31 ਅਗਸਤ ਦੀ ਸ਼ਾਮ ਦੇ ਜਦ ਸਵਾ ਪੰਜ ਵੱਜੇ ਤਾਂ ਭਾਈ ਦਿਲਾਵਰ ਸਿੰਘ ਬੱਬਰ ਨੇ ਆਪਣਾ ਆਪ ਵਾਰਕੇ ਆਪਣੇ ਸਮੇਤ ਪੂਰੀ ਕੌਮ ਦੀ ਚੜ੍ਹਦੀਕਲਾ ਕਰ ਦਿੱਤੀ । ਬੁੱਚੜ ਬਿਅੰਤੇ ਪਾਪੀ ਦਾ ਫੀਤਾ ਫੀਤਾ ਹਵਾ ਵਿਚ ਉਡਾ ਦਿੱਤਾ । ਮੌਜੂਦਾ ਸਿੱਖ ਸੰਘਰਸ਼ ਦੇ ਪਹਿਲੇ ਮਨੁੱਖੀ ਬੰਬ ਭਾਈ ਦਿਲਾਵਰ ਸਿੰਘ ਬੱਬਰ ਦੀ ਕੁਰਬਾਨੀ ਅੱਗੇ ਸਮੁੱਚੀ ਸਿੱਖ ਕੌਮ ਹਮੇਸ਼ਾਂ ਨਤ-ਮਸਤਕ ਹੁੰਦੀ ਰਹੇਗੀ ।

ਜੁਝਾਰੂ ਸਿੰਘਾਂ ਦੀ ਵੀਡੀਓ ਨੇ ਭਾਈ ਦਿਲਾਵਰ ਸਿੰਘ ਨੂੰ ਸ਼ਹਾਦਤ ਲਈ ਪ੍ਰੇਰਿਆ ।

ਭਾਈ ਦਿਲਾਵਰ ਸਿੰਘ ਬੱਬਰ ਨੇ ਆਖਰੀ ਫਤਹਿ ਬੁਲਾ ਕੇ ਭਾਈ ਹਵਾਰਾ ਦਾ ਹੱਥ ਚੁੰਮਿਆ ਅਤੇ ਕਿਹਾ, “ਬਾਈ ਜੀ ! ਮੇਰੇ ਹੁੰਦੇ ਕੋਈ ਫਿਕਰ ਨਾ ਕਰਿਓ … ਗੁਰੂ ਕਿਰਪਾ ਕਰੇਗਾ … ਮੈਂ ਚੜ੍ਹਦੀਕਲਾ ਵਿੱਚ ਕੰਮ ਕਰਾਂਗਾ… ”

ਸ਼ਹੀਦ ਭਾਈ ਰਮਿੰਦਰਜੀਤ ਸਿੰਘ ਬੱਬਰ ‘ਟੈਣੀ’ ਦੇ ਵਿਆਹ ਦੀ ਮੂਵੀ ਕਿਸੇ ਠਾਹਰ ਤੋਂ ਫੜੀ ਗਈ । ਜਦ ਸਰਹੰਦ ਠਾਣੇ ਵਿਚ ਸਾਰੇ ਪੁਲਿਸ  ਅਫਸਰਾਂ ਅਤੇ ਕਰਮਚਾਰੀਆਂ ਨੇ ਵੇਖੀ ਤਾਂ ਉਥੇ ਭਾਈ ਦਿਲਾਵਰ ਸਿੰਘ ਵੀ ਮੌਜੂਦ ਸੀ । ਉਸ ਮੂਵੀ ਨੇ ਭਾਈ ਦਿਲਾਵਰ ਸਿੰਘ ਦੇ ਦਿਲੋ ਦਿਮਾਗ ਤੇ ਬਹੁਤ ਡੂੰਘਾ ਪ੍ਰਭਾਵ ਪਾਇਆ । ਜਿਸ ਗੱਲ ਨੇ ਉਸਨੂੰ ਬਹੁਤਾ ਟੁੰਬਿਆ ਉਹ ਇਹ ਸੀ ਕਿ ਕਿਵੇਂ ਇਹਨਾਂ ਸਿੰਘਾਂ ਨੂੰ ਮੌਤ ਦਾ ਕੋਈ ਡਰ ਭਉ ਹੀ ਨਹੀਂ ਹੈ । ਜਦ ਕਿ ਕਿਸੇ ਵੀ ਵੇਲੇ ਪੁਲਿਸ ਮੁਕਾਬਲਾ ਹੋ ਸਕਦਾ ਹੈ ਅਤੇ ਇਹ ਸਾਰੇ ਮਾਰੇ ਜਾ ਸਕਦੇ ਹਨ ਫਿਰ ਵੀ ਇਹ ਬੇਖੌਫ ਨਿਡਰ ਹੋ ਕੇ ਵਿਆਹ ਦੇ ਕਾਰਜ ਸੰਪੂਰਨ ਕਰ ਰਹੇ ਹਨ । ਇਹ ਕੈਸੀ ਦਲੇਰ ਭੈਣ ਹੈ ਜੋ ਸਿਰਫ ਭਾਈ ਟੈਣੀ ਨਾਲ ਹੀ ਨਹੀਂ ਆਪਣੀ ਮੌਤ ਨਾਲ ਵੀ ਲਾਵਾਂ ਲੈ ਰਹੀ ਹੈ ।

