1️⃣3️⃣ਅਪ੍ਰੈਲ,2023 ਅਨੁਸਾਰ ਇਸ ਵਾਰ  ਜਨਮ ਦਿਹਾੜਾ ਸਮਾਗਮ ਭਾਈ ਮਨੀ ਸਿੰਘ ਜੀ ਪਟਿਆਲਾ ਵਿਖੇ

13ਅਪ੍ਰੈਲ,2023 ਅਨੁਸਾਰ ਇਸ ਵਾਰ

 ਜਨਮ ਦਿਹਾੜਾ ਸਮਾਗਮ ਭਾਈ ਮਨੀ ਸਿੰਘ ਜੀ ਪਟਿਆਲਾ ਵਿਖੇ

 ਭਾਈ ਮਨੀ ਸਿੰਘ ਜੀ

ਨਾਮ:-ਮਨੀ ਰਾਮ,ਮਨੀਆ ਤੇ ਭਾਈ ਮਨੀ ਸਿੰਘ ਜੀ ਸ਼ਹੀਦ ਜੀ

ਜਨਮ:-10 ਮਾਰਚ,1644 ਅਲੀਪੁਰ,ਮੁਲਤਾਨ,ਹੁਣ ਪਾਕਿਸਤਾਨ

ਸਹੀਦੀ:-9 ਜੁਲਾਈ,1734 ਨਖਾਸ ਚੌਕ ਲਾਹੋਰ

ਮਸ਼ਹੂਰ ਕਾਰਜ:ਦਮਦਮੀ ਬੀੜ ਸ਼੍ਰੀ ਗੁਰੂ ਗਰੰਥ ਸਾਹਿਬ ਅਤੇ ਦਸਮ ਗਰੰਥ ਦਾ ਸੰਕਲਣ ਕੀਤਾ(ਲਿਖਣਾ ਕੀਤਾ)ਤੇ ਹੋਰ

ਪਤਨੀ:-ਬੀਬੀ ਸੀਤੋ ਜੀ

ਸਪੁੱਤਰ:-ਭਾਈ ਚਿਤਰ ਸਿੰਘ, ਭਾਈ ਬਚਿਤਰ ਸਿੰਘ, ਭਾਈ ਉਦੇ ਸਿੰਘ, ਭਾਈ ਅਨੈਕ ਸਿੰਘ, ਭਾਈ ਅਜੈਬ ਸਿੰਘ, ਭਾਈ ਅਜਾਬ ਸਿੰਘ, ਭਾਈ ਗੁਰਬਕਸ਼ ਸਿੰਘ, ਭਾਈ ਭਗਵਾਨ ਸਿੰਘ, ਭਾਈ ਬਲਰਾਮ ਸਿੰਘ, ਭਾਈ ਦੇਸਾ ਸਿੰਘ ਜੀ

ਪਿਤਾ:-ਭਾਈ ਮਾਈ ਦਾਸ ਜੀ

ਮਾਤਾ:-ਮਧਰੀ ਬਾਈ ਜੀ

      ਆਪ ਹੈਡ ਗਰੰਥੀ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਰਹੇ।

 

