ਜੰਗ ਸਿਰਫ਼ ਜਿੱਤਣ ਲਈ ਈ ਨਹੀਂ ਲੜੀ ਜਾਂਦੀ. ਕਈ ਵਾਰ ਜੰਗ ਇਹ ਦੱਸਣ ਲਈ ਵੀ ਲੜਨੀ ਪੈਂਦੀ ਆ ਕਿ ਅਸੀਂ ਜਿਉਂਦੇ ਆ ਤੇ ਜ਼ੁਲਮ ਸਾਹਮਣੇ ਝੁਕਣ ਲਈ ਤਿਆਰ ਨਹੀਂ
31 ਅਕਤੂਬਰ,1984
Sikh Genocide 1984/1
31 Oct. to 7 Nov.
ਸਿੱਖ ਨਸਲਕੁਸ਼ੀ 1984 31 ਅਕਤੂਬਰ ਤੋਂ 7 ਨਵੰਬਰ
1)
“ਫਲਕ ਕੋ ਜ਼ਿਦ ਹੈ ਯਹੀ ਪੇ ਬਿਜਲੀਆ ਗਿਰਾਨੇ ਕੀ।
ਹਮੇ ਭੀ ਜਿਦ ਹੈ ਯਹੀ ਪੇ ਆਸਿਆਂ ਬਨਾਨੇ ਕੀ।”।
ਘਟਨਾਵਾਂ ਦੀ ਤਰਤੀਬ
31 ਅਕਤੂਬਰ 1984
09:40 ਇੰਦਰਾ ਗਾਂਧੀ ਦਾ ਕਤਲ
10:00 ਸਾਰੇ ਸੀਨੀਅਰ ਅਫਸਰਾਂ ਨੂੰ ਸੂਚਨਾ ਅਤੇ ਹੋ ਸਕਣ ਵਾਲੀਆਂ ਘਟਨਾਵਾਂ ਦੀ ਸੰਭਾਵਨਾ।
10:30 ਪ੍ਰਾਈਮ ਮਨਿਸਟਰ ਦੇ ਘਰ ਬਚਾਉਣ ਲਈ ਗੱਲਬਾਤ ਅਤੇ ਫੌਜ ਬੁਲਾਉਣ ਦੀ ਸਲਾਹ ਦਿੱਤੀ ਗਈ। ਹੋਰਨਾਂ ਦੇ ਨਾਲ ਨਾਲ ਇਸ ਮੀਟਿੰਗ ਵਿਚ ਦਿੱਲੀ ਦੇ ਪੁਲਿਸ ਕਮਿਸ਼ਨਰ, ਲੈਫਟੀਨੈਂਟ ਗਵਰਨਰ ਅਤੇ ਐਮ.ਐਲ ਫੋਤੇਦਾਰ ਸ਼ਾਮਲ ਹੋਏ।
11:00 ਆਕਾਸ਼ਬਾਣੀ ਰਾਹੀਂ ਪ੍ਰਾਈਮ ਮਨਿਸਟਰ ਉਤੇ ਕੀਤੇ ਜਾਨੀ ਹਮਲੇ ਦੀ ਸੂਚਨਾ
12:00 ਆਕਸ਼ਬਾਣੀ ਨੇ ਐਲਾਨ ਕੀਤਾ ਕਿ, ਪ੍ਰਾਈਮ ਮਨਿਸਟਰ ਹਸਪਤਾਲ ਵਿਚ ਹੈ।
13:30 ਆਸਟਰੇਲੀਆ ਦੇ ਰੇਡੀਓ ਨੇ ਇੰਦਰਾ ਗਾਂਧੀ ਦੀ ਮੌਤ ਦੀ ਸੂਚਨਾ ਦੇ ਦਿੱਤੀ।
14:00 ਅਖਬਾਰਾਂ ਦੇ ਦਫਤਰਾਂ ਸਾਹਮਣੇ ਬੋਰਡਾਂ ਉਤੇ ਲਿਖ ਦਿੱਤਾ ਗਿਆ ਕਿ ਇੰਦਰਾ ਗਾਂਧੀ ਨੂੰ ਕਤਲ ਕਰਨ ਵਾਲੇ ਦੋ ਸਿੱਖ, ਹਨ ਅਤੇ ਇਕ ਸਿਰ ਮੂੰਹ ਮੁੰਨਿਆ ਸਿੱਖ ਹੈ।
