ਮੁੜ ਸਤਾ ‘ਚ ਆਉਣ ਲਈ ਦਿੱਤੇ ਜਾ ਸਕਦ 15 ਲੱਖ ਦੇਸ਼ ਦੇ ਹਰ ਨਾਗਰਿਕ ਦੇ ਖਾਤੇ ‘ਚ ਆਉਣ ਵਾਲੇ ਝੂਠੇ ਅਤੇ ਜੁਮਲੇਬਾਜ਼ ਵਰਗੇ ਬਿਆਨ.?
…ਖੜਗੇ ਵੱਲੋਂ 370 ਨੂੰ ਖਤਮ ਕਰਨਾ ਰਾਜਸਥਾਨ ਦਾ ਨਹੀਂ ਬਲਕਿ ਜੰਮੂ–ਕਸ਼ਮੀਰ ਦਾ ਮੁੱਦਾ ਦੀ ਮੋਦੀ ਨੇ ਕੀਤੀ ਨਿਖੇਧੀ…
ਚੰਡੀਗੜ੍ਹ (ਮੰਗਤ ਸਿੰਘ ਸੈਦਪੁਰ) : ਜਿਵੇਂ ਬੀਜੇਪੀ ਪਾਰਟੀ ਵੱਲੋਂ ਪਹਿਲੀ ਵਾਰ ਕੇਂਦਰ ਵਿੱਚ ਆਪਣੀ ਸਰਕਾਰ ਬਣਾਉਣ ਲਈ ਇੱਕ ਝੂਠਾ ਜੁਮਲਾ ਦੇਸ਼ ਦੇ ਨਾਗਰਿਕਾਂ ਨੂੰ ਧੋਖਾ ਦੇਣ ਲਈ ਛੱਡਿਆ ਗਿਆ ਸੀ ਕਿ ਦੇਸ਼ ਦੇ ਹਰ ਨਾਗਰਿਕ ਦੇ ਖਾਤੇ ਵਿੱਚ 15 ਲੱਖ ਰੁਪਈਆ ਆਵੇਗਾ ਅਤੇ ਦੇਸ਼ ਦੇ ਕਰਪਟ ਅਤੇ ਭ੍ਰਿਸ਼ਟਾਚਾਰ ਕਰਨ ਵਾਲੇ ਵਿਅਕਤੀਆਂ ਜਿਨਾਂ ਨੇ ਵਿਦੇਸ਼ਾਂ ਵਿੱਚ ਕਾਲਾ ਧਨ ਰੱਖਿਆ ਹੋਇਆ ਹੈ ਉਹ ਵਾਪਸ ਦੇਸ਼ ਵਿੱਚ ਦੇਸ਼ ਦਾ ਖਜ਼ਾਨੇ ਵਿੱਚ ਆਵੇਗਾ। ਪ੍ਰੰਤੂ ਇਹੋ ਜਿਹਾ ਕੁਝ ਨਹੀਂ ਹੋਇਆ। ਸਗੋਂ ਜਦੋਂ ਕੇਂਦਰ ਵਿੱਚ ਬੀਜੇਪੀ ਦੀ ਸਰਕਾਰ ਬਣੀ। ਉਸ ਤੋਂ ਬਾਅਦ ਦੇਸ਼ ਦੇ ਨਾਗਰਿਕਾਂ ਵੱਲੋਂ 15 ਲੱਖ ਰੁਪਏ ਖਾਤਿਆਂ ਚ ਆਉਣ ਸਬੰਧੀ ਪੁੱਛੇ ਗਏ ਸਵਾਲ ਦਾ ਜਵਾਬ ਨਰਿੰਦਰ ਮੋਦੀ ਵੱਲੋਂ ਬੇਸ਼ਰਮੀ ਨਾਲ ਦਿੱਤਾ ਗਿਆ ਕਿ ਇਹ ਇੱਕ ਜੁਮਲਾ ਸੀ ਤੇ ਹੁਣ ਜਦੋਂ 202 ਦੀਆਂ ਲੋਕ ਸਭਾ ਚੋਣਾਂ ਦੌਰਾਨ ਨਰਿੰਦਰ ਮੋਦੀ ਵੱਲੋਂ ਦੇਸ਼ ਦੇ ਨਾਗਰਿਕਾਂ ਨਾਲ ਵਾਅਦੇ ਕੀਤੇ ਜਾ ਰਹੇ ਹਨ ਉਹ ਵੀ ਇੱਕ ਜੁਮਲਾ ਹੀ ਝੂਠੇ ਹੀ ਜਾਪਦੇ ਹਨ ਕਿ 2024 ਦੀਆਂ ਚੋਣਾਂ ਦੌਰਾਨ ਦੇਸ਼ ਦੇ ਨਾਗਰਿਕ ਬੀਜੇਪੀ ਨੂੰ ਵੋਟਾਂ ਪਾਉਣ ਲਈ ਤਿਆਰ ਹਨ ਜਾਂ ਨਹੀਂ ਫਿਲਹਾਲ ਇਸ ਬਾਰੇ ਕਹਿਣਾ ਸੰਭਵ ਨਹੀਂ ਪ੍ਰੰਤੂ ਦੇਸ਼ ਦੀਆਂ ਜਿੰਨੀਆਂ ਵੀ ਸਰਕਾਰੀ ਕੰਪਨੀਆਂ ਸਨ ਉਹਨਾਂ ਨੂੰ ਕਾਰਪੋਰੇਟ ਘਰਾਣਿਆਂ ਕੋਲ ਵੇਚਣ ਤੋਂ ਇਲਾਵਾ ਕਾਰਪੋਰੇਟ ਘਰਾਣਿਆਂ ਦੇ ਕਬਜ਼ੇ ਕਰਾਉਣ ਤੋਂ ਰੋਕਣ ਲਈ ਦੇਸ਼ ਦੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਕੁਰਬਾਨੀਆਂ ਦੇਣੀਆਂ ਪਈਆਂ। ਪਰੰਤ ਹੁਣ ਫਿਰ ਨਰਿੰਦਰ ਮੋਦੀ ਵੱਲੋਂ ਦੇਸ਼ ਦੇ ਨਾਗਰਿਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ਵਿੱਚ ਆਉਣ ਲਈ ਜੁਮਲੇਬਾਜ਼ੀਆਂ ਕੀਤੀਆਂ ਜਾ ਰਹੀਆਂ ਹਨ ਪ੍ਰੰਤੂ ਹੁਣ ਦੇਸ਼ ਦਾ ਹਰ ਨਾਗਰਿਕ ਜਾਗਰੂਕ ਹੈ ਕਿ ਕਾਰਪੋਰੇਟ ਘਰਾਣੇ ਦਾ ਗੁਲਾਮ ਨਰਿੰਦਰ ਮੋਦੀ ਝੂਠੇ ਜੁਮਲੇ ਦੇਸ਼ ਦੇ ਨਾਗਰਿਕਾਂ ਅੱਗੇ ਰੱਖ ਕੇ ਸੱਤਾ ਵਿੱਚ ਆਉਣ ਲਈ ਜੁਗਾੜ ਬਣਾ ਰਿਹਾ ਹੈ। ਇਸ ਸੰਬੰਧ ਵਿੱਚ ਨਰਿੰਦਰ ਮੋਦੀ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਵੱਲੋਂ ਰਾਜਸਥਾਨ ਵਿੱਚ ਇੱਕ ਰੈਲੀ ਵਿੱਚ ਜੰਮੂ-ਕਸ਼ਮੀਰ ਦੀ ‘ਪ੍ਰਸੰਗਿਕਤਾ’ ‘ਤੇ ਸਵਾਲ ਚੁੱਕਣਾ ਉਨ੍ਹਾਂ ਦੀ ਪਾਰਟੀ ਦੀ ‘ਟੁਕੜੇ-ਟੁਕੜੇ’ ਮਾਨਸਿਕਤਾ ਨੂੰ ਦਰਸਾਉਂਦਾ ਹੈ। ਜਿਸ ਕਾਰਨ ਖੜਗੇ ਦੀ ‘ਕਸ਼ਮੀਰ ਨਾਲ ਕੀ ਵਾਸਤਾ’ ਵਾਲੀ ਟਿੱਪਣੀ ਨੂੰ ਲੈ ਕੇ ਵਿਵਾਦ ਵਧ ਗਿਆ ਹੈ। ਬਿਹਾਰ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਖੜਗੇ ਦੀ ਇਹ ਟਿੱਪਣੀ ਸੁਣ ਕੇ ਸ਼ਰਮ ਮਹਿਸੂਸ ਹੋਈ। ਉਨ੍ਹਾਂ ਨੇ ਕਿਹਾ, ‘ਇਹ ਸੁਣ ਕੇ ਮੈਨੂੰ ਸ਼ਰਮ ਮਹਿਸੂਸ ਹੋਈ। ਕਾਂਗਰਸ ਨੂੰ ਮੇਰੀ ਗੱਲ ਸੁਣਨੀ ਚਾਹੀਦੀ ਹੈ। ਰਾਜਸਥਾਨ ਅਤੇ ਬਿਹਾਰ ਦੇ ਨੌਜਵਾਨਾਂ ਨੇ ਜੰਮੂ-ਕਸ਼ਮੀਰ ਦੀ ਰਾਖੀ ਕਰਦਿਆਂ ਆਪਣੀ ਮਹਾਨ ਕੁਰਬਾਨੀ ਦਿੱਤੀ ਅਤੇ ਤੁਸੀਂ ਕਹਿ ਰਹੇ ਹੋ ਕਿ ਇਸ ਦਾ ਕਸ਼ਮੀਰ ਨਾਲ ਕੀ ਸਬੰਧ ਹੈ? ਇਹ ਟੁਕੜੇ-ਟੁਕੜੇ ਗੈਂਗ ਦੀ ਮਾਨਸਿਕਤਾ ਨੂੰ ਦਰਸਾਉਂਦਾ ਹੈ।ਇਸ ਤੋਂ ਪਹਿਲਾਂ ਰਾਜਸਥਾਨ ਵਿੱਚ ਇੱਕ ਰੈਲੀ ਵਿੱਚ ਪੀਐਮ ਮੋਦੀ ਦੇ ਭਾਸ਼ਣ ਦਾ ਹਵਾਲਾ ਦਿੰਦੇ ਹੋਏ, ਖੜਗੇ ਨੇ ਕਿਹਾ ਸੀ ਕਿ 370 (ਜਿਸ ਨੂੰ ਉਹ ਜ਼ੁਬਾਨ ਵਿੱਚ ‘ਧਾਰਾ 371’ ਕਹਿੰਦੇ ਹਨ) ਨੂੰ ਖਤਮ ਕਰਨਾ ਰਾਜਸਥਾਨ ਦਾ ਨਹੀਂ ਬਲਕਿ ਜੰਮੂ-ਕਸ਼ਮੀਰ ਦਾ ਮੁੱਦਾ ਹੈ। ਬਿਹਾਰ ਦੇ ਨਵਾਦਾ ਵਿੱਚ ਇੱਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਅੱਜ ਕਾਂਗਰਸ ਨੇਤਾ ਦੀ ਟਿੱਪਣੀ ‘ਤੇ ਭਾਰੀ ਆਲੋਚਨਾ ਕੀਤੀ ਅਤੇ ਕਿਹਾ ਕਿ ਖੜਗੇ ਦੀ ਗੱਲ ਸੁਣ ਕੇ ਉਹ ‘ਸ਼ਰਮ’ ਮਹਿਸੂਸ ਕਰਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਬਿਹਾਰ ਅਤੇ ਰਾਜਸਥਾਨ ਦੇ ਨੌਜਵਾਨਾਂ ਨੇ ਜੰਮੂ-ਕਸ਼ਮੀਰ ਦੀ ਰਾਖੀ ਲਈ ਜਾ ਕੇ ਮਹਾਨ ਕੁਰਬਾਨੀ ਦਿੱਤੀ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੋਦੀ ਨੇ ਕਸ਼ਮੀਰ ‘ਚ ਧਾਰਾ 370 ਨੂੰ ਖਤਮ ਕਰਨ ਦੀ ਗਾਰੰਟੀ ਦਿੱਤੀ ਸੀ। ਨਤੀਜਾ ਕੀ ਨਿਕਲਿਆ? ਅਸੀਂ ਇਹ ਕੀਤਾ। ਉਹ (ਭਾਰਤੀ ਧੜਾ) ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਨੂੰ ਬਚਾਉਣ ਦੀ ਗੱਲ ਕਰਦੇ ਹਨ, ਪਰ ਤੁਸੀਂ ਇਸ ਨੂੰ ਜੰਮੂ-ਕਸ਼ਮੀਰ ਵਿੱਚ ਲਾਗੂ ਨਹੀਂ ਕੀਤਾ।’’ ਉਨ੍ਹਾਂ ਕਿਹਾ, ‘ਤੇ ਤੁਸੀਂ ਕਹਿ ਰਹੇ ਹੋ ਕਿ ਕਸ਼ਮੀਰ ਨਾਲ ਕੀ ਲੈਣਾ ਦੇਣਾ ਹੈ। ਇਹ ‘ਟੁਕੜੇ ਟੁਕੜੇ ਗੈਂਗ’ ਦੀ ਮਾਨਸਿਕਤਾ ਨੂੰ ਦਰਸਾਉਂਦਾ ਹੈ। ਇਸ ਤੋਂ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਇਸ ਦੇ ਪ੍ਰਧਾਨ ਜੇਪੀ ਨੱਡਾ ਸਮੇਤ ਹੋਰ ਭਾਜਪਾ ਨੇਤਾਵਾਂ ਨੇ ‘ਐਕਸ’ ‘ਤੇ ਖੜਗੇ ਦੇ ਭਾਸ਼ਣ ਦੀ ਇਕ ਕਲਿੱਪ ਸਾਂਝੀ ਕੀਤੀ ਸੀ, ਜਿਸ ਵਿਚ ਉਹ ਰਾਜਸਥਾਨ ਵਿਚ ਧਾਰਾ 370 ਨੂੰ ਹਟਾਉਣ ਦੀ ਗੱਲ ਕਰਨ ਲਈ ਸੱਤਾਧਾਰੀ ਪਾਰਟੀ ‘ਤੇ ਨਿਸ਼ਾਨਾ ਸਾਧਦੇ ਨਜ਼ਰ ਆ ਸਕਦੇ ਹਨ। ਸੁਣਿਆ। ਸ਼ਾਹ ਨੇ ਕਿਹਾ ਕਿ ਭਾਰਤ ਦੇ ਵਿਚਾਰਾਂ ਨੂੰ ਨਾ ਸਮਝਣ ਲਈ ਵਿਰੋਧੀ ਪਾਰਟੀ ਦੇ ‘ਇਟਾਲੀਅਨ ਸੱਭਿਆਚਾਰ’ ਨੂੰ ਦੋਸ਼ੀ ਠਹਿਰਾਇਆ ਜਾਣਾ ਚਾਹੀਦਾ ਹੈ। ਪ੍ਰੰਤੂ ਹੁਣ ਨਰਿੰਦਰ ਮੋਦੀ ਦੇਸ਼ ਦੇ ਨਾਗਰਿਕਾਂ ਨੂੰ ਗੁਮਰਾਹ ਕਰਨ ਲਈ ਜੋ ਜੁਮਲੇ ਬਾਜ ਬਿਆਨ ਦੇ ਰਿਹਾ ਹੈ ਉਸ ਨੂੰ ਭਲੀ ਭਾਂਤ ਜਾਣਦੇ ਹਨ ਅਤੇ ਲੋਕ ਸਭਾ ਚੋਣਾਂ ਦੌਰਾਨ ਬੀਜੇਪੀ ਨੂੰ ਦੇਸ਼ ਦੇ ਨਾਗਰਿਕ ਬਹੁਤ ਦੇਣ ਲਈ ਤਿਆਰ ਨਹੀਂ ਜਾਪਦੇ ਖਾਸ ਗੱਲ ਇਹ ਵੀ ਹੈ ਕਿ ਜੇਕਰ ਦੇਸ਼ ਅੰਦਰ ਈਵੀਐਮ ਰਾਹੀਂ ਵੋਟਿੰਗ ਹੁੰਦੀ ਹੈ ਤਾਂ ਜਿੱਤ ਯਕੀਨੀ ਆਰਐਸਐਸ ਬੀਜੇਪੀ ਦੀ ਹੋਵੇਗੀ ਪ੍ਰੰਤੂ ਜੇਕਰ ਬੈਲਟ ਪੇਪਰਾਂ ਰਾਹੀਂ ਵੋਟਿੰਗ ਹੁੰਦੀ ਹੈ ਤਾਂ ਬੀਜੇਪੀ ਨੂੰ ਦੇਸ਼ ਅੰਦਰ ਮੂੰਹ ਦੀ ਖਾਣੀ ਪਏਗੀ ਤੇ ਅਤੇ ਕਦੇ ਵੀ ਦੇਸ਼ ਦੇ ਨਾਗਰਿਕ ਆਰਐਸਐਸ ਬੀਜੇਪੀ ਦੀ ਸੱਤਾ ਦੇਸ਼ ਅੰਦਰ ਨਹੀਂ ਚਾਹੁੰਦੇ। ਇਸ ਸਬੰਧੀ ਅਸਲੀਅਤ ਕੀ ਸਾਹਮਣੇ ਆਵੇਗੀ ਆਉਣ ਵਾਲੇ ਸਮੇਂ ‘ਚ ਹੀ ਪਤਾ ਲੱਗੇਗਾ।