ਉਹਨਾਂ ਦੇ ਪਿਤਾ ਭਾਈ ਮਾਈ ਦਾਸ ਗੁਰੂ ਘਰ ਦੇ ਸ਼ਰਧਾਲੂ ਸਿੱਖ ਸਨ। ਉਹਨਾਂ ਨਾਲ ਹੀ ਉਹ ਸੱਤਵੇਂ ਗੁਰੂ ਹਰਿ ਰਾਏ ਦੇ ਦਰਸ਼ਨ ਲਈ ਕੀਰਤਪੁਰ ਗਏ ਅਤੇ ਦੋ ਸਾਲ ਲਈ ਉੱਥੇ ਹੀ ਰਹਿ ਕੇ ਲੰਗਰ ਦੀ ਸੇਵਾ ਕਰਦੇ ਰਹੇ। ਭਾਈ ਮਨੀ ਸਿੰਘ ਦਾ ਵਿਆਹ 15 ਸਾਲ ਦੀ ਉਮਰ ਵਿੱਚ ਯਾਦਵ ਬੰਸੀ ਲੱਖੀ ਰਾਇ ਦੀ ਸਪੁੱਤਰੀ ਸੀਤੋ ਨਾਲ ਹੋਇਆ। ਇਹ ਲੱਖੀ ਰਾਇ ਉਹੋ ਲੱਖੀ ਸ਼ਾਹ ਵਣਜਾਰਾ ਹੈ ਜਿਸ ਨੇ ਗੁਰੂ ਤੇਗ਼ ਬਹਾਦਰ ਦੀ ਸ਼ਹੀਦੀ ਉਪਰੰਤ ਉਹਨਾਂ ਦੇ ਧੜ ਦਾ ਸਸਾਕਾਰ ਆਪਣੇ ਪਿੰਡ ਰਾਇਸੀਨਾ ਵਿੱਚ ਕੀਤਾ ਸੀ। ਦਿੱਲੀ ਵਿੱਚ ਗੁਰਦੁਆਰਾ ਰਕਾਬਗੰਜ ਠੀਕ ਉਸੇ ਅਸਥਾਨ ਉੱਤੇ ਬਣਿਆ ਹੋਇਆ ਹੈ।

ਵਿਆਹ ਤੋਂ ਮਗਰੋਂ ਭਾਈ ਸਾਹਿਬ ਫਿਰ ਕੀਰਤਪੁਰ ਚਲੇ ਗਏ ਤੇ ਲੰਗਰ ਦੀ ਸੇਵਾ ਵਿੱਚ ਜੁੱਟ ਗਏ। ਗੁਰੂ ਹਰਿ ਰਾਏ ਦੇ ਜੋਤੀਜੋਤ ਸਮਾ ਜਾਣ ਮਗਰੋਂ ਭਾਈ ਸਾਹਿਬ ਗੁਰੂ ਹਰਿ ਕ੍ਰਿਸ਼ਨ ਦੀ ਸੇਵਾ ਵਿੱਚ ਰਹੇ,ਆਪ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨਾਲ ਦਿੱਲੀ ਵੀ ਗਏ ਅਤੇ 20 ਵਰ੍ਹਿਆਂ ਦੀ ਉਮਰ ਵਿੱਚ ਪਰਿਵਾਰ ਸਮੇਤ ਅਨੰਦਪੁਰ ਸਾਹਿਬ ਗੁਰੂ ਤੇਗ਼ ਬਹਾਦਰ ਦੇ ਦਰਬਾਰ ਵਿੱਚ ਹਾਜ਼ਰ ਹੋ ਗਏ।1664 ਵਿੱਚ ਗੁਰੂ ਤੇਗ ਬਹਾਦਰ ਜੀ ਕੋਲ ਮਾਤਾ ਸੁਲੱਖਣੀ ਜੀ ਨਾਲ ਦਿੱਲੀ ਤੋ ਬਕਾਲੇ ਪਹੁੰਚੇ ਸੀ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਵਾਲੇ ਸਾਲ 1675 . ਵਿੱਚ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਅਨੰਦਪੁਰ ਸਾਹਿਬ ਸਨ*

 

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਨੂੰ 1691 ਦੀ ਵਿਸਾਖੀ ਵਾਲੇ ਦਿਨ ਦੀਵਾਨ ਨਿਯੁਕਤ ਕੀਤਾ,ਗੁਰੂ ਜੀ ਨੇ 1699 ਵਿੱਚ ਵਿਸਾਖੀ ਵਾਲੇ ਦਿਨ ਖਾਲਸੇ ਦੀ ਸਾਜਨਾ ਕੀਤੀ,ਭਾਈ ਮਨੀ ਸਿੰਘ ਜੀ ਇਸ ਦੇ ਮੁੱਖ ਪ੍ਰਬੰਧਕਾਂ ਵਿੱਚ ਸ਼ਾਮਲ ਸਨ ਤੇ ਆਪ ਜੀ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਪਾਸੋ ਅੰਮ੍ਰਿਤ ਦੇ  ਦਾਤ ਲਈ।

1699 ਖਾਲਸਾ ਸਾਜਨਾ ਉਪਰੰਤ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸੰਗਤ ਵੱਲੋਂ ਕੀਤੀ ਗਈ ਬੇਨਤੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਦਾ ਮੁਖ ਗ੍ਰੰਥੀ ਤੇ ਸ੍ਰੀ ਅਕਾਲ ਬੁੰਗੇ(ਸ੍ਰੀ ਅਕਾਲ ਤਖ਼ਤ ਸਹਿਬ)ਦਾ ਸੇਵਾਦਾਰ(ਭਾਈ ਮਨੀ ਸਿੰਘ ਜੀ ਵੇਲੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸੇਵਾਦਾਰ ਹੋਇਆ ਕਰਦਾ ਸੀ ਜੋ ਹੁਣ ਜਥੇਦਾਰ ਬਣਾ ਲਿਆ ਗਿਆ)1699 ਨਿਯੁਕਤ ਕਰਕੇ ਭੇਜਿਆ।ਆਪ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਤੋਂ ਬਾਅਦ ਗੁਰੂ ਮਰਯਾਦਾ ਅਨੁਸਾਰ ਸ੍ਰੀ ਹਰਿਮੰਦਰ ਸਾਹਿਬ ਦੇ ਤੀਸਰੇ ਹੈਡ ਗ੍ਰੰਥੀ ਬਣੇ।

ਸਰਸਾ ਨਦੀ ਤੇ ਪਰਿਵਾਰ ਵਿਛੋੜਾ ਤੇ ਆਪ ਜੀ ਮਾਤਾਵਾਂ ਜੀ ਨਾਲ ਦਿੱਲੀ ਗਏ ਤੇ ਫਿਰ ਦਮਦਮਾ ਸਾਹਿਬ ਤਲਵੰਡੀ ਸਾਬੋ ਆਏ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 1708 ਜੋਤੀ ਜੋਤ ਸਮਾਉਣ ਤੋਂ ਬਾਅਦ ਸਿੱਖਾਂ ਨੂੰ ਜਥੇਬੰਦ ਕਰਨ ਵਿੱਚ ਭਾਈ ਮਨੀ ਸਿੰਘ ਜੀ ਦਾ ਉਘਾ ਯੋਗਦਾਨ ਰਿਹਾ ਹੈ।

ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਸਿੱਖ ਦਲਾਂ ਨੂੰ ਇਕਮੁੱਠ ਰੱਖਣ ਵਾਸਤੇ ਉਹਨਾ ਨੇ ਅਹਿਮ ਭੂਮਿਕਾ ਨਿਭਾਈ ਸੀ।

ਭਾਈ ਮਨੀ ਸਿੰਘ ਜੀ ਨੇ ਸਮੇਂ ਦੇ ਹਾਕਮਾਂ ਵੱਲੋਂ ਸਿੱਖਾਂ ਦੇ ਧਾਰਮਿਕ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਵਿੱਚ ਪੁਰਬ ਮਨਾਉਣ ਉਤੇ ਲਗਾਈ ਸਰਕਾਰੀ ਪਾਬੰਦੀ ਨੂੰ ਵਾਪਸ ਕਰਾਉਣ ਦਾ ਯਤਨ ਕੀਤਾ ਸੀ।ਪੰਥ ਨੇ ਭਾਈ ਮਨੀ ਸਿੰਘ ਜੀ ਨੂੰ ਇਸ ਕਾਰਜ ਲਈ ਮੁਖੀ ਥਾਪਿਆ ਸੀ।ਸੂਬਾ ਲਾਹੌਰ ਜ਼ਕਰੀਆ ਖਾਨ ਨੇ ਇਸ ਪਾਬੰਦੀ ਨੂੰ ਹਟਾਉਣ ਬਦਲੇ ਪੰਜ ਹਜ਼ਾਰ ਰੁਪਏ ਅਦਾ ਕਰਨ ਦੀ ਸ਼ਰਤ ਰੱਖੀ ਸੀ। ਭਾਈ ਮਨੀ ਸਿੰਘ ਜੀ ਨੇ ਇਸ ਸ਼ਰਤ ਨੂੰ ਪ੍ਰਵਾਨ ਕਰਦਿਆਂ ਸਿੱਖ ਸੰਗਤ ਨੂੰ ਦੀਵਾਲੀ ਦਾ ਪੁਰਬ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਨਾਉਣ ਦੇ ਸੱਦਾ ਪੱਤਰ ਭੇਜੇ।

