ਸਿੱਖ ਕੌਮ ਦੀ ਪੰਥਕ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੰਜਾਬ ਅਤੇ ਪੰਥ ਦੇ ਮਸਲਿਆਂ ਨੂੰ ਹੱਲ ਕਰਾਉਣ ਦੀ ਰੱਖਦਾ ਜੁਰਅਤ : ਸੀਨੀ. ਆਗੂ ਕੁਸ਼ਲਪਾਲ ਸਿੰਘ ਮਾਨ

ਸਾਹਿਬਜਾਦਾ ਅਜੀਤ ਸਿੰਘ ਨਗਰ  (ਸਾਹਿਬ ਦੀਪ ਸਿੰਘ ਸੈਦਪੁਰ) : ਲੋਕ ਸਭਾ ਚੋਣਾਂ ਵਿੱਚ ਪੰਜਾਬ ਦੇ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰਾਂ ਨੂੰ ਵੱਡੇ ਪੱਧਰ ਤੇ ਵੋਟਾਂ ਪਾ ਕੇ ਜਿਤਾਉਣਾ ਚਾਹੀਦਾ ਹੈ ਤਾਂ ਕਿ ਪੰਜਾਬ ਦੀ ਹਰ ਪੱਖੋਂ ਹੋ ਰਹੀ ਲੁੱਟ ਨੂੰ ਰੋਕਿਆ ਜਾ ਸਕੇ ਅਤੇ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਸਿੱਖ ਕੌਮ ਨਾਲ ਕੀਤੇ ਜਾ ਰਹੇ ਬੇਇਨਸਾਫੀ ਦਾ ਇਨਸਾਫ ਲੈਣ ਲਈ ਸੰਘਰਸ਼ ਕੀਤਾ ਜਾ ਸਕੇ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਸਰਦਾਰ ਕੁਸ਼ਲਪਾਲ ਸਿੰਘ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀ ਪੰਥਕ ਮਸਲਿਆਂ ਨੂੰ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੀ ਕੇਂਦਰ ਅਤੇ ਪੰਜਾਬ ਸਰਕਾਰ ਕੋਲੋਂ ਹੱਲ ਕਰਵਾ ਸਕਦਾ ਹੈ ਅਤੇ ਹੋ ਰਹੀਆਂ ਬੇਅਦਬੀਆਂ ਅਤੇ ਖਾਲਸਾ ਪੰਥ ਨਾਲ ਬੇਇਨਸਾਫੀਆਂ ਦਾ ਇਨਸਾਫ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਦੇ ਲੋਕਾਂ ਵੱਲੋਂ ਜੇਕਰ ਫਤਵਾ ਮਿਲਦਾ ਹੈ ਅਤੇ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰਾਂ ਨੂੰ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਦੇ ਹਨ ਤਾਂ ਪੰਜਾਬ ਦੇ ਹਰ ਆਂਸੂਜੇ ਮਸਲਿਆਂ ਸਬੰਧੀ ਆਵਾਜ਼ ਉਠਾ ਕੇ ਇਨਸਾਫ ਲਿਆ ਜਾਵੇਗਾ। ਵਰਨਨ ਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਕੁਸ਼ਲ ਪਾਲ ਸਿੰਘ ਮਾਨ ਉਮੀਦਵਾਰ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ  ਨੇ ਸਾਹਿਬਜਾਦਾ ਅਜੀਤ ਸਿੰਘ ਨਗਰ ਦੇ ਪ੍ਰਧਾਨ ਸੁਖਵਿੰਦਰ ਸਿੰਘ ਭਾਟੀਆ ਦੇ ਦਫਤਰ ਸੈਕਟਰ 74 ਇੰਡਸਟਰੀ ਏਰੀਆ ਵਿਖੇ ਭਰਵੀਂ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਇੰਡਸਟਰੀ ਏਰੀਆ ਅਤੇ ਆਈ. ਟੀ ਦੀਆਂ ਮੁਸ਼ਕਲਾਂ ਬਾਬਤ ਵਿਚਾਰ ਚਰਚਾ ਕੀਤੀ ਗਈ। ਇਹ ਸੈਕਟਰ ਬਣਾਏ ਨੂੰ ਲਗਭਗ 20 ਸਾਲ ਹੋ ਚੁੱਕੇ ਹਨ ਪਰ ਹਲੇ ਮੁੱਖ ਸਹੂਲਤਾਂ ਮੁਹਈਆ ਨਹੀਂ ਹੋਈਆਂ ਜਿਵੇੰ ਸੀਵਰੇਜ, ਪਾਣੀ ਨਿਕਾਸੀ, ਲਾਈਟ, ਸੈਕਟਰ 90 / 91 ਦੇ ਚੌਂਕ ਨੂੰ ਬਣਾਉਣ ਅਤੇ ਸਟਰੀਟ ਲਾਈਟ, ਪਾਰਕਿੰਗ, ਰੋਜ਼ ਦੇ ਲਗਦੇ ਜਾਮ ਅਤੇ ਜਾਮ ਵਾਲੀ ਥਾਂ ਉੱਤੇ ਕਿਸੇ ਪੁਲਿਸ ਕਰਮਚਾਰੀ ਦਾ ਡਿਊਟੀ ਉੱਤੇ ਨਾ ਹੋਣਾ, ਲਗਾਤਾਰ ਹਰ ਦਿਨ ਜਾਮ ਕਰਕੇ ਪੈਟਰੋਲ, ਡੀਜ਼ਲ ਦੀ ਬਰਬਾਦੀ ਵੱਲ ਧਿਆਨ ਦੇਣ ਅਤੇ ਇਸ ਦੇ ਹੱਲ ਲਈ ਵਿਚਾਰਾਂ ਦੀ ਸਾਂਝ ਪਾਈ । ਇਸ ਮੌਕੇ ਜਥੇਦਾਰ ਬਲਕਾਰ ਸਿੰਘ ਭੁੱਲਰ, ਤਲਵਿੰਦਰ ਸਿੰਘ ਯੂਥ ਪ੍ਰਧਾਨ ਮੋਹਾਲੀ, ਗੁਰਿੰਦਰ ਸਿੰਘ ਮੁਗ਼ਲ ਮਾਜਰੀ, ਗੁਰਪ੍ਰੀਤ ਸਿੰਘ ਅਤੇ ਸੈਕਟਰ 74 ਇੰਡਸਟਰੀ ਏਰੀਆ ਤੇ ਆਈ.ਟੀ ਦੇ ਵੱਡੀ ਗਿਣਤੀ ‘ਚ ਲੋਕ ਹਾਜ਼ਰ ਸਨ।

56 Views