(ਹਿੰਦੂ ਅਮਰੀਕਨ ਫਾਊਂਡੇਸ਼ਨ) ਦੀ ਭਰਪੂਰ ਨਿਖੇਧੀ ਕਰਦਿਆਂ ਇਕ ਸਾਂਝਾ ਬਿਆਨ ਜਾਰੀ ਕੀਤਾ।ਅਮਰੀਕੀ ਸਿੱਖ ਸੰਸਥਾਵਾਂ ਅਤੇ ਗੁਰਦੁਆਰਿਆਂ  ਦੀ ਨੁਮਾਇੰਦਗੀ ਕਰਨ ਵਾਲੀਆਂ ਸਿਰਮੌਰ ਸੰਸਥਾਵਾਂF ਨੇ ਸਿੱਖਾਂ ਅਤੇ ਗੁਰਦੁਆਰਾ ਸਾਹਿਬਾਨ ਦੇ ਖਿਲਾਫ ਨਫਰਤੀ ਪ੍ਰਚਾਰ ਕਰਦੇ ਹੋਏ ਬਿਆਨ ਜਾਰੀ ਕੀਤੇ ਸਨ ਜਿਵੇਃ ੧ ) ਖਾਲਿਸਤਾਨ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਕਾਰਕੁੰਨਾਂ ਨੂੰ ਅੱਤਵਾਦੀ ਦੱਸਣਾ

ਨਿਊਯਾਰਕ: ਸ. ਹਿੰਮਤ ਸਿੰਘ,

ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਐਸ.ਸੀ.ਸੀ.ਈ.ਸੀ.) ਅਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ (ਏ.ਜੀ.ਪੀ.ਸੀ.), ਜੋ ਕਿ ਅਮਰੀਕਾ ਦੀਆਂ ਸਿੱਖ ਸੰਗਤਾਂ, ਅਮਰੀਕੀ ਸਿੱਖ ਸੰਸਥਾਵਾਂ ਅਤੇ ਗੁਰਦੁਆਰਿਆਂ  ਦੀ ਨੁਮਾਇੰਦਗੀ ਕਰਨ ਵਾਲੀਆਂ ਸਿਰਮੌਰ ਸੰਸਥਾਵਾਂ ਹਨ, ਇੰਨਾਂ ਸਿੱਖ ਸੰਸਥਾਵਾਂ ਨੇ ਅੱਜ HAF (ਹਿੰਦੂ ਅਮਰੀਕਨ ਫਾਊਂਡੇਸ਼ਨ) ਦੀ ਭਰਪੂਰ ਨਿਖੇਧੀ ਕਰਦਿਆਂ ਇਕ ਸਾਂਝਾ ਬਿਆਨ ਜਾਰੀ ਕੀਤਾ। ਕਿਉਂਕਿ ਹਿੰਦੂ ਜਥੇਬੰਦੀ HAF ਨੇ ਸਿੱਖਾਂ ਅਤੇ ਗੁਰਦੁਆਰਾ ਸਾਹਿਬਾਨ ਦੇ ਖਿਲਾਫ ਨਫਰਤੀ ਪ੍ਰਚਾਰ ਕਰਦੇ ਹੋਏ ਬਿਆਨ ਜਾਰੀ ਕੀਤੇ ਸਨ ਜਿਵੇਃ ੧ ) ਖਾਲਿਸਤਾਨ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਕਾਰਕੁੰਨਾਂ ਨੂੰ ਅੱਤਵਾਦੀ ਦੱਸਣਾ: ਅਤੇ