 

ਉਸ ਵੇਲੇ ਸਿੱਖ ਹਰ ਤਰ੍ਹਾਂ ਦੀ ਮਾਨਵੀ ਸੁਤੰਤਰਤਾ ਲਈ ਯੁੱਧ ਲੜ ਰਹੇ ਸਨ।

ਜ਼ਕਰੀਆ ਖਾਨ ਵੱਲੋਂ ਦਿੱਤੀ ਇਹ ਪ੍ਰਵਾਨਗੀ, ਸਿੱਖਾਂ ਦਾ ਕਤਲੇਆਮ ਕਰਨ ਦੀ ਨੀਤੀ ਸੀ।ਜਦੋਂ ਭਾਈ ਮਨੀ ਸਿੰਘ ਜੀ ਨੂੰ ਇਸ ਯੋਜਨਾ ਦੀ ਸੂਚਨਾ ਮਿਲੀ ਤਾਂ ਉਹਨਾ ਨੇ ਸਿੱਖ ਸੰਗਤਾਂ ਨੂੰ ਨਾ ਪਹੁੰਚਣ ਦਾ ਸੰਦੇਸ਼ ਭੇਜ ਦਿੱਤਾ,ਨਤੀਜੇ ਵਜੋਂ ਇਹ ਪੁਰਬ ਨਾ ਮਨਾਇਆ ਜਾ ਸਕਿਆ ਤੇ ਜ਼ਕਰੀਆ ਖਾਨ ਵੱਲੋਂ ਮਿੱਥੀ ਰਕਮ ਉਸਨੂੰ ਅਦਾ ਨਹੀਂ ਕੀਤੀ ਗਈ। ਇਸ ਉਤੇ ਵਿਵਾਦ ਹੋਇਆ ਪਰ ਕੁਝ ਸਾਲਸੀਆਂ ਵੱਲੋਂ ਵਿੱਚ ਪੈ ਕੇ ਸਮਝੌਤਾ ਕਰਾ ਦਿੱਤਾ ਗਿਆ ਸੀ

ਅਤੇ ਨਿਰਧਾਰਤ ਰਕਮ ਅਦਾ ਕਰ ਦੇਣ ਦੇ ਇਕਰਾਰ ਨਾਲ ਇਸ ਪੁਰਬ ਨੂੰ ਮਨਾਉਣ ਦੀ ਦੁਬਾਰਾ ਵੀ ਗੁਪਤ ਰੂਪ ਵਿੱਚ ਉਸੇ ਸਾਜਿਸ਼ ਅਧੀਨ ਮਨਜੂਰੀ ਦੇ ਦਿੱਤੀ।

ਭਾਈ ਮਨੀ ਸਿੰਘ ਜੀ ਨੇ ਸਿੱਖਾਂ ਦੇ ਕਤਲੇਆਮ ਨੂੰ ਰੋਕਣ ਹਿਤ ਫੇਰ ਸੰਦੇਸ਼ ਭੇਜੇ ਪਰ ਇਸ ਦੇ ਬਾਵਜੂਦ ਕਾਫੀ ਸਿੰਘ ਸੰਦੇਸ਼ ਮਿਲਣ ਤੋਂ ਪਹਿਲਾਂ ਹੀ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਗਏ।

