ਸਿੱਖ ਕੈਦੀਆਂ ਦੀ ਰਿਹਾਈ ਲਈ ਯੂ. ਐਨ. ਓ. ਦਫ਼ਤਰ ਜਨੇਵਾ ਸਾਹਮਣੇ ਵਰਲਡ ਸਿੱਖ ਪਾਰਲੀਮੈਟ ਵੱਲੋਂ ਇਨਸਾਫ ਰੈਲੀ

ਜਨੇਵਾ : ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਰਾਜਸੀ ਸਿੱਖ ਕੈਦੀਆਂ ਦੀ ਰਿਹਾਈ ਲਈ ਯੂ. ਐਨ. ਓ. ਦਫ਼ਤਰ ਜਨੇਵਾ ਸਾਹਮਣੇ ਵਰਲਡ ਸਿੱਖ ਪਾਰਲੀਮੈਟ ਵੱਲੋਂ ਇਨਸਾਫ ਰੈਲੀ ਦਾ ਆਯੋਜਨ .ਯੂਰਪ ਦੇ ਵੱਖ ਵੱਖ ਦੇਸ਼ਾਂ ਤੋਂ ਪਹੁੰਚੇ ਵਰਲਡ ਸਿੱਖ ਪਾਰਲੀਮੈਂਟ ਦੇ ਮੈਂਬਰਾਂ ਵੱਲੋਂ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਤੇ ਰਾਜਸੀ ਸਿੱਖ ਕੈਦੀਆਂ ਦੀ ਰਿਹਾਈ ਲਈ ਯੂ. ਐਨ. ਓ. ਜਨੇਵਾ ਦਫਤਰ ਦੇ ਸਾਹਮਣੇ ਵਰਲਡ ਸਿੱਖ ਪਾਰਲੀਮੈਟ ਵੱਲੋ ਇਨਸਾਫ਼ ਰੈਲੀ ਕੀਤੀ ਗਈ ।   ਦੂਸਰੇ ਸੰਸਾਰ ਯੁੱਧ ਦੀ ਤਬਾਹੀ ਤੋਂ ਬਾਅਦ ਹੋਂਦ ਵਿੱਚ ਆਈ ਯੂ ਐਨ ਓ ਵੱਲੋਂ 10 ਦਸੰਬਰ 1948 ਨੂੰ ਮਨੁੱਖੀ ਅਧਿਕਾਰਾਂ ਦਾ ਚਾਰਟਰ ਬਣਾਇਆ ਜਿਸ ਅਨੁਸਾਰ ਸੰਸਾਰ ਦੇ ਹਰ ਬਾਸ਼ਿੰਦੇ ਦੀ ਮੁੱਢਲੀ ਅਜ਼ਾਦੀ ਦੇ ਹੱਕਾਂ ਨੂੰ ਤਸਲੀਮ ਕਰਕੇ ਉਹਨਾਂ ਹੱਕਾਂ ਨੂੰ ਖੋਹਣ ਵਾਲਿਆਂ ਨੂੰ ਕਟਹਿਰੇ ਵਿੱਚ ਜਵਾਬਦੇਹ ਬਣਾਉਣ ਵਾਸਤੇ ਮਨੁੱਖੀ ਹੱਕਾਂ ਦੇ ਬਣਾਏ ਚਾਰਟਰ ਦੀ ਭੂਮਿਕਾ ਵਿੱਚ ਬੜੇ ਸਪੱਸ਼ਟ ਸ਼ਬਦਾਂ ਵਿੱਚ ਲਿਖਿਆ ਹੋਇਆ ਹੈ ਕਿ ਕੋਈ ਵੀ ਮਨੁੱਖ ਆਪਣੇ ਅਖੀਰਲੇ ਹਥਿਆਰ-ਬਗਾਵਤ ਦੇ ਰਸਤੇ ’ਤੇ ਜਾਣ ਲਈ ਮਜਬੂਰ ਹੋਵੇਗਾ, ਜੇ ਕਾਨੂੰਨ ਦਾ ਰਾਜ ਉਸ ਦੇ ਮਨੁੱਖੀ ਹੱਕਾਂ ਨੂੰ ਸੁਰੱਖਿਅਤ ਨਹੀਂ ਕਰ ਸਕੇਗਾ।   ਯੂ. ਐਨ. ਚਾਰਟਰ ਤੇ ਜਨੇਵਾ ਕਨਵੈਨਸ਼ਨਾਂ ਦੇ ਫੈਸਲਿਆਂ ਦਾ ਇੱਕ ਬੜਾ ਅਹਿਮ ਪੱਖ ਇਹ ਹੈ ਕਿ ਅੱਡ-ਅੱਡ ਕੌਮਾਂ, ਦੇਸ਼ਾਂ, ਲੋਕਾਂ ਦੇ -ਆਤਮ ਨਿਰਣੇ ਦੇ ਹੱਕ ਨੂੰ ਪ੍ਰਵਾਨ ਕੀਤਾ ਗਿਆ ਹੈ, ਤਾਂ ਕਿ ਕੋਈ ਵੀ ਸ਼ਕਤੀਸ਼ਾਲੀ ਦੇਸ਼ ਜਾਂ ਸਮਾਜਿਕ ਢਾਂਚਾ ਕਮਜ਼ੋਰ ਜਾਂ ਘੱਟਗਿਣਤੀ ਕੌਮਾਂ, ਲੋਕਾਂ ’ਤੇ ਗਲਬਾ ਨਾ ਪਾ ਸਕੇ ।   ਭਾਰਤ ਵੱਲੋਂ ਯੂ. ਐਨ. ਚਾਰਟਰ ਉੱਪਰ ਸਹਿਮਤੀ ਪਾ ਕੇ ਵੀ ਸਿੱਖ ਕੌਮ ਤੇ ਘੱਟ ਗਿਣਤੀ ਕੌਮਾਂ ਉਪੱਰ ਕੀਤੇ ਜਾ ਰਹੇ ਜਬਰ ਜ਼ੁਲਮ ਅਤੇ ਉਹਨਾਂ ਦੇ ਮਨੁੱਖੀ ਹੱਕਾਂ ਨੂੰ ਜਬਰੀ ਖੋਹਣ ਦੇ ਅਮਲ ਨੂੰ ਇਨਸਾਫ ਰੈਲੀ ਵਿੱਚ ਉਜਾਗਰ ਕੀਤਾ ਗਿਆ ।   ਇਸ ਮੌਕੇ ਤੇ ਮਨੁੱਖੀ ਹੱਕਾਂ ਨਾਲ ਸਬੰਧਿਤ ਮਸਲਿਆਂ ਦੇ ਯੂ. ਐਨ. ਓ. ਜਨੇਵਾ ਵਿੱਚ ਵਿਸ਼ੇਸ਼ ਹਾਈ ਕਮਿਸ਼ਨਰ  ਨੂੰ ਯਾਦ ਪੱਤਰ ਦਿੱਤਾ ਗਿਆ ਤੇ ਰਾਜਸੀ ਸਿੱਖ ਕੈਦੀਆਂ ਦੀਆਂ ਸੰਖੇਪ ਜਾਣਕਾਰੀ ਦਿੰਦੀਆਂ ਵੱਡ ਅਕਾਰੀ ਤਸਵੀਰਾਂ ਅਤੇ ਸਿੱਖਾਂ ਤੇ ਜ਼ੁਲਮ ਦੀਆਂ ਮੂੰਹ