2) ਵੈਸਟ ਕੋਸਟ  ‘ਤੇ ਸਥਿਤ ਗੁਰਦੁਆਰਾ ਸਾਹਿਬ ਫਰੀਮਾਂਟ ‘ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਅਤੇ ਗੈਰ-ਕਾਨੂੰਨੀ ਹਥਿਆਰਾਂ ਨੂੰ ਇਕੱਤਰ ਕਰਨ ਦਾ ਦੋਸ਼ ਲਗਾਉਣਾ, ਉਪਰੋਕਤ ਤੱਥਾਂ ਨੂੰ  ਕੈਲੀਫੋਰਨੀਆ ਦੇ ਅਖਬਾਰ ‘ਸੈਕਰਾਮੈਂਟੋ ਬੀ’ ਦੁਆਰਾ ਰਿਪੋਰਟ ਕੀਤਾ ਗਿਆ ਸੀ।

ਜਾਰੀ ਕੀਤੇ ਬਿਆਨ ਅਨੁਸਾਰਃ

“ਅਸੀਂ HAF ਦੇ ਇਨ੍ਹਾਂ ਬੇਬੁਨਿਆਦ ਅਤੇ ਘਟੀਆ ਦੋਸ਼ਾਂ ਤੋਂ ਬਹੁਤ ਹੈਰਾਨ ਹਾਂ ਕਿਉਂਕਿ ਇਹ ਬਿਆਨ ਤਾਂ “ਉਲਟਾ ਚੋਰ ਵੱਲੋਂ ਕੋਤਵਾਲ ਨੂੰ ਘੂਰਨ ਸਮਾਨ ਹੈ”।

ਇਹ ਅਨੈਤਿਕਤਾ ਅਤੇ ਘੋਰ ਪਾਖੰਡ ਦੀ ਇੱਕ ਸਿਰੇ ਦੀ ਉਦਾਹਰਣ ਹੈ। ਹਿੰਦੂ ਮੰਦਰ ਦੀਆਂ ਕੰਧਾਂ ‘ਤੇ ਲਿਖੀਆਂ ਗਾਲਾਂ ਤੇ ਨਾਹਰੇ ਅਤੇ ਸੈਨ ਫਰਾਂਸਿਸਕੋ ਵਿੱਚ ਭਾਰਤੀ ਦੂਤਾਵਾਸ ਨੂੰ ਅੱਗ ਲੱਗਣ ਵਾਲੀ ਗੱਲ (ਜਿਸ ਦਾ ਇਹ ਸਿੱਖਾਂ ਉੱਤੇ ਇਲਜ਼ਾਮ ਲਗਾ ਰਹੇ ਹਨ) ਅਸਲ ਵਿਚ ਸਿੱਖਾਂ ਨੂੰ ਬਦਨਾਮ ਕਰਨ ਲਈ ਉਹਨਾਂ ਵੱਲੋਂ ਆਪਣੇ ਆਪ ਹੀ ਕੀਤੇ ਗਏ ਕਾਰੇ ਸਨ। ਮੰਦਿਰ ਤੇ ਗੰਦੀਆਂ ਗਾਲ੍ਹਾਂ ਵੀ ਇਸੇ ਤਰ੍ਹਾਂ ਦੇ ਅਪਰਾਧ ਹਨ ਜਿਵੇਂ ਕਿ ਪਿਛਲੇ ਦੋ ਸਾਲਾਂ ਵਿੱਚ ਆਸਟ੍ਰੇਲੀਆ ਅਤੇ ਕੈਨੇਡਾ ਵਿੱਚ ਹਿੰਦੂ ਸਮੂਹਾਂ ਨੇ ਕੀਤਾ ਸੀ।

(ਮੰਦਿਰ ਦੀ ਗ੍ਰੈਫਿਟੀ: ਓਜ਼ ਪੁਲਿਸ ਨੇ ਮੰਦਰ ਦੀ ਗ੍ਰੈਫਿਟੀ ਵਿੱਚ ‘ਹਿੰਦੂ ਹੱਥ’ ਹੋਣ ਦੀ ਗੱਲ ਕਹੀ- ਸਬੂਤ ਵਜੋਂ ਵੇਖੋ, ਟਾਈਮਜ਼ ਆਫ਼ ਇੰਡੀਆ ਦੀ ਇੱਕ ਖ਼ਬਰ)।

