ਭਾਈ ਦਿਆਲਾ ਜੀ ਦੀ ਸ਼ਹੀਦੀ ਦੇ ਵਾਰਿਸ ਸ਼ਹੀਦ ਭਾਈ ਗੁਰਦੇਵ ਸਿੰਘ ਦੇਬੂ ਜੀ (ਸ਼ਹੀਦੀ 3 ਜੁਲਾਈ 1987) ਸ਼ਹੀਦ ਭਾਈ ਗੁਰਦੇਵ ਸਿੰਘ ਦੇਬੂ ਧੀਰਪੁਰ ਜੀ ਦੇ ਜੀਵਨ ਦਰਸ਼ਨ

ਜਦੋ ਦੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਸ਼੍ਰੇਸਟੀ ਸਾਜੀ ਹੈ ਉਸ ਸਮੇ ਤੋ ਲੈ ਕਿ ਅੱਜ ਤੱਕ ਨੇਕੀ ਤੇ ਬਦੀ ,ਧਰਮ ਅਤੇ ਅਧਰਮ, ਝੂਠ ਅਤੇ ਸੱਚ ਦੀ ਜੰਗ ਲੱਗੀ ਹੋਈ ਹੈ ਜਿਸ ਵਿੱਚ ਇਸ ਸੰਸਾਰ ਤੇ ਆਪਣੀ ਪਕੜ ਬਣਾਈ ਰੱਖਣ ਅਤੇ ਦੋਲਤ ਨੂੰ ਆਪਣੇ ਕਬਜੇ ਹੇਠ ਕਰਨ ਲਈ ਅਧਰਮੀ ਲੋਕਾਂ ਨੇ ਮੁੱਢ ਤੋ ਹੀ ਤਲਵਾਰ ਦੀ ਤਾਕਤ ਨਾਲ ਮਨੁੱਖਤਾ ਤੇ ਬੇ ਹਿਸਾਬੇ ਜੁਲਮ ਕੀਤੇ, ਤਾ ਜੋ ਲੋਕ ਡਰ ਦੇ ਮਾਰੇ ਸਮੇ ਦੀ ਹਕੂਮਤ ਸਾਹਮਣੇ ਸਿਰ ਨੀਵਾਂ ਕਰਕੇ ਆਪਣਾ ਜੀਵਨ ਜਿਉਣ, ਜਿਸ ਕਿਸੇ ਨੇ ਵੀ ਜੁਲਮੀ ਹਕੂਮਤ ਸਾਹਮਣੇ ਕੁਝ ਕਹਿਣ ਦੀ ਹਿੰਮਤ ਕੀਤੀ ਉਸ ਨੂੰ ਭਾਰੀ ਤਸ਼ੱਸਦ ਦਾ ਸਾਹਮਣਾ ਕਰਨਾ ਪਿਆ ਤੇ ਤਸੀਹੇ ਦੇ ਦੇ ਕਿ ਮਾਰ ਦਿੱਤਾ ਜਾਦਾ ਰਿਹਾ ।

ਜੁਲਮੀ ਹਕੂਮਤ ਦੀ ਜੁਲਮ ਦੀ ਪ੍ਰਵਾਹ ਨਾ ਕਰਦੇ ਹੋਏ ਜਿਹੜੇ ਲੋਕ ਹੱਕ ਸੱਚ ਦੀ ਖਾਤਰ ਮੈਦਾਨੇ ਜੰਗ ਵਿੱਚ ਨਿੱਤਰੇ ਤੇ ਹੱਸ ਹੱਸ ਕਿ ਜੁਲਮ ਸਹਿੰਦਿਆ ਸ਼ਹੀਦੀਆ ਪ੍ਰਾਪਤ ਕਰ ਗਏ, ਸਮਾਂ ਆਉਣ ਤੇ ਉਹ ਕੌਮਾਂ ਦੇ ਮਹਾਨ ਸ਼ਹੀਦ ਤੇ ਨਾਇਕ ਬਣ ਕਿ ਲੋਕਾਂ ਸਾਹਮਣੇ ਆਏ । ਜਹਾਗੀਰ ਬਾਦਸ਼ਾਹ ਨੇ ਚੰਦੂ ਨਾਲ ਮਿਲ ਕਿ ਸਾਹਿਬ ਸ਼੍ਰੀ ਗੁਰੁ ਅਰਜਨ ਦੇਵ ਜੀ ਨੂੰ ਤੱਤੀਆਂ ਤਵੀਆਂ ਤੇ ਬਠਾ ਬਠਾ ਕਿ , ਉਬਲਦੇ ਗਰਮ ਪਾਣੀ ਦੀਆ ਦੇਗਾਂ ਵਿੱਚ ਉਬਾਲ ਕਿ ਤੇ ਸਿਰ ਵਿੱਚ ਤੱਤੀ ਰੇਤਾਂ ਪਾ ਪਾ ਕਿ ਆਪਣੇ ਸਿਦਕ ਤੋ ਡਲਾਉਣ ਦੀ ਕੋਸ਼ਿਸ਼ਾਂ ਵਿੱਚ ਆਪਣੇ ਆਪ ਨੂੰ ਹੀ ਤਪਾ ਲਿਆ ਪਰ ਗੁਰੂ ਸਾਹਿਬ ਅਡੋਲ ਚਿਤ ਸ਼ਾਤ ਚਿਤ ਸਭ ਕੁਝ ਝਲਦੇ ਰਹੇ ਤੇ ਤੇਰਾ ਭਾਣਾ ਮੀਠਾ ਲਾਗੇ ਦੇ ਸ਼ਬਦ ਉਚਾਰਦੇ ਰਹੇ ।

ਫਿਰ ਨੌਵੇ ਸਤਿਗੁਰੂ ਸ਼੍ਰੀ ਗੁਰੁ ਤੇਗ ਬਹਾਦਰ ਸਾਹਿਬ ਹਿੰਦੂ ਧਰਮ ਦੀ ਰੱਖਿਆਂ ਲਈ ਦਿੱਲੀ ਦੇ ਚਾਦਨੀ ਚੌਕ ਵਿੱਚ ਆਪਣੀ ਸ਼ਹਾਦਤ ਦੇਣ ਤੋ ਆਪਣੇ ਸਾਥੀ ਗੁਰਸਿੱਖਾ ਨਾਲ ਗਏ ਤਾਂ ਉਸ ਸਮੇ ਵੀ ਸਮੇ ਦੇ ਬਾਦਸ਼ਾਹ ਅਰੰਗਜੇਬ ਨੇ ਗੁਰੂ ਜੀ ਤੋ ਪਹਿਲਾਂ ਉਹਨਾਂ ਦੇ ਸਾਥੀ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰ ਕਿ ਦੋਫਾੜ ਕਰ ਦਿੱਤਾ ਭਾਈ ਸਤੀ ਦਾਸ ਜੀ ਨੂੰ ਰੂੰ ਵਿੱਚ ਲਪੇਟ ਕਿ ਅੱਗ ਲਗਾ ਕਿ ਸਾੜ ਕਿ ਸ਼ਹੀਦ ਕਰ ਦਿੱਤਾ ਤੇ ਭਾਈ ਦਿਆਲਾ ਜੀ ਨੂੰ ਉਬਲਦੇ ਗਰਮ ਪਾਣੀ ਦੀ ਇੱਕ ਵੱਡੀ ਦੇਗ ਵਿੱਚ ਬਠਾ ਕਿ ਉਬਾਲ ਉਬਾਲ ਕਿ ਸ਼ਹੀਦ ਕਰ ਦਿੱਤਾ । ਇਹ ਮਹਾਨ ਸ਼ਹਾਦਤਾ ਉਸ ਜੁਲਮੀ ਰਾਜ ਖਿਲਾਫ ਸੀ ਜਿਸ ਨੇ ਉਸ ਸਮੇ ਹਿੰਦੂ ਧਰਮ ਨੂੰ ਮੰਨਣ ਵਾਲੇ ਲੋਕਾਂ ਤੋ ਉਹਨਾਂ ਦੀ ਧਾਰਮਿਕ ਅਜਾਦੀ ਦਾ ਹੱਕ ਖੋਹ ਲਿਆ ਤੇ ਜਬਰੀ ਉਹਨਾਂ ਨੂੰ ਮੁਸਲਮਾਨ ਬਣਾਉਣਾ ਆਰੰਭ ਕਰ ਦਿੱਤਾ ਸੀ ! ਸਮਾ ਆਪਣੀ ਰਫਤਾਰ ਨਾਲ ਤੁਰਦਾ ਗਿਆ ਤਿੰਨ ਚਾਰ ਸੌ ਸਾਲ ਬੀਤ ਜਾਣ ਬਾਅਦ ਕਈ ਵਾਰ ਕਈ ਲੋਕਾਂ ਕੋਲੋ ਪੁਰਾਤਨ ਸਮੇ ਦੇ ਇਹਨਾਂ ਮਹਾਨ ਸ਼ਹੀਦਾ ਦੀਆਂ ਮਹਾਨ ਸ਼ਹਾਦਤਾ ਪ੍ਰਤੀ ਸ਼ੰਕੇ ਸੁਣਨ ਨੂੰ ਮਿਲਦੇ ਸਨ ਕਿ ਇਹ ਕਿਵੇ ਹੋ ਸਕਦਾ ਹੈ ! ਜਾ ਅਜਿਹਾ ਕੌਣ ਹੋ ਸਕਦਾ ਹੈ ਜੋ ਆਪਣੇ ਹੀ ਵਰਗੇ ਇਨਸਾਨ ਤੇ ਅਜਿਹਾ ਅਣਮਨੁੱਖੀ ਤਸ਼ੱਸ਼ਦ ਕਰ ਸਕੇ । ਪਰ ਮੌਜੂਦਾ ਸਿੱਖ ਸੰਘਰਸ਼ ਵਿੱਚ ਬਹੁਤ ਸਾਰੇ ਸੂਰਮੇ ਗੁਰਸਿੱਖ ਹੋਏ ਹਨ ਜਿਹਨਾਂ ਪੁਰਾਤਨ ਇਤਿਹਾਸ ਨੂੰ ਮੁੜ ਸੁਰਜੀਤ ਕਰ ਕਿ ਅੱਜ ਦੇ ਸਮੇ ਅੰਦਰ ਜਿਹੜੇ ਲੋਕ ਪੁਰਾਤਨ ਗੁਰਸਿਖਾਂ ਦੀਆ ਮਹਾਨ ਸ਼ਹੀਦੀਆ ਪ੍ਰਤੀ ਸ਼ੰਕੇ ਖੜ੍ਹੇ ਕਰਦੇ ਸਨ ,ਕਿ

ਕਹਿ ਦਿੰਦੇ ਹਨ ਕਿ ਜਿੰਦੇ ਜੀਅ ਆਪਣੇ ਆਪ ਨੂੰ ਉਬਲਦੇ ਪਾਣੀਆ ਵਿੱਚ ਕਿਵੇ ਉਬਾਲਿਆ ਜਾ ਸਕਦਾ ਹੈ ? ਉਹਨਾਂ ਲੋਕਾਂ ਲਈ ਹੀ ,ਸ਼ਾਇਦ ਭਾਈ ਗੁਰਦੇਵ ਸਿੰਘ ਜੀ ਦੇਬੂ ਨੇ ਮਹਾਨ ਸ਼ਹਾਦਤ ਦੇ ਕਿ ਭਾਈ ਦਿਆਲਾ ਜੀ ਵਾਲਾ ਇਤਿਹਾਸ 3 ਜੁਲਾਈ 1987 ਨੂੰ ਆਪਣੇ ਆਪ ਨੂੰ ਗਰਮ ਉਬਲਦੇ ਪਾਣੀ ਵਿੱਚ ਉਬਲ ਉਬਲ ਕਿ ਸ਼ਹੀਦ ਹੋਣਾ ਤਾਂ ਮੰਨ ਲਿਆ ਪਰ ਆਪਣੇ ਸਿਦਕ ਤੋ ਨਾ ਡੂਲਾ ਸਕੇ ।

ਭਾਈ ਗੁਰਦੇਵ ਸਿੰਘ ਦੇਬੂ ਜੀ ਦਾ ਜਨਮ 15 ਜੁਲਾਈ 1961 ਨੂੰ ਪਿੰਡ ਧੀਰਪੁਰ ਜਿਲ੍ਹਾ ਜਲੰਧਰ ਵਿਖੇ ਮਾਤਾ ਗਿਆਨ ਕੌਰ ਜੀ ਦੀ ਕੁੱਖੋਂ ਤੇ ਪਿਤਾ ਸ੍ਰ. ਗੁਰਬਚਨ ਸਿੰਘ ਸੇਖੋਂ ਦੇ ਘਰ ਹੋਇਆ । ਸ੍ਰ. ਗੁਰਬਚਨ ਸਿੰਘ ਸੇਖੋਂ ਇੱਕ ਨੇਕ ਦਿਲ ਸੱਚੇ ਸੁੱਚੇ ਕਿਰਦਾਰ ਵਾਲੇ ਗੁਰਸਿੱਖ ਸਨ ਜਿਹਨਾਂ ਦਾ ਮੁੱਖ ਕਿੱਤਾ ਖੇਤੀਬਾੜੀ ਸੀ । ਮਾਤਾ ਗਿਆਨ ਕੌਰ ਜੀ ਬਹੁਤ ਸੂਝਬੂਝ ਵਾਲੇ ਅਤੇ ਗੁਰਸਿੱਖੀ ਜੀਵਨ ਵਾਲੀ ਰੂਹ ਸਨ ਜਿਹੜੇ ਲੰਬਾ ਸਮਾ ਪਿੰਡ ਦੇ ਸਰਪੰਚ ਵੀ ਰਹੇ, ਆਪ ਜੀ ਦੇ ਘਰ ਤਿੰਨ ਸਪੁੱਤਰ ਅਤੇ ਇੱਕ ਸਪੁਤਰੀ ਨੇ ਜਨਮ ਲਿਆ, ਭਾਈ ਗੁਰਦੇਵ ਸਿੰਘ ਦੇਬੂ ਸਭ ਤੋ ਵੱਡੇ ਸਨ ਉਹਨਾਂ ਤੋ ਛੋਟੀ ਉਹਨਾਂ ਦੀ ਭੈਣ ਬੀਬੀ ਨਰਿੰਦਰ ਕੌਰ ਤੇ ਉਸ ਤੋਂ ਛੋਟੇ ਭਰਾ ਸਰਦੂਲ ਸਿੰਘ ਅਤੇ ਭਜਨ ਸਿੰਘ ਹਨ । ਭਾਈ ਗੁਰਦੇਵ ਸਿੰਘ ਜੀ ਨੇ ਮੁਢਲੀ ਵਿਦਿਆ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋ ਅਤੇ ਦਸਵੀ ਜਮਾਤ ਨੇੜਲੇ ਪਿੰਡ ਦਿਆਲਪੁਰ ਤੋ ਕੀਤੀ ਸੀ ।

ਪਿੰਡ ਦੇ ਕੁਝ ਨੋਜਵਾਨਾ ਨਾਲ ਵਿਦੇਸ਼ ਜਾਣ ਦਾ ਪ੍ਰੋਗਰਾਮ ਬਣਾ ਲਿਆ ਮਾਤਾ ਪਿਤਾ ਨੇ ਜੋਰ ਦੇ ਕਿ ਰੋਕਣ ਦੀ ਕੋਸ਼ਿਸ਼ ਕੀਤੀ ਪਰ ਜਦੋ ਨਾ ਮੰਨੇ ਤਾਂ ਰਿਸ਼ਤੇਦਾਰਾ ਨੇ ਆਪ ਦੇ ਨਾਲ ਆਪ ਦੀ ਮਾਸੀ ਦੇ ਲੜਕੇ ਨੂੰ ਤਿਆਰ ਕਰ ਦਿਤਾ ਦੋਵੇ ਜਣੇ ਅਮਰੀਕਾਂ ਜਾਣ ਲਈ ਏਜੰਟ ਨੂੰ ਪੈਸੇ ਦੇ ਕਿ ਬੰਬਈ ਚਲੇ ਗਏ । ਪਰ ਕੰਮ ਨਾ ਬਣਿਆ ਤੇ ਏਜੰਟ ਪੇਸੈ ਲੈ ਕਿ ਭੱਜ ਗਿਆ ਮਾਤਾ ਪਿਤਾ ਨੇ ਰਿਸ਼ਤੇਦਾਰੀ ਵਿੱਚੋ ਕਿਸੇ ਨੂੰ ਬੰਬਈ ਭੇਜ ਕਿ ਇਹਨਾਂ ਨੂੰ ਵਾਪਸ ਮਗਵਾ ਲਿਆ ।

ਪੰਜਾਬ ਪਹੁੰਚਣ ਤੇ ਆਪ ਨੂੰ 13 ਅਪ੍ਰੈਲ 1978 ਦੇ ਸ਼ਹੀਦੀ ਸਾਕੇ ਬਾਰੇ ਪਤਾ ਚੱਲਿਆ ਤਾਂ ਮੰਨ ਚ ਰੋਹ ਜਾਗ ਪਿਆ ਫਿਰ ਪਿੰਡੋ ਸੰਗਤਾਂ ਨਾਲ ਆਪ ਜੀ ਸ਼੍ਰੀ ਹਰਮਿੰਦਰ ਸਾਹਿਬ ਜੀ ਦੇ ਦਰਸ਼ਨਾਂ ਨੂੰ ਗਏ ਤਾਂ ਉੱਥੇ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲਿਆ ਦੇ ਬਚਨ ਸੁਣ ਕਿ ਕੌਮ ਪੰਥ ਲਈ ਕੁਝ ਕਰਨ ਲਈ ਮੰਨ ਬਣਾ ਲਿਆ। ਬਾਅਦ ਵਿੱਚ ਜਦੋ ਸੰਗਤਾਂ ਸੰਤ ਜਰਨੈਲ ਸਿੰਘ ਜੀ ਨੂੰ ਮਿਲੀਆ ਤਾਂ ਸੰਤ ਜੀ ਨੇ ਕਿਹਾ ਨੋਜਵਾਨੋ ਅੱਜ ਤੁਹਾਡੀ ਪੰਥ ਨੂੰ ਲੋੜ ਹੈ ਕੌਮ ਤੇ ਭੀੜ ਦਾ ਸਮਾਂ ਹੈ ਤਾਂ ਭਾਈ ਗੁਰਦੇਵ ਸਿੰਘ ਜੀ ਦੇਬੂ ਉੱਥੇ ਜਾਣੀ ਹਰਮਿੰਦਰ ਸਾਹਿਬ ਹੀ ਰਹਿ ਗਏ ।

ਭਾਈ ਗੁਰਦੇਵ ਸਿੰਘ ਜੀ ਜਦੋ ਕੁਝ ਦਿਨਾਂ ਬਾਅਦ ਵਾਪਸ ਘਰ ਆਏ ਤਾਂ ਆਪ ਦੇ ਵਿਚਾਰ ਬਹੁਤ ਬਦਲੇ ਹੋਏ ਸੰਸਾਰਕ ਰਿਸ਼ਤਿਆਂ ਤੋ ਪਰਾਂ ਹੱਟਦੇ ਨਜਰ ਆਏ ਤਾਂ ਆਪ ਜੀ ਦੇ ਮਾਤਾ ਪਿਤਾ ਜੀ ਜਲਦੀ ਰਿਸ਼ਤੇਦਾਰਾਂ ਨੂੰ ਕਹਿ ਕਿ ਰਿਸ਼ਤਾ ਲੱਭ ਕਿ ਬੀਬੀ ਬਲਵਿੰਦਰ ਕੌਰ ਸਪੁਤਰੀ ਸ੍ਰਵ. ਲਛਮਣ ਸਿੰਘ ਪਿੰਡ ਕੰਗਣੀਵਾਲ ਨਾਲ ਆਨੰਦ ਕਾਰਜ ਕਰ ਦਿੱਤਾ । ਵਿਆਹ ਦਾ ਵੀ ਆਪ ਦੇ ਪੰਥਕ ਕਾਰਜਾ ਉਪਰ ਕੋਈ ਖਾਸ ਅਸਰ ਨਾ ਹੋਇਆ ਆਪ ਜੀ ਆਪਣੇ ਕਾਰਜਾ ਵਿੱਚ ਨਿਰਾਤਰ ਹਿੱਸਾ ਪਾਉਦੇ ਰਹੇ । ਸਮਾਂ ਆਪਣੀ ਰਫਤਾਰ ਨਾਲ ਚਲਦਾ ਗਿਆ ਆਪ ਦੇ ਘਰ ਇੱਕ ਸਪੁੱਤਰ ਦਾ ਜਨਮ ਹੋਇਆ ਜਿਸ ਦਾ ਨਾਮ ਗੁਰਦੁਆਰਾ ਸਾਹਿਬ ਤੋ ਹੁਕਮ ਨਾਮੇ ਅਨੁਸਾਰ ਅਵਤਾਰ ਸਿੰਘ ਰੱਖਿਆ ਗਿਆ । (ਭਾਈ ਗੁਰਦੇਵ ਸਿੰਘ ਜੀ ਦੀ ਸ਼ਹੀਦ ਤੋ ਬਾਅਦ ਉਹਨਾਂ ਦੇ ਘਰ ਇੱਕ ਬੱਚੀ ਸਰਬਜੀਤ ਕੌਰ ਨੇ ਜਨਮ ਲਿਆ । ਭਾਈ ਗੁਰਦੇਵ ਸਿੰਘ ਜੀ ਨੂੰ ਘਰ ਪ੍ਰਵਾਰ ਤੇ ਬੱਚੇ ਦੀ ਕੋਈ ਪ੍ਰਵਾਹ ਕੀਤੇ ਬਿਨ੍ਹਾਂ ਆਪ ਜੀ ਪੰਥਕ ਕਾਰਜਾਂ ਵਿੱਚ ਵੱਧ ਚੜ੍ਹ ਕਿ ਹਿੱਸਾ ਲੈਦੇ ਰਹੇ । ਪਿੰਡ ਪਿੰਡ ਸਿੱਖੀ ਦੇ ਪ੍ਰਚਾਰ ਲਈ ਪ੍ਰੋਗਰਾਮ ਹੋਣ ਲੱਗੇ ਇੱਕ ਤਰ੍ਹਾਂ ਨਾਲ ਸਿੱਖੀ ਦੇ ਪ੍ਰਚਾਰ ਦਾ ਹੜ੍ਹ ਆ ਗਿਆ ਤੇ ਨਕਲੀ ਨਿਰੰਕਾਰੀਆ ਸਮੇਤ ਹਰੇਕ ਪਖੰਡ ਦੀਆਂ ਦੁਕਾਨਾਂ ਬੰਦ ਹੋਣ ਲੱਗੀਆਂ ।

ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲਿਆ ਅਤੇ ਭਾਈ ਅਮਰੀਕ ਸਿੰਘ ਜੀ ਪ੍ਰਧਾਨ ਆਲ ਇੰਡੀਆਂ ਸਿੱਖ ਸਟੂਡੇਟ ਫੇਡਰੇਸ਼ਨ ਦੀ ਸਰਪ੍ਰਸਤੀ ਹੇਠ 26 ਦਸੰਬਰ 1983 ਤੋ ਲੈ ਕਿ 31 ਦਸੰਬਰ 1983 ਤੱਕ ਇੱਕ ਹਫਤੇ ਦਾ ਗੁਰਮਿਤ ਤੇ ਸ਼ਾਸ਼ਤਰ ਵਿਦਿਆ ਦੇਣ ਲਈ ਸ਼੍ਰੀ ਹਰਮਿੰਦਰ ਸਾਹਿਬ ਵਿਖੇ ਵਿਸ਼ੇਸ਼ ਕੈਪ ਲਗਾਇਆ ਗਿਆ ਸੀ ਜਿਸ ਵਿੱਚ ਭਾਈ ਗੁਰਦੇਵ ਸਿੰਘ ਜੀ ਨੇ ਆਪਣੇ ਇਲਾਕੇ ਤੋ ਬਹੁਤ ਸਾਰੇ ਨੋਜਵਾਨਾਂ ਅਤੇ ਸੰਗਤਾਂ ਨੂੰ ਨਾਲ ਲੈ ਕਿ ਸ਼ਾਮਲ ਹੋਏ ਸਨ ਜਿੱਥੇ ਨੋਜਵਾਨਾ ਨੂੰ ਗੁਰਮਤਿ ਅਤੇ ਸਿੱਖ ਇਤਿਹਾਸ ਤੋ ਜਾਣੂ ਕਰਵਾਇਆ ਉੱਥੇ ਨਾਲ ਸ਼ਾਸ਼ਤਰ ਵਿਦਿਆ ਵੀ ਦਿੱਤੀ ਗਈ । ਇਸ ਮੌਕੇ ਸੰਤ ਜਰਨੈਲ ਸਿੰਘ ਜੀ ਅਤੇ ਭਾਈ ਅਮਰੀਕ ਸਿੰਘ ਜੀ ਨੇ ਭਾਈ ਗੁਰਦੇਵ ਸਿੰਘ ਜੀ ਦੀ ਧਰਮ ਪ੍ਰਤੀ ਲਗਨ ਤੇ ਸਿੱਖੀ ਪਿਆਰ ਤੇ ਨੋਜਵਾਨਾ ਨੂੰ ਸਿੱਖੀ ਵੱਲ ਪ੍ਰੇਰਨ ਲਈ ਉਪਰਾਲੇ ਕਰਨ ਲਈ ਵਿਸ਼ੇਸ਼ ਸਰਟੀਫਿਕੇਟ ਦੇ ਕਿ ਸਨਮਾਨਿਤ ਕੀਤਾ ।

ਸਿੱਖ ਨੋਜਵਾਨਾਂ ਵਿੱਚ ਭਾਈ ਗੁਰਦੇਵ ਸਿੰਘ ਜੀ ਦਾ ਸਤਿਕਾਰ ਤੇ ਦੇਖ ਕਿ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲਿਆ ਅਤੇ ਭਾਈ ਅਮਰੀਕ ਸਿੰਘ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੇਟ ਫੇਡਰੇਸ਼ਨ ਨੇ ਜਿਲ੍ਹਾ ਜਲੰਧਰ ਦੀ ਕਾਨਫਰੰਸ 2 ਮਾਰਚ 1984 ਨੂੰ ਗੁਰਦੁਆਰਾ ਗੰਗਸਰ ਸਾਹਿਬ ਕਰਤਾਪੁਰ ਵਿਖੇ ਰੱਖੀ ਜਿਸ ਵਿੱਚ ਭਾਈ ਗੁਰਦੇਵ ਸਿੰਘ ਜੀ ਦੇਬੂ ਨੂੰ ਆਲ ਇੰਡੀਆ ਸਿੱਖ ਸਟੂਡੇਟ ਫੇਡਰੇਸ਼ਨ ਦਾ ਜਿਲ੍ਹਾ ਜਲੰਧਰ ਦਾ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ । ਇਸ ਕਾਨਫਰੰਸ ਵਿੱਚ ਆਲ ਇੰਡੀਆ ਸਿੱਖ ਸਟੂਡੇਟ ਫੇਡਰੇਸ਼ਨ, ਦਮਦਮੀ ਟਕਸਾਲ ਅਤੇ ਅਕਾਲੀ ਦਲ ਦੇ ਵੱਡੇ ਲੀਡਰ ਸ਼ਾਮਲ ਹੋਏ ਸਭ ਨੇ ਭਾਈ ਗੁਰਦੇਵ ਸਿੰਘ ਜੀ ਨੂੰ ਸਿਰੋਪਾਓ ਦੇ ਕਿ ਸਨਮਾਨਿਤ ਕੀਤਾ ਤੇ ਸੰਗਤਾਂ ਨੂੰ ਇਹਨਾ ਦਾ ਸਾਥ ਦੇਣ ਦੀ ਅਪੀਲ ਕੀਤੀ ।

ਭਾਈ ਗੁਰਦੇਵ ਸਿੰਘ ਜੀ ਨੇ ਗੁਰਦੁਆਰਾ ਥੰਮ ਸਾਹਿਬ ਕਰਤਾਰਪੁਰ ਵਿਖੇ ਆਪਣਾ ਦਫਤਰ ਖੋਲ ਕਿ ਦਿਨ ਰਾਤ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਇੱਕ ਕਰ ਦਿੱਤਾ ।

ਪਿੰਡ ਪਿੰਡ ਤੇ ਹਰੇਕ ਸ਼ਾਹਿਰ ਦੇ ਮੁਹੱਲੇ ਮੁਹੱਲੇ ਵਿੱਚ ਸਿੱਖੀ ਦੇ ਪ੍ਰਚਾਰ ਲਈ ਕੀਰਤਨ ਦਰਬਾਰ, ਢਾਡੀ ਦਰਬਾਰ , ਗੁਰਮਤਿ ਕੈਪ ਅਤੇ ਗੁਰਮਤਿ ਦੇ ਲੈਕਚਰ ਮੁਕਾਬਲੇ ਅਜਿਹੇ ਆਰੰਭੇ ਕਿ ਸਿੱਖ ਕੌਮ ਦੇ ਦੋਖੀਆਂ ਦੀ ਨੀਦ ਹਰਾਮ ਹੋ ਗਈ ਉਹਨਾਂ ਨੂੰ ਇਸ ਤਰ੍ਹਾਂ ਲੱਗਾ ਜਿਵੇ ਸਾਰੀ ਦੁਨੀਆਂ ਹੀ ਅਮ੍ਰਿੰਤ ਛੱਕ ਕਿ ਸਿੰਘ ਸਜ ਰਹੀ ਹੋਵੇ ।

ਅਜਿਹੇ ਲੋਕਾ ਦਾ ਮੋਤਵਰ ਬਣਿਆ ਕਰਤਾਰਪੁਰ ਹਲਕੇ ਦਾ ਐਮ ਐਲ ਏ ਚੌਧਰੀ ਜਗਜੀਤ ਜੋ ਕਾਗਰਸ ਤੇ ਪਿਤਾ ਪੁਰਖੀ ਹਲਕਾ ਕਰਤਾਰਪੁਰ ਦੀ ਐਮ ਐਲ ਏ ਦੀ ਸੀਟ ਨੂੰ ਵੱਡਾ ਖਤਰਾ ਸਮਝਣ ਲੱਗ ਪਿਆ ਸੀ ।

ਉਸ ਨੇ ਪੁਲਿਸ ਤੇ ਭਾਈ ਗੁਰਦੇਵ ਸਿੰਘ ਜੀ ਨੂੰ ਜਲਦੀ ਤੋ ਜਲਦੀ ਗ੍ਰਿਫਤਾਰ ਕਰਨ ਲਈ ਦਬਾ ਬਣਾਇਆ ਤੇ ਪੁਲਿਸ ਨੇ ਭਾਈ ਗੁਰਦੇਵ ਸਿੰਘ ਜੀ ਦੇਬੂ ਦੇ ਪ੍ਰਵਾਰ ਨੂੰ ਬਹੁਤ ਤੰਗ ਕਰਨਾ ਸ਼ੁਰੂ ਕਰ ਦਿੱਤਾ । ਪੁਲਿਸ ਭਾਈ ਗੁਰਦੇਵ ਸਿੰਘ ਜੀ ਦੇ ਮਾਤਾ ਪਿਤਾ, ਭੈਣ ਬੀਬੀ ਨਰਿੰਦਰ ਕੌਰ, ਭਰਾ ਸਰਦੂਲ ਸਿੰਘ ਤੇ ਭਜਨ ਸਿੰਘ ਅਤੇ ਸਿੰਘਣੀ ਬੀਬੀ ਬਲਵਿੰਦਰ ਕੌਰ ਨੂੰ ਫੜ ਕਿ ਲੈ ਜਾਦੀ ਤੇ ਤੰਗ ਪ੍ਰੇਸ਼ਾਨ ਕਰਦੀ ।

ਇੱਕ ਵਾਰ ਕਿਸੇ ਸਿੰਘ ਨੇ ਸੰਤਾਂ ਨੂੰ ਜਾ ਦੱਸਿਆ ਕਿ ਭਾਈ ਗੁਰਦੇਵ ਸਿੰਘ ਜੀ ਦੇ ਮਾਤਾ ਪਿਤਾ ਤੇ ਸਿੰਘਣੀ , ਭੈਣ ਤੇ ਛੋਟੇ ਭਰਾ ਪੁਲਿਸ ਫੜ ਕਿ ਲੈ ਗਈ ਹੈ ਛੱਡਦੀ ਨਹੀ ਪਿੰਡ ਵਾਲਿਆ ਦੀ ਥਾਣੇਦਾਰ ਨਹੀ ਸੁਣਦਾ ਤਾਂ ਦੱਸਦੇ ਹਨ ਕਿ ਸੰਤਾਂ ਨੇ ਥਾਣੇਦਾਰ ਨੂੰ ਫੋਨ ਕੀਤਾ ਤਾਂ ਉਸੇ ਦਿਨ ਹੀ ਭਾਈ ਸਾਹਿਬ ਦੇ ਛੋਟੇ ਭਰਾ ਜੋ ਉਸ ਸਮੇ ਪਿੰਡ ਦੇ ਸਕੂਲੇ ਹੀ ਪੜ੍ਹਦੇ ਸਨ ਭਾਈ ਸਾਹਿਬ ਦੀ ਭੈਣ ਤੇ ਸਿੰਘਣੀ ਨੂੰ ਛੱਡ ਦਿੱਤਾ ਤੇ ਸ਼੍ਰੀ ਹਰਮਿੰਦਰ ਸਾਹਿਬ ਹਮਲੇ ਤੱਕ ਮੁੜ ਕਦੀ ਵੀ ਥਾਣੇ ਨਾ ਲੈ ਕਿ ਗਏ । ਪਰ ਭਾਈ ਸਾਹਿਬ ਦੇ ਪਿਤਾ ਜੀ ਤੇ ਮਾਤਾ ਜੀ ਨੂੰ ਪੁਲਿਸ ਮਹੀਨੇ ਚ 15 ਦਿਨ ਤਾਂ ਥਾਣੇ ਹੀ ਰੱਖਦੀ ਸੀ ਬੱਸ ਸੰਤ ਜੀ ਤੇ ਭਾਈ ਗੁਰਦੇਵ ਸਿੰਘ ਤੋ ਡਰਦਿਆ ਕਦੀ ਹੱਥ ਨਾ ਚੁਕਿਆ ਬੱਸ ਥਾਣੇ ਲਿਜਾ ਕਿ ਬਠਾ ਰੱਖਣਾ ।

ਮਈ 1984 ਦੇ ਮਹੀਨੇ ਵਿੱਚ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲਿਆ ਨੂੰ ਕਿਸੇ ਸਿੰਘ ਨੇ ਦੱਸਿਆਂ ਕਿ ਬਹੁਤ ਸਾਰੇ ਪਿੰਡਾ ਦੇ ਗੁਰਦੁਆਰਿਆਂ ਵਿੱਚ ਸਾਹਿਬ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਬਿਰਧ ਸਰੂਪਾਂ ਦੀ ਬੇਆਦਬੀ ਹੋ ਰਹੀ ਹੈ ਪ੍ਰਬੰਧਕ ਅਤੇ ਗ੍ਰੰਥੀ ਸਿੰਘ ਇਸ ਪਾਸੇ ਬਹੁਤਾ ਧਿਆਨ ਨਹੀ ਦੇ ਰਹੇ ।