16:00 ਆਲ ਇੰਡੀਆ ਮੈਡੀਕਲ ਇੰਸਟੀਚਿਊਟ (AIIMS) ਦੇ ਸਾਹਮਣੇ ਫਸਾਦ ਸ਼ੁਰੂ। ਤਾਇਨਾਤ ਹਥਿਆਰਬੰਦ ਪੁਲਿਸ ਦੇ ਸਾਹਮਣੇ ਸਿੱਖਾਂ ਦੀ ਮਾਰ ਕੁਟਾਈ ਸ਼ੁਰੂ ਅਤੇ ਉਹਨਾਂ ਦੀਆਂ ਪੱਗਾਂ ਨੂੰ ਸਾੜਿਆ ਗਿਆ।
18:00 ਆਕਾਸ਼ਵਾਣੀ ਵਲੋਂ ਇੰਦਰਾ ਗਾਂਧੀ ਦੀ ਮੌਤ ਦੇ ਐਲਾਨ ਦੇ ਨਾਲ ਨਾਲ ਰਾਜੀਵ ਗਾਂਧੀ ਨੂੰ ਪ੍ਰਾਈਮ ਮਨਿਸਟਰ ਦੀ ਸਹੁੰ ਚੁਕਾਏ ਜਾਣ ਦਾ ਐਲਾਨ ਅਤੇ ਤਿੰਨ ਕੇਂਦਰੀ ਮੰਤਰੀਆਂ ਦੇ ਨਾਵਾਂ ਦਾ ਐਲਾਨ।
22:00 ਦਿੱਲੀ ਦੇ ਕਈ ਹਿੱਸਿਆਂ ਵਿਚ ਫਸਾਦ ਅਤੇ ਅੱਗਾਂ ਲੱਗਣੀਆਂ ਸ਼ੁਰੂ।
23:00 ਇਕ ਸੀਨੀਅਰ ਅਫਸਰ ਨੇ ਦਿੱਲੀ ਦੀ ਹਾਲਤ ਬਾਰੇ ਹੋਮ ਮਨਿਸਟਰ ਨੂੰ ਫੋਨ ਕੀਤਾ। ਕਹਿੰਦੇ ਹਨ ਕਿ ਹੋਮ ਮਨਿਸਟਰ ਨੇ ਕਿਹਾ ਕਿ ਹਾਲਤ ਕੰਟਰੋਲ ਵਿਚ ਹਨ।ਕਾਫੀ ਰਾਤ ਗੁਜ਼ਰ ਜਾਣ ਉਤੇ ਪ੍ਰਾਈਮ ਮਨਿਸਟਰ ਦੇ ਸਕੱਤਰ ਅਤੇ ਹੋਮ ਮਨਿਸਟਰੀ ਵਲੋਂ ਕਾਨੂੰਨ ਦੀ ਹਾਲਤ ਦੇਖਣ ਲਈ ਉਚ ਪੱਧਰੀ ਮੀਟਿੰਗ। ਦੂਸਰੇ ਦਿਨ ਤਕਰੀਬਨ 14:00 ਵਜੇ ਫੌਜ ਨੂੰ ਤਿਆਰ ਰਹਿਣ ਲਈ ਕਿਹਾ ਗਿਆ।
2)
12 ਅਕਤੂਬਰ,1984 ਨੂੰ ਸ:ਬੇਅੰਤ ਸਿੰਘ (security guard indra gandhi) ਸ੍ਰੀ ਅਮਿ੍ਤਸਰ ਸਾਹਿਬ ਸਰੋਵਰ ਦੀ ਕਾਰ ਸੇਵਾ ਚ ਆਇਆ ਤਾਂ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤਬਾਹੀ ਤੇ ਬੇ-ਹੁਰਮਤੀ ਦੇਖ ਕੇ ਫੁਟ-ਫੁਟ ਕੇ ਰੋ ਪਿਆ ਤੇ ਤਬਾਹੀ ਲਈ ਜੁਮੇਵਾਰ ਨੂੰ ਸਜਾ ਦੇਣ ਦਾ ਪ੍ਰਣ ਕੀਤਾ।
31 ਅਕਤੂਬਰ,1984 ਨੂੰ ਆਪਣੇ ਸਾਥੀ ਸਤਵੰਤ ਸਿੰਘ ਜੀ ਨਾਲ ਇੰਦਰਾ ਨੂੰ 9:40 ਸਵੇਰੇ ਸਜਾ ਦਿਤੀ।
ਸ਼:ਬੇਅੰਤ ਸਿਘ ਮੋਕੇ ਤੇ ਹੀ ਸਹੀਦ ਹੋ ਗਏ।
3:40 ਸ਼ਾਮ ਰਾਜੀਵ ਗਾਂਧੀ ਕਲਕੱਤਾ ਅਤੇ