HAF ਅਮਰੀਕਾ ਵਿੱਚ ਇੱਕ ਗੈਰ-ਮੁਨਾਫ਼ਾ ਸੰਸਥਾ ਦੇ ਰੂਪ ਚੱਲ ਰਹੀ, RSS-BJP ਦੀ ਇੱਕ ਲੁਕਵੀਂ ਵਿਦੇਸ਼ੀ ਸ਼ਾਖਾ ਹੈ। ਇਸ ਦੀਆਂ ਨੀਤੀਆਂ ਅਤੇ ਫੰਡਿੰਗ ਨਾਗਪੁਰ, ਭਾਰਤ ਵਿੱਚ ਆਰਐਸਐਸ ਹੈੱਡਕੁਆਰਟਰ ਤੋਂ ਨਿਰਦੇਸ਼ਿਤ ਹੁੰਦੀਆਂ ਹਨ ਅਤੇ ਕੈਲੀਫੋਰਨੀਆ ਵਿੱਚ ਸਿਲੀਕੋਨ ਵੈਲੀ ਦੇ ਬਹੁਤ ਸਾਰੇ ਕੱਟੜ ‘ਹਿੰਦੂਤਵ’ ਤੋਂ ਪ੍ਰੇਰਿਤ

ਲੋਕ ਇਸਦੇ ਪਿੱਛੇ ਕੰਮ ਕਰਦੇ ਹਨ।

ਆਰਐਸਐਸ RSS ਭਾਰਤ ਦੀ ਸੱਤਾਧਾਰੀ ਪਾਰਟੀ ਭਾਜਪਾ ਦੀ ਮਾਂ ਹੈ ਅਤੇ ਦੁਨੀਆ ਦਾ ਸਭ ਤੋਂ ਵੱਡਾ ਅੱਤਵਾਦੀ ਸੰਗਠਨ ਹੈ। ਇਸ ਦਾ ਐਲਾਨੀਆ ਟੀਚਾ, ਆਪਣੇ ਪਹਿਲੇ ਸ਼ਤਾਬਦੀ ਸਾਲ 2025 ਤੱਕ ਭਾਰਤ ਨੂੰ ਹਿੰਦੂ ਦੇਸ਼ ਬਣਾਉਣਾ ਹੈ । RSS ਦੇ ਕੁਝ ਸਹਿਯੋਗੀ ਜਿਵੇਂ ਬਜਰੰਗ ਦਲ, ਅਤੇ ਵੀ.ਐਚ.ਪੀ. ਅਦਿਕ CIA (ਸੀਆਈਏ) ਵੱਲੋਂ ਜਾਰੀ ਧਾਰਮਿਕ ਅੱਤਵਾਦੀ ਸੰਗਠਨਾਂ ਦੀ ਸੂਚੀ ਵਿੱਚ ਸ਼ਾਮਲ ਹਨ।

(ਸੀਆਈਏ ਨੇ ਵਰਲਡ ਫੈਕਟਬੁੱਕ ਵਿੱਚ ਵੀਐਚਪੀ, ਬਜਰੰਗ ਦਲ ਨੂੰ ‘ਧਾਰਮਿਕ ਅੱਤਵਾਦੀ ਸੰਗਠਨਾਂ’ ਵਜੋਂ ਨਾਮ ਦਿੱਤਾ ਹੈ| -ਦਿ ਇੰਡੀਅਨ ਐਕਸਪ੍ਰੈਸ ਦੀ ਇੱਕ ਖ਼ਬਰ)

ਔਡਰੀ ਟਰਸਕੇ, ਜੋ ਕਿ ਨਿਊ ਜਰਸੀ ਵਿੱਚ ਰਟਗਰਜ਼ ਯੂਨੀਵਰਸਿਟੀ ਵਿੱਚ ਇੱਕ ਪ੍ਰੋਫੈਸਰ ਅਤੇ ਇੱਕ ਅਕਾਦਮਿਕ ਆਲੋਚਨਾਤਮਕ ਹਨ, ਉੱਨਾਂ ਨੂੰ ਅਮਰੀਕਾ ਵਿੱਚ ਹਿੰਦੂ ਕੱਟੜਪੰਥੀ ਹਿੰਦੂਆਂ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ।

