ਪੰਜਾਬ ਦੇ ਨੰਬਰਦਾਰਾਂ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਹੋ ਰਿਹਾ ਹੈ ਆਪਣੇ ਵਾਅਦਿਆਂ ਤੋਂ ਮੁਨਕਰ : ਸਹਾਇਕ ਪੈਟਰਨ ਸਤਿਨਾਮ ਸਿੰਘ ਲਾਂਡਰਾਂ

ਚੰਡੀਗੜ੍ਹ 28 ਮਾਰਚ (ਸਾਹਿਬ ਦੀਪ ਸਿੰਘ ਸੈਦਪੁਰ) : ਪੰਜਾਬ ਨੰਬਰਦਾਰ ਯੂਨੀਅਨ ਸਹਾਇਕ ਚੀਫ ਪੈਟਰਨ ਸ. ਸਤਨਾਮ ਸਿੰਘ ਗਿੱਲ ਲਾਂਡਰਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਨੰਬਰਦਾਰਾਂ ਦੀਆਂ ਸਮੱਸਿਆਵਾਂ ਸਬੰਧੀ ਲੰਮਾ ਸਮਾਂ ਮੀਟਿੰਗ ਹੋਣ ਦੇ ਬਾਵਜੂਦ ਅੱਜ ਭਗਵਾਨ ਮਾਨ ਵੱਲੋਂ ਮੁੱਖ ਮੰਤਰੀ ਬਣਨ ਤੋਂ ਬਾਅਦ ਪੰਜਾਬ ਦੇ ਨੰਬਰਦਾਰਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਪ੍ਰਤੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਹਾਇਕ ਚੀਫ ਪੈਟਰਨ ਸਤਨਾਮ ਸਿੰਘ ਗਿੱਲ ਲਾਂਡਰਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟੀਡੀਆਈ ਭਾਗੋ ਮਾਜਰਾ ਵਿਖੇ ਉਹਨਾਂ ਨਾਲ ਮੈਂਬਰ ਪਾਰਲੀਮੈਂਟ ਹੋਣ ਸਮੇਂ ਮੀਟਿੰਗ ਕੀਤੀ ਸੀ ਕਿ ਜਦੋਂ ਵੀ ਉਹਨਾਂ ਦੀ ਪਾਰਟੀ ਸੱਤਾ ਵਿੱਚ ਆਵੇਗੀ ਤਾਂ ਨੰਬਰਦਾਰਾਂ ਦੀਆਂ ਮੰਗਾਂ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕੀਤਾ ਜਾਵੇਗਾ। ਪਰੰਤੂ ਅੱਜ ਭਗਵੰਤ ਮਾਨ ਵੱਲੋਂ ਮੁੱਖ ਮੰਤਰੀ ਹੋਣ ਦੇ ਬਾਵਜੂਦ ਪੰਜਾਬ ਦੇ ਨੰਬਰਦਾਰਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਪ੍ਰਤੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਹਨਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੇ ਨੰਬਰਦਾਰਾਂ ਨੇ ਆਮ ਆਦਮੀ ਪਾਰਟੀ ਦਾ ਤਨੋ ਮਨੋ ਅਤੇ ਧਨੋ ਸਹਿਯੋਗ ਦਿੱਤਾ ਹੈ। ਪ੍ਰੰਤੂ ਭਗਵੰਤ ਮਾਨ ਅੱਜ ਆਪਣੇ ਕੀਤੇ ਵਾਅਦਿਆਂ ਤੋਂ ਭੱਜ ਕੇ ਦਿੱਲੀ ਸਰਕਾਰਾਂ ਦੀਆਂ ਸਕੀਮਾਂ/ਯੋਜਨਾਵਾਂ ਤਹਿਤ ਪੰਜਾਬ ਵਿੱਚ ਆਪਣਾ ਦਿੱਲੀ ਵਾਲਾ ਏਜੰਡਾ ਕਾਇਮ ਕਰਨਾ ਚਾਹੁੰਦਾ ਹੈ। ਜੋ ਕਿ ਪੰਜਾਬ ਦੇ ਨਾਗਰਿਕਾਂ ਲਈ ਬਿਲਕੁਲ ਘਾਤਕ ਹੈ। ਜਿਸ ਕਾਰਨ ਭਗਵੰਤ ਮਾਨ ਸਰਕਾਰ ਨੂੰ ਆਉਣ ਵਾਲੇ ਸਮੇਂ ‘ਚ ਵੱਡੇ ਪੱਧਰ ਤੇ ਘਾਤਕ ਸਿੱਟੇ ਭੁਗਤਾਣ ਲਈ ਤਿਆਰ ਰਹਿਣਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਨੰਬਰਦਾਰ ਯੂਨੀਅਨ ਦਾ ਵਫਦ ਆਪਣੀਆਂ ਮੰਗਾਂ ਨੂੰ ਲੈ ਕੇ ਵਿਧਾਨ ਸਭਾ ਦੇ ਸਪੀਕਰ ਸ੍ਰ ਕੁਲਤਾਰ  ਸਿੰਘ ਸਿੰਧਵਾ ਨੂੰ ਉਨ੍ਹਾ ਦੀ ਰਿਹਾਇਸ਼ ਚੰਡੀਗੜ੍ਹ ਵਿਖੇ ਪੰਜਾਬ ਪ੍ਰਧਾਨ ਸ੍ਰ ਜਰਨੈਲ ਸਿੰਘ ਝਰਮੜੀ ਅਤੇ ਸਹਾਇਕ ਚੀਫ ਪੈਟਰਨ ਸ੍ਰ ਸਤਨਾਮ ਸਿੰਘ ਲਾਂਡਰਾ  ਜੀ ਦੀ ਅਗਵਾਈ ਵਿੱਚ ਮਿਲਿਆ। ਪਰੰਤੂ ਉਹਨਾਂ ਦੀ ਸਿਹਤ  ਖਰਾਬ ਹੋਣ ਕਾਰਨ ਉਨ੍ਹਾ ਦੇ ੳਐਸਡੀ  ਸ੍ਰ  ਮਨਿੰਦਰ ਸਿੰਘ ਨੇ ਨੰਬਰਦਾਰ ਯੂਨੀਅਨ ਦਾ ਮੰਗ ਪੱਤਰ ਲੈਣ ਉਪਰੰਤ ਯੂਨੀਅਨ ਦੇ ਨੁਮਾਇੰਦਿਆ ਨੂੰ ਪੂਰਾ ਯਕੀਨ ਦਿਵਾਇਆ ਹੈ ਕਿ ਨੰਬਰਦਾਰਾ ਦੀਆ ਮੰਗਾ ਅਮਲੀ ਰੂਪ ਵਿੱਚ ਲਾਗੂ ਕਰਵਾਉਣ ਲਈ ਉਨ੍ਹਾ ਦਾ ਇਹ ਮੰਗ ਪੱਤਰ  ਮਾਨਯੋਗ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਕੋਲ ਸਪੀਕਰ ਸਹਿਬ ਜੀ ਵਲੋ ਰਕਮੈਡ ਕਰ ਕੇ ਤੁਰੰਤ ਭੈਜ ਦਿੱਤਾ ਹੈ। ਨੰਬਰਦਾਰ ਯੂਨੀਅਨ ਦੇ ਸੂਬਾ ਜਰਨਲ ਸਕੱਤਰ ਸ੍ਰ ਰਣ ਸਿੰਘ ਮਹਿਲਾਂ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆ  ਨੰਬਰਦਾਰ ਦੀਆ ਮੰਗਾ ਦੇ ਸਬੰਧ ਵਿੱਚ ਜਾਣਕਾਰੀ ਦਿੰਦਿਆ ਕਿਹਾ   ਕਿ ਨੰਬਰਦਾਰਾ ਦੀ ਸਭ ਤੋ ਪਹਿਲੀ ਮੰਗ ਨੰਬਰਦਾਰ ਦੇ ਬੇਟੇ ਨੂੰ ਹੀ ਨੰਬਰਦਾਰ ਬਣਾਉਣਾ ਵਾਰੇ ਹੈ। ਨੰਬਰਦਾਰਾ ਦਾ ਮਾਣ ਭੱਤਾ ਪੰਜ ਹਜ਼ਾਰ ਰੁਪਏ ਮਹੀਨਾ ਕਰਨ ਤੋ ਇਲਾਵਾ ਨੰਬਰਦਾਰਾ ਨੂੰ ਮੈਡੀਕਲ ਸਹੂਲਤ ਦੇ ਨਾਲ-ਨਾਲ ਫ੍ਰੀ ਬੀਮਾ ਕਰਵਾਇਆ ਜਾਵੇ ਅਤੇ ਹਰ ਤਹਿਸੀਲ ਅਤੇ ਜਿਲਾ ਪੱਧਰ ਤੇ  ਨੰਬਰਦਾਰਾ ਲਈ ਬੈਠਣ ਲਈ ਕਮਰਿਆਂ ਦਾ ਪ੍ਰਬੰਧ ਕੀਤਾ ਜਾਵੇ। ਵਰਨਣਯੋਗ ਹੈ ਨੰਬਰਦਾਰ ਯੂਨੀਅਨ ਕਾਫੀ ਲੰਮੇ ਸਮੇਂ ਤੋ ਨੰਬਰਦਾਰ ਦੀਆ ਮੰਗਾ ਮਨਵਾਉਣ ਲਈ  ਸਿਰ ਤੋੜ ਯਤਨ ਕਰ ਰਹੀ ਹੈ। ਰਣ ਸਿੰਘ ਮਹਿਲਾ ਕਿਹਾ ਕਿ ਜਦੋ ਤੱਕ  ਸਰਕਾਰ ਨੰਬਰਦਾਰਾ ਦੀਆ ਮੰਗ ਲਾਗੂ ਨਹੀ ਕਰਦੀ  ੳਦੋੰ ਤੱਕ  ਨੰਬਰਦਾਰ ਯੂਨੀਅਨ ਆਪਣੀ ਜਦੋਜਹਿਦ  ਜਾਰੀ ਰੱਖੇਗੀ ਅਤੇ ਹਰ ਹਾਲਤ ‘ਚ ਨੰਬਰਦਾਰ ਦੀਆ ਮੰਗਾ ਲਾਗੂ ਕਰਵਾ ਕੇ ਹੀ ਦਮ ਲਵੇਗੀ। ਇਸ ਸਮੇਂ ਉਨ੍ਹਾ ਦੇ ਨਾਲ  ਜਿਲਾ ਸੰਗਰੂਰ ਦੇ ਸੀਨੀਅਰ ਮੀਤ ਪ੍ਰਧਾਨ ਸ੍ਰ ਤੇਜਾ ਸਿੰਘ  ਕਾਕੜਾ, ਸ੍ਰ ਭਜਨ ਸਿੰਘ ਮੀਰਪੁਰਾ ਖਜਾਨਚੀ ਪੰਜਾਬ ਤਹਿਸੀਲ ਡੇਰਾਬਸੀ ਮੌਜੂਦ ਸਨ।

 

15 Views