਪਟਨ ਸਾਹਿਬ ਪੰਜਾਬ ਦੇ ਲੋਕਾਂ ਦੇ ਦੁੱਖ ਦਰਦ ਭੁੱਲ ਕੇ ਕੁੰਭਕਰਨੀ ਨੀਂਦ ਸੌਂ ਰਹੇ ਹਨ

 

ਉਹਨਾਂ ਕਿਹਾ ਜਾਗੋ CM ਸਾਹਿਬ ਜਾਗੋ ਤੇ ਪੰਜਾਬ ਦੇ ਦੁੱਖੀ ਤੇ ਮਜਬੂਰ ਲੋਕਾਂ ਦੀ ਸਾਰ ਲਵੋ

ਉਹਨਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਹਾ ਕਿ ਜਿਵੇ ਸਰਕਾਰ ਬਣਨ ਤੋਂ ਬਾਅਦ ਤੁਸੀਂ ਪੰਜਾਬ ਦੇ ਲੋਕਾਂ ਨੂੰ ਭੁੱਲ ਗਏ ਹੋ

ਆਉਣ ਵਾਲੇ ਵਿਧਾਨ ਸਭਾ ਇਲੈਕਸ਼ਨ ਵਿੱਚ ਪੰਜਾਬ ਦੇ ਦੁੱਖੀ ਲੋਕ ਤੁਹਾਨੂੰ ਭੁੱਲ ਜਾਣਗੇ

Related posts

ਨਿਊ ਫਰੈਂਡਜ਼ ਕਲੱਬ ਵੱਲੋਂ ਰੋਜ਼ਾ ਇਫਤਾਰੀ ਕਰਵਾਈ ਗਈ

INP1012

ਭਾਈ ਜੀਵਨ ਸਿੰਘ ਰੰਗਰੇਟਾ ਜੀ ਦੇ ਜਨਮ ਦਿਹਾੜਾ ਸਮੇਂ ਪਦਮ ਸ਼੍ਰੀ ਹੰਸ ਰਾਜ ਹੰਸ ਗਾਇਕ ਨੇ ਸਿਰਕਤ ਕੀਤੀ

INP1012

ਬਸਪਾ ਵੱਲੋਂ ਪਛੜਾ ਸਮਾਜ ਭਾਈਚਾਰਾ ਸੰਮੇਲਨ ੧੬ ਜੁਲਾਈ ਨੂੰ

INP1012

Leave a Comment