ਪਹਿਲਾਂ ਦਲਾਂ ਮਿਲ਼ੰਦਿਆ
ਭੇੜ ਪਾਇਆ ਨਿਹੰਗਾਂਇਕ
ਜੂਨ ਉੱਨੀ ਸੌ ਚੌਰਾਸੀ ਅੰਮਿਰਤ ਵੇਲ਼ੇ ਦਾ ਸਮਾਂ, ਭਾਈ ਮਹਿੰਗਾ ਸਿੰਘ ਬੱਬਰ ਹਰ ਰੋਜ਼ ਵਾਂਗ ਤੜਕੇ ਢਾਈ ਕੁ ਵੱਜਦੇ ਨੂੰ ਆਪਣੇ ਬਿਸਤਰੇ ਤੋ ਉੱਠ ਖਲੋਤਾ।ਹਰ ਰੋਜ਼ ਵਾਂਗ ਨਿਤਕਰਮ ਦਾ ਹਿੱਸਾ ਹੋਣ ਕਰਕੇ ਸਣਕੇਸੀ ਇਸ਼ਨਾਨ ਕੀਤਾ।ਛੋਟੀ ਦਸਤਾਰ ਸਿਰ ਤੇ ਰੱਖਕੇ ਕੇਸ ਹਰੇ ਕਰਦਿਆਂ ਹੋਇਆ ਵਾਹਿਗੁਰੂ ਸ਼ਬਦ ਦਾ ਅਭਿਆਸ ਕੀਤਾ ਉਪਰੰਤ ਦੁਮਾਲਾ ਸਜਾਕੇ ਪੰਜ ਬਾਣੀਆਂ ਦਾ ਨਿੱਤਨੇਮ ਸੰਪੂਰਨ ਕੀਤਾ ਫਿਰ ਸੁਖਮਨੀ ਸਾਹਿਬ ਚੰਡੀ ਦੀ ਵਾਰ ਅਤੇ ਅਕਾਲ ਉਸਤਤ ਦਾ ਪਾਠ ਕੀਤਾ । ਜਦ ਤੱਕ ਵਾਹਵਾ ਦਿਨ ਚੜ ਆਇਆ ਸੀ। “ਚੱਲੋ ਬਈ ਸਿੰਘੋ ਦਰਬਾਰ ਸਾਹਿਬ ਨਮਸਕਾਰ ਕਰ ਆਈਏ ” ਜੱਥੇਦਾਰ ਸੁਖਦੇਵ ਸਿੰਘ ਬੱਬਰ ਨੇ ਹੋਕਰਾ ਮਾਰਿਆ” । ਸ਼ਾਹ ਵੇਲ਼ਾ ਛਕਣ ਉਪਰੰਤ ਸਾਰੇ ਦਾ ਸਾਰਾ ਬੱਬਰ ਜੱਥਾ ਦਰਬਾਰ ਸਾਹਿਬ ਮੱਥਾ ਟੇਕਣ ਲਈ ਰਵਾਨਾ ਹੋ ਪਿਆਂ।” ਜੱਥੇਦਾਰਾ ਆਹ ਗੁਰਪਾਲ ਸੂੰਹ ਨੂੰ ਕਹੀ ਖਾਂ ਅੱਜ ਮੇਰੇ ਨਾਲ਼ ਆਵਦੀ ਨਾਗਣੀ ਵਟਾ ਲਵੇ , ਆਹ ਵਾਹਵਾ ਸੋਹਣੀ ਲੱਗਦੀ ਆ ਨਾਲੇ ਸੈਮੀ ਆਟੋ ਆ” ਮਹਿੰਗਾ ਸਿੰਘ ਨੇ ਮੁੱਛਾਂ ਤੇ ਪਤਲਾ ਜਿਹਾ ਹੱਥ ਫੇਰਦਿਆ ਤਿਰਛੀ ਨਜ਼ਰ ਜੱਥੇਦਾਰ ਸੁਖਦੇਵ ਸਿੰਘ ਦੇ ਚਿਹਰੇ ਤੇ ਗੱਡ ਦਿੱਤੀ ,ਉਹ ਆਪਣੇ ਹੱਥ ਚ ਫੜੀ ਤਿੰਨ ਸੌ ਪੰਦਰਾਂ ਬੋਰ ਰਾਈਫਲ ਜੱਥੇਦਾਰ ਦੇ ਬਾਡੀਗਾਰਡ ਭੁੱਚੋ ਮੰਡੀ ਵਾਲ਼ੇ ਅਲੂੰਏ ਚੋਬਰ ਗੁਰਪਾਲ ਦੀ ਐਸ ਐਲ ਆਰ ਨਾਲ਼ ਵਟਾਉਣਾ ਚਾਹੁੰਦਾ ਸੀ।