14 ਅਪ੍ਰੈਲ 2024 ਖਾਲਸਾ ਪੰਥ ਸਾਜਨਾ ਦਿਵਸ ਤੇ ਦਿਨ ਐਤਵਾਰ ਦੁਪਹਿਰ 12:00 ਵਜੇ ਤੋਂ ਸ਼ਾਮ 18:00 ਵਜੇ ਤੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ।

Les Sikhs Célèbrent Vaisakhi Festival 2024 à Bobigny, France

14 ਅਪ੍ਰੈਲ 2024 ਖਾਲਸਾ ਪੰਥ ਸਾਜਨਾ ਦਿਵਸ ਤੇ ਦਿਨ ਐਤਵਾਰ ਦੁਪਹਿਰ 12:00 ਵਜੇ ਤੋਂ ਸ਼ਾਮ 18:00 ਵਜੇ ਤੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ

14 ਅਪ੍ਰੈਲ 2024 ਸੁਵੇਰੇ  11:00 ਵਜੇ  ਅੰਮ੍ਰਿਤ ਸੰਚਾਰ ਹੋਵੇਗਾ

14 ਅਪ੍ਰੈਲ 2024 ਨੂੰ ਖਾਲਸਾ ਪੰਥ ਸਾਜਨਾ ਦਿਵਸ ਦੇ ਸੰਬੰਧ ਵਿੱਚ ਗੁਰਦੁਆਰਾ ਸਾਹਿਬ ਸਿੰਘ ਸਭਾ ਬੋਬੀਨੀ ਵਿਖੇ ਫਰਾਂਸ ਦੇ ਸਮੂਹ ਗੁਰਦੁਆਰਾ ਸਾਹਿਬ ਦੀਆਂ ਸੰਗਤਾਂ ਦੇ ਸਹਿਯੋਗ ਨਾਲ  ਸਾਂਝੇ ਤੋਰ ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਆਪ ਜੀ  ਸਮੇਂ ਸਿਰ ਪਹੁੰਚ ਕੇ ਇਸ ਵਿਸ਼ਾਲ ਨਗਰ ਕੀਰਤਨ ਵਿੱਚ ਹਾਜ਼ਰੀਆਂ ਭਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।

    14 ਅਪ੍ਰੈਲ ਦਿਨ ਐਤਵਾਰ  ਦੁਪਹਿਰ  12:00 ਵਜੇ ਨਗਰ ਕੀਰਤਨ ਅਰੰਭ ਹੋ ਕੇ 13:00 ਵਜੇ (ਸਟੇਡੀਅਮ) Stad Henri Wallon, 1 Rue Bernard Birsinger, 93000 Bobigny ਵਿੱਚ ਪਹਾਉਂਚੇਗਾ ਅਤੇ 13:00 ਵਜੇ ਤੋਂ 16:30 ਵਜੇ ਤੱਕ  ਰਾਗੀ ਸਿੰਘਾਂ ਵਲੋਂ ਗੁਰਬਾਣੀ ਕੀਰਤਨ ਅਤੇ ਕਵੀਸ਼ਰੀ ਜੱਥੇ ਦੇ ਦੀਵਾਨ ਸਜਾਏ ਜਾਣਗੇ, ਮੀਰੀ ਪੀਰੀ ਗਤਕਾ ਅਖਾੜਾ ਫਰਾਂਸ ਵਲੋਂ ਗਤਕੇ ਦੇ ਜੌਹਰ ਵਿਖਾਏ ਜਾਣਗੇ, ਗੁਰੂ ਕਾ ਲੰਗਰ ਅਟੁੱਟ ਵਰਤੇਗਾ । ਅਤੇ 18:00 ਵਜੇ ਗੁਰਦੁਆਰਾ ਸਿੰਘ ਸਭਾ ਫਰਾਂਸ ਕੇ ਨਗਰ ਕੀਰਤਨ ਦੀ ਸਮਾਪਤੀ ਹੋਵੇਗੀ

    ਫਰਾਂਸ ਦੇ ਸਮੂਹ ਗੁਰਦੁਆਰਾ ਸਾਹਿਬਾਨਾਂ ਦੇ ਸੇਵਾਦਾਰਾਂ ਵਲੋਂ ਆਉਣ ਵਾਲੀਆਂ ਸੰਗਤਾਂ ਦਾ ਤਹਿਦਿਲੋਂ ਧੰਨਵਾਦ ਕੀਤਾ ਜਾਵੇਗਾ।

ਗੁਰਦੁਆਰਾ ਸਿੰਘ ਸਭਾ ਫਰਾਂਸ

 

76 Views