ਮੂਵੀ ਚੱਲ ਰਹੀ ਸੀ ਅਤੇ ਪਿੰਕੀ ਕੈਟ ਨਾਮ ਲੈ ਲੈ ਕੇ ਖੁਲਾਸੇ ਕਰ ਰਿਹਾ ਸੀ ਕਿ ਕਿਹੜੇ-ਕਿਹੜੇ ਸਿੰਘ ਪੁਲਿਸ ਵੱਲੋਂ ਮਾਰੇ ਜਾ ਚੁੱਕੇ ਹਨ । ਉਹ ਇਕੱਲੇ ਇਕੱਲੇ ਦਾ ਨਾਮ ਲੈ ਕੇ ਮੂਵੀ ਦੀ ਕੁਮੈਂਟਰੀ ਕਰ ਰਿਹਾ ਸੀ ।

” ਬਈ ਇੱਕ ਗੱਲ ਆ …ਬਹੁਤ ਦਲੇਰੀ ਨਾਲ ਟੈਣੀ ਤੇ ਉਹਦੀ ਘਰਵਾਲੀ ਲੜੇ .. ਜੇ ਕਿਤੇ ਇਹਨਾਂ ਕੋਲ ਉਸ ਦਿਨ ਚੰਗੇ ਹਥਿਆਰ ਹੁੰਦੇ ਫਿਰ ਨਹੀਂ ਸੀ ਨੇੜੇ ਲੱਗਣ ਦੇਂਦੇ ।”

“ਆਹ ਜਿਹੜਾ ਲਾਵਾਂ ਦਾ ਪਾਠ ਪੜ੍ਹਦਾ ਇਹ ਸੀ ਹਰਮੀਤ ਸਿੰਘ ਭਾਊਵਾਲ.. ਇਹ ਵੀ ਮਾਰਿਆ ਗਿਆ… ਇਸਨੇ ਬੱਬਰਾਂ ਦਾ ਚੰਡੀਗੜ੍ਹ ਮੋਹਾਲੀ ਰੋਪੜ ਏਰੀਏ ਵਿਚ ਬੜਾ ਤਕੜਾ ਗਰੁੱਪ ਬਣਾਇਆ ਸੀ ।”

“ਇਹ ਗਰੁੱਪ ਵੀ ਤਕਰੀਬਨ-2 ਖਤਮ ਆ ਹੁਣ”

ਇੱਕਦਮ ਮੂਵੀ ਚਲਦੇ ਚਲਦੇ ਪਿੰਕੀ ਟੇਬਲ ਤੇ ਹੱਥ ਮਾਰਕੇ TV ਵਲ ਉਂਗਲ ਕਰਕੇ ਉਚੀ ਆਵਾਜ਼ ਵਿਚ ਚੀਕਿਆ ,

” ਆਹ ਹੈਗਾ ਆ ਅਜੇ …

ਇਹ ਮੁੰਡਾ ਆ ਹਵਾਰੇ ਪਿੰਡ ਦਾ…

ਜਗਤਾਰ ਸਿੰਘ …

ਬਹੁਤ ਤੇਜ਼ ਦਿਮਾਗ ਆ ਇਸਦਾ ..

ਦਲੇਰ ਵੀ ਬਹੁਤ ਆ …

ਜਿਨਾ ਚਿਰ ਇਹ ਜਿਉਂਦਾ ਆ ਕੁਝ ਵੀ ਕਰ ਸਕਦਾ …

ਇਸਦੇ ਹੁੰਦਿਆਂ ਕੋਈ ਵੀ ਵੱਡੀ ਵਾਰਦਾਤ ਸੰਭਵ ਆ …

ਇਹਨੂੰ ਕਾਬੂ ਕਰੋ ਕਿਸੇ ਤਰਾਂ …

ਜਿਉਂ ਜਿਉਂ ਪਿੰਕੀ ਭਾਈ ਹਵਾਰੇ ਖਿਲਾਫ ਬੋਲਦਾ ਰਿਹਾ ਭਾਈ ਦਿਲਾਵਰ ਸਿੰਘ ਦੇ ਅੰਦਰ ਇਸਦਾ ਉਲਟ ਅਸਰ ਹੁੰਦਾ ਗਿਆ । ਉਸਨੂੰ ਆਪਣੀ ਮੰਜ਼ਿਲ ਦਾ ਰਾਹਗੀਰ ਨਜ਼ਰ ਆ ਰਿਹਾ ਸੀ । ਮੂਵੀ ਵਿਚਲੇ ਜੁਝਾਰੂ ਯੋਧੇ ਉਸਨੂੰ ਨਾਇਕਾਂ ਵਾਂਗ ਨਜ਼ਰ ਆ ਰਹੇ ਸਨ । ਜਿਨ੍ਹਾਂ ਨੇ ਸਰਕਾਰੀ ਤੰਤਰ ਨਾਲ ਮੱਥਾ ਲਾਇਆ ਉਹ ਬੰਦੇ ਆਮ ਨਹੀਂ ਹੋ ਸਕਦੇ । ਬੇਚੈਨੀ ਵਧਣ ਲੱਗੀ । ਉਸਨੂੰ ਲੱਗਾ ਕਿ ਜਿਵੇਂ ਇਹਨਾਂ ਦੀ ਹੀ ਤਲਾਸ਼ ਸੀ । ਭਾਈ ਦਿਲਾਵਰ ਸਿੰਘ ਪਹਿਲਾਂ ਵੀ ਨਿਤ ਦਿਹਾੜੇ ਕਤਲ ਕੀਤੇ ਜਾ ਰਹੇ ਹਜ਼ਾਰਾਂ ਨੌਜਵਾਨਾਂ, ਥਾਣਿਆਂ ਵਿਚ ਹੋਣ ਵਾਲੇ ਬੇ-ਤਹਾਸ਼ਾ ਜ਼ੁਲਮਾਂ ਅਤੇ ਧੀਆਂ ਭੈਣਾਂ ਦੀ ਹੁੰਦੀ ਬੇਪਤੀ ਤੋਂ ਬਹੁਤ ਚਿੰਤਾਤੁਰ ਅਤੇ ਗੰਭੀਰ ਰਹਿੰਦਾ ਸੀ । ਉਹ ਜਾਣਦਾ ਸੀ ਕਿ ਇਸ ਕਰਲੋਗਾਰਤ ਨੂੰ ਰੋਕਣ ਲਈ ਕਿਸੇ ਵੱਡੇ ਥੰਮ ਨੂੰ ਹੱਥ ਪਾਉਣਾ ਪਵੇਗਾ । ਜਦ ਵੀ ਘਰ ਬੈਠਿਆਂ ਟੈਲੀਵੀਜ਼ਨ ਉੱਤੇ ਬੇਅੰਤਾ ਨਜ਼ਰ ਆਉਂਦਾ ਤਾਂ ਉਹ ਬੋਲ ਉਠਦਾ,