ਸੰਤ ਜਰਨੈਲ ਸਿੰਘ ਜੀ ਨੇ ਭਾਈ ਗੁਰਦੇਵ ਸਿੰਘ ਜੀ ਦੇ ਨਾਲ ਪੰਜ ਸਿੰਘ ਹੋਰ ਦੇ ਕਿ ਜਿਲ੍ਹਾਂ ਜਲੰਧਰ ਦੇ ਸਾਰੇ ਪਿੰਡਾ ਦੇ ਗੁਰਦੁਆਰਿਆਂ ਵਿੱਚ ਜਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਰਧ ਸਰੂਪਾ ਜੋ ਪ੍ਰਕਾਸ਼ ਕਰਨ ਦੀ ਹਾਲਤ ਵਿੱਚ ਨਹੀ ਹਨ ਨੂੰ ਸ਼੍ਰੀ ਗੋਇੰਦਵਾਲ ਸਾਹਿਬ ਲੈ ਕਿ ਆਉਣ ਦੀ ਸੇਵਾ ਲਗਾਈ ਜਿਸ ਤੇ ਚਲਦਿਆ ਭਾਈ ਸਾਹਿਬ ਨੇ ਆਪਣੇ ਸਾਥੀ ਸਿੰਘਾ ਨਾਲ ਮਿਲ ਕਿ ਹਰੇਕ ਪਿੰਡ ਪਿੰਡ ਜਾ ਕਿ ਗੁਰਦੁਆਰਿਆ ਵਿੱਚੋ ਬਿਰਧ ਸਰੂਪ ਇਕੱਤਰ ਕਰ ਕਿ ਸ਼੍ਰੀ ਗੋਇੰਦਵਾਲ ਸਾਹਿਬ ਲੈ ਕਿ ਜਾ ਰਹੇ ਸਨ । ਆਪ ਜੀ ਇਸੇ ਸੇਵਾ ਵਿੱਚ ਲੱਗੇ ਹੋਏ ਸਨ ਕਿ ਭਾਰਤੀ ਫੋਜਾਂ ਨੇ ਸੱਚਖੰਡ ਸ਼੍ਰੀ ਹਰਮਿੰਦਰ ਸਾਹਿਬ, ਸ਼੍ਰੀ ਅਕਾਲ ਤਖਤ ਸਾਹਿਬ ਤੇ ਪੰਜਾਬ ਭਰ ਦੇ ਇਤਿਹਾਸਕ ਗੁਰਦੁਅਰਿਆ ਤੇ ਹਮਲਾ ਕਰ ਦਿੱਤਾ

ਜਦੋ ਸ਼੍ਰੀ ਹਰਮਿੰਦਰ ਸਾਹਿਬ ਤੇ ਫੌਜੀ ਹਮਲੇ ਦਾ ਪਤਾ ਲੱਗਾ ਤਾਂ ਭਾਈ ਗੁਰਦੇਵ ਸਿੰਘ ਜੀ ਨੇ ਬਹੁਤ ਹੌਸਲੇ ਨਾਲ ਕਰਿਫੂਓ ਲੱਗੇ ਹੋਣ ਅਤੇ ਸੜਕਾ ਤੇ ਸਿਰਫ ਫੌਜ ਦੀਆ ਗੱਡੀਆ ਹੀ ਗਸਤ ਕਰ ਰਹੀਆ ਸਨ ਅਜਿਹੇ ਬਿਖੜੇ ਸਮੇ ਪੂਰੇ ਇਲਾਕੇ ਵਿੱਚ ਪੈਦਲ ਹੀ ਘੁੰਮ ਫਿਰ ਕਿ ਭਾਈ ਗੁਰਦੇਵ ਸਿੰਘ ਜੀ ਨੇ ਆਪਣੇ ਸਾਥੀ ਸਿੰਘਾਂ ਨੂੰ ਲੱਭ ਕਿ ਇਕੱਤਰ ਕੀਤਾ ਤੇ ਭਾਰਤੀ ਹਾਕਮਾਂ ਨੂੰ ਇਹ ਦੱਸਣ ਲਈ ਕਿ ਸਿੰਘ ਹਜੇ ਮੁੱਕੇ ਨਹੀ ਹਨ ਸਗੋ ਹੋਰ ਵੀ ਚੜ੍ਹਦੀ ਕਲਾਂ ਵਿੱਚ ਹਨ, ਪੂਰੇ ਪੰਜਾਬ ਭਰ ਦੇ ਸਿੰਘਾ ਨਾਲ ਰਾਬਤਾ ਕਾਇਮ ਕਰ ਕੇ ਜਥੇਬੰਦ ਕਰਨ ਦੇ ਉਪਰਾਲੇ ਅਰੰਭ ਦਿੱਤੇ  ।

ਫਿਰ ਇਹ ਖਬਰ ਫੈਲ ਗਈ ਕਿ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ ਹਮਲੇ ਚ ਸਹੀ ਸਲਾਮਤ ਬਚ ਕਿ ਨਿਕਲ ਗਏ ਹਨ ਤਾਂ ਜਝਾਰੂ ਸਿੰਘ ਨੇ ਜਲਦੀ ਤੋ ਜਲਦੀ ਸੰਤਾ ਕੋਲ ਜਾ ਕਿ ਨਵਾਂ ਪ੍ਰੋਗਰਾਮ ਲੈਣ ਦੀ ਕੋਸ਼ਿਸ਼ਾ ਸ਼ੁਰੂ ਕਰ ਦਿੱਤੀਆ ।

ਭਾਈ ਗੁਰਦੇਵ ਸਿੰਘ ਜੀ ਕੁਝ ਸਾਥੀਆਂ ਨੂੰ ਨਾਲ ਲੈ ਕਿ ਸਰਹੱਦ ਪਾਰ ਚਲੇ ਗਏ ਜਿੱਥੇ ਵੀ ਉਹਨਾਂ ਨੂੰ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ, ਜੇਲ੍ਹਾਂ ਚ ਬੰਦ ਕਰ ਦਿੱਤਾ ਗਿਆ ਜਦੋ ਜੇਲ੍ਹਾਂ ਚ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਕੁਝ ਸਿੰਘਾਂ ਨੂੰ ਸ਼ਹੀਦੀਆਂ ਪ੍ਰਾਪਤ ਕਰਨੀਆ ਪਈਆਂ ਕਈ ਜਖਮੀ ਹੋਏ ਜੋ ਮੰਨ ਵਿੱਚ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲਿਆ ਨੂੰ ਮਿਲਣ ਦੀ ਉਮੀਦ ਲੈ ਕਿ ਗਏ ਸਨ ਉਹ ਪੂਰੀ ਨਾ ਹੋ ਸਕੀ । ਅਸਲ ਚ ਕੁਝ ਲੋਕਾਂ ਵੱਲੋ ਗਲਤ ਹੀ ਪ੍ਰਚਾਰ ਕੀਤਾ ਗਿਆ ਸੀ ਕਿ ਸੰਤ ਜੀ ਸਹੀ ਸਲਾਮਤ ਘੇਰੇ ਚ ਨਿਕਲ ਗਏ ਹਨ ।

ਬਹੁਤ ਸਾਰੀਆ ਮੁਸ਼ੀਬਤਾਂ ਦਾ ਸਾਹਮਣਾ ਕਰਦੇ ਹੋਏ ਕਈ ਮਹੀਨਿਆ ਬਾਅਦ ਵਾਪਸ ਪੰਜਾਬ ਦੀ ਧਰਤੀ ਤੇ ਆ ਗਏ । ਜਿਸ ਦਿਨ ਭਾਈ ਗੁਰਦੇਵ ਸਿੰਘ ਜੀ ਦੇ ਸਾਥੀਆਂ ਸਮੇਤ ਵਾਪਸ ਆਉਣ ਦੀ ਖਬਰ ਸਰਕਾਰ ਨੂੰ ਲੱਗੀ ਉਸੇ ਰਾਤ ਦੁਰਦਰਸ਼ਨ  ਟੀ ਵੀ ਚੈਨਲ ਇੱਕੋ ਇੱਕ ਸਰਕਾਰੀ ਟੀ ਵੀ ਚੈਨਲ (ਉਸ ਸਮੇਂ ਅੱਜ ਵਾਂਗ ਏਨੇ ਕੀ ਵੀ ਚੈਨਲ ਨਹੀਂ ਹੁੰਦੇ ਸਨ ਕੇਵਲ ਇੱਕ ਹੀ ਸਰਕਾਰੀ ਚੈਨਲ ਹੁੰਦਾ ਸੀ ਉਹ ਵੀ ਪਿੰਡ ਵਿੱਚ ਦੋ ਚਾਰ ਘਰਾਂ ਚ) ਤੇ ਇਹਨਾਂ ਸਿੰਘਾਂ ਦੀਆਂ ਤਸਵੀਰਾਂ ਦੇ ਕਿ ਪੁਲਿਸ ਨੂੰ ਚੌਕਸ ਕੀਤਾ ਗਿਆ ।

ਪੰਜਾਬ ਦੀ ਧਰਤੀ ਜੋ ਬੇਦੋਸ਼ੇ ਲੋਕਾ ਦੇ ਖੂਨ ਨਾਲ ਲੱਥ ਪੱਥ ਹੋਈ ਪਈ ਸੀ । ਹਰੇਕ ਪਾਸੇ ਹਾਹਾਕਾਰ ਮਚੀ ਹੋਈ ਸੀ ਸਿੱਖ ਕੌਮ ਆਪਣੇ ਆਪ ਨੂੰ ਬੇਪੱਤ ਹੋਈ ਮਹਿਸੂਸ ਕਰ ਰਹੀ ਸੀ । ਭਾਰਤੀ ਫੌਜ਼ਾ ਆਪਣੇ ਵੱਡੇ ਵੱਡੇ ਬੂਟਾ ਨਾਲ ਕੋਮਲ ਕਲੀਆਂ ਨੂੰ ਦਰੜ ਰਹੀ ਸੀ ਅਜਿਹੇ ਸਮੇ ਲੋੜ ਸੀ ਅਜਿਹੀਆਂ ਜਾਲਮ ਫੌਜ਼ਾ ਜੋ ਹਰ ਰੋਜ ਦਰਜਨਾਂ ਨਿਰਦੋਸ਼ ਅਮ੍ਰਿੰਤਧਾਰੀ ਨੋਜਵਾਨ ਨੂੰ ਬਾਡਰ ਅਤੇ ਨਹਿਰਾਂ ਦੇ ਪੁਲਾਂ ਤੇ ਲਿਜਾ ਕਿ ਝੂਠੇ ਮੁਕਾਬਲੇ ਬਣਾ ਕਿ ਸ਼ਹੀਦ ਕੀਤਾ ਜਾ ਰਿਹਾ ਸੀ ਬਜੁਰਗਾਂ ਦੀਆ ਪੱਗਾ ਥਾਣਿਆ ਵਿੱਚ ਰੂਲ ਰਹੀਆ ਸਨ, ਧੀਆਂ ਭੈਣਾ ਮਾਤਾਵਾਂ ਦੀਆਂ ਇੱਜਤਾਂ ਥਾਣਿਆ ਵਿੱਚ ਰੋਲੀਆ ਜਾ ਰਹੀਆਂ ਸਨ ।

