ਕੌਮੀ ਇਨਸਾਫ਼ ਮੋਰਚੇ ਤੇ ਪੰਥਕ ਇਕੱਠ ਰੋਕਣ ਲਈ ਸਰਕਾਰ ਵੱਲੋਂ ਜਬਰ ਦੀ ਇੰਤਹਾ..!

ਕੌਮੀ ਇਨਸਾਫ਼ ਮੋਰਚੇ ਤੇ ਪੰਥਕ ਇਕੱਠ ਰੋਕਣ ਲਈ ਸਰਕਾਰ ਵੱਲੋਂ ਜਬਰ ਦੀ ਇੰਤਹਾ..!

ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਦਹਾਕਿਆਂ ਤੋਂ ਜੇਲ੍ਹਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਲਈ ਮੁਹਾਲੀ ਵਿਖੇ ਲੱਗੇ ਹੋਏ ਕੌਮੀ ਇਨਸਾਫ਼ ਮੋਰਚੇ ਤੇ ਅੱਜ ਵਾਈਪੀਐਸ ਚੌਕ ਤੋਂ ਮਾਰਚ ਕੱਢਿਆ ਜਾਣਾ ਸੀ, ਜਿਸ ਨੂੰ ਰੋਕਣ ਲਈ ਸਰਕਾਰ ਵੱਲੋਂ ਸਾਰੀ ਤਾਕਤ ਝੋਕ ਦਿੱਤੀ ਗਈ।

ਇਕੱਠ ਰੋਕਣ ਲਈ ਚੰਡੀਗੜ੍ਹ ਨੂੰ ਆਉਂਦੇ ਸਾਰੇ ਹੀ ਰਸਤਿਆਂ ਤੇ ਨਾਕਾਬੰਦੀ ਕਰ ਦਿੱਤੀ ਗਈ। ਥਾਂ ਥਾਂ ਤੇ ਸੰਗਤਾਂ ਨੂੰ ਰੋਕ ਲਿਆ ਗਿਆ। ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਭਾਈ ਤਰਸੇਮ ਸਿੰਘ ਨੂੰ ਘਰ ਵਿੱਚ ਹੀ ਨਜ਼ਰਬੰਦ ਕਰਨ ਦਿੱਤਾ ਗਿਆ। ਭਾਈ ਜਸਵੀਰ ਸਿੰਘ ਰੋਡੇ, ਭਾਈ ਗੁਰਦੀਪ ਸਿੰਘ ਬਠਿੰਡਾ, ਬਾਪੂ ਗੁਰਚਰਨ ਸਿੰਘ, ਭਾਈ ਰੇਸ਼ਮ ਸਿੰਘ ਵਡਾਲੀ, ਭਾਈ ਬਲਵਿੰਦਰ ਸਿੰਘ ਅਤੇ ਹੋਰ ਕਈ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਦੇ ਬਾਵਜੂਦ ਕਈ ਸੰਗਤਾਂ ਹੋਰ ਰਸਤਿਆਂ ਰਾਹੀਂ ਮੋਰਚੇ ਵਿੱਚ ਪਹੁੰਚਣ ਵਿੱਚ ਸਫਲ ਹੋ ਗਈਆਂ, ਪਰ ਇੱਥੇ ਉਹਨਾਂ ਸੰਗਤਾਂ ਉੱਤੇ ਲਾਠੀ ਚਾਰਜ ਕੀਤਾ ਗਿਆ ਅਤੇ ਹੰਝੂ ਗੈਸ ਦੇ ਗੋਲੇ ਸੁੱਟੇ ਗਏ। ਉੱਥੇ ਮੌਜੂਦ ਸਿੰਘਾਂ ਨੇ ਦੱਸਿਆ ਕਿ ਪੁਲਿਸ ਫੋਰਸਾਂ ਵੱਲੋਂ ਸੁੱਟੇ ਗਏ ਹੰਝੂ ਗੈਸ ਦੇ ਗੋਲੇ ਮੋਰਚੇ ਵਿੱਚ ਉਸ ਥਾਂ ਤੇ ਵੀ ਆ ਕੇ ਡਿੱਗੇ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ, ਅਤੇ ਤਾਬਿਆ ਬੈਠੇ ਸਿੰਘ ਸਮੇਤ ਉੱਥੇ ਹਾਜ਼ਰ ਸੰਗਤਾਂ ਇਹਨਾਂ ਹੰਝੂ ਗੈਸ ਦੇ ਗੋਲਿਆਂ ਨਾਲ਼ ਪ੍ਰਭਾਵਿਤ ਅਤੇ ਜ਼ਖਮੀ ਹੋਈਆਂ।