ਗੁਰਪਾਲ ਹਲੇ ਜੱਕੋਤੱਕੀ ਵਿੱਚ ਹੀ ਸੀ ਕਿ ਜੱਥੇਦਾਰ ਨੇ ਮੁਸਕਰਾਉਦਿਅ ਕਿਹਾ ” ਦੇ ਦੇ ਭਾਈ ਗੁਰਪਾਲ ਸਿੰਹਾਂ ਅੱਜ ਇਹਦੀ ਨਸ਼ਿਆਈ ਅੱਖ ਦੱਸਦੀ ਆ ਬਈ ਪਹਿਰਾ ਸ਼ਹੀਦੀ ਆ ” । ਇਸ ਤੋ ਬਾਅਦ ਗੁਰਪਾਲ ਦੇ ਹੱਥੋ ਫੜਕੇ ਐਸ ਐਲ ਆਰ ਮਹਿੰਗਾ ਸਿੰਘ ਨੂੰ ਫੜਾ ਦਿੱਤੀ ਅਤੇ ਉਹਦੇ ਹੱਥ ਵਿਚਲੀ ਰਾਈਫਲ ਗੁਰਪਾਲ ਨੂੰ ਦੇ ਦਿੱਤੀ।ਮਹਿੰਗਾ ਸਿੰਘ ਨੇ ਸ਼ਸ਼ਤਰ ਹੱਥ ਚ ਫੜਦੇ ਸਾਰ ਮੱਥੇ ਨੂੰ ਛੁਹਾਇਆ “ਤੂੰ ਹੀ ਨਿਸ਼ਾਨੀ ਜੀਤ ਕੀ ਆਜ ਤੂੰ ਹੀ ਜਗਬੀਰ” ਉਸਦੇ ਬੁੱਲਾਂ ਵਿਚੋ ਹੌਲ਼ੇ ਜਿਹੇ ਅਰਦਾਸ ਦੇ ਸੂਖਮ ਬੋਲ ਨਿੱਕਲੇ ਸਾਰਾ ਜੱਥਾ ਦਰਬਾਰ ਸਾਹਿਬ ਮੱਥਾ ਟੇਕਕੇ ਵਾਪਿਸ ਮੁੜ ਆਇਆਂ ।ਸਾਰਿਆਂ ਸਿੰਘਾਂ ਨੂੰ ਅੱਜ ਮਹਿੰਗਾ ਸਿੰਘ ਦੀ ਨੁਹਾਰ ਬਦਲੀ ਬਦਲੀ ਲੱਗ ਰਹੀ ਸੀ ਉਹ ਪਹਿਲਾਂ ਨਾਲ਼ੋ ਵੀ ਵੱਧ ਚੜਦੀ ਕਲਾ ਵਿੱਚ ਜਾਪ ਰਿਹਾ ਸੀ। ਕੇਸਰੀ ਦੁਮਾਲਾ ਸੁਸੱਜਤ ਉਸਦਾ ਸੂਹਾ ਚਿਹਰਾ ਕਿਸੇ ਇਲਾਹੀ ਨੂਰ ਨਾਲ਼ ਦਮਕਾਂ ਮਾਰ ਰਿਹਾ ਸੀ ।ਅੱਜ ਸੱਚਮੁਚ ਮਹਿੰਗਾਂ ਸਿੰਘ ਸ਼ਹੀਦੀ ਬਰਾਤ ਦਾ ਲਾੜਾ ਲੱਗ ਰਿਹਾ ਸੀ। ਉਹ ਵਾਰ ਵਾਰ ਆਪਣੀ ਰਾਈਫਲ ਨੂੰ ਦੇਖ ਰਿਹਾ ਸੀ ਕਦੇ ਉਹ ਉਸ ਨੂੰ ਚੁੰਮਦਾ ਕਦੇ ਮੱਥੇ ਨਾਲ਼ ਲਾਉਂਦਾ ।