2️⃣0️⃣ ਸਤੰਬਰ, 1983
ਸਿੱਖ ਨੌਜਵਾਨਾਂ ਦੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਇਕ ਇਤਿਹਾਸਕ ਕਾਨਫਰੰਸ ਗੁਰਦੁਆਰਾ, ਮੰਜੀ ਸਾਹਿਬ ਦੀਵਾਨ ਹਾਲ,ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਖੇ ਹੋਈ ਜਿਸ ਚ ਜਥੇਦਾਰ ਜਗਦੇਵ ਸਿੰਘ ਤਲਵੰਡੀ ਨੇ ਪੰਜਾਬ ਵਿਚ ਮੁਤਵਾਜ਼ੀ ਸਰਕਾਰ ਕਾਇਮ ਕਰਨ ਦੀ ਧਮਕੀ ਦਿਤੀ।
20 ਸਤੰਬਰ, 1981 ਵਾਲੇ ਦਿਨ ਤੋਂ ਜਦੋਂ ਪੁਲਿਸ ਨੇ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ਗਰਿਫ਼ਤਾਰ ਕੀਤਾ ਸੀ, ਉਦੋਂ ਤੋਂ ਹੀ ਸਰਕਾਰ ਅਤੇ ਪੁਲੀਸ ਨੇ ਫੈਡਰੇਸ਼ਨ ਉਤੇ ਤਰ੍ਹਾਂ ਤਰ੍ਹਾਂ ਦੇ ਝੂਠੇ ਦੋਸ਼ ਲਗਾ ਕੇ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕੀਤਾ ਹੋਇਆ ਸੀ। ਫੈਡਰੇਸ਼ਨ ਨੇ ਵੀ ਆਪਣੀਆਂ ਗਤੀਵਿਧੀਆਂ ਵਧਾ ਦਿੱਤੀਆਂ ਸਨ,ਜਿਸ ਕਾਰਣ ਸਰਕਾਰ ਨੂੰ ਫੈਡਰੇਸ਼ਨ ਵਰਕਾਰਾਂ ਨੂੰ ਹੋਰ ਤੰਗ ਅਤੇ ਗਰਿਫ਼ਤਾਰ ਕਰਨ ਅਤੇ ਉਹਨਾਂ ਉਤੇ ਹੋਰ ਸਖ਼ਤੀ ਕਰਨ ਲਈ ਬਹਾਨਾ ਮਿਲ ਗਿਆ ਸੀ।
19 ਜੁਲਾਈ,1982 ਵਾਲੇ ਦਿਨ ਫੈਡਰੇਸ਼ਨ ਦੇ ਤਤਕਾਲੀ ਪ੍ਰਧਾਨ ਅਤੇ ਮਹਾਂਪੁਰਖਾਂ ਦੇ ਬਹੁਤ ਨੇੜੇ ਭਾਈ ਅਮਰੀਕ ਸਿੰਘ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ,ਜਿਸ ਕਾਰਣ ਮਹਾਂਪੁਰਖਾਂ ਨੂੰ ਕੌਮ ਦੇ ਹਿਤ ਵਿੱਚ, ਕੁਝ ਭਵਿੱਖ ਦੇ ਲਈ ਫੈਸਲੇ ਲੈਣੇ ਪਏ ਸਨ।
ਜਿਸ ਕਾਰਣ ਪੰਜਾਬ ਦੇ ਵਿੱਚ ਇੱਕ ਲੋਕ ਲਹਿਰ ਨੇ ਜਨਮ ਲਿਆ ਸੀ।
ਅਜਿਹੇ ਜੰਗਜੂ ਮਾਹੌਲ ਵਿੱਚ 20 ਸਤੰਬਰ,1983 ਵਾਲੇ ਦਿਨ ਮੰਜੀ ਸਾਹਿਬ, ਦੀਵਾਨ ਹਾਲ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਫੈਡਰੇਸ਼ਨ ਦਾ ਇਤਿਹਾਸਕ ਸਮਾਗਮ ਕੀਤਾ ਜਾਣਾ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਵੰਗਾਰ ਸੀ। ਇਸ ਸਮਾਗਮ ਦੀ ਸ਼ੁਰੂਆਤ ਪੰਥਕ ਸੰਘਰਸ਼ ਦੀ “ਜਦੋਂ ਜਹਿਦ ਵਿਚ ਸ਼ਹੀਦੀਆਂ ਪਾ ਗਏ ਸਿੰਘਾਂ ਦੀ ਯਾਦ ਵਿਚ,ਰਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਸਤਿਗੁਰੂ ਜੀ ਦੇ ਚਰਣਾ ਵਿੱਚ ਅਰਦਾਸ ਕਰ ਕੇ ਇਸ ਕੌਸਫਰੰਸ ਦੀ ਸ਼ੁਰੂਆਤ ਨਿਸ਼ਾਨ ਸਾਹਿਬ ਨੂੰ ਸਲਾਮੀ ਦੇਣ ਤੋਂ ਬਾਅਦ ਕੀਤੀ ਗਈ।ਇਸ ਕਾਨਫਰੰਸ ਵਿੱਚ ਪੰਜਾਬ, ਹਰਿਆਣਾ, ਜੰਮੂ ਕਸ਼ਮੀਰ, ਚੰਡੀਗੜ, ਦਿੱਲੀ, ਰਾਜਸਥਾਨ, ਮੱਧ ਪ੍ਰਦੇਸ਼, ਪੱਛਮੀ ਬੰਗਾਲ, ਮਹਾਰਾਸ਼ਟਰ, ਆਸਾਮ ਅਤੇ ਨੇਪਾਲ ਤੋਂ ਵੀ, ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਡੈਲੀਗੇਟ ਪੁੱਜੇ ਸਨ।
ਇਸ ਕਾਨਫਰੰਸ ਵਿੱਚ ਜਥੇਦਾਰ ਜਗਦੇਵ ਸਿੰਘਤਲਵੰਡੀ ਨੇ ਪੰਜਾਬ ਵਿਚ ਪੈਰਲਲ ਸਰਕਾਰ ਕਾਇਮ ਕਰਨ ਦੀ ਧਮਕੀ ਤੱਕ ਦੇ ਦਿਤੀ ਸੀ।
ਜਥੇਦਾਰ ਜਗਦੇਵ ਸਿੰਘ ਤਲਵੰਡੀ ਤੋਂ ਇਲਾਵਾ ਸਰਦਾਰ ਸੁਖਜਿੰਦਰ ਸਿੰਘ,ਬੀਬੀ ਰਾਜਿੰਦਰ ਕੌਰ, ਸਰਦਾਰ ਭਰਪੂਰ ਸਿੰਘ ਬਲਬੀਰ ਅਤੇ ਸਰਦਾਰ ਮਨਜੀਤ ਸਿੰਘ ਇੰਦਰ ਨੇ ਆਪਣੇ ਵਿਚਾਰ ਪੇਸ਼ ਕੀਤੇ। ਬੁਲਾਰਿਆਂ ਨੇ ਚਲ ਰਹੇ ਧਰਮਯੁੱਧ ਮੋਰਚੇ ਅਤੇ ਅਨੰਦਪੁਰ ਸਾਹਿਬ ਦੇ ਮਤੇ ਸਬੰਧੀ ਆਪੋ ਆਪਣੇ ਵਿਚਾਰ ਰਖੇ।
ਭਾਈ ਅਮਰੀਕ ਸਿੰਘ ਜੀ ਨੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਨਾਲੋ ਨਾਲ ਬਾਬਾ ਹਰਚੰਦ ਸਿੰਘ ਲੋਂਗੋਵਾਲ ਦਾ ਵੀ ਧੰਨਵਾਦ ਕੀਤਾ ਜਿਹਨਾਂ ਨੇ ਆਪਣੀ, ਸੂਝ ਦੇ ਨਾਲ ਅਤੇ ਸਮੇਂ ਦੀ ਨਜ਼ਾਕਤ ਨੂੰ ਵੇਖਦਿਆਂ ਹੋਇਆਂ ਧਰਮ ਯੁੱਧ ਮੋਰਚਾ ਆਪਣੇ ਹੱਥਾਂ ਵਿਚ ਲੈ ਲਿਆ ਅਤੇ ਮਗਰੋਂ ਇਸ ਨੂੰ ਪੰਥਕ ਸੰਘਰਸ਼ ਵਿਚ ਬਦਲ ਦਿਤਾ।
ਇਸ ਕਾਨਫਰੰਸ ਵਿਚ ਫੈਡਰੇਸ਼ਨ ਵਲੋਂ ਦਸ ਮਤੇ ਪਾਸ ਕੀ ਗਏ। ਇਸ ਕਨਵੈਨਸ਼ਨ ਦੀ ਸਮਾਪਤੀ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਪ੍ਰਧਾਨਗੀ ਭਾਸ਼ਨ ਦੇ ਨਾਲ ਹੋਈ।
ਭੁੱਲਾਂ ਦੀ ਖਿਮਾ ਬਖਸ਼ੋ ਜੀ।