ਰਣਜੀਤ ਸਿੰਘ ਦਮਦਮੀ ਟਕਸਾਲ : ਡੀ.ਸੀ. ਦਫ਼ਤਰਾਂ ਅੱਗੇ ਧਰਨੇ ਦੇ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਡਰਾਮੇ ਕਰਨ ਵਾਲੇ ਬਾਦਲਕੇ, ਉਹਨਾਂ ਦੇ ਚਾਪਲੂਸ ਅਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਅੱਜ ਕਾਲ਼ੇ ਚੋਲ਼ੇ ਪਾਉਣ ਦੇ ਨਾਲ਼-ਨਾਲ਼ ਕਾਲ਼ੀ ਸਿਆਹੀ ਨਾਲ਼ ਆਪਣੇ ਮੂੰਹ ਵੀ ਕਾਲ਼ੇ ਕਰ ਲੈਣ ਤਾਂ ਚੰਗਾ ਹੈ।

ਰਣਜੀਤ ਸਿੰਘ ਦਮਦਮੀ ਟਕਸਾਲ : ਡੀ.ਸੀ. ਦਫ਼ਤਰਾਂ ਅੱਗੇ ਧਰਨੇ ਦੇ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਡਰਾਮੇ ਕਰਨ ਵਾਲੇ ਬਾਦਲਕੇ, ਉਹਨਾਂ ਦੇ ਚਾਪਲੂਸ ਅਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਅੱਜ ਕਾਲ਼ੇ ਚੋਲ਼ੇ ਪਾਉਣ ਦੇ ਨਾਲ਼-ਨਾਲ਼ ਕਾਲ਼ੀ ਸਿਆਹੀ ਨਾਲ਼ ਆਪਣੇ ਮੂੰਹ ਵੀ ਕਾਲ਼ੇ ਕਰ ਲੈਣ ਤਾਂ ਚੰਗਾ ਹੈ।

ਬਾਦਲ ਦਲ ਤੇ ਸ਼੍ਰੋਮਣੀ ਕਮੇਟੀ ਨੂੰ ਖ਼ਾਲਸਾ ਪੰਥ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ ਕਿ ਅਸੀਂ ਬੰਦੀ ਸਿੰਘਾਂ ਨੂੰ ਜੇਲ੍ਹਾਂ ਵਿੱਚ ਰੱਖਣ ਦੇ ਗੁਨਾਹਗਾਰ ਹਾਂ ਕਿਉਂਕਿ ਜਦੋਂ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਗੁਰਦੁਆਰਾ ਅੰਬ ਸਾਹਿਬ ਵਿਖੇ ਭੁੱਖ ਹੜਤਾਲ ਰੱਖੀ ਸੀ ਤਾਂ ਸ਼੍ਰੋਮਣੀ ਕਮੇਟੀ ਨੇ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਨਾਲ ਬਹੁਤ ਘਟੀਆ ਵਤੀਰਾ ਕੀਤਾ ਸੀ ਤੇ ਫਿਰ ਬਾਦਲਾਂ ਨੇ ਆਪਣੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਰਾਹੀਂ ਝੂਠੇ ਵਾਅਦੇ ਤੇ ਮੱਕਾਰੀ ਕਰਕੇ ਜੂਸ ਪਿਲਾਅ ਕੇ ਭੁੱਖ ਹੜਤਾਲ ਤੁੜਵਾ ਦਿੱਤੀ ਤੇ ਮੋਰਚੇ ਦੌਰਾਨ ਵੀ ਗੁਰਬਖ਼ਸ਼ ਸਿੰਘ ਨੂੰ ਪੁਲਿਸ ਤੋਂ ਚੁੱਕਵਾਇਆ ਤੇ ਜ਼ੁਲਮ ਢਾਹਿਆ।

ਫਿਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਸਾਰੇ ਗੁਰਦੁਆਰਿਆਂ ਦੇ ਮੈਨੇਜਰਾਂ ਨੂੰ ਹਦਾਇਤਾਂ ਕਰ ਦਿੱਤੀਆਂ ਕਿ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਨੂੰ ਕਿਸੇ ਵੀ ਗੁਰਦੁਆਰਾ ਸਾਹਿਬ ‘ਚ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ‘ਤੇ ਬੈਠਣ ਲਈ ਕਿਸੇ ਵੀ ਗੁਰਦੁਆਰਾ ਸਾਹਿਬ ‘ਚ ਜਗ੍ਹਾ ਨਾ ਦਿੱਤੀ ਜਾਵੇ ਤੇ ਉਸ ਉੱਤੇ ਕਈ ਤਰ੍ਹਾਂ ਦੇ ਆਰੋਪ ਲਾਏ ਗਏ।