ਇਸ ਮੌਕੇ ਤੇ ਮਨੁੱਖੀ ਹੱਕਾਂ ਨਾਲ ਸਬੰਧਿਤ ਮਸਲਿਆਂ ਦੇ ਯੂ. ਐਨ. ਓ. ਜਨੇਵਾ ਵਿੱਚ ਵਿਸ਼ੇਸ਼ ਹਾਈ ਕਮਿਸ਼ਨਰ  ਨੂੰ ਯਾਦ ਪੱਤਰ ਦਿੱਤਾ ਗਿਆ ਤੇ ਰਾਜਸੀ ਸਿੱਖ ਕੈਦੀਆਂ ਦੀਆਂ ਸੰਖੇਪ ਜਾਣਕਾਰੀ ਦਿੰਦੀਆਂ ਵੱਡ ਅਕਾਰੀ ਤਸਵੀਰਾਂ ਅਤੇ ਸਿੱਖਾਂ ਤੇ ਜ਼ੁਲਮ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਦੀ ਪ੍ਰਦਰਸ਼ਨੀ ਲਗਾਈ ਗਈ ।

ਇਨਸਾਫ ਰੈਲੀ ਵਿੱਚ ਵਿਚਾਰ ਦਿੰਦਿਆਂ ਵੱਖ ਵੱਖ ਬੁਲਾਰਿਆਂ ਵੱਲੋਂ ਅੰਤਰਾਰਸ਼ਟਰੀ ਭਾਈਚਾਰੇ ਨੂੰ ਭਾਰਤ ਦੀ ਫਾਸ਼ੀਵਾਦੀ ਹਿੰਦੂਤਵੀ ਮੋਦੀ ਹਕੂਮਤ ਵੱਲੋਂ ਘੱਟ ਗਿਣਤੀਆਂ ਤੇ ਖਾਸ ਕਰਕੇ ਸਿੱਖ ਕੌਮ ਦੀ ਧਾਰਮਿਕ, ਆਰਥਿਕ, ਸਮਾਜਿਕ, ਸੱਭਿਆਚਾਰਿਕ ਅਤੇ ਰਾਜਨੀਤਿਕ ਤੌਰ ਤੇ ਤਬਾਹਕੁੰਨ ਨੀਤੀਆਂ ਰਾਹੀਂ ਮਨੁੱਖੀ ਅਧਿਕਾਰਾਂ ਦੀ ਉਲਘੰਣਾ ਲਈ ਜਵਾਬਦੇਹ ਬਣਾਉਣ ਦਾ ਸੁਨੇਹਾ ਦਿੱਤਾ ।