(ਹਿੰਦੂ ਸਰਵਉੱਚਤਾ ਦਾ ਅਭਿਮਾਨ, ਅਮਰੀਕਾ ਵਿੱਚ ਅਕਾਦਮਿਕ ਆਜ਼ਾਦੀ ਲਈ ਇੱਕ  ਖ਼ਤਰਾ | ACADEME BLOG)

ਭਾਰਤ ਦਹਾਕਿਆਂ ਤੋਂ ਭਾਰਤ ਵਿੱਚ ਸਿੱਖਾਂ ਅਤੇ ਹੋਰ ਘੱਟ ਗਿਣਤੀਆਂ ਦਾ ਕਤਲੇਆਮ ਕਰ ਰਿਹਾ ਹੈ। ਭਾਰਤੀ ਫੌਜ ਜੂਨ 1984 ਵਿੱਚ ਸਿੱਖ ਧਰਮ ਦੇ ਸਭ ਤੋਂ ਪਵਿੱਤਰ ਅਸਥਾਨ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਉੱਤੇ ਹਮਲਾ ਕਰਨ ਅਤੇ ਨਵੰਬਰ 1984 ਵਿੱਚ ਪੂਰੇ ਭਾਰਤ ਵਿੱਚ ਸਿੱਖ ਨਸਲਕੁਸ਼ੀ ਕਰਨ ਤੋ ਬਾਅਦ, ਸਿੱਖਾਂ ਦੀ ਇੱਕ ਪੂਰੀ ਪੀੜ੍ਹੀ ਨੂੰ 1990 ਦੇ ਦਹਾਕੇ ਵਿੱਚ ਕੀਤੇ ਗਏ ਝੂਠੇ ਪੁਲਸ ਮੁਕਾਬਲਿਆਂ ਵਿੱਚ ਮਾਰ ਦਿੱਤਾ ਗਿਆ ਸੀ।

ਭਾਰਤ ਵੱਲੋਂ ਸਿੱਖਾਂ ਦੇ ਕਤਲੇਆਮ ਦਾ ਇਹ ਸਿਲਸਿਲਾ  ਹੁਣ ਉੱਤਰੀ ਅਮਰੀਕਾ ਸਮੇਤ ਵਿਦੇਸ਼ਾਂ ਵਿੱਚ ਵੀ ਪਹੁੰਚ ਚੁੱਕਿਆ ਹੈ। ਭਾਰਤੀ ਰਾਸ਼ਟਰੀ ਇਨਵੈਸਟੀਗੇਟਿਵ ਏਜੰਸੀ (NIA) ਨੇ 20 ਡਾਇਸਪੋਰਾ ਸਿੱਖ ਕੌਮ ਦੀ ਅਜ਼ਾਦੀ ਲਈ ਸਰਗਰਮ ਨੇਤਾਵਾਂ ਦੀ ਇਕ ਵੱਡੇ ਪੱਧਰ ਤੇ ਭਾਰਤ ਵਿੱਚ ਪ੍ਰਚਾਰ ਕਰਕੇ ਹਿੱਟ ਲਿਸਟ ਜਾਰੀ ਕੀਤੀ ਹੈ। ਇਨ੍ਹਾਂ ‘ਚੋਂ ਚਾਰ ਸਿੱਖ ਆਗੂਆਂ ਨੂੰ ਭਾਰਤੀ ਖੁਫੀਆ ਏਜੰਸੀ ਹੁਣ ਤੱਕ ਭਾੜੇ ਦੇ ਕਾਤਲਾਂ ਹੱਥੋਂ ਕਤਲ ਕਰਵਾ ਕੇ ਖਤਮ ਕਰ ਚੁੱਕੀ ਹੈ।