“ਕਿਤੇ ਇਹ ਮਾਰਿਆ ਜਾਵੇ ਤਾਂ ਫਿਰ ਪੰਜਾਬ ਦਾ ਮਹੌਲ ਠੀਕ ਹੋ ਸਕਦਾ ਹੈ ।”

ਇਹਨਾਂ ਸਿੰਘਾਂ ਦਾ ਰਹਿਣ ਸਹਿਣ ਅਤੇ ਨਿਡਰਤਾ ਵੇਖ ਕੇ ਉਸਨੂੰ ਆਪਣੀ ਨੌਕਰੀ ਜ਼ਾਲਮ ਦੀ ਚਾਕਰੀ ਵਾਂਗ ਨਜ਼ਰ ਆਉਣ ਲੱਗੀ ਸੀ । ਉਸਨੂੰ ਲੱਗਿਆ ਕਿ ਜ਼ਿੰਦਗੀ ਜ਼ੋਰਾਵਰ ਹੋਣੀ ਚਾਹੀਦੀ ਹੈ ਬੇਸ਼ੱਕ ਇੱਕ ਦਿਨ ਦੀ ਹੀ ਕਿਓਂ ਨਾ ਹੋਵੇ । ਕਹਿੰਦੇ ਨੇ ਜਦ ਕਿਸੇ ਖਾਸ ਮੰਤਵ ਲਈ ਧੁਰੋਂ ਸੇਵਾਵਾਂ ਲੱਗੀਆਂ ਹੋਣ ਤਾਂ ਗੁਰੂ ਆਪ ਕੜੀਆਂ ਜੋੜਦਾ ਹੈ ।

ਜ਼ੁਲਮੋ ਸਿਤਮ ਦੀ ਹੱਦ ਹੋ ਗਈ ਤਾਂ ਇਸਨੂੰ ਰੋਕਣ ਵਾਸਤੇ ਬੱਬਰ ਖਾਲਸਾ ਜਥੇਬੰਦੀ ਨੇ ਟੀਸੀ ਦੇ ਬੇਰ ਨੂੰ ਹੱਥ ਪਾਉਣ ਦੀ ਸੋਚੀ । ਅਖੰਡ ਕੀਰਤਨੀ ਜਥੇ ਦੇ ਭਾਈ ਜੀਵਨ ਸਿੰਘ ਜੀ ਨੇ ਮਿਸ਼ਨ ਦੀ ਸਫਲਤਾ ਦੀ ਅਰਦਾਸ ਕੀਤੀ । ਹਾਈ ਕਮਾਂਡ ਨਾਲ ਮੁੱਖ ਮੰਤਰੀ ਬੇਅੰਤੇ ਨੂੰ ਸੋਧਣ ਦੀ ਵਿਉਂਤ ਬਣਾ ਕੇ ਭਾਈ ਹਵਾਰਾ ਪੰਜਾਬ ਪਹੁੰਚੇ । ਉਹਨਾਂ ਲੁੜੀਂਦੇ ਸਮਾਨ ਦਾ ਪ੍ਰਬੰਧ ਕੀਤਾ ਅਤੇ ਪੂਰੀ ਟੀਮ ਤਿਆਰ ਕੀਤੀ । ਭਾਈ ਦਿਲਾਵਰ ਸਿੰਘ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਬਲਵੰਤ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਸ਼ਮਸ਼ੇਰ ਸਿੰਘ, ਭਾਈ ਲਖਵਿੰਦਰ ਸਿੰਘ ਅਤੇ ਭਾਈ ਨਸੀਬ ਸਿੰਘ ਸਮੇਤ ਕੁਝ ਵਿਦੇਸ਼ੀ ਸਿੰਘਾਂ ਦੇ ਤਾਲਮੇਲ ਨਾਲ ਇੱਕ ਐਸੀ ਟੀਮ ਤਿਆਰ ਹੋਈ ਕਿ ਬਹੁਤ ਹੀ ਗੁਪਤ ਤਰੀਕੇ ਨਾਲ ਸਾਰਾ ਕਾਰਜ ਅੰਜ਼ਾਮ ਤੱਕ ਪਹੁੰਚਿਆ । ਭਾਈ ਦਿਲਾਵਰ ਸਿੰਘ ਨੇ ਆਪਣੀ ਖੁਸ਼ੀ ਨਾਲ ਮੰਗ ਕੇ ਸਭ ਤੋਂ ਅਹਿਮ ਸੇਵਾ ਮਨੁੱਖੀ ਬੰਬ ਬਣਨ ਦੀ ਹਾਸਿਲ ਕੀਤੀ ।