ਪੰਜਾਬ ਦੀ ਚੱਪਾ ਚੱਪਾ ਧਰਤੀ ਭਾਰਤੀ ਫੌਜ਼ਾ ਦੇ ਪੈਰਾਂ ਹੇਠ ਦਰੜੀ ਜਾ ਰਹੀ ਸੀ । ਉਸ ਸਮੇ ਭਾਈ ਮਨਵੀਰ ਸਿੰਘ ਚਹੇੜੂ ਉਰਫ ਜਰਨਲ ਹਰੀ ਸਿੰਘ ਦੀ ਕਮਾਡ ਹੇਠਾ ਖਾਲਿਸਤਾਨ ਕਮਾਡੋ ਫੋਰਸ ਨਾਮ ਦੀ ਜਥੇਬੰਦੀ ਦੀ ਸਥਾਪਿਨਾ ਕੀਤੀ ਗਈ । ਜਿਸ ਦੇ ਭਾਈ ਮਨਵੀਰ ਸਿੰਘ ਚਹੇੜੂ ਪਹਿਲੇ ਜਰਨਲ ਬਣੇ । ਭਾਈ ਮਥਰਾ ਸਿੰਘ ਨੂੰ ਮਾਝੇ ਖੇਤਰ ਕਮਾਡਰ, ਭਾਈ ਗੁਰਦੇਵ ਸਿੰਘ ਦੇਬੂ ਧੀਰਪੁਰ ਨੂੰ ਦੁਆਬਾ ਖੇਤਰ ਦੇ ਕਮਾਡਰ ਅਤੇ ਭਾਈ ਚਰਨਜੀਤ ਸਿੰਘ ਚੰਨੀ (ਤਲਵੰਡੀ) ਨੂੰ ਮਾਲਵਾ ਖੇਤਰ ਦੇ ਕਮਾਡਰ, ਭਾਈ ਹਰਜਿੰਦਰ ਸਿੰਘ ਜਿੰਦਾ ਨੂੰ ਦਿੱਲੀ ਦੇ ਕਮਾਡਰ ਬਣਾ ਕਿ ਅਜਿਹੀ ਜਥੇਬੰਦੀ ਦੀ ਸਥਾਪਿਨਾ ਕਰ ਦਿੱਤੀ ਜਿਸ ਨੇ ਭਾਰਤੀ ਫੌਜ਼ਾ ਦੇ ਪੈਰਾ ਹੇਠਾ ਅਜਿਹੀ ਅੱਗ ਬਾਲ ਦਿੱਤੀ ਕਿ ਜਿਹੜੀਆ ਫੌਜ਼ਾ ਹਰ ਰੋਜ ਸਿੱਖਾ ਦਾ ਸ਼ਿਕਾਰ ਖੇਡਣ ਨੂੰ ਆਪਣਾ ਸ਼ੌਕ ਬਣਾ ਚੁੱਕੀ ਸੀ ਹੁਣ ਉਸੇ ਫੌਜ਼ ਨੂੰ ਆਪਣੀ ਜਾਨ ਬਚਾਉਣ ਲਈ ਸੂਰਜ ਅਸਤ ਹੋਣ ਦੇ ਨਾਲ ਨਾਲ ਹੀ ਮਿਲਟਰੀ ਛਾਉਣੀਆਂ ਵਿੱਚ ਆਪਣੇ ਆਪ ਬੰਦ ਕਰ ਕਿ ਬਹਾਰ ਸਖਤ ਪਹਿਰੇ ਲਗਾਉਣੇ ਪੈ ਗਏ ।

ਭਾਈ ਗੁਰਦੇਵ ਸਿੰਘ ਜੀ ਨੇ ਪੂਰੇ ਦੁਆਬੇ ਵਿੱਚ ਜਥੇਬੰਦੀ ਨੂੰ ਅਜਿਹਾ ਜਥੇਬੰਦ ਕੀਤਾ ਕਿ ਭਾਰਤੀ ਏਜੰਸੀਆ ਤੇ ਪੁਲਿਸ ਫੋਰਸਾ ਨੂੰ ਕੁਝ ਵੀ ਪਤਾ ਨਾ ਚੱਲੇ ਕਿ ਸਿੰਘ ਐਕਸ਼ਨ ਕਰਕਿ ਕਿਧਰੋ ਆਉਦੇ ਤੇ ਕਿਧਰ ਨੂੰ ਨਿਕਲ ਜਾਦੇ । ਇਸ ਸਮੇ ਬਹੁਤ ਸਾਰੇ ਯੋਧੇ ਸਿਰ ਤੇ ਕੱਫਨ ਬੰਨ ਕਿ ਘਰੋ ਨਿਕਲ ਜਥੇਬੰਦੀ ਵਿੱਚ ਸ਼ਾਮਲ ਹੋਣ ਆ ਰਹੇ ਸਨ ਪਰ ਜਥੇਬੰਦੀ ਸਿਰਫ ਕੁਝ ਸਿੰਘਾ ਨੂੰ ਭਾਰਤੀ ਕਰਦੀ ਸੀ ਬਾਕੀ ਸਿੰਘਾਂ ਨੂੰ ਅਮ੍ਰਿੰਧਾਰੀ ਹੋ ਨਾਮ ਬਾਣੀ ਦੇ ਜਾਪ ਕਰਨ ਅਤੇ ਸ਼ਹੀਦਾਂ ਤੇ ਲੋੜਵੰਦਾਂ ਸੰਘਰਸ਼ੀ ਪ੍ਰਵਾਰਾ ਦੀ ਸਹਾਇਤਾ ਕਰਨ ਦਾ ਹੁਕਮ ਕਰ ਕਿ ਵਾਪਸ ਘਰੋ ਘਰ ਭੇਜ ਦਿੱਤਾ ਜਾਦਾ ਸੀ ।

ਭਾਈ ਗੁਰਦੇਵ ਸਿੰਘ ਨੇ ਲੁੱਟਾ ਖੋਹਾ ਕਰਨ ਵਾਲਿਆ ਨੂੰ ਬਹੁਤ ਕੱਸ ਕਿ ਨੱਥ ਪਾਈ ਰੱਖੀ ਆਪ ਜੀ ਦੇ ਹੁੰਦੇ ਕਿਸੇ ਦੀ ਹਿੰਮਤ ਨਹੀ ਸੀ ਕਿ ਕੋਈ ਕਿਸੇ ਨੂੰ ਧਰਮੀ ਪੱਤਰ ਜਾ ਡਰਾ ਕਿ ਲੁੱਟ ਸਕੇ । ਆਪ ਜੀ ਦੇ ਪਿੰਡ ਦੇ ਨੇੜੇ ਮੁਰਾਰ ਤੇ ਦਿਆਲਪੁਰ ਪਿੰਡਾਂ ਵਿੱਚ ਹਿੰਦੂ ਭਾਈਚਾਰੇ ਦੇ ਲੋਕ ਬਹੁ ਗਿਣਤੀ ਵਿੱਚ ਸਨ ਭਲਾ ਕੁਝ ਲੋਕਾਂ ਨੇ ਹਿੰਦੂ ਭਾਈਚਾਰੇ ਦੇ ਲੋਕਾਂ ਤੋ ਧਮਕੀ ਭਰੇ ਪੱਤਰ ਲਿਖ ਕਿ ਵੱਡੀਆ ਰਕਮਾਂ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਜਦੋ ਇਸ ਦੀ ਭਿੜਕ ਭਾਈ ਗੁਰਦੇਵ ਸਿੰਘ ਜੀ ਨੂੰ ਲੱਗੀ ਤਾਂ ਉਹ ਆਪ ਚੱਲ ਕਿ ਉਹਨਾਂ ਹਿੰਦੂ ਪ੍ਰਵਾਰਾਂ ਕੋਲ ਗਏ ਤੇ ਉਹਨਾਂ ਤੋ ਪਹਿਲਾਂ ਲਏ ਪੈਸੇ ਵੀ ਉਹਨਾਂ ਲੋਕਾਂ ਤੋ ਵਾਪਸ ਕਰਵਾਏ ਜੋ ਹਿੰਦੂਆ ਨੂੰ ਲੁੱਟਣ ਨੂੰ ਸੰਘਰਸ਼ ਦਾ ਹਿੱਸਾ ਮੰਨ ਬੈਠੇ ਸਨ ਤੇ ਉਹਨਾਂ ਨੂੰ ਸਮਝਾਇਆ ਕਿ ਇਹਨਾਂ ਗਰੀਬ ਕਿਰਤੀਆ ਨੂੰ ਲੁੱਟਣਾ ਸਾਡਾ ਨਿਸ਼ਾਨਾ ਨਹੀ ਜੇਕਰ ਲੁੱਟਣਾ ਹੈ ਤਾਂ ਸਰਕਾਰੀ ਖਜਾਨੇ ਨੂੰ ਲੁੱਟੋ, ਭਾਈ ਗੁਰਦੇਵ ਸਿੰਘ ਤੇ ਵੀ ਸਰਕਾਰ ਵੱਲੋ ਦੁਨੀਆ ਦੇ ਸਭ ਤੋ ਵੱਡੇ ਬੈਕ ਡਾਕੇ ਲੁਧਿਆਣੇ ਵਾਲੇ ਪੰਜਾਬ ਨੈਸ਼ਨਲ ਬੈਕ ਚ ਪਏ ਪੰਜ ਕਰੋੜ ਸੱਤਰ ਲੱਖ ਵਿੱਚ ਸ਼ਾਮਲ ਹੋਣ ਦਾ ਕੇਸ ਪਾਇਆ ਗਿਆ ਸੀ । ਏਥੇ ਪਾਠਕਾਂ ਦੀ ਜਾਣਕਾਰੀ ਲਈ ਦੱਸ ਦਿੰਦਾ ਹਾ ਕਿ ਜਦੋ ਵੀ ਜਲੰਧਰ ਜਾ ਕਪੂਰਥਲੇ ਦੇ ਵੱਡੇ ਪੁਲਿਸ ਅਫਸਰ ਬਦਲੇ ਤਾਂ ਉਹ ਪਹਿਲ ਦੇ ਅਧਾਰ ਤੇ ਭਾਈ ਗੁਰਦੇਵ ਸਿੰਘ ਦੇ ਘਰ ਛਾਪੇ ਮਾਰਦੇ ਤਾਂ ਉਹਨਾਂ ਦਿਨਾਂ ਚ ਕਰਤਾਰਪੁਰ ਥਾਣੇ ਦਾ ਮੁੱਖੀ ਨਾਜਰ ਸਿੰਘ ਨਾਮੀ ਥਾਣੇਦਾਰ ਹੁੰਦਾ ਸੀ ਜੋ ਕਹਿੰਦੇ ਹਨ ਕਿ ਇੱਕ ਲੱਤ ਲੰਗਾ ਕਿ ਤੁਰਦਾ ਸੀ ਉਸ ਅਫਸਰਾਂ ਦੇ ਮੋਹਰੇ ਮੋਹਰੇ ਲੰਗ ਮਾਰਦੇ ਨੇ ਭੱਜੇ ਆਉਣਾ ਤੇ ਕਹਿਣਾ ਸਾਹਿਬ ਜੀ ਇਹ ਘਰ ਹੈ ਦੇਬੂ ਦਾ ਜਿਸ ਨੇ ਲੁਧਿਆਣੇ ਵਾਲੀ ਬੈਕ ਲੁੱਟੀ ਸੀ ਮਾਤਾ ਜੀ ਦੱਸਦੇ ਹੁੰਦੇ ਸਨ ਜਿਹੜੇ ਅਫਸਰ ਅਲੀ ਅਲੀ ਕਰਦੇ ਚੜ੍ਹ ਕਿ ਆਉਦੇ ਸਨ ਉਹਨਾਂ ਨੂੰ ਪਤਾ ਨਹੀ ਕੀ ਹੋ ਜਾਦਾ ਸੀ ਘਰ ਦੀ ਹਾਲਤ ਦੇਖ ਕਿ ਠੰਡੇ ਪੈ ਜਾਦੇ ਸਨ ਦੂਜਾ ਮਾਤਾ ਜੀ , ਆਈ ਪੁਲਿਸ ਫੋਰਸਾਂ ਨੂੰ ਚਾਹ ਪਾਣੀ ਜਰੂਰ ਛਕਾ ਕਿ ਭੇਜਦੇ ।