ਸੱਤਾ ਤੋਂ ਲਾਂਭੇ ਹੋਣ ਤੋਂ ਬਾਅਦ ਬਾਦਲਕੇ ਸਿਰਫ ਆਪਣਾ ਸਿਆਸੀ ਭਵਿੱਖ ਬਚਾਉਣ ਲਈ ਡਰਾਮਾ ਕਰ ਰਹੇ ਹਨ। 1997 ਦੀਆਂ ਵੋਟਾਂ ਬਾਦਲਕਿਆਂ ਨੇ ਜੇਲ੍ਹਾਂ ਵਿੱਚ ਨਜ਼ਰਬੰਦ ਸਿੰਘਾਂ ਦੀ ਰਿਹਾਈ ਦਾ ਲਾਰਾ ਲਾ ਕੇ ਜਿੱਤੀਆਂ ਤੇ ਫੇਰ ਸ਼ਰੇਆਮ ਮੁੱਕਰ ਗਏ ਤੇ ਸਿੱਖਾਂ ਦੇ ਕਾਤਲਾਂ ਸੁਮੇਧ ਸੈਣੀ ਅਤੇ ਇਜ਼ਹਾਰ ਆਲਮ ਨੂੰ ਪਾਰਟੀ ‘ਚ ਵੱਡੇ ਅਹੁਦੇ ਦਿੱਤੇ। ਅਟੱਲ ਬਿਹਾਰੀ ਵਾਜਪਾਈ ਸਰਕਾਰ ਨੇ ਖ਼ਾਲਸੇ ਦੇ ਤਿੰਨ ਸੌ ਸਾਲਾਂ ਸਮਾਗਮਾਂ ਮੌਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਐਲਾਨ ਕਰਨਾ ਸੀ ਜੋ ਬਾਦਲਕਿਆਂ ਨੇ ਰੁਕਵਾਇਆ ਸੀ।

ਬਾਪੂ ਸੂਰਤ ਸਿੰਘ ਖ਼ਾਲਸਾ ਦੇ ਭੁੱਖ ਹੜਤਾਲ ਮੋਰਚੇ ਸਮੇਂ ਵੀ ਬਾਦਲਾਂ ਨੇ ਪੁਲਿਸ ਦਾ ਹਮਲਾ ਕਰਵਾਇਆ ਤੇ ਬਾਪੂ ਜੀ ਨੂੰ ਨਜ਼ਰਬੰਦ ਕੀਤਾ। ਆਪਣੇ ਰਾਜ ਵਿੱਚ ਜੇਲ੍ਹ ਵਿਚ ਨਜ਼ਰਬੰਦ ਸਿੰਘਾਂ ਦੀ ਗੱਲ ਕਰਨ ਵਾਲਿਆਂ ਉੱਤੇ ਜ਼ੁਲਮ ਕਰਵਾਏ। ਹੁਣ ਜਦ ਖਾਲਸਾ ਪੰਥ ਤੇ ਪੰਜਾਬ ਵਾਸੀਆਂ ਨੇ ਬਾਦਲਾਂ ਦਾ ਸੱਤਾ ‘ਚ ਸਫਾਇਆ ਕਰ ਦਿੱਤਾ ਹੈ ਤਾਂ ਬਾਦਲਕਿਆਂ ਨੇ ਬੰਦੀ ਸਿੰਘਾਂ ਦੇ ਬਹਾਨੇ ਸਿਆਸਤ ਵਿੱਚ ਉਖੜੇ ਪੈਰ ਲਾਉਣ ਲਈ ਹਰਾਮਖੋਰੀ ਸ਼ੁਰੂ ਕਰ ਦਿੱਤੀ ਹੈ।

ਇਹ ਓਹੀ ਬਾਦਲਕੇ ਹਨ ਜਿਹੜੇ ਕਹਿੰਦੇ ਰਹੇ ਕਿ ਅਸੀਂ ਬੰਦੀ ਸਿੰਘਾਂ ਲਈ ਕੱਖ ਨਹੀਂ ਕਰ ਸਕਦੇ। ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਕਾਤਲ ਅਤੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਬਾਦਲਕੇ ਅੱਤਵਾਦੀ ਕਹਿੰਦੇ ਸਨ। ਇਹ ਓਹੀ ਬਾਦਲਕੇ ਨੇ ਜਿਹੜੇ ਭਾਜਪਾ ਲੀਡਰਸ਼ਿਪ ਨੂੰ ਬੰਦੀ ਸਿੰਘਾਂ ਦੀ ਰਿਹਾਈ ਦੇ ਨੁਕਸਾਨ ਗਿਣਾਉਂਦੇ ਰਹੇ।

ਜੇਲ੍ਹਾਂ ਵਿੱਚ ਨਜ਼ਰਬੰਦ ਸਿੰਘਾਂ ਦੀ ਰਿਹਾਈ ਲਈ ਹਰ ਸਿੱਖ ਯਤਨਸ਼ੀਲ ਤੇ ਲਾਮਬੰਦ ਹੋਵੇ ਪਰ ਬਾਦਲਾਂ ਦੀ ਠੱਗੀ ਤੋਂ ਬਚੋ। ਬੰਦੀ ਸਿੰਘਾਂ ਦੀ ਗੱਲ ਕਰਨ ਕਰਕੇ ਬਾਦਲਾਂ ਨੇ ਮੈਨੂੰ ਖੁਦ ਪੁਲਿਸ ਤੋਂ ਕਈ ਵਾਰ ਗ੍ਰਿਫਤਾਰ ਕਰਵਾਇਆ ਤੇ ਸਾਡੀ ਜਥੇਬੰਦੀ ਦੇ ਸਿੰਘਾਂ ਨੂੰ ਕਈ ਵਾਰ ਜੇਲ੍ਹਾਂ ‘ਚ ਧੱਕਿਆ ਸੀ।

ਰਣਜੀਤ ਸਿੰਘ ਦਮਦਮੀ ਟਕਸਾਲ

ਪ੍ਰਧਾਨ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ

 

77 Views