ਭਾਈ ਇਕਬਾਲ ਸਿੰਘ ਦਿੱਲੀ, ਭਾਈ ਜਸਵੰਤ ਸਿੰਘ ਸਿੱਧੂਪੁਰ ,ਸ: ਬਲਜੀਤ ਸਿੰਘ ਖਾਲਸਾ ਮੁੱਖ ਸੰਪਾਦਕ ਵੰਗਾਰ, ਬੀਬੀ ਸੰਦੀਪ ਕੌਰ ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ, ਭਾਈ ਮੋਹਨ ਸਿੰਘ ਕਰਤਾਰਪੁਰ, ਭਾਈ ਬਲਬੀਰ ਸਿੰਘ ਹਿਸਾਰ ਸਮੇਤ ਹਜ਼ਾਰਾਂ ਹੀ ਸੰਗਤਾਂ ਨੂੰ ਥਾਂ ਥਾਂ ਤੇ ਨਾਕੇਬੰਦੀ ਕਰਕੇ ਮੋਰਚੇ ਤਕ ਪਹੁੰਚਣ ਨਹੀਂ ਦਿੱਤਾ ਗਿਆ।

ਇਹ ਦਿੱਲੀ ਅਤੇ ਪੰਜਾਬ ਦੀਆਂ ਸਰਕਾਰਾਂ ਦੀ ਗੁੰਡਾਗਰਦੀ ਦੀ ਸਿਖਰ ਹੀ ਕਹੀ ਜਾ ਸਕਦੀ ਹੈ ਕਿ ਇੱਕ ਪਾਸੇ ਸਜਾਵਾਂ ਪੂਰੀਆਂ ਕਰਨ ਦੇ ਬਾਵਜੂਦ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ, ਆ ਤੇ ਜੇਕਰ ਉਹਨ੍ਾਂ ਦੀ ਰਿਹਾਈ ਲਈ ਸਿੱਖ ਸੰਗਤਾਂ ਵੱਲੋਂ ਸ਼ਾਂਤਮਈ ਤਰੀਕੇ ਨਾਲ ਆਵਾਜ਼ ਚੁੱਕਣ ਦਾ ਯਤਨ ਕੀਤਾ ਜਾਂਦਾ ਹੈ ਤਾਂ ਉਸ ਨੂੰ ਵੀ ਰੋਕਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਪੁਲਿਸ ਫੋਰਸਾਂ ਲਾ ਕੇ ਲਾਠੀ ਚਾਰਜ ਅਤੇ ਹੰਝੂ ਗੈਸ ਦੇ ਗੋਲੇ ਸੰਗਤਾਂ ਉੱਤੇ ਸੁੱਟੇ ਜਾਂਦੇ ਹਨ। ਇਹ ਇਸ ਤਰ੍ਹਾਂ ਦਾ ਜ਼ੁਲਮ ਹੈ ਜੇ ਸਿੱਖ ਕੌਮ ਤੇ ਜ਼ੁਲਮ ਅਤੇ ਤਸ਼ੱਦਦ ਵੀ ਕਰਨਾ ਹੈ ਅਤੇ ਸਿੱਖਾਂ ਦੇ ਸੰਘ ਵਿੱਚੋਂ ਅਵਾਜ਼ ਵੀ ਨਹੀਂ ਨਿਕਲਣ ਦੇਣੀ। ਇਸ ਜ਼ੁਲਮ ਅਤੇ ਜਬਰ ਦੇ ਵਿਰੁੱਧ ਸਮੂਹ ਸਿੱਖ ਸੰਸਥਾਵਾਂ ਨੂੰ ਸੰਸਾਰ ਪੱਧਰ ਉੱਤੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਅਤੇ ਭਾਰਤੀ ਹਕੂਮਤ ਦਾ ਜਾਬਰ ਚਿਹਰਾ ਬੇਨਕਾਬ ਕਰਨਾ ਚਾਹੀਦਾ ਹੈ।

24 Views

Leave a Reply