ਲਖਨਊ ; ਮੁਖਤਾਰ ਅੰਸਾਰੀ ਦੀਆਂ ਮੁਸ਼ਕਲਾਂ ਵਧਦੀਆਂ ਹੀ ਜਾ ਰਹੀਆਂ ਹਨ। ਉਸ ਨੂੰ ਗੈਂਗਸਟਰ ਮਾਮਲੇ ਵਿਚ ਅੱਜ ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਤੋਂ ਇਕ ਦਿਨ ਪਹਿਲਾਂ ਉਸ ਨੂੰ ਜੇਲ੍ਹਰ ਨੂੰ ਧਮਕਾਉਣ ਦੇ ਦੋਸ਼ ਹੇਠ ਸੱਤ ਸਾਲ ਦੀ ਸਜ਼ਾ ਸੁਣਾਈ ਗਈ ਸੀ। ਅਦਾਲਤ ਨੇ ਅੱਜ ਉਸ ਨੂੰ ਗੈਂਗਸਟਰ ਮਾਮਲੇ ਵਿਚ ਵੀ ਦੋਸ਼ੀ ਠਹਿਰਾ ਦਿੱਤਾ। ਇਸ ਦੇ ਨਾਲ ਹੀ ਅਦਾਲਤ ਨੇ ਉਸ ਨੂੰ 50 ਹਜ਼ਾਰ ਰੁਪਏ ਜੁਰਮਾਨਾ ਵੀ ਲਾਇਆ ਹੈ। ਹਾਈ ਕੋਰਟ ਦੇ ਲਖਨਊ ਬੈਂਚ ਨੇ ਗੈਂਗਸਟਰ ਐਕਟ ਤਹਿਤ 23 ਸਾਲ ਪੁਰਾਣੇ ਮਾਮਲੇ ਵਿਚ ਅੰਸਾਰੀ ਨੂੰ ਸਜ਼ਾ ਸੁਣਾਈ। ਇਸ ਸਬੰਧੀ ਐਫਆਈਆਰ ਥਾਣਾ ਹਜਰਤਗੰਜ ਵਿਚ ਸਾਲ 1999 ਵਿਚ ਦਰਜ ਕੀਤੀ ਗਈ ਸੀ।
138 Views