ਸੂਬਾ ਲਾਹੌਰ ਨੇ ਲਖਪਤਿ ਰਾਏ(ਲਖਪਤਿ ਰਾਏ ਉਹ ਇਨਸਾਨ ਹੈ ਜਿਸਨੇ ਸਿਖ ਇਤਿਹਾਸ ਸਭ ਤੋ ਪਹਿਲੀ ਵਾਰ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਕੀਤੀ ਤੇ ਸਰੂਪ ਸਾੜਿਆ/ਅਗਨ ਭੇਟ ਕੀਤਾ)ਦੀ ਕਮਾਨ ਹੇਠ ਫੌਜ ਭੇਜ ਕੇ ਸ੍ਰੀ ਹਰਿਮੰਦਰ ਸਾਹਿਬ ਉਤੇ ਹਮਲਾ ਕਰਵਾ ਦਿੱਤਾ।

ਇਸ ਹਮਲੇ ਵਿੱਚ ਸਿੱਖਾਂ ਦਾ ਜਾਨੀ ਨੁਕਸਾਨ ਹੋਇਆ ਤੇ ਭਾਈ ਭਾਈ ਮਨੀ ਸਿੰਘ ਜੀ ਨੂੰ ਸਿੰਘਾਂ ਸਮੇਤ ਗ੍ਰਿਫਤਾਰ ਕਰਕੇ ਲਾਹੌਰ ਲਿਜਾਇਆ ਗਿਆ ਜਿਥੇ ਵਾਅਦੇ ਮੁਤਾਬਕ ਰਕਮ ਅਦਾ ਨਾ ਕਰ ਸਕਣ ਦਾ ਇਕਰਾਰ ਤੋੜਨ ਦਾ ਇਲਜ਼ਾਮ ਲਗਾਇਆ ਗਿਆ। ਭਾਈ ਮਨੀ ਸਿੰਘ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਆਸਥਾ ਅਤੇ ਸਿਖੀ ਤਿਆਗ ਦੇਣ ਵਾਸਤੇ ਤਸੀਹੇ ਦਿੱਤੇ ਗਏ।

9 ਜੁਲਾਈ,1734 ਨੂੰ ਨਖਾਸ ਚੌਕ ਜੋ ਲਾਹੌਰ ਲੰਡੇ ਬਾਜ਼ਾਰ ਵਿੱਚ ਹੈ,ਬੰਦ ਬੰਦ ਕੱਟ ਕੇ ਸ਼ਹੀਦ ਕੀਤਾ ਗਿਆ ਸੀ।

ਭਾਈ ਮਨੀ ਸਿੰਘ ਜੀ ਦਾ ਸਸਕਾਰ ਭਾਈ ਸੁਬੇਗ ਸਿੰਘ ਤੇ ਹੋਰ ਸਿੱਖਾਂ ਨੇ ਸ਼ਾਹੀ ਕਿਲ੍ਹੇ ਦੇ ਨਜ਼ਦੀਕ ਲਿਜਾ ਕੇ ਕੀਤਾ ਜਿਥੇ ਗੁਰਦੁਆਰਾ ਸ਼ਹੀਦ ਗੰਜ ਦੂਸਰਾ ਬਣਿਆ ਹੋਇਆ ਸੀ।

ਇਸ ਤਰ੍ਹਾਂ ਭਾਈ ਮਨੀ ਸਿੰਘ ਜੀ ਧਾਰਮਕ ਪਰਪਕਤਾ ਰੱਖਣ ਵਾਸਤੇ ਸ਼ਹਾਦਤ ਨੂੰ ਪ੍ਰਾਪਤ ਕਰਨ ਵਾਲੇ ਸਿਰਮੌਰ ਸਿੱਖ ਵਿਦਵਾਨ ਸਨ। ਉਹਨਾ ਦੀ ਸ਼ਹੀਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਤੰਤਰ ਧਾਰਮਿਕ ਗ੍ਰੰਥ ਦੇ ਰੂਪ ਵਿੱਚ ਪ੍ਰਵਾਨ ਕਰਦੇ ਰਹਿਣ ਤੇ ਧਾਰਮਕ ਪਰਪਕਤਾ ਰੱਖਣ ਕਾਰਨ ਹੋਈ ਸੀ।

