ਚੰਡੀਗੜ : ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮ ਵੱਲੋ ਇਨਸਾਫ਼ ਲੈਣ ਲਈ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਚੱਲ ਰਿਹਾ

ਚੰਡੀਗੜ : ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮ ਵੱਲੋ ਇਨਸਾਫ਼ ਲੈਣ ਲਈ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਚੱਲ ਰਿਹਾ ਸੰਘਰਸ਼ ਕਈ ਪੜਾਵਾਂ ਚੋਂ ਹੁੰਦਾ ਹੋਇਆ ਇਸ ਨਿਰਣਾਇਕ ਮੋੜ ਤੇ ਪਰਖ ਦੇ ਸਮੇ ਵਿਚ ਪਹੁੰਚ ਚੁੱਕਿਆ ਹੈ।

ਚੰਡੀਗੜ ਵਿਖੇ ਸਾਂਝੇ ਤੌਰ ਤੇ ਚੱਲ ਰਹੇ ਕੌਮੀ ਇਨਸਾਫ਼ ਮੋਰਚੇ ਵਿੱਚ ਸੰਗਤਾਂ ਦੇ ਹੁੰਗਾਰੇ ਤੇ ਲੀਡਰਸ਼ਿਪ ਦੀ ਦ੍ਰਿੜਤਾ ਕਰਕੇ ਹੁਣ ਤੱਕ ਭਾਈ ਲਖਵਿੰਦਰ ਸਿੰਘ ਲੱਖਾ ਅਤੇ ਭਾਈ ਗੁਰਮੀਤ ਸਿੰਘ ਇੰਜੀਨੀਅਰ ਦੀ ਪੱਕੇ ਤੌਰ ਤੇ ਜ਼ਮਾਨਤ ਹੋ ਚੁੱਕੀ ਹੈ, ਭਾਈ ਸ਼ਮਸ਼ੇਰ ਸਿੰਘ ਦੀ ੨੦ ਸਤੰਬਰ ਨੂੰ ਅਗਲੀ ਸੁਣਵਾਈ ਹੈ ਤੇ ਇੰਨਾਂ ਨੂੰ ਵੀ ਪੱਕੀ ਜ਼ਮਾਨਤ ਮਿਲਣ ਦੀ ਪੂਰੀ ਉਮੀਦ ਹੈ।

ਸਿੱਖ ਕੌਮ ਨੂੰ ਇੰਨਾਂ ਜ਼ਮਾਨਤਾਂ ਤੇ ਰਿਹਾਈਆਂ ਨੂੰ ਸਮਝ ਕੇ ਮੋਰਚੇ ਦੀ ਜਿੱਤ ਤੇ ਪ੍ਰਾਪਤੀਆਂ ਵਜੋਂ ਵੇਖਣਾ ਚਾਹੀਦਾ ਹੈ।

ਕੌਮੀ ਇਨਸਾਫ਼ ਮੋਰਚੇ ਦੀ ਬੇਦਾਗ਼ ਤੇ ਉੱਚੇ ਕਿਰਦਾਰ ਵਾਲੀ ਲੀਡਰਸ਼ਿਪ, ਜਿਸਨੇ ਕਿਸੇ ਤਰਾਂ ਦਾ ਨਿੱਜੀ ਜਾਂ ਸਿਆਸੀ ਲਾਭ ਨਹੀ ਲੈਣਾ ਕੇਵਲ ਕੌਮੀ ਭਾਵਨਾਵਾਂ ਦੇ ਸਨਮੁੱਖ ਇਨਸਾਫ਼ ਪ੍ਰਾਪਤੀ ਵਾਸਤੇ ਬੰਦੀ ਸਿੰਘਾਂ ਦੀ ਰਿਹਾਈ ਤੱਕ ਡਟੇ ਰਹਿਣ ਲਈ ਪਰਪੱਕ ਹੈ। ਸਾਧਸੰਗਤ ਜੀ ਆਓ ਐਸੇ ਹੱਕੀ ਮੋਰਚੇ ਵਿੱਚ ਫੇਰ ਪੂਰੇ ਉਤਸ਼ਾਹ ਤੇ ਖ਼ਾਲਸਾਈ ਜੋਸ਼ ਨਾਲ ਵਧ ਚੜ ਕੇ ਸ਼ਮੂਲੀਅਤ ਕਰੋ ਤੇ ਕੌਮ ਦੇ ਥਾਪੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਸਮੇਤ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚੇ ਨੂੰ ਮਜ਼ਬੂਤ ਕਰਕੇ ਜਿੱਤ ਵੱਲ ਲੈ ਕੇ ਜਾਈਏ।

ਸੰਗਤਾਂ ਦਾ ਸਹਿਯੋਗ ਤੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਹੀ ਮੋਰਚੇ ਦੀ ਮਜ਼ਬੂਤੀ ਹੈ।

ਇਸਲਈ ਆਓ ਸਾਰੇ ਪਰਿਵਾਰਾਂ ਤੇ ਰਿਸ਼ਤੇਦਾਰਾਂ ਸਮੇਤ ਵਹੀਰਾਂ ਘੱਤ ਕੇ ਮੋਰਚੇ ਵਿੱਚ ਪਹੁੰਚੀਏ, ਗੁਰੂ ਮਹਾਰਾਜ ਆਪ ਸਹਾਈ ਹੋ ਕੇ ਫਤਹਿ ਬਖਸ਼ਿਸ਼ ਕਰਨਗੇ।

40 Views