ਚੰਡੀਗੜ੍ਹ (ਸਾਹਿਬਦੀਪ ਸਿੰਘ ਸੈਦਪੁਰ) : ਖਾਲਸਾ ਪੰਥ ਦੇ ਜੁਝਾਰੂ ਯੋਧਿਆਂ ਵੱਲੋਂ ਦੇਸ਼ ਕੌਮ ਅਤੇ ਸੇਵਾ ਕਰਨ ਦੇ ਇਤਿਹਾਸ ਨਾਲ ਸਬੰਧਿਤ ‘ਮਸਤਾਨੇ’ ਫ਼ਿਲਮ ਦੁਨੀਆ ਭਰ ’ਚ ਰਿਲੀਜ਼ ਹੋ ਗਈ ਹੈ। ਫ਼ਿਲਮ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਖ਼ਾਸ ਗੱਲ ਇਹ ਹੈ ਕਿ ‘ਮਸਤਾਨੇ’ ਫਿਲਮ ਨੇ ਖਾਸ ਕਰਕੇ ਹਿੰਦੂ ਭਾਈਚਾਰੇ ਦੇ ਉਹ ਸਾਰੇ ਭੁਲੇਖੇ ਦੂਰ ਕਰ ਦਿੱਤੇ ਹਨ। ਜਿਨ੍ਹਾਂ ਵੱਲੋਂ ਸਿੱਖ ਭਾਈਚਾਰੇ ਨੂੰ ਅੱਤਵਾਦੀ, ਵੱਖਵਾਦੀ, ਦੇਸ਼ ਧਰੋਹੀ ਅਤੇ ਹੋਰ ਪਤਾ ਨਹੀਂ ਕੀ-ਕੀ ਕਹਿ ਕੇ ਭੰਡਿਆ ਜਾਂਦਾ ਹੈ। ਇਹ ਫਿਲਮ ਖਾਸ ਕਰਕੇ ਹਿੰਦੂ ਭਾਈਚਾਰੇ ਨੂੰ ਵੇਖਣੀ ਚਾਹੀਦੀ ਹੈ । ਤਾਂ ਕਿ ਹਿੰਦੂ ਭਾਈਚਾਰੇ ਦੇ ਦਿਲਾਂ ਵਿੱਚ ਪਾਲੀ ਸਿੱਖ ਕੌਮ ਪ੍ਰਤੀ ਗਲਤ ਫੈਹਮੀ ਦੂਰ ਹੋ ਸਕੇ। ਖਾਸ ਗੱਲ ਇਹ ਹੈ ਕਿ ਜਿੰਨੀਆਂ ਵੀ ਸਿੱਖ ਕੌਮ ਦੇ ਯੋਧਿਆਂ ਨੇ ਜਿੰਨੀਆਂ ਕੁਰਬਾਨੀਆਂ ਕੀਤੀਆਂ ਹਨ ਉਹ ਸਾਰੀਆਂ ਹਿੰਦੂ ਧਰਮ ਨੂੰ ਬਚਾਉਣ ਲਈ ਜਾਂ ਹਿੰਦੂ ਭਾਈਚਾਰੇ ਦੀਆਂ ਇੱਜਤ ਆਬਰੂ ਬਚਾਉਣ ਲਈ ਸੀ ਕੀਤੀਆਂ ਹਨ। ਇਸ ਲਈ ਹਿੰਦੂ ਭਾਈਚਾਰੇ ਨੂੰ “ਮਸਤਾਨੇ’ ਫਿਲਮ ਵੇਖਣੀ ਬਹੁਤ ਜਰੂਰੀ ਹੈ। “ਮਸਤਾਨੇ” ਫਿਲਮ ’ਤੇ ਤਰਸੇਮ ਜੱਸੜ ਨੇ ਪ੍ਰਤੀਕਿਰਿਆ ਦਿੱਤੀ ਹੈ। ਤਰਸੇਮ ਜੱਸੜ ਨੇ ਲਿਖਿਆ, ‘‘ਤਹਿ ਦਿਲੋਂ ਸ਼ੁਕਰੀਆ ਸਾਰਿਆਂ ਦਾ, ਤੁਹਾਡੇ ਪਿਆਰ ਦੇ ਅੱਗੇ ਸਿਰ ਝੁਕਦਾ। ਮੇਰੇ ਕੋਲ ਲਫ਼ਜ਼ ਨਹੀਂ ਸ਼ੁਕਰੀਆ ਕਰਨ ਲਈ। ਉਨ੍ਹਾਂ ਸਾਰੀਆਂ ਮਾਵਾਂ ਨੂੰ, ਬਜ਼ੁਰਗਾਂ ਨੂੰ ਸੈਲਿਊਟ ਜਿਹੜੇ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਸਿਨੇਮਾ ’ਚ ਗਏ ਫ਼ਿਲਮ ਦੇਖਣ। ’’ਤਰਸੇਮ ਨੇ ਅੱਗੇ ਲਿਖਿਆ, ‘‘ਸਾਰੇ ਉਨ੍ਹਾਂ ਵੀਰਾਂ ਦਾ ਧੰਨਵਾਦ ਜਿਹੜੇ ਕੋਈ ਟਰੈਕਟਰ ਟਰਾਲੀਆਂ ਭਰ ਕੇ ਗਏ। ਤੁਸੀਂ ਸਾਰਿਆਂ ਨੇ ਇਸ ਫ਼ਿਲਮ ਨੂੰ ਆਪਣੀ ਫ਼ਿਲਮ ਬਣਾਇਆ ਤੇ ਸਾਡੇ ਉਸ ਮਹਾਨ ਇਤਿਹਾਸ ਨੂੰ ਦਿਲੋਂ ਸਲਾਮ ਕਰਦੇ ਹੋਏ ਇੰਨਾ ਪਿਆਰ ਦਿੱਤਾ। ਇਹ ਸਾਥ ਪਿਆਰ ਇੰਝ ਹੀ ਜਾਰੀ ਰੱਖਣਾ, ਅਸੀਂ ਇਕ ਮਿਸਾਲ ਜ਼ਰੂਰ ਪੇਸ਼ ਕਰਨੀ ਹੈ ਕਿ ਚੰਗੀਆਂ ਫ਼ਿਲਮਾਂ ਵੀ ਇਤਿਹਾਸ ਸਿਰਜ ਸਕਦੀਆਂ ਹਨ। ’’ਅਖੀਰ ’ਚ ਤਰਸੇਮ ਜੱਸੜ ਨੇ ਕਿਹਾ, ‘‘ਇਸ ਫ਼ਿਲਮ ’ਚ ਹੀਰੋ ਸਾਡੇ ਉਹ ਸਿੰਘ ਹਨ, ਉਹ ਯੋਧੇ ਹਨ, ਜਿਹੜੇ ਆਪ ਸ਼ਹੀਦੀਆਂ ਪਾ ਕੇ ਜਿਊਣਾ ਸਿਖਾ ਗਏ। ਇਹ ਸਿਰਫ਼ ਸੱਚੇ ਪਾਤਸ਼ਾਹ ਦੀ ਕਿਰਪਾ ਉਸ ਦੀ ਵਢਿਆਈ ਹੈ, ਜਿਹੜੀ ਉਨ੍ਹਾਂ ਨੇ ਸਾਡੇ ਵਰਗੇ ਨਿਮਾਣਿਆਂ ਨੂੰ ਨਾਚੀਜ਼ਾਂ ਨੂੰ ਪਿਆਰ ਤੇ ਆਸ਼ੀਰਵਾਦ ਦੇ ਦਿੱਤਾ।’ ’ਦੱਸ ਦੇਈਏ ਕਿ ਫ਼ਿਲਮ ’ਚ ਤਰਸੇਮ ਜੱਸੜ, ਸਿੰਮੀ ਚਾਹਲ, ਗੁਰਪ੍ਰੀਤ ਘੁੱਗੀ, ਰਾਹੁਤ ਦੇਵ, ਕਰਮਜੀਤ ਅਨਮੋਲ, ਹੰਨੀ ਮੱਟੂ, ਬਨਿੰਦਰ ਬੰਨੀ, ਅਵਤਾਰ ਗਿੱਲ ਤੇ ਆਰਿਫ ਜ਼ਕਾਰੀਆ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਸ਼ਰਨ ਆਰਟ ਵਲੋਂ ਲਿਖਿਆ ਤੇ ਡਾਇਰੈਕਟ ਕੀਤਾ ਗਿਆ ਹੈ। ਫ਼ਿਲਮ ਦੇ ਪ੍ਰੋਡਿਊਸਰ ਮਨਪ੍ਰੀਤ ਜੌਹਲ, ਆਸ਼ੂ ਮੁਨੀਸ਼ ਸਾਹਨੀ, ਕਰਮਜੀਤ ਸਿੰਘ ਜੌਹਲ ਤੇ ਰਾਜਵਿੰਦਰ ਸਿੰਘ ਢਿੱਲੋਂ ਹਨ। ।
ਦੇਸ਼ ਦੇ ਬੱਚੇ-ਬੱਚੇ ਅਤੇ ਖਾਸ ਕਰਕੇ ਹਿੰਦੂ ਭਾਈਚਾਰੇ ਨੂੰ “ਮਸਤਾਨੇ” ਫਿਲਮ ਵੇਖਣੀ ਬਹੁਤ ਜ਼ਰੂਰੀ…..ਤਰਸੇਮ ਜੱਸੜ ਨੇ ਕੀਤਾ ਦਰਸ਼ਕਾਂ ਦਾ ਧੰਨਵਾਦ, ‘ਮਸਤਾਨੇ’ ਨੂੰ ਮਿਲ ਰਹੇ ਪਿਆਰ ’ਤੇ ਲਿਖੀ ਖ਼ਾਸ ਪੋਸਟ…
157 Views