(ਭਾਰਤ ਦੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਭਾਰਤੀ ਟੀਵੀ ‘ਤੇ ਡਾਇਸਪੋਰਾ 20 ਸਿੱਖਾਂ ਦੀ ਹਿੱਟ ਲਿਸਟ ਜਾਰੀ ਕਰਨ ਕਰਕੇ, ਅੰਤਰਰਾਸ਼ਟਰੀ ਜਾਂਚ ਅਤੇ ਆਲੋਚਨਾ ਦਾ ਸਾਹਮਣਾ ਕਰ ਰਹੀ ਹੈ

– ਸਿੱਖ ਫੈਡਰੇਸ਼ਨ ਯੂਕੇ)

ਸਿੱਖ ਕੌਮ ਦੇ ਅਜ਼ਾਦੀ ਸੰਘਰਸ਼ ਦੇ ਆਗੂ ਹਰਦੀਪ ਸਿੰਘ ਨਿੱਝਰ ਦੀ ਭਾਰਤ ਦੁਆਰਾ ਭਾੜੇ ‘ਤੇ ਲਏ ਅੱਤਵਾਦੀ ਕਾਤਲਾਂ ਦੁਆਰਾ ਕੀਤੀ ਗਈ ਹੱਤਿਆ, ਅਤੇ ਇਸੇ ਤਰ੍ਹਾਂ ਸਿੱਖਸ ਫਾਰ ਜਸਟਿਸ (SFJ) ਦੇ ਕਾਨੂੰਨੀ ਵਕੀਲ ਗੁਰਪਤਵੰਤ ਸਿੰਘ ਪੰਨੂੰ ਦੇ ਕਤਲ ਦੀ ਕੋਸ਼ਿਸ਼ ਵੀ ਇਹਨਾਂ ਕਤਲਾਂ ਦੀ ਲਗਾਤਾਰਤਾ, ਅਤੇ ਭਾਰਤ ਸਰਕਾਰ ਦੁਆਰਾ ਅੰਤਰ ਰਾਸ਼ਟਰੀ ਦਮਨ (TNR) ਤਹਿਤ ਕੀਤੀਆਂ ਕਾਰਵਾਈਆਂ ਦੀਆਂ ਦੋ ਪ੍ਰਤੱਖ ਉਦਾਹਰਣਾਂ ਹਨ ।

ਕੈਲੀਫੋਰਨੀਆ ਹਾਈਵੇਅ ‘ਤੇ ਸਿੱਖ ਕਾਰਕੁਨ ਸਤਿੰਦਰ ਪਾਲ ਸਿੰਘ ਰਾਜੂ ਤੇ ਹੋਇਆ ਜਾਨਲੇਵਾ ਹਮਲਾ ਵੀ ਭਾਰਤੀ ਏਜੰਟਾਂ ਦੁਆਰਾ ਟੀ.ਐਨ.ਆਰ. ਤਹਿਤ ਕੀਤੀ ਕਾਰਵਾਈ ਹੈ ਅਤੇ ਇਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ। HAF ਇਸ ਤਰਾਂ ਦੀਆਂ ਦਹਿਸ਼ਤਗਰਦੀ ਕਾਰਵਾਈਆਂ ਦੀ ਰਣਨੀਤੀ ਦਾ ਇੱਕ ਵੱਡਾ ਸਮਰਥਕ ਹੈ, ਜੋ ਕਿ ਮੋਦੀ ਦੇ ਭਾਰਤ ਵਿੱਚ ਇਸਦੀ ਮਾਂ ਸੰਸਥਾ ਵੱਲੋਂ ਚਲਾਈਆਂ ਜਾਂਦੀਆਂ ਹਨ।

