ਸਿੱਖ ਨਸਲਕੁਸ਼ੀ  Sikh Genocide 31 ਅਕਤੂਬਰ ਤੋਂ 7 ਨਵੰਬਰ

ਸਿੱਖ ਨਸਲਕੁਸ਼ੀ  Sikh Genocide 31 ਅਕਤੂਬਰ ਤੋਂ 7 ਨਵੰਬਰ

1984 ਸਿੱਖ ਨਸਲਕੁਸ਼ੀ

ਸਿੱਖ ਬੈਕਗ੍ਰਾਉਂਡ ਭਾਗ 1

 

ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਸਮੂਹ ਲੋਕਾਈ ਨੂੰ ਬਹੁਤ ਕੁਝ ਨਵਾਂ ਤੇ ਨਿਵੇਕਲਾ ਦਿੱਤਾ। ਇਨਸਾਨਾਂ ਵਿਚ ਵੰਡੀਆਂ ਪਾਉਣੀਆਂ,ਊਚ ਨੀਚ ਮੰਨਣਾ, ਜਾਤ ਪਾਤ ਨੂੰ ਪਰਵਾਨ ਕਰਨਾ, ਮਨੁੱਖਤਾ ਲਈ ਵੱਡਾ ਅਪਰਾਧ ਹੈ।

ਸਾਰੇ ਵਿਅਕਤੀ ਲੰਗਰ ਇਕੱਠੇ ਖਾਉਗੇ,ਬਿਨਾ ਭੇਦਭਾਵ ਤੋਂ ਧਰਮ ਉਪਦੇਸ਼ ਸੁਣੋਗੇ। ਏਕਤਾ ਦੇ ਸੂਤਰ ਵਿਚ ਪਰੋਏ ਜਾ ਕੇ, ਤਾਕਤਵਰ ਬਣ ਜਾਉਗੇ।

ਤਾਕਤ ਦੀ ਸੁਯੋਗ ਵਰਤੋਂ ਕਰਨੀ ਸਿੱਖ ਕੇ ਲੋੜ ਪੈਣ ‘ਤੇ ਹਥਿਆਰਬੰਦ ਸਿਪਾਹੀ ਬਣ ਜਾਊਗਾ ਅਤੇ ਜੇ ਤੁਹਾਡੇ ਸਵੈਮਾਣ ਨੂੰ ਆਂਚ ਆਵੇ,ਜਾਨ ਮਾਲ ਨੂੰ ਖਤਰਾ ਹੋਵੇ,ਦੇਸ਼ ਦੀ ਗੁਲਾਮੀ ਕੱਟਣੀ ਹੋਵੇ,ਪਾਖੰਡੀ ਧਾਰਮਕ ਲੋਕਾਂ ਨੂੰ ਰਾਹ ਸਿਰ ਲਿਆਣਾ ਹੋਵੇ,ਇਨਸਾਨੀਅਤ ਦੇ ਦੁਸ਼ਮਣਾਂ ਨੂੰ ਪਾਪ ਕਰਮਾਂ ਤੋਂ ਮੋੜਨਾ ਹੋਵੇ, ਤਾਂ ਤੁਸੀਂ ਹਥਿਆਰਾਂ ਦੀ ਸੁਯੋਗ ਵਰਤੋਂ ਕਰ ਸਕਦੇ ਹੋ।

ਵਿਕਾਰਾਂ,ਨਸ਼ਿਆਂ ਤੋਂ ਸਦਾ ਬਚ ਕੇ ਰਹਿਣਾ ਹੈ। ਕਿਰਤ ਕਰਨੀ, ਵੰਡ ਕੇ ਛਕਣਾ ਤੇ ਨਾਮ ਜਪਣਾ ਇਹ ਤਿੰਨੇ ਅਸੂਲ ਸਿੱਖਾਂ ਦੀ ਜ਼ਿੰਦਗੀ ਦੇ ਥੰਮ੍ਹ ਹੋਣਗੇ … । ਅਜਿਹੇ ਕੁਝ ਨਿਯਮ ਬਖ਼ਸ਼ ਕੇ ਸਤਿਗੁਰੂ ਜੀ ਨੇ ਸਿੱਖ ਕੌਮ ਦੀ ਸਿਰਜਣਾ ਕਰ ਦਿੱਤੀ।

ਜਿਸ ਤਰ੍ਹਾਂ ਦੇ ਮਾਹੌਲ ਵਿਚ ਕੋਈ ਇਨਸਾਨ ਜਦੋਂ ਜਨਮ ਲੈਂਦਾ ਹੈ, ਉਸੇ ਬਣਤਰ ਅਨੁਸਾਰ ਮਨ ਨੂੰ ਤਿਆਰ ਕਰ ਲੈਂਦਾ ਹੈ।ਹਾਕਮ ਤੇ ਬੇਰਹਿਮ ਸਰਕਾਰੀ ਤਾਕਤ ਖੂਨ ਦੀਆਂ ਨਦੀਆਂ ਬਹਾ ਕੇ ਹਕੂਮਤ ਕਾਇਮ ਰੱਖਣ ਚ ਯਕੀਨ ਰੱਖਦੀਆਂ ਹਨ। ਪਰ ਜੇ ਨੌਜਵਾਨ ਇਨਕਲਾਬੀ ਜਜ਼ਬਾ ਤਿਆਗ ਕੇ ਸਾਧ/ਸੰਤ ਬਣਨ ਨੂੰ ਪਹਿਲ ਦੇਣ ਲੱਗ ਪਵੇ।ਹਿੰਮਤ, ਹੋਸ਼ ਤੇ ਸਿਆਣਪ ਨੂੰ ਅਲਵਿਦਾ ਆਖ ਦੇਦਾ ਹੈ ਤਾਂ ਜ਼ਿੰਦਗੀ ਬੇ-ਰਸ ਬ-ਰੰਗ ਅਤੇ ਬੇ-ਤਰਤੀਬੀ ਵਿਚ ਡਿਕੋ ਡੋਲੇ ਖਾਂਦੀ ਦਮ ਤੋੜ ਦਿੰਦੀ ਹੈ।ਸਿੱਖ ਨੇ ਸੰਤ ਤੇ ਸਿਪਾਹੀ ਦੋਵੇਂ ਬਣਨਾ ਹੈ।

ਧਰਮ ਦੀ ਆੜ੍ਹ/ਪਹਿਰਾਵੇ ਚ ਕੁਝ ਅਧਰਮੀ ਲੋਕ ਹਕੂਮਤ ਦੀਆਂ ਵਧੀਕੀਆਂ ਦੇ ਨਾਲ ਖੜ ਜਾਂਦੇ ਹਨ ਤਾਂ ਹਕੂਮਤ ਆਪਣੀ ਰਾਜ ਸ਼ਕਤੀ ਵਰਤਦੀ ਹੈ। ਜਿਸ ਤਰਾਂ ਪਜਵੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਤਾਂ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਇਸੇ ਲਈ ਕਿਰਪਾਨ ਹੱਥ ਵਿਚ ਫੜ ਕੇ, ਸਿੱਖ ਸੂਰਮਿਆਂ ਸਮੇਤ ਜੰਗ ਵਿਚ ਉਤਰਨਾ ਪਿਆ। ਨੌਵੇਂ ਦਸਵੇਂ ਪਾਤਿਸ਼ਾਹ ਦੇ ਕਾਰਨਾਮੇ ਕਿਸੇ ਤੋਂ ਭੁੱਲੇ ਨਹੀਂ ਹਨ।ਓਹਨਾ ਰਾਜਸੀ ਅਤੇ ਧਾਰਮਕ ਗੱਠਜੋੜ ਵਲੋਂ ਲੋਕਾਂ ਦਾ ਖੂਨ ਡੀਕਾਂ ਲਾ ਕੇ ਪੀਤਾ ਜਾ ਰਿਹਾ ਸੀ। ਸਦੀਆਂ ਦੇ ਸਥਾਪਤ ਗਠਜੋੜ ਨੂੰ ਤੋੜ ਕੇ, ਪੂਰਨ ਆਜ਼ਾਦੀ ਤੇ ਪੂਰਨ ਸਵੈਮਾਣ ਵਾਸਤੇ, ਅਗੋਂ ਸਿੰਘ ਜੋਧੇ ਬੇਖੌਫ ਮੈਦਾਨ ਵਿਚ ਗਰਜਦੇ ਰਹੇ।ਆਪਣੀ ਸਿਆਣਪ, ਸੂਰਮਗਤੀ, ਗੁਰਬਾਣੀ ਦਾ ਗਿਆਨ ਪ੍ਰਾਪਤ ਕਰਕੇ, ਸਿੱਖਾਂ ਨੇ ਆਪਣਾ ਸੁਤੰਤਰ ਰਾਜ ਸਥਾਪਤ ਕਰ ਲਿਆ। ਜਿਥੇ ਸ਼ਾਹ ਮੁਹੰਮਦ ਮੁਤਾਬਕ