ਬੇਅੰਤੇ ਨੂੰ ਸੋਧਣ ਲਈ ਚੰਡੀਗੜ੍ਹ ਸੈਕਟਰੀਏਟ ਵਰਗੀ ਥਾਂ ਦੇ ਚੁਣੇ ਜਾਣ ਪਿੱਛੇ ਵੀ ਇੱਕ ਖ਼ਾਸ ਕਾਰਨ ਸੀ । ਜਦ ਗੁਪਤ ਟਿਕਾਣੇ ਤੇ ਇਸ ਮਿਸ਼ਨ ਦੀ ਯੋਜਨਾਬੰਦੀ ਕੀਤੀ ਗਈ ਤਾਂ ਜਥੇਦਾਰ ਭਾਈ ਵਧਾਵਾ ਸਿੰਘ ਬੱਬਰ ਅਤੇ ਭਾਈ ਮਹਿਲ ਸਿੰਘ ਬੱਬਰ ਹੁਣਾ ਦਾ ਇਹ ਸੁਝਾਅ ਸੀ ਕਿ ਇਹ ਹਮਲਾ ਸੈਕਟਰੀਏਟ ਵਿਚ ਹੀ ਕੀਤਾ ਜਾਵੇ । ਕਿਉਂਕਿ ਇਹ ਦੋਨੋਂ ਸਿੰਘ 1981 ਵਿਚ ਪੰਜਾਬ ਸੈਕਟਰੀਏਟ ਵਿਚ ਹੋਏ ਪਹਿਲੇ ਹਮਲੇ ਵਿਚ ਵੀ ਕਿਸੇ ਨਾ ਕਿਸੇ ਰੂਪ ਵਿਚ ਸ਼ਾਮਿਲ ਸਨ । ਜਿਸ ਵਿਚ 1978 ਦੇ ਖੂਨੀ ਸਾਕੇ ਲਈ ਜਿੰਮੇਵਾਰ DC ਨਿਰੰਜਨ ਸਿੰਘ

IAS ਉੱਤੇ ਹਮਲਾ ਕੀਤਾ ਗਿਆ ਸੀ । ਓਹ ਐਕਸ਼ਨ ਜਥੇਦਾਰ ਸੁਖਦੇਵ ਸਿੰਘ ਬੱਬਰ ਅਤੇ ਭਾਈ ਅਮਰਜੀਤ ਸਿੰਘ ਖੇਮਕਰਨ ਨੇ ਕੀਤਾ ਸੀ ਅਤੇ ਭਾਈ ਸਤਨਾਮ ਸਿੰਘ ਵੀ ਸ਼ਾਮਿਲ ਸਨ । ਉਸ ਹਮਲੇ ਤੋਂ ਕੁਝ ਦਿਨ ਪਹਿਲਾਂ ਹੀ ਸਿੰਘਾਂ ਨੇ ਇੱਕ ਐਕਸ਼ਨ ਮੂਵੀ ਵੇਖੀ ਸੀ ਜਿਸ ਵਿਚ ਇੱਕ ਡਾਇਲਾਗ ਸੀ ਕਿ, ” ਦੁਸ਼ਮਣ ਹਮੇਸ਼ਾਂ ਆਪਣੇ ਇਲਾਕੇ ਵਿਚ ਸਭ ਤੋਂ ਵੱਧ ਸੁਰੱਖਿਅਤ ਮਹਿਸੂਸ ਕਰਦਾ ਹੈ ਅਤੇ ਅਵੇਸਲਾ ਹੁੰਦਾ ਹੈ ।” ਇਹੀ ਕਾਰਨ ਸੀ ਕਿ ਪੰਜਾਬ ਸੈਕਟਰੀਏਟ ਵਿਚ ਹੀ ਜ਼ੈਡ ਪਲੱਸ ਸੁਰੱਖਿਆ ਵਾਲੇ ਮੁੱਖ ਮੰਤਰੀ ਨੂੰ ਉਡਾਉਣਾ ਸੰਭਵ ਹੋ ਸਕਿਆ । ਸੈਕਟਰੀਏਟ ਤੋਂ ਬਾਹਰ ਸੁਰੱਖਿਆ ਘੇਰਾ ਤੋੜਨਾ ਬਹੁਤ ਮੁਸ਼ਕਿਲ ਸੀ ।