ਇੱਕ ਵਾਰੀ ਜਲੰਧਰ ਤੋ ਪੁਲਿਸ ਬਹੁਤ ਚੜ ਕਿ ਆਈ ਕਿਉਕਿ ਰਾਤੀ ਜਿਹੜੇ ਸਿੰਘ ਮਾਤਾ ਜੀ ਤੋ ਪ੍ਰਛਾਦਾ ਪਾਣੀ ਛੱਕ ਕਿ ਗਏ ਸਨ ਦੂਜੇ ਦਿਨ ਜਲੰਧਰ ਸ਼ਾਹਿਰ ਚ ਪੁਲਿਸ ਨੇ ਫੜ ਲਏ ਸਿੰਘ ਹਜੇ ਨਵੇ ਹੀ ਭਰਤੀ ਹੋਏ ਸਨ ਕੁੱਟ ਨਾ ਖਾ ਸਕੇ ਤੇ ਪੁਲਿਸ ਲੈ ਕਿ ਘਰ ਆ ਗਏ ਜਦੋ ਪੁਲਿਸ ਅਫਸਰ ਨੇ ਮਾਤਾ ਜੀ ਜੋ ਉਸ ਵਕਤ ਇਕੱਲੇ ਹੀ ਘਰ ਸਨ ਨੂੰ ਕਿਹਾ ਕਿ ਇਹ ਮੁੰਡੇ ਰਾਤੀ ਤੁਹਾਡੇ ਕੋਲੋ ਰੋਟੀ ਖਾ ਗਏ ਸਨ ਤਾਂ ਮਾਤਾ ਨੇ ਕਿਹਾ ਹਾ ਪੁੱਤ ਇਹ ਹਨੇਰੇ ਹੋਏ ਆਏ ਸਨ ਕਹਿਣ ਲੱਗੇ ਭੁੱਖ ਲੱਗੀ ਹੈ ਤਾਂ ਮੈ ਰੋਟੀ ਬਣਾ ਕਿ ਛਕਾ ਦਿੱਤੀ ਤੇ ਜਾਣ ਲੱਗਿਆ ਨੂੰ ਦੁੱਧ ਵੀ ਪਿਲਾਇਆ ਸੀ ਮੇਰੇ ਕੋਲ ਜੇਕਰ ਤੁਸੀ ਆਉਦੇ ਹੋ ਮੈ ਤਹਾਨੂੰ ਵੀ ਜਲ ਪਾਣੀ ਛਕਾ ਦਿੰਦੀ ਆ ਜੇਕਰ ਇਹ ਮੁੰਡੇ ਅੱਧੀ ਰਾਤ ਨੂੰ ਭੁੱਖੇ ਮੇਰੇ ਘਰੇ ਆਂ ਗਏ ਤਾਂ ਮੈ ਇਹਨਾਂ ਨੂੰ ਕਿਵੇ ਭੁੱਖੇ ਢਿੱਡ ਘਰੋ ਭੇਜ ਦਿੰਦੀ ਇਹ ਸੁਣ ਕਿ ਅਫਸਰ ਕੁਝ ਠੰਡਾ ਹੋ ਗਿਆ ਤੇ ਨਾਲ ਮਾਤਾ ਜੀ ਨੇ ਚੁੱਲੇ ਤੇ ਚਾਹ ਰੱਖ ਦਿੱਤੀ ਤੇ ਮੰਜੇ ਡਾਹ ਦਿੱਤੇ ਕਹਿਣ ਲੱਗੀ ਬੈਠ ਜਾਉ ਪੁੱਤ ਚਾਹ ਪੀ ਕਿ ਜਾਇਓ ਤਾਂ ਨਾਲ ਜੋ ਦੂਜਾ ਅਫਸਰ ਸੀ ਕਹਿਣ ਲੱਗਾ ਸਾਹਿਬ ਜੀ ਆਪਾ ਏਥੇ ਚਾਹ ਪੀਣ ਆਏ ਸੀ ? ਇਹ ਗੱਲ ਗੁਰਦੇਵ ਸਿੰਘ ਜੀ ਸ਼ਹੀਦੀ ਤੋ ਬਾਅਦ ਦੀ ਹੈ ।

ਜਦੋ ਪੁਲਿਸ ਨੂੰ ਪਤਾ ਲੱਗਾ ਕਿ ਗੁਰਦੇਵ ਸਿੰਘ ਦੇਬੂ ਪਾਕਿਸਤਾਨ ਤੋ ਵਾਪਸ ਆ ਗਿਆ ਹੈ ਪੁਲਿਸ ਤਾਂ ਪਹਿਲਾਂ ਵੀ ਪ੍ਰਵਾਰ ਤੇ ਬਹੁਤ ਤਸ਼ੱਸਦ ਕਰ ਰਹੀ ਸੀ । ਦਰਬਾਰ ਸਾਹਿਬ ਦੇ ਹਮਲੇ ਤੋ ਬਾਅਦ ਭਾਈ ਸਾਹਿਬ ਦੇ ਪਿਤਾ ਸ. ਗੁਰਬਚਨ ਸਿੰਘ ਜੀ ਨੂੰ ਕਦੀ ਮਿਲਟਰੀ ਵਾਲੇ ਕਦੀ ਸੀ.ਆਰ.ਪੀ ਵਾਲੇ ਲੈ ਜਾਦੇ ਤੇ ਬਹੁਤ ਕੁੱਟ ਮਾਰ ਕਰਦੇ ਸਾਰੇ ਇਹੀ ਕਹਿੰਦੇ ਸਨ ਦੱਸੋ ਤੇਰਾ ਮੁੰਡਾ ਕਿੱਥੇ ਹੈ ਉਸ ਦੇ ਦੋਸਤ ਕੌਣ ਕੌਣ ਸਨ ਉਸ ਦਾ ਅਸਲਾ ਕਿੱਥੇ ਰੱਖਿਆ ਹੋਇਆ ਹੈ ।

ਪਰ ਸ. ਗੁਰਬਚਨ ਸਿੰਘ ਨੇ ਬਹੁਤ ਤਸ਼ੱਸਦ ਝੱਲਿਆ ਪਰ ਕਦੀ ਕਿਸੇ ਦਾ ਨਾਮ ਨਾ ਲਿਆ ਹਮੇਸ਼ਾ ਕਹਿਣਾ ਆਪਣੇ ਤੇ ਬਣੀ ਹੈ ਕਿਸੇ ਦੂਜੇ ਪ੍ਰਵਾਰ ਨੂੰ ਕਿਉ ਉਜਾੜਨਾ , ਅੱਜ ਵੀ ਇਲਾਕੇ ਦੇ ਬਗੁਰਗ ਲੋਕ ਗੱਲਾਂ ਕਰਦੇ ਸੁਣੀ ਦੇ ਹਨ ਕਿ ਗੁਰਬਚਨ ਸਿੰਘ ਨੇ ਆਪਣੀ ਸਾਰੀ ਜਿੰਦਗੀ ਕਦੀ ਥਾਣੇ ਦਾ ਮੂੰਹ ਨਹੀ ਸੀ ਦੇਖਿਆਂ ਹਮੇਸ਼ਾ ਆਪਣੀ ਕਿਰਤ ਵਿੱਚ ਧਿਆਨ ਦੇਣਾ ਪਰ ਜਦੋ ਦੇਬੂ ਇਸ ਪਾਸੇ ਤੁਰ ਪਿਆ ਤਾ ਬੇਹਿਸਾਬਾ ਤਸ਼ੱਸਦ ਝੱਲਿਆ ਪਰ ਕਦੀ ਕਿਸੇ ਦਾ ਨਾਮ ਨਹੀ ਲਿਆ । ਕਈ ਵਾਰ ਭਾਈ ਗੁਰਦੇਵ ਸਿੰਘ ਨੇ ਜਦੋ ਮਿਲਣ ਆਉਣਾ ਤਾਂ ਆਪਣੇ ਪਿਤਾ ਦੀ ਹਾਲਤ ਜੋ ਕੁੱਟ ਮਾਰ ਕਰ ਕਿ ਬੁਰੀ ਕੀਤੀ ਹੁੰਦੀ ਸੀ ਦੇਖ ਕਿ ਕਹਿਣਾ ਭਾਪਾ ਜੀ ਤੁਸੀ ਮੈਨੂੰ ਬੇਦਖਲ ਕਰ ਦੇਵੋ ਤਾਂ ਪੁਲਿਸ ਤੁਹਾਨੂੰ ਤੰਗ ਨਹੀ ਕਰੇਗੀ ਤਾਂ ਅੱਗੇ ਸ. ਗੁਰਬਚਨ ਸਿੰਘ ਜੀ ਨੇ ਕਹਿਣਾ ਪੁੱਤਰਾਂ ਤੈਨੂੰ ਸਤਾਰਾਂ ਸਾਲ ਸੁਖਣਾ ਸੁੱਖ ਸੁੱਖ ਕਿ ਵਾਹਿਗੁਰੂ ਤੋ ਲਿਆ ਸੀ ਹੁਣ ਕਿਵੇ ਬੇਦਖਲ ਕਰ ਦੇਵਾਂ ਨਾਲੇ ਪੁੱਤਰਾਂ ਜੋ ਸਾਡੇ ਕਰਮਾਂ ਵਿੱਚ ਹੈ ਉਹੀ ਮਿਲਣਾ ਹੈ ਤੂੰ ਸਾਡੀ ਫਿਕਰ ਨਾ ਕਰਿਆ ਕਰ ਬੱਸ ਤੂੰ ਇਸੇ ਤਰ੍ਹਾਂ ਚੜ੍ਹਦੀ ਕਲਾਂ ਚ ਰਹਿ ਜਦੋ ਤੈਨੂੰ ਮਿਲ ਲਈ ਦਾ ਹੈ ਸਾਨੂੰ ਸਭ ਤੰਗੀਆ ਭੁੱਲ ਜਾਦੀਆ ਹਨ, ਮਾਤਾ ਜੀ ਦੱਸਦੇ ਹੁੰਦੇ ਸਨ ਉਹਨਾਂ ਦੇ ਵਿਆਹ ਤੋ ਸੰਤਾਰਾਂ ਸਾਲ ਬਾਅਦ ਗੁਰਦੇਵ ਸਿੰਘ ਦਾ ਜਨਮ ਹੋਇਆ ਸੀ ਬਹੁਤ ਅਰਦਾਸਾ ਤੇ ਮੁਰਾਦਾ ਮੰਗ ਮੰਗ ਕਿ ਲਿਆ ਸੀ ਤੇ ਬਹੁਤ ਲਾਡਾਂ ਨਾਲ ਪਾਲਿਆ ਸੀ ।

ਦੂਜੇ ਪਾਸੇ ਪੁਲਿਸ ਨੇ ਭਾਈ ਗੁਰਦੇਵ ਸਿੰਘ ਜੀ ਦੇਬੂ ਨੂੰ ਗ੍ਰਿਫਤਾਰ ਕਰਨ ਲਈ ਬਹੁਤ ਜਾਲ ਵਿਛਾਏ ਪਰ ਹਰ ਵਾਰੀ ਬਿੱਲੀ ਚੂਹੇ ਦੀ ਖੇਡ ਖੇਲਦੇ ਹੋਏ ਭਾਈ ਸਾਹਿਬ ਪੁਲਿਸ ਦੇ ਘੇਰਿਆ ਵਿੱਚੋ ਨਿਕਲ ਜਾਦੇ ਪੁਲਿਸ ਹੱਥ ਮਲਦੀ ਰਹਿ ਜਾਦੀ । ਜਦੋ ਪੁਲਿਸ ਸਿੱਧੇ ਰੂਪ ਵਿੱਚ ਭਾਈ ਗੁਰਦੇਵ ਸਿੰਘ ਨੂੰ ਫੜ ਨਾ ਸਕੀ ਤਾਂ ਉਸ ਨੇ ਅਜਿਹੇ ਘਟੀਆਂ ਲੋਕਾਂ ਨੂੰ ਲੱਭਣ ਲਈ ਯਤਨ ਸ਼ੁਰੂ ਕੀਤੇ ਜੋ ਪੈਸੇ ਦੇ ਲਾਲਚ ਵਿੱਚ ਆ ਕਿ ਭਾਈ ਗੁਰਦੇਵ ਸਿੰਘ ਦੇਬੂ ਨੂੰ ਜਿੰਦਾ ਪੁਲਿਸ ਨੂੰ ਫੜਾ ਸਕੇ ਤੇ ਪੁਲਿਸ ਭਾਈ ਗੁਰਦੇਵ ਸਿੰਘ ਦੇਬੂ ਤੋ ਖਾਲਿਸਤਾਨ ਦੀ ਲਹਿਰ ਅਤੇ ਖਾਲਿਸਤਾਨ ਕਮਾਡੋ ਫੋਰਸ ਦੇ ਗੁਪਤ ਭੇਦ ਜਾਣ ਕਿ ਲਹਿਰ ਦਾ ਲੱਕ ਤੋੜਿਆ ਜਾ ਸਕੇ।