‘ਸੁਖੀ ਵਸਣ ਹਿੰਦੂ ਮੁਸਲਮਾਨ ਦੋਵੇ, ਅੱਜ ਦੋਵਾਂ ਦੇ ਉਤੇ ਆਫਤ ਆਈ।”

ਪਹਿਲਾਂ ਮੁਗਲਾਂ ਦੀ ਗੁਲਾਮੀ, ਗਲੋਂ ਲਾਹੁਣ ਲਈ ਸਿੱਖਾਂ ਅਣਗਿਣਤ ਕੁਰਬਾਨੀਆਂ ਕੀਤੀਆਂ। ਫਿਰ ਅੰਗਰੇਜ਼ਾਂ ਤੋਂ ਆਜ਼ਾਦੀ ਲੈਣ ਵਾਸਤੇ ਮੋਹਰੀ ਹੋ ਕੇ, ਸਿੱਖ ਬਹਾਦਰ ਲੜੇ। ਸੰਨ 1947 ਵਿਚ ਹਿੰਦ-ਪਾਕਿ ਨਾਮੀ ਦੋ ਦੇਸ਼ ਤਾਂ ਬਣ ਗਏ, ਪਰ ਸਿੱਖ ਕੁਝ ਮੌਕਾਪ੍ਰਸਤ ਸਿੱਖ ਆਗੂਆਂ ਦੇ ਭਰੋਸੇ ਲੁੱਟੇ ਪੁੱਟੇ ਗਏ।

ਇਸ ਆਜ਼ਾਦੀ ਵਿਚ ਦਸ ਲੱਖ ਮਨੁੱਖੀ ਜ਼ਿੰਦਗੀਆਂ ਮਿੱਟੀ ਘੱਟੇ ’ਚ ਰੁਲ ਗਈਆਂ। ਲਗਪਗ ਸੱਠ ਲੱਖ ਲੋਕ ਘਰੋਂ ਬੇ ਘਰ ਹੋ ਗਏ।ਲੱਖਾਂ ਔਰਤਾਂ ਦੀ ਬੇਪਤੀ ਕੀਤੀ ਗਈ। ਖਰਬਾਂ ਦੀ ਜਾਇਦਾਦ ਤਬਾਹ ਹੋ ਗਈ।ਉਜੜੇ ਹਿੰਦੂਆਂ ਨੂੰ ਸਾਂਭਣ ਲਈ ਹਿੰਦੂਸਤਾਨੀ ਸਰਕਾਰ ਸੀ।ਉਜੜੇ ਮੋਮਨਾਂ ਨੂੰ ਬਸਾਉਣ ਲਈ, ਮੁਸਲਮਾਨਾਂ ਦਾ ਆਪਣਾ ਦੇਸ਼ ਪਾਕਿਸਤਾਨ ਸੀ ਅਤੇ ਸਿੱਖਾਂ ਕੋਲ ਨੀਲਾ ਅੰਬਰ ਸੀ,ਹਉਕੇ ਹੰਝੂ ਤੇ ਪਛਤਾਵਾ ਸੀ। ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਸੀ ਕਿ ਇਹ ਕੀ ਭਾਣਾ ਵਾਪਰ ਗਿਆ ? ਮਾਸਟਰ ਤਾਰਾ ਸਿੰਘ, ਬਲਦੇਵ ਸਿੰਘ ਤੇ ਗੋਪਾਲ ਸਿੰਘ ਦਰਦੀ ਵਰਗਿਆਂ ਨੇ, ਸਿੱਖਾਂ ਨੂੰ “ਹਿੰਦੂਸਤਾਨੀ ਬੇੜੇ” ਵਿਚ ਸਵਾਰ ਕਰ ਦਿੱਤਾ।