ਵਰਲਡ ਸਿੱਖ ਪਾਰਲੀਮੈਟ ਦੇ ਬੁਲਾਰੇ ਭਾਈ ਜੋਗਾ ਸਿੰਘ, ਜਨਰਲ ਸਕੱਤਰ ਭਾਈ ਮਨਪ੍ਰੀਤ ਸਿੰਘ,  ਭਾਈ ਗੁਰਪ੍ਰੀਤ ਸਿੰਘ ਇੰਗਲੈਂਡ ਕੋ ਕੋਅਰਡੀਨੇਟਰ ਭਾਈ ਗੁਰਚਰਨ ਸਿੰਘ ਗੁਰਾਇਆ, ਭਾਈ ਪ੍ਰਿਤਪਾਲ ਸਿੰਘ ਸਵਿਟਜ਼ਰਲੈਂਡ, ਭਾਈ ਗੁਰਪਾਲ ਸਿੰਘ ਜਰਮਨੀ, ਭਾਰੀ ਜਤਿੰਦਰ ਸਿੰਘ, ਭਾਈ ਸ਼ਿੰਗਾਰਾ ਸਿੰਘ ਮਾਨ, ਭਾਈ ਪ੍ਰਿਥੀਪਾਲ ਸਿੰਘ  ਰਾਮ ਸਿੰਘ ਫਰਾਂਸ, ਭਾਈ ਜਸਵਿੰਦਰ ਸਿੰਘ, ਭਾਈ ਹਰਜੀਤ ਸਿੰਘ ਹਾਲੈਂਡ, ਭਾਈ ਮਨਜੋਤ ਸਿੰਘ ਬੈਲਜੀਅਮ ਨੇ ਜਿੱਥੇ ਆਪਣੇ ਵੀਚਾਰਾਂ ਦੀ ਅੰਗਰੇਜ਼ੀ , ਫਰੈਂਚ, ਡੱਚ ਵਿੱਚ ਸਾਂਝ ਪਾਈ ਉੱਥੇ ਹੋਰ ਦੇਸ਼ਾਂ ਮੰਗੋਲੀਆ, ਅਲਜੀਰੀਆ ਅਤੇ ਅਜ਼ਾਦ ਕਸ਼ਮੀਰ ਦੇ ਬੁਲਾਰਿਆਂ ਨੇ ਸਿੱਖ ਕੌਮ ਦੇ ਅਜ਼ਾਦ ਘਰ ਖਾਲਿਸਤਾਨ ਦੀ ਅਜ਼ਾਦੀ ਦੇ ਸੰਘਰਸ਼ ਲਈ ਇੱਕਜੁਟਤਾ ਦਾ ਪ੍ਰਗਟਾਵਾ ਕੀਤਾ ।

ਇਸ ਮੌਕੇ ਵਰਲਡ ਸਿੱਖ ਪਾਰਲੀਮੈਟ ਵੱਲੋਂ ਪ੍ਰਣ ਕੀਤਾ ਗਿਆ ਕਿ  ਰਾਜਸੀ ਸਿੱਖ ਕੈਦੀਆਂ ਦੀ ਰਿਹਾਈ ਲਈ ਅਮਰੀਕਾ, ਇੰਗਲੈਂਡ, ਜਰਮਨ, ਹਾਲੈਂਡ ਤੇ ਜਨੇਵਾ ਵਿੱਚ ਇਨਸਾਫ਼ ਰੈਲੀਆਂ ਕਰਕੇ ਜਿੱਥੇ ਅਵਾਜ ਲਗਾਤਾਰ ਉਠਾਈ ਜਾਂਦੀ ਰਹੇਗੀ ਉੱਥੇ ਸਿੱਖ ਕੌਮ ਦੇ ਅਜ਼ਾਦ ਘਰ ਖਾਲਿਸਤਾਨ ਦੀ ਅਜ਼ਾਦੀ ਤੱਕ ਸੰਘਰਸ਼ ਜਾਰੀ ਰਹੇਗਾ ।

235 Views