ਆਖੀਰ 1 ਜੁਲਾਈ 1987 ਨੂੰ ਭਾਈ ਗੁਰਦੇਵ ਸਿੰਘ ਦੇਬੂ ਨੂੰ ਉਸ ਦੇ ਇੱਕ ਸਾਥੀ ਜੋ ਪੁਲਿਸ ਦਾ ਮੁਖਬਰ ਬਣ ਚੁੱਕਾ ਸੀ ਨੇ ਆਪਣੇ ਸੁਹਰਿਆ ਦੇ ਘਰ ਆਏ ਭਾਈ ਗੁਰਦੇਵ ਸਿੰਘ ਜੀ ਨੂੰ ਦੁੱਧ ਚ ਵਿੱਚ ਬੇਹੋਸ਼ੀ ਦੀ ਦਵਾਈ ਮਿਲਾ ਕਿ ਪਿਲਾ ਦਿੱਤੀ ਜਦੋ ਭਾਈ ਸਾਹਿਬ ਇਹ ਦੁੱਧ ਪੀ ਕਿ ਬੇਹੋਸ਼ ਹੋ ਗਏ ਤਾਂ ਇਸ ਧੋਖੇ ਬਾਜ ਨੇ ਪੁਲਿਸ ਫੋਰਸਾ ਜੋ ਜਲੰਧਰ ਤੋ ਪਹਿਲਾਂ ਹੀ ਹਰਿਆਣਾ ਭੁੱਗੇ ਆ ਪਹੁੰਚੀਆ ਸਨ ਨੂੰ ਸੱਦ ਲਿਆਇਆ ਜਿਸ ਦੀ ਅਗਵਾਈ ਉਸ ਸਮੇ ਐਸ ਪੀ ਸਵਰਨਾ ਘੋਟਣਾ ਕਰ ਰਿਹਾ ਸੀ ਨੇ ਬੇਹੋਸ਼ ਭਾਈ ਗੁਰਦੇਵ ਸਿੰਘ ਨੂੰ ਹੱਥੀ ਕੜੀਆਂ ਤੇ ਪੈਰਾਂ ਨੂੰ ਬੇੜੀਆਂ ਲਾ ਕਿ ਬੰਨ ਨੂੜ ਕਿ ਗੱਡੀਆਂ ਵਿੱਚ ਸੁੱਟ ਕਿ ਜਲੰਧਰ ਵੱਲ ਲੈ ਤੁਰੇ । ਪਿੱਛੋ ਜਦੋ ਸਿੰਘਾਂ ਨੂੰ ਪਤਾ ਲੱਗਾ ਕਿ ਇਹਨਾਂ ਨੇ ਭਾਈ ਗੁਰਦੇਵ ਸਿੰਘ ਜੀ ਨੂੰ ਗ੍ਰਿਫਤਾਰ ਕਰਵਾਇਆ ਸੀ ਉਹਨਾਂ ਨੂੰ ਸਿੱਖ ਰਵਾਇਤਾਂ ਅਨੁਸਾਰ ਸਜਾ ਵੀ ਦਿੱਤੀ ਪਰ ਜੋ ਅਸਲ ਦੋਸ਼ੀ ਸੀ ਜਿਸ ਨੇ ਬਾਅਦ ਵਿੱਚ ਬਹੁਤ ਸਾਰੇ ਸਿੰਘਾ ਦਾ ਜਾਨੀ ਨੁਕਸਾਨ ਕਰਵਾਇਆ ਸੀ ਉਹ ਬਚ ਗਿਆ ।

ਫਿਰ ਭਾਈ ਸਾਹਿਬ ਨਾਲ ਕੀ ਬੀਤੀ ਕਿਵੇ ਜਾਲਮਾਂ ਨੇ ਇੱਕ ਸਿਦਕੀ ਸਿੰਘ ਨਾਲ ਕੀ ਕੁਝ ਕੀਤਾ ਸ਼ਾਇਦ ਆਮ ਮਨੁੱਖ ਦੇ ਸੋਚਣ ਤੋ ਪਰ੍ਹੇ ਦੀ ਗੱਲ ਹੋਵੇ ਸ਼ਾਇਦ ਹੀ ਮੁਗਲ ਕਾਲ ਤੋ ਬਾਅਦ ਕਿਸੇ ਸਿੱਖ ਨੂੰ ਅਜਿਹੇ ਤਸੀਹੇ ਸਹਿ ਕਿ ਸ਼ਹਾਦਤ ਦੇਣੀ ਪਈ ਹੋਵੇ, ਜਿਸ ਸਮੇਂ ਭਾਈ ਗੁਰਦੇਵ ਸਿੰਘ ਜੀ ਤੇ ਜ਼ਾਲਮ ਅੰਨਾ ਤਸ਼ੱਦਦ ਕਰ ਰਹੇ ਸਨ ਦੂਜੇ ਪਾਸੇ ਭਾਈ ਦਲਜੀਤ ਸਿੰਘ ਬਿੱਟੂ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਤੇ ਸ਼ਹੀਦ ਬਾਪੂ ਮਲਕੀਤ ਸਿੰਘ ਰਾਜਸਥਾਨੀ ਜਲੰਧਰ ਨੇੜੇ ਜੋਹਲਾਂ ਵਾਲੇ ਗੁਰਦੁਆਰਾ ਸਾਹਿਬ ਵਿਖੇ ਭਾਈ ਗੁਰਦੇਵ ਸਿੰਘ ਜੀ ਦੇਬੂ ਨੂੰ ਦਿੱਤੇ ਸਮੇਂ ਤੇ ਬੈਠੇ ਉਡੀਕਦੇ ਰਹੇ….ਉਸ ਦਿਨ ਦੁਆਬੇ ਵਾਲੇ ਸਿੰਘਾਂ ਲਈ ਨਵੇਂ ਹਥਿਆਰਾਂ ਦੀ ਖੇਪ ਦਾ ਟਰੱਕ ਲੈ ਕੇ ਆਏ ਸਨ, ਭਾਈ ਦਲਜੀਤ ਸਿੰਘ ਬਿੱਟੂ ਨੇ ਆਪਣੀ ਇੰਟਰਵਿਊ ਵਿੱਚ ਖੁਦ ਦੱਸਿਆ…..।  3 ਜੁਲਾਈ 1987 ਨੂੰ ਭਾਈ ਗੁਰਦੇਵ ਸਿੰਘ ਜੀ ਨੂੰ ਰਾਤ ਵੇਲੇ ਸ਼ਹੀਦ ਕਰ ਦਿੱਤਾ ਤੇ ਵੱਡੇ ਤੜਕੇ ਵੇਲੇ ਹੀ ਕੋਈ ਪੁਲਿਸ ਅਫਸਰ ਜੋ ਭਾਈ ਸਾਹਿਬ ਦੇ ਪ੍ਰਵਾਰ ਨਾਲ ਕਾਫੀ ਹਮਦਰਦੀ ਰੱਖਦਾ ਸੀ ਨੇ ਆ ਕਿ ਘਰ ਦੱਸ ਦਿੱਤਾ ਕਿ ਗੁਰਦੇਵ ਸਿੰਘ ਨੂੰ ਪੁਲਿਸ ਨੇ ਮਾਰ ਦਿੱਤਾ ਮੁਕਾਬਲਾ ਬਣਾ ਕਿ ਜੇਕਰ ਉਸ ਦੀ ਲਾਸ਼ ਲੈਣੀ ਹੈ ਤਾਂ ਸਵੇਰੇ ਸਵਾਖਤੇ ਹੀ ਜਲੰਧਰ ਸਿਵਲ ਹਸਪਤਾਲ ਵਿੱਚ ਨਾਲ ਕੁਝ ਮਹੋਤਬਰ ਵਿਆਕਤੀ ਲੈ ਕਿ ਆ ਜਾਣਾ ।

ਉਸੇ ਰਾਤ ਨੇੜੇ ਦੇ ਪਿੰਡ ਹਮੀਰੇ ਵਿੱਚ ਰੈਣ ਸਬਾਈ ਕੀਰਤਨ ਸਮਾਗਮ ਚੱਲ ਰਿਹਾ ਸੀ ,ਭਾਈ ਸਾਹਿਬ ਦੇ ਛੋਟੇ ਭਰਾ ਤੇ ਪ੍ਰਵਾਰ ਦੇ ਕੁਝ ਮੈਬਰ ਉਸ ਸਮਾਗਮ ਵਿੱਚ ਗਏ ਹੋਏ । ਪਿੰਡ ਪਤਾ ਚੱਲ ਗਿਆ ਪਿੰਡੋ ਸੰਗਤਾਂ ਭਾਈ ਸਾਹਿਬ ਦੀ ਬਹਿਕ ਤੇ ਆ ਪਹੁੰਚੀਆ ਸਮਾਗਮ ਵਿੱਚੋ ਬਾਕੀ ਪ੍ਰਵਾਰ ਨੂੰ ਦੱਸਣ ਵਾਸਤੇ ਸਿੰਘ ਭੇਜੇ ਗਏ ਜਦੋ ਉੱਥੇ ਸਿੰਘਾ ਨੂੰ ਪਤਾ ਲੱਗਾ ਤਾ ਉਸੇ ਸਮੇ ਕੀਰਤਨ ਦੀ ਸਮਾਪਤੀ ਦੀ ਅਰਦਾਸ ਕਰਕੇ ਸਾਰੀ ਸੰਗਤ ਭਾਈ ਗੁਰਦੇਵ ਸਿੰਘ ਜੀ ਬਹਿਕ ਜੋ ਹਮੀਰੇ ਤੋ ਦੋ ਕਿਲੋਮੀਟਰ ਹੀ ਦੂਰ ਸੀ ਤੇ ਪਹੁੰਚ ਗਈਆ ਸਾਰੀ ਸੰਗਤ ਨੇ ਫੈਸਲਾ ਕਰ ਕਿ ਅਰਦਾਸ ਕੀਤੀ ਤੇ ਉਸੇ ਸਮੇ ਟਰਾਲੀਆਂ ਭਰ ਭਰ ਕਿ ਜਲੰਧਰ ਨੂੰ ਚਾਲੇ ਪਾ ਦਿੱਤੇ ਸਵੇਰੇ ਛੇ ਵਜੇ ਦੇ ਕਰੀਬ ਹਜਾਰਾਂ ਸੰਗਤਾਂ ਜਲੰਧਰ ਸ਼ਾਹਿਰ ਦੇ ਸਿਵਲ ਹਸਪਤਾਲ ਪਹੁੰਚ ਗਈਆ । ਪੁਲਿਸ ਸ਼ਾਇਦ ਭਾਈ ਗੁਰਦੇਵ ਸਿੰਘ ਜੀ ਲਾਸ਼ ਪ੍ਰਵਾਰ ਨੂੰ ਨਾ ਹੀ ਦਿੰਦੀ ,ਭਲਾ ਹੋਵੇ ਉਸ ਪੁਲਿਸ ਅਫਸਰ ਦਾ ਜਿਹੜਾ ਰਾਤ ਨੂੰ ਘਰ ਦੱਸ ਗਿਆ । ਹਸਪਤਾਲ ਸੰਗਤਾਂ ਨਾਲ ਭਰ ਗਿਆ ਜਿੰਨੇ ਚਿਰ ਨੂੰ ਕੋਈ ਅਫਸਰ ਪਹੁੰਚਦਾ ਸੰਗਤਾਂ ਦੇ ਜੋਸ਼ ਸਾਹਮਣੇ ਹਸਪਤਾਲ ਵਾਲਿਆ ਦੀ ਇੱਕ ਨਾ ਚੱਲੀ ਤੇ ਉਹਨਾਂ ਨੂੰ ਭਾਈ ਗੁਰਦੇਵ ਸਿੰਘ ਜੀ ਦੀ ਲਾਸ਼ ਦੇਣੀ ਪਈ ।