ਭਾਈ ਜਗਤਾਰ ਸਿੰਘ ਹਵਾਰਾ ਨਾਲ ਆਖਰੀ ਮਿਲਣੀ ਵੇਲੇ ਭਾਈ ਦਿਲਾਵਰ ਸਿੰਘ ਬੱਬਰ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਹੁਣ ਨਿਕਲ ਜਾਓ.. ਤੁਹਾਡੀ ਪਛਾਣ ਹੈ ਪੁਲਿਸ ਨੂੰ…

ਭਾਈ ਦਿਲਾਵਰ ਸਿੰਘ ਨੇ ਆਖਰੀ ਫਤਹਿ ਬੁਲਾਈ ਅਤੇ ਭਾਈ ਹਵਾਰਾ ਦਾ ਹੱਥ ਚੁੰਮਦੇ ਹੋਏ  ਕਿਹਾ ,

“ਬਾਈ ਜੀ ! ਮੇਰੇ ਹੁੰਦੇ ਕੋਈ ਫਿਕਰ ਨਾ ਕਰਿਓ …

ਗੁਰੂ ਕਿਰਪਾ ਕਰੇਗਾ …

ਮੈਂ ਚੜ੍ਹਦੀਕਲਾ ਵਿੱਚ ਕੰਮ ਕਰਾਂਗਾ…

ਵਾਹਿਗੁਰੂ ਜੀ ਕਾ ਖਾਲਸਾ ।।

ਵਾਹਿਗੁਰੂ ਜੀ ਕੀ ਫਤਹਿ  ।।

31 ਅਗਸਤ ਦੀ ਸ਼ਾਮ ਦੇ ਜਦ ਸਵਾ ਪੰਜ ਵੱਜੇ ਤਾਂ ਭਾਈ ਦਿਲਾਵਰ ਸਿੰਘ ਬੱਬਰ ਨੇ ਆਪਣਾ ਆਪ ਵਾਰਕੇ ਆਪਣੇ ਸਮੇਤ ਪੂਰੀ ਕੌਮ ਦੀ ਚੜ੍ਹਦੀਕਲਾ ਕਰ ਦਿੱਤੀ । ਬੁੱਚੜ ਬਿਅੰਤੇ ਪਾਪੀ ਦਾ ਫੀਤਾ ਫੀਤਾ ਹਵਾ ਵਿਚ ਉਡਾ ਦਿੱਤਾ ।

ਮੌਜੂਦਾ ਸਿੱਖ ਸੰਘਰਸ਼ ਦੇ ਪਹਿਲੇ ਮਨੁੱਖੀ ਬੰਬ ਭਾਈ ਦਿਲਾਵਰ ਸਿੰਘ ਬੱਬਰ ਦੀ ਕੁਰਬਾਨੀ ਅੱਗੇ ਸਮੁੱਚੀ ਸਿੱਖ ਕੌਮ ਹਮੇਸ਼ਾਂ ਨਤ-ਮਸਤਕ ਹੁੰਦੀ ਰਹੇਗੀ ।

ਦਾਸਰਾ- ਮੋਹਨ ਸਿੰਘ ਦਾਸੂਵਾਲ

77 Views