ਅਮਰੀਕੀ ਸੈਨੇਟ ਅਤੇ ਸਦਨ ਵਿੱਚ ਭਾਰਤ ਦੇ ਇਸ ਬਦਮਾਸ਼ੀ ਭਰੇ ਵਤੀਰੇ ਨੂੰ ਨਿਸ਼ਾਨਾ ਬਣਾਉਣ ਵਾਲੇ TNR ਬਿੱਲ ਪੇਸ਼ ਕੀਤੇ ਗਏ ਹਨ। ਐਫਬੀਆਈ, ਸੀਆਈਏ ਅਤੇ ਅਮਰੀਕੀ ਨਿਆਂਪਾਲਿਕਾ ਚੋਟੀ ਦੇ ਭਾਰਤੀ ਖੁਫੀਆ ਅਧਿਕਾਰੀਆਂ ਅਤੇ ਏਜੰਟਾਂ ਵਿਰੁੱਧ ਕਤਲ ਦੇ ਦੋਸ਼ਾਂ ਦੀ ਪੈਰਵੀ ਕਰ ਰਹੀ ਹੈ। ਜਿਸ ਸੇ ਨਤੀਜੇ ਆਉਣ ਵਾਲੇ ਦਿਨਾਂ ਵਿਚ ਸਾਹਮਣੇ ਹੋਣਗੇ।

HAF ਸਿੱਖ ਗੁਰਦੁਆਰਾ ਫਰੀਮਾਂਟ ‘ਤੇ ਦੋਸ਼ ਲਗਾਉਣ ਲਈ ਇੰਦਰਾ ਗਾਂਧੀ ਦੇ ਸਮੇਂ ਦੇ ਢੰਗ ਤਰੀਕਿਆਂ ਦੀ ਵਰਤੋਂ ਕਰ ਰਹੀ ਹੈ। ਸੈਕਰਾਮੈਂਟੋ ਬੀ ਦੁਆਰਾ ਰਿਪੋਰਟ ਕੀਤੇ ਮੁਤਾਬਿਕ,  HAF ਵੱਲੋਂ ਕਥਿਤ ਨਸ਼ੀਲੇ ਪਦਾਰਥਾਂ ਨੂੰ ਚਲਾਉਣ ਅਤੇ ਗੈਰ-ਕਾਨੂੰਨੀ ਹਥਿਆਰਾਂ ਦਾ ਭੰਡਾਰ ਕਰਨ ਲਈ ਗੁਰਦੁਆਰਾ ਫਰੀਮਾਂਟ  ਦੇ ਨਾਲ ਨਾਲ, ਹੋਰ ਅਣ-ਨਿਰਧਾਰਤ ਸੰਖਿਆ ਵਿੱਚ ਗੁਰਦੁਆਰਿਆਂ ਨੂੰ ਸ਼ਾਮਲ ਕਰਨ ਦੀ ਘਿਨਾਉਣੀ ਕੋਸ਼ਿਸ਼ ਕੀਤੀ ਗਈ ਹੈ। ਸਿੱਖ ਕੌਮ ਇਨ੍ਹਾਂ ਅਪਮਾਨਜਨਕ ਅਤੇ ਬੇਬੁਨਿਆਦ ਦੋਸ਼ਾਂ ਨੂੰ ਕਦਾਚਿੱਤ ਬਰਦਾਸ਼ਤ ਨਹੀਂ ਕਰੇਗੀ ਅਤੇ ਅਜਿਹੇ ਲਈ ਕਾਨੂੰਨੀ ਅਤੇ ਅਪਰਾਧਿਕ ਸਜ਼ਾਵਾਂ ਦੀ ਚਾਰਾਜੋਈ ਵੀ ਕਰੇਗੀ।