ਭਾਈ ਮਨੀ ਸਿੰਘ ਜੀ ਦੇ ਨਾਂ ਨਾਲਸ਼ਹੀਦਸ਼ਬਦ ਇਸ ਕਰਕੇ ਸਦੀਵੀ ਰੂਪ ਵਿੱਚ ਜੁੜ ਗਿਆ ਕਿਉਂਕਿ ਸਿੱਖਾਂ ਦੇ ਬਹੁਤੇ ਸਾਕਿਆਂ ਤੇ ਜੰਗਾਂ ਵਿੱਚ ਉਹ ਖੁਦ ਜਾਂ ਉਹਨਾ ਦੇ ਪਰਿਵਾਰ ਦਾ ਕੋਈ ਨਾ ਕੋਈ ਮੈਂਬਰ ਬਤੌਰ ਯੋਧਾ ਲੜਿਆ ਹੀ ਨਹੀਂ ਸਗੋਂ ਸ਼ਹਾਦਤ ਨੂੰ ਵੀ ਪ੍ਰਾਪਤ ਹੋਇਆ ਸੀ।

ਭਾਈ ਗੁਰਦਾਸ ਜੀ ਤੋਂ ਬਾਅਦ ਉਹ ਦੂਜੇ ਗੁਰਬਾਣੀ ਲਿੱਪੀਕਾਰ ਸਨ ਜਿਹਨਾ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਿਗਰਾਨੀ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਵੀਂ ਬੀੜ ਲਿਖੀ ਸੀ ਜਿਸ ਅੰਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਕੀਤੀ ਗਈ ਸੀ। ਇਸ ਬੀੜ ਨੂੰ ਹੀਗੁਰੂਪਦ ਬਖਸ਼ਿਆ ਗਿਆ,ਇਸ ਬੀੜ ਦਾ ਨਾਂ ਦਮਦਮੀ ਬੀੜ ਹੈ ਜੋ ਮੋਜੂਦਾ ਸਮੇ ਸੁਸੋਭਤ ਹੈੇ।

 

ਭਾਈ ਮਨੀ ਸਿੰਘ ਜੀ ਦੇ ਪਰਿਵਾਰ/ਘਰਾਣੇ ਵਲੋ ਦਿਤੀਆ ਸਹੀਦੀਆਂ:-,(ਕਰੀਬ)

ਭਾਈ ਮਨੀ ਸਿੰਘ ਜੀ ਦੇ ਦਾਦਾ ਬੱਲੂ ਰਾਓ ਜੀ ਦੇ

ਪਰਿਵਾਰ ਦੇ ਅਤੇ 11 ਭਰਾ    33 ਜੀਅ

ਭਾਈ ਮਨੀ ਸਿੰਘ ਜੀ ਦੇ 10 ਵਿਚੋ 8

   ਪੁਤਰ ਤੇ 9 ਪੋਤਰੇ         17 ਜੀਅ

ਚਾਚਾ ਨਠੀਏ ਦੇ ਪਰਿਵਾਰ ਦੇ  6 ਜੀਅ

ਭੂਆ ਮਲੂਕੀ/ਫੁਫੜ ਸੁਖੀਏ ਦੇ ਪਰਿਵਾਰ  ਦੇ 25 ਜੀਅ

 

ਭਾਈ ਮਨੀ ਸਿੰਘ ਜੀ ਸਮੇਤ ਉਹਨਾਂ ਦੇ ਸ਼ਹੀਦ ਭਰਾਵਾਂ ਦੇ ਨਾਮ ਤੇ ਸ਼ਹੀਦੀ:-

 

1.ਭਾਈ ਦਿਆਲਾ ਜੀ, ਦਿੱਲੀ ,11 ਨਵੰਬਰ 1675 ਈਸਵੀ

2.ਭਾਈ ਹਠੀ ਚੰਦ , ਭੰਗਾਣੀ ਯੁਧ, ਸਤੰਬਰ 1688 ਈਸਵੀ

3.ਭਾਈ ਸੋਹਣ ਚੰਦ , ਨਦੌਣ ਯੁਧ , ਮਾਰਚ 1691 ਈਸਵੀ

4.ਭਾਈ ਲਹਿਣਾ ਜੀ, ਗੁਲੇਰ ਯੁਧ, ਫਰਵਰੀ 1696 ਈਸਵੀ

5.ਭਾਈ ਦਾਨ ਸਿੰਘ , ਚਮਕੌਰ ਯੁਧ,ਦਸੰਬਰ 1704 ਈਸਵੀ

6.ਭਾਈ ਰਾਇ ਸਿੰਘ, ਖਿਦਰਾਣੇ ਦੀ ਢਾਬ, 1705 ਈਸਵੀ

7.ਭਾਈ ਮਾਨ ਸਿੰਘ , ਚਿਤੌੜਗੜ੍ਹ , ਅਪ੍ਰੈਲ 1708 ਈਸਵੀ

8.ਭਾਈ ਜੇਠਾ ਸਿੰਘ , ਆਲੋਵਾਲ,ਅਕਤੂਬਰ 1711 ਈਸਵੀ

9.ਭਾਈ ਰੂਪ ਸਿੰਘ , ਆਲੋਵਾਲ , ਅਕਤੂਬਰ 1711 ਈਸਵੀ

10.ਭਾਈ ਮਨੀ ਸਿੰਘ , ਲਾਹੌਰ, 1734 ਈਸਵੀ

11.ਭਾਈ ਜਗਤ ਸਿੰਘ , ਲਾਹੌਰ , 1734 ਈਸਵੀ

 

ਭਾਈ ਸਾਹਿਬ ਦੇ ਪੁੱਤਰਾਂ ਦੀ ਸ਼ਹਾਦਤ

ਭਾਈ ਮਨੀ ਸਿੰਘ ਦੇ ਘਰ 10 ਪੁੱਤਰ ਪੈਦਾ ਹੋਏ; ਜਿਨ੍ਹਾਂ ਵਿਚੋਂ 8 ਪੁੱਤਰ ਗੁਰੂ ਗੋਬਿੰਦ ਸਿੰਘ ਜੀ ਦੀ ਖਿਦਮਤ ਕਰਦਿਆਂ ਸ਼ਹੀਦ ਹੋਏ। ਜਿਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ:-

 

ਭਾਈ ਭਗਵਾਨ ਸਿੰਘ, ਫਤਹਗੜ੍ਹ, 1700

ਭਾਈ ਉਦੈ ਸਿੰਘ , ਸ਼ਾਹੀ ਟਿੱਬੀ, 1704

ਭਾਈ ਬਚਿੱਤਰ ਸਿੰਘ, ਕੋਟਲਾ ਨਿਹੰਗ ਖ਼ਾਂ, 1704

ਭਾਈ ਅਨਿਕ ਸਿੰਘ,ਚਮਕੌਰ ਦੀ ਗੜ੍ਹੀ, 1704

ਭਾਈ ਅਜਬ ਸਿੰਘ,ਚਮਕੌਰ ਦੀ ਗੜ੍ਹੀ,1704

ਭਾਈ ਅਜਾਇਬ ਸਿੰਘ, ਚਮਕੌਰ ਦੀ ਗੜ੍ਹੀ,1704

 

