ਕੌਮੀ ਇਨਸਾਫ ਮੋਰਚੇ ‘ਚ ਸ਼ਾਮਿਲ ਕੇ ਸਰਾਭਾ ਪੰਥਕ ਮੋਰਚੇ ਦੇ ਆਗੂਆਂ ਨੇ ਕੀਤਾ ਮੁੱਖ ਮੰਤਰੀ ਦੀ ਕੋਠੀ ਵੱਲ ਕੂਚ…

ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕੌਮੀ ਇਨਸਾਫ ਮੋਰਚਾ ਵੱਧ ਰਿਹਾ ਇਤਿਹਾਸਿਕ ਸਫਲਤਾ ਵੱਲ : ਬਾਪੂ ਗੁਰਚਰਨ ਸਿੰਘ/ ਭਾਈ ਪਾਲ ਸਿੰਘ ਫਰਾਂਸ

ਚੰਡੀਗੜ੍ਹ ਸਤੰਬਰ (ਮੰਗਤ ਸਿੰਘ ਸੈਦਪੁਰ) : ਕੇਂਦਰ ਅਤੇ ਪੰਜਾਬ ਸਰਕਾਰਾਂ ਆਪਣੇ ਦਿਲਾਂ ਚੋਂ ਅਤੇ ਦਿਲ ਅਤੇ ਦਿਮਾਗ਼ ਚੋਂ ਇਹ ਵਹਿਮ ਕੱਢ ਦੇਣ ਕਿ ਖਾਲਸਾ ਪੰਥ ਨੂੰ ਗੁਲਾਮ ਬਣਾ ਕੇ ਰੱਖਣਾ ਕਾਲੇ ਕਾਨੂੰਨ ਅਤੇ ਸੰਵਿਧਾਨ ਰਾਹੀਂ ਜਾਇਜ ਹੈ। ਕਿਉਂਕਿ ਹਿੰਦੂ ਬਹੁ ਗਿਣਤੀ ਦੇ ਹਿੰਦੂ ਧਰਮ ਅਤੇ ਬੋਦੀ ਨੂੰ ਬਚਾਉਣ ਤੋਂ ਇਲਾਵਾ ਬਹੁ ਬੇਟੀਆਂ ਅਤੇ ਮਾਵਾਂ ਭੈਣਾਂ ਦੀਆਂ ਇੱਜਤਾਂ ਨੂੰ ਬਚਾਉਣ ਲਈ ਖਾਲਸਾ ਪੰਥ ਨੇ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ। ਪਰ ਅੱਜ ਉਹੀ ਹਿੰਦੂ ਬਹੁਗਿਣਤੀ ਗੁਰੂ ਪੰਥ ਦੇ ਖਾਲਸਾ ਜੀ ਨੂੰ ਅੱਤਵਾਦੀ, ਵੱਖਵਾਦੀ ਅਤੇ ਦੇਸ਼ ਧਰੋਈ ਅਤੇ ਹੋਰ ਪਤਾ ਨਹੀਂ ਕੀ ਕੀ ਆਖ ਕੇ ਜਲੀਲ ਕਰ ਰਹੀ ਹੈ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੌਮੀ ਇਨਸਾਫ ਮੋਰਚੇ ਦੇ ਲੀਗਲ ਅਡਵਾਈਜ਼ਰ ਐਡਵੋਕੇਟ ਦਿਲਸ਼ੇਰ ਸਿੰਘ ਜੰਡਿਆਲਾ ਨੇ ਕਿਹਾ ਕਿ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਹ ਨਹੀਂ ਸਮਝਣਾ ਲੈਣਾ ਚਾਹੀਦਾ ਕਿ ਉਹਨਾਂ ਨੂੰ ਰਾਜ ਖਾਲਸਾ ਪੰਥ ਨੇ ਹੀ ਦਿੱਤਾ ਹੋਇਆ ਹੈ। ਉਹਨਾਂ ਕਿਹਾ ਕਿ ਹਿੰਦੂ ਬਹੁ ਗਿਣਤੀ ਵੱਲੋਂ ਆਪਣਾ ਹਿੰਦੂ ਰਾਸ਼ਟਰ ਪੈਦਾ ਕਰਨ ਲਈ ਸਿੱਖ ਕੌਮ ਨੂੰ ਦਹਿਸ਼ਤਗਰਦ ਦੇਸ਼ ਧਰੋਈ ਅਤੇ ਅੱਤਵਾਦੀਆਂ ਦਾ ਖਿਤਾਬ ਦੇਣਾ ਪੈ ਰਿਹਾ ਹੈ। ਪ੍ਰੰਤੂ ਉੰਝ ਸਿੱਖ ਨੌਜਵਾਨ ਅੱਤਵਾਦੀ ਨਹੀਂ ਸਗੋਂ ਆਪਣੇ ਹੱਕਾਂ ਲਈ ਲੜਨ ਵਾਲੇ ਦੀ ਜੁਝਾਰੂ ਸਿੰਘ ਹਨ। ਉਹਨਾਂ ਕਿਹਾ ਕਿ ਜੇਕਰ ਹਿੰਦੂ ਬਹੁ ਗਿਣਤੀ ਆਰਐਸਐਸ/ਮੋਦੀ ਦੀ ਕੇਂਦਰ ਸਰਕਾਰ ਵਿੱਚ ਜੁਰਤ ਹੈ ਤਾਂ ਚਾਈਨਾ ਵੱਲੋਂ ਦੱਬੇ ਹੋਏ ਭਾਰਤੀ ਖੇਤਰ ਨੂੰ ਆਜ਼ਾਦ ਕਰਾਉਣ ਲਈ ਕਾਰਵਾਈ ਕੀਤੀ ਜਾਵੇ। ਕੌਮੀ ਇਨਸਾਫ ਮੋਰਚੇ ਦੇ ਕਨਵੀਨਰ ਐਡਵੋਕੇਟ ਦਿਲਸ਼ੇਰ ਸਿੰਘ ਨੇ ਕਿਹਾ ਕਿ ਭਾਰਤੀ ਹਕੂਮਤ ਦੀ ਇਹ ਜੁਰਤ ਨਹੀ ਕਿ ਉਹ ਅਮਰੀਕਾ ਕਨੇਡਾ ਅਤੇ ਚਾਈਨਾ ਦੀ ਅਸਾਈਨਮੈਂਟ ਨੂੰ ਚੇਂਜ ਕਰ ਸਕੇ ਕਿ ਅਸੀਂ ਠੀਕ ਹਾਂ। ਉਹਨਾਂ ਕਿਹਾ ਕਿ ਇੰਡੀਅਨ ਸਟੇਟ ਵੱਲੋਂ ਗੈਰ ਹਿੰਦੂਵਾਦ ਦੇ ਲੋਕਾਂ ਦੀਆਂ ਦਾੜੀਆਂ ਫੜ ਕੇ  ਕਹਾਇਆ ਜਾ ਰਿਹਾ ਹੈ ਕਿ ਬੋਲ ਹਰੀ ਰਾਮ, ਜੈ ਸੰਕਰ ਅਤੇ ਜੈ ਹਿੰਦੂ ਜੈ ਹਿੰਦੂ। ਉਹਨਾਂ ਕਿਹਾ ਕਿ ਕਿਸੇ ਵੀ ਦੇਸ਼ ਦਾ ਇਹ ਸੱਭਿਆਚਾਰ ਅਤੇ ਹਿਸਟਰੀ ਨਹੀਂ ਹੋ ਸਕਦੀ ਘੱਟ ਗਿਣਤੀ ਨਾਲ ਸਬੰਧਤ ਵਰਗਾਂ ਉੱਤੇ ਜਬਰੀ ਕੋਈ ਵੀ ਧਰਮ ਥੋਪਿਆ ਜਾਵੇ। ਉਨ੍ਹਾਂ ਪੰਜਾਬ ਤੇ ਇੰਡੀਅਨ ਸਰਕਾਰਾਂ ਨੂੰ ਸਲਾਹ ਦਿੱਤੀ ਹੈ ਕਿ ਇਹੋ ਜਿਹੀਆਂ ਘਿਨੋਣੀਆਂ ਹਰਕਤਾਂ ਕਰਨੀਆਂ ਖਾਸ ਕਰਕੇ ਪੰਜਾਬ ਲਈ ਬਿਹਤਰ ਨਹੀਂ। ਉਹਨਾਂ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਆਪ ਨੂੰ ਭਗਤ ਸਿੰਘ ਸਮਝਦਾ ਹੈ। ਪ੍ਰੰਤੂ ਭਗਤ ਸਿੰਘ ਵਾਲੀ ਸੋਚ ਕਮੇਡੀਅਨ ਭਗਵੰਤ ਮਾਨ ਦੇ ਦਿਲ ਵਿੱਚ ਇੱਕ ਪਰਸੈਂਟ ਵੀ ਨਹੀਂ ਹੈ। ਕਿਉਂਕਿ ਭਗਵੰਤ ਮਾਨ ਅਤੇ ਕੇਜਰੀਵਾਲ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਕਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦਾ ਇਨਸਾਫ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਪਹਿਲ ਦੇ ਅਧਾਰ ਤੇ ਕਾਰਵਾਈ ਕੀਤੀ ਜਾਵੇਗੀ ਪ੍ਰੰਤੂ ਅੱਜ ਤੱਕ ਕੋਈ ਇਹੋ ਜਿਹੀ ਕਾਰਵਾਈ ਨਹੀਂ ਹੋਈ ਜਿਸ ਨਾਲ ਪੰਜਾਬ ਦੇ ਮਸਲੇ ਹੱਲ ਹੋ ਸਕਣ ਇਸੇ ਕਾਰਨ ਕਰਕੇ ਉਹਨਾਂ ਨੂੰ ਕੌਮੀ ਇਨਸਾਫ ਮੋਰਚਾ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਸਰਹੱਦ ਉੱਤੇ 7 ਜਨਵਰੀ ਤੋਂ ਲਾਉਣਾ ਪਿਆ। ਅਤੇ ਦੇਸ ਅਨਪੜ੍ਹ  ਦੇਸ਼ ਨੂੰ ਦੇਸ਼ ਦੀਆਂ 30 ਸਰਕਾਰੀ ਕੰਪਨੀਆਂ ਵੇਚਣ ਵਾਲੇ  ਆਰ ਐਸ ਐਸ ਦੇ ਕਰਿੰਦੇ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਘਟੀਆ ਚਾਲਾਂ ਵਿੱਚ ਆ ਕੇ ਦੇਸ਼ ਨੂੰ ਤਬਾਹ ਕਰਨ ਕਰਨ ਵਿੱਚ ਆਰਐਸਐਸ ਮੋਦੀ ਦਾ ਸਹਿਯੋਗ ਨਹੀਂ ਦੇਣਾ ਚਾਹੀਦਾ।

ਉਹਨਾਂ ਕਿਹਾ ਕਿ ਕੌਮੀ ਇਨਸਾਫ ਮੋਰਚਾ ਪੂਰੀ ਤਰ੍ਹਾਂ ਚੜ੍ਹਦੀ ਕਲਾ ਵਿੱਚ ਚੱਲ ਰਿਹਾ ਹੈ। ਅੱਜ ਹਵਾਰਾ ਕਮੇਟੀ ਲੁਧਿਆਣਾ ਦੇ ਕਨਵੀਨਰ ਭਾਈ ਅਮਰ ਸਿੰਘ ਜੜਾਹਾ ਦੀ ਰਹਿਨਮਾਈ ਹੇਠ 31 ਮੈਬਰੀ ਜਥਾ ਜੋ ਹਰ ਰੋਜ਼ ਦੀ ਤਰ੍ਹਾਂ ਮੁੱਖ ਮੰਤਰੀ ਦੇ ਘਰ ਵੱਲ ਆਪਣੀਆਂ ਮੰਗਾਂ ਨੂੰ ਲੈ ਕੇ ਜਾਂਦਾ ਹੈ। ਅੱਜ ਸਰਾਭਾ ਪੰਥਕ ਮੋਰਚੇ ਵੱਲੋਂ ਜਥੇਦਾਰ ਅਮਰ ਸਿੰਘ ਜੜਾਹਾ ਦੀ ਪ੍ਰਧਾਨਗੀ ਹੇਠ ਰਵਾਨਾ ਹੋਇਆ। ਇਸ ਸਮੇਂ ਕੌਮੀ ਇਨਸਾਫ ਮੋਰਚੇ ਦੇ ਸਰਪ੍ਰਸਤ ਬਾਪੂ ਗੁਰਚਰਨ ਸਿੰਘ ਹਵਾਰਾ, ਕਨਵੀਨਰ ਭਾਈ ਪਾਲ ਸਿੰਘ ਫਰਾਂਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਅਸੀਂ ਸਮੁੱਚੀ ਸਿੱਖ ਕੌਮ ਦੇ ਧੰਨਵਾਦੀ ਹਾਂ ਜਿਨਾਂ ਨੇ ਕੌਮੀ ਇਨਸਾਫ ਮੋਰਚੇ ਨੂੰ ਆਪਣਾ ਵਡਮੁੱਲਾ ਯੋਗਦਾਨ ਪਾਇਆ। ਸਿੱਖ ਕੌਮ ਦੇ ਸਹਿਯੋਗ ਨਾਲ ਹੁਣ ਤੱਕ ਚਾਰ ਬੰਦੀ ਸਿੰਘ ਪਰੋਲ ਤੇ  ਛੁੱਟੀ ਆ ਚੁੱਕ ਕੇ ਹਨ। ਬਾਕੀ ਜੋ ਲੋਕ ਕੌਮੀ ਇਨਸਾਫ ਮੋਰਚੇ ਪ੍ਰਤੀ ਕੂੜ ਪ੍ਰਚਾਰ ਕਰਦੇ ਹਨ ਕਿ ਮੋਰਚਾ ਸਮਾਪਤ ਹੋ ਗਿਆ ਜਾ ਮੋਰਚਾ ਚੱਕਿਆ ਗਿਆ ਉਹ ਸਭ ਝੂਠ ਬੋਲ ਰਹੇ ਹਨ। ਭਾਵੇਂ ਮੋਰਚੇ ਵਿੱਚ ਸੰਗਤਾਂ ਦਾ ਇਕੱਠ ਘੱਟ ਹੈ ਪਰ ਮੋਰਚੇ ਦੀਆਂ ਪ੍ਰਾਪਤੀਆਂ ਵੱਡੀਆਂ ਹਨ। ਆਗੂਆਂ ਨੇ ਅੱਗੇ ਆਖਿਆ ਕਿ ਭਾਈ ਜਗਤਾਰ ਸਿੰਘ ਹਵਾਰਾ, ਭਾਈ ਗੁਰਦੀਪ ਸਿੰਘ ਖੇੜਾ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਤਾਰਾ ਅਤੇ ਹੋਰ ਜੁਝਾਰੂ ਬੰਦੀ ਸਿੰਘ ਜਿਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਹਨ। ਉਹਨਾਂ ਨੂੰ ਜਲਦ ਰਿਹਾ ਕਰਵਾਉਣ ਲਈ ਮੋਰਚਾ ਦੀਆਂ ਗਤੀ ਵਿਧੀਆਂ ਅੱਗੇ ਨਾਲੋਂ ਤੇਜ਼ ਹਨ । ਬਾਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਚੱਲ ਰਹੇ ਮੋਰਚੇ ਦੀ ਚੜ੍ਹਦੀ ਕਲਾ ਪੂਰੀ ਤਰ੍ਹਾਂ ਕਾਇਮ ਹੈ। ਪੂਰੇ ਪੰਜਾਬ ਦੇ ਕੋਨੇ ਕੋਨੇ ਤੋਂ ਸੰਗਤਾਂ ਸਿੱਖ ਕੌਮ ਦੀਆਂ ਹੱਕੀ ਮੰਗਾਂ ਲਈ ਹਾਅ ਦਾ ਨਾਅਰਾ ਮਾਰਨ ਲਈ ਹਰ ਰੋਜ਼ ਕੌਮੀ ਇਨਸਾਫ ਮੋਰਚੇ ‘ਚ ਪਹੁੰਚ ਰਹੀਆਂ ਹਨ। ਆਗੂਆਂ ਨੇ ਆਖਰ ਵਿੱਚ ਆਖਿਆ ਕਿ ਅਸੀਂ ਪੰਜਾਬ ਦੀਆਂ ਜਥੇਬੰਦੀਆਂ ਨੂੰ ਅਪੀਲ ਕਰਦੇ ਹਾਂ ਕਿ ਵੋਟਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ। ਪਰ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਅਤੇ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣੇ ਅਤੇ ਹੋਰ ਹੱਕੀ ਮੰਗਾਂ ਜਲਦ ਫਤਿਹ ਕਰਾਉਣਾ ਜਰੂਰੀ ਹੈ। ਇਸ ਲਈ ਸਾਰੇ ਹੀ ਜੁਝਾਰ ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਕੇ ਕੌਮੀ ਇਨਸਾਫ ਮੋਰਚੇ ਵਿੱਚ ਸ਼ਾਮਿਲ ਹੋ ਕੇ ਸੰਘਰਸ਼ ਕਰਨ ਤਾਂ ਜੋ ਸਮੁੱਚੀ ਸਿੱਖ ਕੌਮ ਦੀਆਂ ਹੱਕੀ ਮੰਗਾਂ ਜਲਦ ਫਤਿਹ ਹੋ ਸਕਣ। ਐਡਵੋਕੇਟ ਅਮਰ ਸਿੰਘ ਚਹਿਲ, ਐਡਵੋਕੇਟ ਐਡਵੋਕੇਟ ਗੁਰਸ਼ਰਨ ਸਿੰਘ ਧਾਲੀਵਾਲ ਧਾਲੀਵਾਲ ਅਰਬਾਂ ਖਰਬਾਂ ਤਰਨਾ ਦਲ ਦੇ ਮੁਖੀ ਜਥੇਦਾਰ ਬਾਬਾ ਰਾਜਾ ਰਾਜ ਸਿੰਘ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਚਮਕੌਰ ਸਾਹਿਬ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਜਥੇਦਾਰ ਬਲਕਾਰ ਸਿੰਘ ਭੁੱਲਰ ਯੂਨਾਈਟਡ ਅਕਾਲੀ ਦਲ ਦੇ ਸਰਪ੍ਰਸਤ ਗੁਰਨਾਮ ਸਿੰਘ ਸਿੱਧੂ ਚੰਡੀਗੜ੍ਹ ਜਥੇਦਾਰ ਰਸ਼ਪਾਲ ਸਿੰਘ ਚੰਡੀਗੜ੍ਹ ਬਲਬੀਰ ਸਿੰਘ ਹਿਸਾਰ ਇੰਦਰਬੀਰ ਸਿੰਘ ਪਟਿਆਲਾ, ਬਲਜੀਤ ਸਿੰਘ ਭਾਊ, ਪਲਵਿੰਦਰ ਸਿੰਘ ਤਲਵਾੜਾ, ਭਾਈ ਜਸਵਿੰਦਰ ਸਿੰਘ ਰਾਜਪੁਰਾ ਮਾਸਟਰ ਦਵਿੰਦਰ ਸਿੰਘ ਖਰੜ ਪਾਈ ਪਵਨਦੀਪ ਸਿੰਘ ਖਾਲਸਾ ਬੱਲੋਂ ਮਾਜਰਾ ਆਦ ਵੱਲੋਂ ਮੁੱਢ ਤੋਂ ਹੀ ਕੌਮੀ ਇਨਸਾਫ ਮੋਰਚੇ ਨੂੰ ਸਫਲ ਬਣਾਉਣ ਲਈ ਵੱਡੇ ਪੱਧਰ ਤੇ ਯੋਗਦਾਨ ਪਾਇਆ ਜਾ ਰਿਹਾ ਹੈ। ਕੌਮੀ ਇਨਸਾਫ ਮੋਰਚੇ ਦੇ ਪੰਡਾਲ ਵਿੱਚ ਵਿਸ਼ੇਸ਼ ਤੌਰ ਮਾਸਟਰ ਦਰਸ਼ਨ ਸਿੰਘ ਰਕਬਾ, ਬਲਦੇਵ ਸਿੰਘ ਸਰਾਭਾ, ਸਵਰਨ ਸਿੰਘ ਜੁੜਾਹਾ, ਗੁਰਮੇਲ ਸਿੰਘ ਜੁੜਾਹਾ, ਜਸਵੀਰ ਸਿੰਘ ਟੂਸੇ, ਹਰਦੇਵ ਸਿੰਘ ਜੁੜਾਹਾ, ਕੰਵਲਜੀਤ ਸਿੰਘ ਧੂਰਕੋਟ, ਹਰਜੀਤ ਸਿੰਘ ਧੂਰਕੋਟ, ਸੁਖਦੇਵ ਸਿੰਘ ਪਪਾ ਧੂਰਕੋਟ, ਬੀਬੀ ਮਨਜੀਤ ਕੌਰ ਦਾਖਾ, ਪਿੰਦਰ ਸਿੰਘ ਦਾਖਾ, ਭੁਪਿੰਦਰ ਸਿੰਘ ਨਾਰੰਗਵਾਲ, ਜਸਮੇਲ ਸਿੰਘ ਸਵੱਦੀ, ਬਲਜਿੰਦਰ ਸਿੰਘ ਰਕਬਾ, ਦਰਸ਼ਨ ਸਿੰਘ ਰਕਬਾ, ਰਣਜੀਤ ਸਿੰਘ ਰਕਬਾ, ਸੁਰਿੰਦਰ ਸਿੰਘ ਰਕਬਾ, ਸੁਖਮਿੰਦਰ ਸਿੰਘ ਮੱਲਾਪੁਰ, ਜਰਨੈਲ ਸਿੰਘ ਲੁਧਿਆਣਾ ਦਵਿੰਦਰ ਸਿੰਘ ਭਨੋਹੜ, ਸੁਖਪਾਲ ਸਿੰਘ ਫਲੇਵਾਲ, ਗੁਰਮੀਤ ਸਿੰਘ ਢੱਟ, ਹਰਭਜਨ ਸਿੰਘ ਜੁੜਾਹਾ, ਜਸਵੰਤ ਸਿੰਘ ਟੂਸੇ, ਦਲਜੀਤ ਕੌਰ ਜਗਤਾਰ ਸਿੰਘ ਰੱਤੋਵਾਲ, ਭੋਲਾ ਸਿੰਘ, ਕਸ਼ਮੀਰ ਸਿੰਘ, ਗਿਆਨੀ ਅਮਰਜੀਤ ਸਿੰਘ, ਬਲਦੇਵ ਸਿੰਘ, ਅਵਤਾਰ ਸਿੰਘ ਆਦਿ  31 ਸਿੰਘਾਂ ਦੇ ਜਥੇ ਵਿੱਚ ਹਾਜ਼ਰੀ ਭਰੀ।

 

134 Views