ਐਚ.ਏ.ਐਫ, ਕਾਨੂੰਨ ਅਧਾਰਤ ਵਿਸ਼ਵ ਵਿਵਸਥਾ ਦੇ ਦੁਸ਼ਮਣ ਮੋਦੀ ਦੀ ਖਾਸ ਹਿਤੈਸ਼ੀ ਹੈ।

ਇੱਕ ਅਮਰੀਕੀ ਨਾਗਰਿਕ ਦੀ ਹੱਤਿਆ ਦੀ ਕੋਸ਼ਿਸ਼ ਲਈ ਅਮਰੀਕਾ ਵਿੱਚ ਮੋਦੀ ਦੇ ਭਾੜੇ ਦੇ ਕਾਤਲਾਂ ‘ਤੇ ਕਾਨੂੰਨੀ ਦੋਸ਼ ਆਇਦ ਹੋ ਚੁੱਕੇ ਹਨ।

ਮੋਦੀ ਸਰਕਾਰ ਦੇ ਗੁੰਡਿਆਂ ਨੇ ਪਿਛਲੇ ਸਾਲ ਇੱਕ ਕੈਨੇਡੀਅਨ ਸਿੱਖ ਆਗੂ ਦੀ ਹੱਤਿਆ ਕਰ ਦਿੱਤੀ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ @ ਜਸਟਿਨ ਟਰੂਡੋ ਨੇ

ਕੈਨੇਡੀਅਨ ਸੰਸਦ ਵਿੱਚ ਇਸ ਬਾਰੇ ਖੁੱਲ ਕੇ ਗੱਲ ਕੀਤੀ ਸੀ। ਭਾਰਤ ਦੇ ਅੰਤਰ-ਰਾਸ਼ਟਰੀ ਜਬਰ ਤੋਂ ਹੁਣ ਪੂਰੀ ਦੁਨੀਆ ਜਾਣੂ ਹੋ ਚੁੱਕੀ ਹੈ।

ਪੰਜਾਬ ਨੂੰ ਭਾਰਤੀ ਕਬਜੇ ਤੋਂ ਮੁਕਤ ਕਰਵਾ ਕੇ, ਸਿੱਖ ਹੋਮਲੈਂਡ (ਖਾਲਿਸਤਾਨ) ਨੂੰ ਹਾਸਲ ਕਰਨ ਲਈ ਸਿੱਖ ਅਤੇ SFJ ਪੂਰੀ ਦੁਨੀਆ ਵਿੱਚ ਸ਼ਾਂਤੀਪੂਰਵਕ ਰਾਏਸ਼ੁਮਾਰੀ ਕਰਵਾ ਰਹੇ ਹਨ। ਇਹ ਰਾਏਸ਼ੁਮਾਰੀ ਸੰਯੁਕਤ ਰਾਸ਼ਟਰ ਚਾਰਟਰ ਦੇ ਅਧੀਨ ਉਨ੍ਹਾਂ ਦਾ ਬੁਨਿਆਦੀ ਮਨੁੱਖੀ ਅਧਿਕਾਰ ਹੈ। ਅਸਲ ਵਿੱਚ ਇਹ ਗੱਲ ਚਿੱਟੇ ਦਿਨ ਵਾਂਗ ਸਪੱਸ਼ਟ ਹੈ ਕਿ ਅਸਲ ਵਿਚ ਅੱਤਵਾਦੀ ਐਚਏਐਫ (HAF) ਵਰਗੀਆਂ ਕੱਟੜਪੰਥੀ ਜਥੇਬੰਦੀਆਂ ਹਨ, ਨਾ ਕਿ ਸਿੱਖ।

ਜਾਰੀ ਕਰਤਾਃ

ਸ. ਹਿੰਮਤ ਸਿੰਘ, ਕੋਆਰਡੀਨੇਟਰ SCCEC;

ਡਾ. ਪ੍ਰਿਤਪਾਲ ਸਿੰਘ, ਕੋਆਰਡੀਨੇਟਰ AGPC;

ਸ. ਹਰਜਿੰਦਰ ਸਿੰਘ, ਮੀਡੀਆ ਸਪੋਕਸਮੈਨ SCCEC

23 Views

Leave a Reply