ਇਹਨਾ 6 ਪੁੱਤਰਾਂ ਤੋਂ ਬਿਨਾਂ ਹੋਰ ਦੋ ਪੁੱਤਰ

ਭਾਈ ਚਿਤ੍ਰ ਸਿੰਘਅਤੇ

ਭਾਈ ਗੁਰਬਖਸ਼ ਸਿੰਘਜੀ

ਭਾਈ ਮਨੀ ਸਿੰਘ ਹੁਣਾਂ ਨਾਲ ਹੀ ਨਖ਼ਾਸ ਚੌਂਕ , ਲਾਹੌਰ ਸ਼ਹੀਦ ਹੋਏ।

ਆਪ ਦੋ ਹੋਰ ਪੁੱਤਰ ਭਾਈ ਬਲਰਾਮ ਸਿੰਘ ਤੇ ਦੇਸਾ ਸਿੰਘ (ਕੁਝ ਦਾ ਮੰਨਣਾ ਇਹ ਰਹਿਤਨਾਮੇ ਵਾਲੇ ਦੇਸਾ ਸਿੰਘ ਹਨ) ਨੇ ਵੀ ਖਾਲਸਾ ਪੰਥ ਦੀ ਬਹੁਤ ਸੇਵਾ ਕੀਤੀ ਜੋ ਕਥਨ ਤੋਂ ਪਰ੍ਹੇ ਹੈ।

 

ਇਸ ਤਰਾਂ ਭਾਈ ਮਨੀ ਸਿੰਘ ਜੀ ਦੇ ਘਰਾਣੇ ਦੇ ਕੁਲ 81 ਦੇ ਕਰੀਬ ਮੈਬਰ ਸਿਖੀ ਲਈ ਗੁਰੂ ਤੋਂ ਕੁਰਬਾਨ ਹੋਏ ਹਨ ਜੀ।

 

13ਅਪ੍ਰੈਲ,2023 ਅਨੁਸਾਰ ਭਾਈ ਮਨੀ ਸਿੰਘ ਜੀ ਦੇ ਜਨਮ ਦਿਹਾੜੇ ਦੇ ਸੰਬੰਧ ਇਕ ਸਮਾਗਮ ਸਿੱਖ ਸੰਗਤਾਂ ਵਲੋ ਪਟਿਆਲਾ ਵਿਖੇ ਕੀਤਾ ਜਾ ਰਿਹਾ ਹੈ ਜੀ।

 

ਸ਼ਹੀਦ ਨੂੰ ਕੋਟਾਨ ਕੋਟ ਪ੍ਰਣਾਮ ਹੈ ਜੀ।

ਜਨਮ ਦਿਨ ਮੁਬਾਰਕ ਜੀ।

ਅੰਮ੍ਰਿਤ ਛਕੋ ਸਿੰਘ ਸਜੋ

ਮਿਤੀਆਂ ਫਰਕ ਹੋ ਸਕਦਾ ਹੈ,ਮਕਸਦ ਸਿਰਫ ਕੌਮੀ ਜਾਣਕਾਰੀ ਦੇਣ ਤਕ ਸੀਮਿਤ ਹੈ। ਨਾ ਹੀ ਕਿਸੇ ਨੂੰ ਸਿਆਸੀ ਜਾਂ ਧਾਰਮਿਕ ਤੌਰ ਤੇ ਨਿਸ਼ਾਨਾ ਬਣਾਉਣਾ ਮਕਸਦ ਹੈ, ਅਤੇ ਨਾ ਹੀ ਜਾਣ ਬੁੱਝ ਕੇ ਜਾਂ ਕੋਈ ਗਲਤ ਇਰਾਦਾ ਹੀ ਹੈ,ਇਤਿਹਾਸ 19-21 ਦਾ ਫਰਕ ਹੋ ਸਕਦਾ ਹੈ, ਪਰ ਗਲਤ ਮਕਸਦ ਬਿਲਕੁਲ ਵੀ ਨਹੀਂ ਹੈ।

ਭੁਲਾਂ ਦੀ ਖਿਮਾ ਬਖਸ਼ੋ ਜੀ।

 

98 Views