ਸੰਨ 1947 ਤੋਂ ਪਹਿਲਾਂ ਦੇਸ਼ ਨੂੰ ਆਜ਼ਾਦ ਕਰਾਉਣ ਦੇ ਬਹਾਨੇ ਸੇਰਾਂ ਵਰਗੀ ਸਿੱਖ ਕੌਮ ਨੂੰ ਹੱਲਾਸ਼ੇਰੀ ਦੇ ਕੇ ਅੰਗ੍ਰੇਜ਼ਾਂ ਨਾਲ ਲੜਨ ਮਰਨ ਤੇ ਜੇਲਾਂ ਵਿਚ ਸੜਨ ਲਈ ਉਕਸਾਇਆ ਗਿਆ।

ਪਹਿਲਾਂ ਗੋਰਿਆਂ ਦੀ ਫੌਜ ਵਿਚ ਭਰਤੀ ਹੋ ਕੇ ਸਿੱਖ ਜਾਨਾਂ ਵਾਰਦੇ ਰਹੇ।ਰਾਜ ਫਿਰੰਗੀ ਦਾ ਮਜਬੂਤ ਹੁੰਦਾ ਰਿਹਾ। ਸਿੱਖਾਂ ਕੋਲ ਅਜਿਹਾ ਲੀਡਰ ਸ਼ਾਇਦ ਕੋਈ ਨਹੀਂ ਸੀ, ਜੋ ਇਹ ਸਮਝ ਸਕਦਾ ਕਿ ਇਕ ਵਾਰੀ ਜੇ ਰਾਜ ਚਲਾ ਹੀ ਗਿਆ ਹੈ ਤਾਂ ਦੁਬਾਰਾ ਲਿਆ ਭੀ ਜਾ ਸਕਦਾ ਹੈ। ਜਿੰਨੀਆਂ ਜੰਗਾਂ ਸਿੱਖਾਂ ਨੇ ਅੰਗ੍ਰੇਜ਼ਾਂ ਵਾਸਤੇ ਲੜੀਆਂ ਹਨ, ਜਿੰਨੇ ਸਿਪਾਹੀ ਇਹਨਾਂ ਲੜਾਈਆਂ ਵਿਚ ਸ਼ਹੀਦ ਹੋਏ ਹਨ।ਜੇ ਕੋਈ ਸਿੱਖ ਆਗੂ ਨੀਤੀਵਾਨ ਹੁੰਦਾ ਤਾਂ ਇਸ ਤੋਂ ਘੱਟ ਜਾਨੀ ਮਾਲੀ ਨੁਕਸਾਨ ਨਾਲ ਆਪਣੇ ਵਾਸਤੇ ਕੁਝ ਪ੍ਰਾਪਤ ਕੀਤਾ ਜਾ ਸਕਦਾ ਸੀ।

“ਮਰੇ ਸਿੱਖ ਝੰਡਾ ਊਚਾ ਹੋਵੇ ਯੂਨੀਅਨ ਜੈੱਕ”।

118 Views