ਜਦੋ ਲਾਸ਼ ਦੀ ਪਹਿਚਾਣ ਵਾਸਤੇ ਮਾਤਾ ਪਿਤਾ ਜੀ ਤੇ ਕੁਝ ਜੁਮੇਵਾਰ ਸੱਜਣਾ ਨੂੰ ਅੰਦਰ ਲੈ ਕਿ ਗਏ ਤਾਂ ਲਾਸ਼ ਦੀ ਹਾਲਤ ਦੇਖ ਕਿ ਹਰ ਇੱਕ ਦੀਆ ਧਾਹਾਂ ਨਿਕਲ ਗਈਆ ਇਹ ਕੀ ਸੀ, ਭਾਈ ਗੁਰਦੇਵ ਸਿੰਘ ਜੀ ਦੀਆ ਦੋਵੇ ਲੱਤਾਂ ਗੋਡਿਆ ਤੋ ਹੇਠਾਂ ਵਾਲਾ ਹਿੱਸਾ ਹੀ ਠੀਕ ਹਾਲਤ ਵਿੱਚ ਸੀ ਬਾਕੀ ਸਾਰੇ ਸਰੀਰ ਪਹਿਚਾਣ ਕਰ ਸਕਣਾ ਮੁਸ਼ਕਲ ਸੀ ਸਾਰੇ ਸਰੀਰ ਜਿਵੇ ਕਿਸੇ ਗਰਮ ਤਰਲ ਪਦਾਰਥ ਵਿੱਚ ਉਬਾਲ ਦਿੱਤਾ ਗਿਆ ਹੋਵੇ । ਸੱਜੇ ਪੱਟ ਨੂੰ ਪਾੜ ਕਿ ਵਿੱਚ ਲਾਲ ਮਿਰਚਾ ਭਰੀਆ ਹੋਈਆ ਸਨ ਜੋ ਘਰ ਆ ਕਿ ਭਾਈ ਸਾਹਿਬ ਦੇ ਪਿਤਾ ਜੀ ਨੇ ਇਸ਼ਨਾਨ ਕਰਵਾਉਣ ਸਮੇ ਆਪ ਪੱਟ ਵਿੱਚੋ ਕੱਢਿਆ । ਖੱਬੇ ਪੱਟ ਨੂੰ ਕਿਸੇ ਗਰਮ ਜਿਵੇ ਪ੍ਰੈੱਸ ਲਾ ਕਿ ਸਾੜਿਆ ਹੋਇਆ ਸੀ । ਦੋਵੇ ਬਾਹਾਂ ਦੇ ਉੱਪਰ ਡੋਲਿਆ ਕੋਲ ਅਜਿਹੇ ਸਾੜੇ ਹੋਏ ਦੇ ਦਾਗ ਸਨ ਜਿਵੇ ਕੋਈ ਗਰਮ ਰਾਡ ਡੋਲਿਆ ਵਿੱਚ ਧੱਕੀ ਹੋਵੇ । ਮਾਤਾ ਜੀ ਨੇ ਭਾਈ ਸਾਹਿਬ ਪੈਰ ਦੇਖ ਕਿ ਕਹਿ ਦਿੱਤਾ ਸੀ ਇਹ ਮੇਰਾ ਦੇਬੂ ਹੀ ਹੈ । ਦੂਜਾ ਭਾਈ ਸਾਹਿਬ ਜੀ ਦੀ ਇੱਕ ਹੱਥ ਦੀ ਉਗਲ ਜੋ ਬਚਪਨ ਵਿੱਚ ਸੱਟ ਲੱਗਣ ਕਾਰਨ ਸਿਰੇ ਤੋ ਕੁਝ ਮੋਟੀ ਹੋ ਗਈ ਸੀ ਤੇ ਨੂੰਹ ਬਹੁਤ ਛੋਟਾ ਜਿਹਾ ਸੀ ਤੋ ਪਹਿਚਾਣ ਸਕੇ ਸਨ । ਦੱਸਦੇ ਹਨ ਜਦੋ ਨੂੰ ਪੁਲਿਸ ਦੇ ਵੱਡੇ ਅਫਸਰ ਆਉਦੇ ਹਜਾਰਾ ਸੰਗਤਾਂ ਜੈਕਾਰੇ ਲਗਾਉਦੀਆ ਭਾਈ ਸਾਹਿਬ ਦੀ ਲਾਸ਼ ਲੈ ਕਿ ਪਿੰਡ ਵੱਲ ਨੂੰ ਚੱਲ ਪਈਆਂ ਸਨ ।

ਪਿੰਡ ਆਉਦੇ ਸਮੇ ਤੱਕ ਸਾਰੀਆ ਅਖਬਾਰਾਂ ਵਿੱਚ ਮੁੱਖ ਪੇਜ਼ ਦੀ ਖਬਰ ਹੀ ਇਹ ਸੀ ਖਤਰਨਾਕ ਅੱਤਵਾਦੀ ਗੁਰਦੇਵ ਸਿੰਘ ਦੇਬੂ ਪੁਲਿਸ ਮੁਕਾਬਲੇ ਵਿੱਚ ਹਲਾਕ ਇਹ ਖਬਰ ਸੁਣ ਕਿ ਸਾਰੇ ਇਲਾਕਾ ਇਕੱਠਾ ਹੋ ਗਿਆ ਭਾਈ ਸਾਹਿਬ ਦਾ ਅੰਤਿਮ ਸੰਸਕਾਰ ਮੁੱਖੀ ਸਿੰਘਾ ਦੇ ਕਹਿਣ ਤੇ ਉਹਨਾਂ ਦੀ ਬਹਿਕ ਦੇ ਸਾਹਮਣੇ ਕਪੂਰਥਲਾ ਤੋ ਭੁਲੱਥ,ਵਾਇਆ ਹਮੀਰਾ ਜਾਣ ਵਾਲੀ  ਰੋੜ ਤੇ ਉਹਨਾਂ  ਦੀ ਜਮੀਨ ਵਿੱਚ ਸੜਕ ਦੇ ਕੰਢੇ ਤੇ ਕੀਤਾ ਗਿਆ । ਜਿੱਥੇ ਬਾਅਦ ਵਿੱਚ ਦਮਦਮੀ ਟਕਸਾਲ ਤੇ ਕਾਰ ਸੇਵਾ ਵਾਲਿਆ ਸੰਤਾਂ ਮਹਾਪੁਰਸ਼ਾ ਨੇ ਵੱਡਾ ਨਿਸ਼ਾਨ ਸਾਹਿਬ ਲਗਾ ਦਿੱਤਾ ਜੋ ਅੱਜ ਵੀ ਹਰ ਆਉਣ ਜਾਣ ਵਾਲੇ ਨੂੰ ਧਰਮ ਲਈ ਕਿਵੇ ਕੁਰਬਾਨ ਹੋਈ ਦਾ ਹੈ ਦਾ ਸੰਦੇਸ਼ ਦਿੰਦਾ ਹੋਇਆ ਹਵਾ ਵਿੱਚ ਲਹਿਰਾਂ ਰਿਹਾ ਤੇ ਜਾਲਮ ਲੋਕਾਂ ਨੂੰ ਫਿੱਟਕਾਰ ਪਾ ਰਿਹਾ ਕਿ ਜੋ ਕਹਿੰਦੇ ਸਨ ਇਹਨਾਂ ਨੂੰ ਅਸੀ ਰਹਿਣ ਨਹੀ ਦੇਣਾ , ਉਹਨਾਂ ਦੇ ਨਿਸ਼ਾਨ ਰਹਿੰਦੀ ਦੁਨੀਆ ਤੱਕ ਝੂਲਦੇ ਰਹਿਣੇ ਹਨ ਪਰ ਜਾਲਮਾਂ ਦਾ ਨਾਮ ਉਹਨਾਂ ਦੀਆਂ ਆਉਣ ਵਾਲੀਆ ਨਸਲਾ ਨੇ ਵੀ ਨਹੀ ਲੈਣਾ ।

ਭਾਈ ਗੁਰਦੇਵ ਸਿੰਘ ਜੀ ਦੀ ਸ਼ਹੀਦੀ ਤੋ ਬਾਅਦ ਵੀ ਇਸ ਪ੍ਰਵਾਰ ਨੇ ਹਮੇਸ਼ਾ ਪੰਥ ਦਾ ਡੱਟ ਕਿ ਸਾਥ ਦਿੱਤਾ ਭਾਵੇ ਇਸ ਲਈ ਪ੍ਰਵਾਰ ਨੂੰ ਬਹੁਤ ਵਾਰ ਤਸ਼ੱਸਦ ਦਾ ਸਾਹਮਣਾ ਕਰਨਾ ਪਿਆ, ਜਿੱਥੇ ਪੁਲਿਸ ਦਾ ਤਸ਼ੱਦਦ ਦਾ ਸਾਹਮਣਾ ਕੀਤਾ ਉੱਥੇ ਨਾਲ ਹੀ ਸਮੇ ਦੀ ਹਕੂਮਤ ਵੱਲੋ ਖਾੜਕੂ ਸਿੰਘਾ ਦੇ ਪ੍ਰਵਾਰਾ ਨੂੰ ਖਤਮ ਕਰਨ ਲਈ ਬਣਾਈ ਇੰਡੀਅਨ ਲਾਇਨ ਨਾਮ ਦੀ ਜਥੇਬੰਦੀ ਨੇ ਭਾਈ ਗੁਰਦੇਵ ਸਿੰਘ ਜੀ ਦੇ ਸਪੱਤਰ ਜੋ 3-4 ਜਮਾਤ ਵਿੱਚ ਗੁਰੂ ਅਰਜਨ ਦੇਵ ਜੀ ਪਬਲਿਕ ਸਕੂਲ਼ ਕਰਤਾਰਪੁਰ ਵਿੱਚ ਪੜਦਾ ਸੀ ਨੂੰ ਵੀ ਚੁੱਕਣ ਦੀ ਬਹੁਤ ਕੋਸ਼ਿਸ਼ ਕੀਤੀ, ਭਾਈ ਸਾਹਿਬ ਦੇ ਭਰਾ ਜੋ ਜਲੰਧਰ ਖਾਲਸਾ ਕਾਲਜ ਪੜਦਾ ਸੀ ਨੂੰ ਚੁੱਕਣ ਜਾ ਮਾਰਨ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਜਦੋ  ਸਿੰਘਾ ਨੂੰ ਪਤਾ ਲੱਗਾ ਉਹਨਾ ਬਾਕੀ ਕੰਮ ਛੱਡ ਕਿ ਇਸ ਇੰਡੀਅਨ ਲਾਇਨ ਦਾ ਕੁਝ ਦਿਨਾਂ ਚ ਖਾਤਮਾਂ ਕਰ ਦਿੱਤਾ ਸੀ !!!

 

162 Views