ਸੀਸ ਭੇਟ’ ਦੀ ਰੀਤ ਚਲਾਈ ਸਤਿਗੁਰ
ਇਤਿਹਾਸ ਦੁਹਰਾਇਆ ਖਾਲਸੇ ਨੇ .. (ਕਵਿਤਾ) – ਗੁਰਜੀਤ ਸਿੰਘ ਖਾਲਸਾ
13 ਅਪ੍ਰੈਲ 1978
13 ਅਪ੍ਰੈਲ ਅਤੇ ਤੇਰਾਂ ਹੀ ਸੀਸ’ ਦੇ ਕੇ
ਸਤਿਗੁਰੂ! ਮਨਾਇਆ ਖਾਲਸੇ ਨੇ !
ਸੀਸ ਭੇਟ’ ਦੀ ਰੀਤ ਚਲਾਈ ਸਤਿਗੁਰ
ਇਤਿਹਾਸ ਦੁਹਰਾਇਆ ਖਾਲਸੇ ਨੇ !
ਭਾਈ ਫੌਜਾ ਸਿੰਘ ਦੀ ਅਗਵਾਈ ਅੰਦਰ
ਸ਼ਹੀਦੀ ਜੱਥਾ ਸਜਾਇਆ ਖਾਲਸੇ ਨੇ !
ਵਰ੍ਹਦੀ ਗੋਲੀ ਚ’ ਖੜੇ ਸੀ ਅਡੋਲ ਯੋਧੇ
ਵਾਹ.. ਗੁਰੂ ਅਲਾਇਆ ਖਾਲਸੇ ਨੇ !
ਸਭ ਮਨੁ ਤਨੁ ਸਉਂਪਿਆ ਸਤਿਗੁਰੂ ਨੂੰ
ਗੁਰ ਬਚਨ ਕਮਾਇਆ ਖਾਲਸੇ ਨੇ !
ਸ਼ਾਂਤਮਈ ਰਹਿ ਕੇ ਸੀਨੇ ਚ’ ਫੱਟ ਖਾਧੇ
ਕਦਮ ਨਹੀਂ ਹਟਾਇਆ ਖਾਲਸੇ ਨੇ !
ਨਿੰਦਾ ਗੁਰੂ ਦੀ ਨਾ ‘ਸੂਰੇ’ ਸਹਾਰ ਸਕੇ
ਸੀਸ’ ਭੇਟ ਚੜ੍ਹਾਇਆ ਖਾਲਸੇ ਨੇ !
ਨਰਕਧਾਰੀ ਨੂੰ ਪੰਜਾਬ ਤੋਂ ਉਖੇੜ ਦਿੱਤਾ
ਮਰ ਕੇ ਬਚਨ ਨਿਭਾਇਆ ਖਾਲਸੇ ਨੇ !
ਬੱਬਰ ਯੋਧਿਆਂ ਤੇਗ” ਨੂੰ ਹੱਥ ਪਾਇਆ
ਨਿੰਦਕਾਂ! ਮਾਰ ਪੁਚਾਇਆ ਖਾਲਸੇ ਨੇ !
ਭਾਈ ਰਣਜੀਤ ਸਿੰਘ ਸੋਧਿਆ ਨਰਕਧਾਰੀ’
ਝੰਡਾ ਕੇਸਰੀ ਲਹਿਰਾਇਆ ਖਾਲਸੇ ਨੇ !
102 Views