ਦਰਬਾਰ ਸਾਹਿਬ ਤੋ ਆ ਕੇ ਬੱਬਰ ਜੱਥੇ ਨੇ ਸਮੂਹਿਕ ਰੂਪ ਵਿੱਚ ਸੁਖਮਨੀ ਸਾਹਿਬ ਦਾ ਪਾਠ ਕੀਤਾ ਉਪਰੰਤ ਦੁਪਿਹਰ ਦਾ ਪਰਸ਼ਾਦਾ ਛਕਣ ਦੀ ਤਿਆਰੀ ਕੀਤੀ ਹੀ ਸੀ ਕਿ ਦਰਬਾਰ ਸਾਹਿਬ ਸਮੂਹ ਦੇ ਆਸੇ ਪਾਸੇ ਤਾਇਨਾਤ ਬੀ ਐਸ ਐਫ ਅਤੇ ਸੀ ਆਰ ਪੀ ਨੇ ਬਿਨਾਂ ਕਿਸੇ ਕਾਰਨ ਦਰਬਾਰ ਸਾਹਿਬ ਸਮੂੰਹ ਉੱਤੇ ਫਾਇਰੰਗ ਕਰਨੀ ਸ਼ੁਰੂ ਕਰ ਦਿੱਤੀ। ਸਾਰੇ ਸਿੰਘਾਂ ਨੇ ਪਿਆਂ ਪੁਆਇਅ ਪਰਸ਼ਾਦਾ ਵਿਚਾਲ਼ੇ ਹੀ ਛੱਡ ਮੋਰਚੇ ਸੰਭਾਲ ਲਏ। ਭਾਈ ਮਨਮੋਹਣ ਸਿੰਘ ਫੌਜੀ ਅਤੇ ਭਾਈ ਮਹਿੰਗਾ ਸਿੰਘ ਦਾ ਮੋਰਚਾ ਬਾਬਾ ਅਟੱਲ ਰਾਇ ਸਾਹਿਬ ਦੇ ਸਥਾਨ ਦੇ ਉੱਪਰ ਸੀ। ਸੀ ਆਰ ਪੀ ਸਿੱਖ ਸੰਗਤਾਂ ਉੱਪਰ ਅੰਨੇਵਾਹ ਫਾਇਰੰਗ ਕਰ ਰਹੀ ਸੀ ।ਬੱਬਰਾਂ ਵੱਲੋ ਵੀ ਸ਼ਸ਼ਤਰਾ ਦੇ ਮੂੰਹ ਦੁਸ਼ਮਣ ਵੱਲ ਨੂੰ ਕਰਕੇ ਖੋਲ ਦਿੱਤੇ ਗਏ ।ਮਹਿੰਗਾ ਸਿੰਘ ਦੀ ਅਗਨਵਾਹਿਨੀ ਐਸ ਐਲ ਆਰ ਦੁਸ਼ਮਣਾਂ ਦੇ ਜੜਾਕੇ ਖੋਹਲ ਰਹੀ ਸੀ। ਜਿਸ ਮੋਰਚੇ ਵੱਲੋ ਬਾਬਾ ਅਟੱਲ ਰਾਇ ਦੇ ਸਥਾਨ ਵੱਲ ਗੋਲੀ ਆ ਰਹੀ ਸੀ ਮਹਿੰਗਾ ਸਿੰਘ ਦੀ ਬਦੂੰਕ ਨੇ ਉਸ ਮੋਰਚੇ ਵਿੱਚ ਕੋਹਰਾਮ ਮਚਾ ਦਿੱਤਾ। ” ਬਾਪ ਰੇ ਬਾਪ ਮਾਰਾ ਡਾਲਾ ਰੇ ਵੋਹ ਪੀਲੀ ਪਗੜੀ ਵਾਲਾ ਨਿਹੰਗ ਗੋਲੀ ਚਲਾ ਰਹਾ ਹੈ,ਉਸੇ ਰੋਕੋ ਮਾਰ ਡਾਲੇਗਾ ਸਭ ਕੋ ਸਾਖਸ਼ਾਤ ਜਮਰਾਜ ਕਾ ਰੂਪ ਹੈ ਵੋਹ” ਸੀ ਆਰ ਪੀ , ਬੀ ਐਸ ਐਫ ਵਾਲੇ ਪੂਰਬੀਏ ਚੀਕ ਚਿਹਾੜਾ ਪਾ ਰਹੇ ਸਨ ਜਿਵੇ ਬੱਕਰੀਆਂ ਦੇ ਵਾੜੇ ਚ ਸ਼ੇਰ ਵੜ ਆਇਆਂ ਹੋਵੇ। ਕੋਈ ਦੋ ਢਾਈ ਘੰਟੇ ਗੋਲ਼ੀ ਚੱਲਦੀ ਰਹੀ ਭਾਈ ਮਹਿੰਗਾ ਸਿੰਘ ਅੱਠਵੀ ਮੰਜਿਲ ਦਾ ਮੋਰਚਾ ਛੱਡਕੇ ਆਪਣੀ ਰਾਈਫਲ ਨੂੰ ਚੁੰਮਦਾ ਹੋਇਆ ਸਭ ਤੋ ਅਖੀਰਲੀ ਨੌਵੀਂ ਮੰਜਿਲ ਤੇ ਜਾ ਚੜਿਆ ਤਾਂ ਕਿ ਉਚਾਈ ਤੋ ਹੋਰ ਵਧੀਆ ਨਿਸ਼ਾਨਾ ਲੱਗ ਸਕੇ ਪਰ ਇਸ ਜਗਾਹ ਤੇ ਉਹਲਾ ਬਹੁਤਾ ਵਧੀਆਂ ਨਹੀ ਸੀ ਸਿਰਫ ਮਾਮੂਲੀ ਜੰਗਲੇ ਦਾ ਅੜਤਲ਼ਾ ਜਿਹਾ ਹੀ ਸੀ , ਜਿਸ ਦੇ ਆਰ ਪਾਰ ਕੁਝ ਵੀ ਅਸਾਨੀ ਨਾਲ਼ ਦੇਖਿਆ ਜਾ ਸਕਦਾ ਸੀ। ਥੋੜੇ ਸਮੇ ਬਾਅਦ ਇਕ ਸਨਾਈਪਰ ਵਾਲ਼ੇ ਸਿਪਾਹੀ ਦੀ ਨਜ਼ਰ ਭਾਈ ਮਹਿੰਗਾ ਸਿੰਘ ਦੇ ਕੇਸਰੀ ਦੁਮਾਲੇ ਉੱਤੇ ਪਈ ਜੋ ਕਿ ਉਘੜਵਾ ਹੋਣ ਕਰਕੇ ਦੂਰੋ ਲਿਸ਼ਕ ਮਾਰ ਰਿਹਾ ਸੀ ਉਸ ਨੇ ਸ਼ਿਸ਼ਤ ਬੰਨ ਕੇ ਗੋਲੀ ਚਲਾਈ ਜੋ ਭਾਈ ਮਹਿੰਗਾ ਸਿੰਘ ਦੇ ਮੱਥੇ ਵਿੱਚ ਆਣ ਵੱਜੀ। ਬੱਬਰਾਂ ਦਾ ਡਿਪਟੀ ਮੁਖੀ ਯੋਧਾ ਦਰਬਾਰ ਸਾਹਿਬ ਦੀ ਅਜ਼ਮਤ ਕੌਮੀ ਘਰ ਦੀ ਅਜ਼ਾਦੀ ਲਈ ਆਪਣੀ ਜਾਨ ਦੀ ਬਾਜ਼ੀ ਖੇਡ ਗਿਆਂ । ਜੱਥੇਦਾਰ ਸੁਖਦੇਵ ਸਿੰਘ ਬੱਬਰ ਨੇ ਵਾੲਰਲੈਸ ਤੇ ਪੁੱਛਿਆ ਕਿ ਭਾਈ ਮਹਿੰਗਾ ਸਿੰਹਾਂ ਕੀ ਹਾਲ ਐ , ਠੀਕ ਹੋ ? ਤਾਂ ਅਗਿਉ ਮਹਿੰਗਾ ਦੇ ਆਖਰੀ ਬੋਲ ਅੰਮਿਰਤਸਰ ਦਰਬਾਰ ਸਾਹਿਬ ਦੀਆਂ ਹਵਾਂਵਾਂ ਵਿੱਚ ਸੁਗੰਧੀ ਬਿਖੇਰਦਾ ਸੁਨੇਹਾ ਛੱਡ ਗਏ ” ਜੱਥੇਦਾਰ ਜੀ ਚੜਦੀ ਕਲਾ ਹੋ ਗਈ ਐ ਜੀ ” (ਅ ਸ ਅਮਰ)