ਸਾਹਿਬਜ਼ਾਦਾ ਅਜੀਤ ਸਿੰਘ ਨਗਰ 18 ਅਕਤੂਬਰ (ਸਾਹਿਬ ਦੀਪ ਸਿੰਘ ਸੈਦਪੁਰ) : ਖਾਲਸਾ ਪੰਥ ਦੀ ਸਰਬ ਉੱਚ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਭਾਈ ਜਥੇਦਾਰ ਜਗਤਾਰ ਸਿੰਘ ਹਵਾਰਾ ਵੱਲੋਂ ਸਥਾਪਿਤ ਕੀਤੀ ਅਕਾਲ ਯੂਥ ਜਥੇਬੰਦੀ ਦੇ ਸੀਨੀਅਰ ਆਗੂ ਭਾਈ ਸਤਵੰਤ ਸਿੰਘ ਸੰਧੂ ਅਤੇ ਭਾਈ ਪਵਨਦੀਪ ਸਿੰਘ ਖਾਲਸਾ ਬੱਲੋ ਮਾਜਰਾ ਦੀ ਪ੍ਰੇਰਨਾ ਸਦਕਾ ਜਸਪ੍ਰੀਤ ਸਿੰਘ ਬੱਲੋ ਮਾਜਰਾ ਨੂੰ ਸਰਕਾਰੀ ਕਾਲਜ 6 ਫੇਸ ਪ੍ਰਧਾਨ ਅਤੇ ਜੋਧਾ ਸਿੰਘ ਅੱਲਾਪੁਰ ਨੂੰ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ। ਇਹਨਾਂ ਤੋਂ ਇਲਾਵਾ ਵਰਿੰਦਰ ਸਿੰਘ ਬੱਲੋ ਮਾਜਰਾ ਨੂੰ ਕਾਲਜ ‘ਚ ਪਾਰਟੀ ਇੰਚਾਰਜ ਗੁਰਦੀਪ ਸਿੰਘ ਮਿੰਦਾ ਨੂੰ ਪਾਰਟੀ ਪ੍ਰਧਾਨ, ਪ੍ਰਿੰਸ ਸੰਤੇ ਮਾਜਰਾ ਨੂੰ ਚੇਅਰਮੈਨ ਵਰਿੰਦਰ ਸਿੰਘ ਬਨੂੰੜ ਨੂੰ ਜਨਰਲ ਸੈਕਟਰੀ ਦੇ ਆਹੁਦੇ ਤੇ ਨਿਯੁਕਤ ਕੀਤਾ ਗਿਆ। ਉਪਰੰਤ ਸਾਰੇ ਨੌਜਵਾਨਾਂ ਨੇ ਕੌਮੀ ਇੰਨਸਾਫ ਮੋਰਚੇ ‘ਚ ਪਹੁੰਚ ਕੇ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤ ਹੋ ਕੇ ਅਰਦਾਸ ਕੀਤੀ ਅਤੇ ਅਹਿਦ ਲਿਆ ਕਿ ਅਸੀਂ ਕੌਮੀ ਇਨਸਾਫ ਮੋਰਚੇ ਦੀ ਚੜਦੀਕਲਾ ਲਈ ਵੱਧ ਤੋਂ ਵੱਧ ਸਹਿਯੋਗ ਕਰਾਂਗੇ ਮੋਰਚੇ ਦੇ ਸਰਪ੍ਰਸਤ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਧਰਮ ਪਿਤਾ ਬਾਪੂ ਗੁਰਚਰਨ ਸਿੰਘ ਜੀ ਵੱਲੋਂ ਨੌਜਵਾਨਾਂ ਨੂੰ ਗੁਰੂ ਦੀ ਬਖਸਿਸ਼ ਸਿਰਪਾਓ ਦੇ ਕੇ ਸਨਮਾਨ ਕੀਤਾ। ਇਸ ਮੌਕੇ ਤੇ ਭਾਈ ਬਲਜੀਤ ਸਿੰਘ ਜੀ ਭਾਊ ਭਾਈ ਬਲਬੀਰ ਸਿੰਘ ਜੀ ਹਿਸਾਰ ਕੁਲਵਿੰਦਰ ਸਿੰਘ ਕਾਲਾ ਝਾੜ ਸਾਹਿਬ, ਭਾਈ ਪਵਨਦੀਪ ਸਿੰਘ ਬੱਲੋ ਮਾਜਰਾ, ਸਾਹਿਬਜੋਤ ਸਿੰਘ ਲੁਧਿਆਣਾ, ਗੁਰੀ ਲੁਧਿਆਣਾ, ਗੁਰਬਾਜ ਸਿੰਘ ਮੋਗਾ, ਬਿੱਲਾ ਜੰਡਪੁਰ, ਵਿਕਰਮ ਸੰਧੂ ਦੀਪ ਚੀਮਾ ਖਰੜ, ਸਨੀ ਬੱਲੋ ਮਾਜਰਾ, ਰਣਜੀਤ ਸਿੰਘ ਰਾਜਪੁਰਾ ਰਣਜੋਧ ਸਿੰਘ ਖਰੜ ਆਦਿ ਨੌਜਵਾਨ ਹਾਜਿਰ ਸਨ।