5:00 ਸ਼ਾਮ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਯਮਨ ਤੋ ਦਿੱਲੀ ਵਾਪਸ ਆ ਗਏ,ਰਾਸ਼ਟਰਪਤੀ ਦੀ ਕਾਰ ਤੇ ਪੱਥਰ ਮਾਰੇ।
6:00 ਵਜੇ ਸ਼ਾਮ ਰੇਡਿਉ ਤੇ ਇੰਦਰਾ ਦੀ ਮੋਤ ਦੀ ਘੋਸ਼ਣਾ,
ਰਾਜੀਵ ਗਾਂਧੀ ਨੇ ਪ੍ਰਧਾਨ ਮੰਤਰੀ ਦੀ ਸਹੁ ਚੁਕੀ,
31 ਅਕਤੂਬਰ ਸ਼ਾਮ 4:00 ਵਜੇ ਰਿੰਗ ਰੋਡ ਨਜਦੀਕ ਮੈਡੀਕਲ ਇੰਸਟੀਚਊਟ 30/40 ਬੰਦਿਆਂ ਨੇ ਸਿਖਾਂ ਨੂੰ ਬਸ,ਕਾਰ,ਸਕੂਟਰ ਤੋ ਲਾਹ ਕੇ ਮਾਰਨਾ ਕੁਟਣਾ ਸੁਰੂ ਪੱਗਾਂ ਲਾਹ ਕੇ ਓਨਾ ਦੀ ਬੇ-ਅਦਬੀ ਕੀਤੀ ਗਈ, ਇਹ ਹਿੰਸਾ ਵੇਖਦੇ-ਵੇਖਦੇ ਹੀ ਦੂਰ ਤਕ ਕਲੋਨੀਆਂ/ਮੁਹਲਿਆ ਚ ਫੈਲ ਗਈ।
10 ਵਜੇ ਰਾਤ ਅਗ ਲਗਣੀ ਸੁਰੂ:-ਗੁਰਦਵਾਰੇ,ਸਿਖਾਂ ਦੇ ਘਰਾ,ਦੁਕਾਨਾ,ਫੈਕਟਰੀਆਂ ਨੂੰ ਨੁਕਸਾਨ ਪਹੁਚਾਇਆ ਗਿਆ।
31 ਰਾਤ ਨੂੰ ਹੋਰ ਕਾਂਗਰਸੀ ਵਰਕਰ ਗੁੰਡਿਆਂ,ਬਦਮਾਸਾ ਸਮੇਤ ਹਰਿਆਣਾ, ਦਿੱਲੀ ਦੇ ਆਸ ਪਾਸ ਤੋ ਦਿੱਲੀ ਆ ਗਏ
ਜਿਨਾਂ ਨੂੰ ਮਿੱਟੀ ਦਾ ਤੇਲ, ਪੈਟਰੋਲ,ਅਗ ਲਾਉਣ ਵਾਲਾ ਪਾਓਡਰ,ਸਰੀਏ/ਰਾਡਾਂ,ਦਿਤੀਆਂ ਤੇ ਵੋਟਰ ਲਿਸਟਾਂ ਦੇ ਕੇ ਸਿੱਖਾਂਂ ਦੇ ਘਰ/ਕੋਠੀਆਂ ਤੇ ਨਿਸ਼ਾਨ ਲਾਏ।
ਭੀੜ ਦੀ ਅਗਵਾਈ ਕਾਂਗਰਸੀ ਆਗੂ,ਲੀਡਰ,ਐਮ.ਪੀ/ਐਮ.ਸੀ.ਕਰ ਰਹੇ ਸਨ
ਪੁਲਿਸ ਸਾਥ ਦੇ ਰਹੀ ਸੀ
ਸਿਖਾਂ ਦੇ ਲਾਇਸੰਸੀ ਹਥਿਆਰ ਜਮਾਂ ਕਰਵਾ ਲਏ।
ਛਾਉਣੀ ਦੇ ਸਿੱਖ ਫੋਜੀਆਂ ਦੇ ਹਥਿਆਰ ਵੀ ਜਮਾਂ ਕਰਵਾ ਲਏ ਗਏ।
31-10-1984 ਰਾਤ ਨੂੰ ਸਾਰੇ ਦੇਸ਼ ਚ ਸੰਦੇਸ਼ ਭੇਜਿਆ ਕਿ ਸਿੱਖਾਂ ਦਾ ਕਤਲੇਆਮ(ਨਸਲਕੁਸ਼ੀ) ਸੂਰੁ ਕਰੋ।
31 ਅਕਤੂਬਰ ਤੋਂ 7 ਨਵੰਬਰ ਤੱਕ ਹਜ਼ਾਰਾਂ ਸਿੱਖਾਂ ਨੂੰ ਕੇਦਰ ਦੇ ਕਾਂਗਰਸੀ ਮੰਤਰੀਆਂ, ਪੁਲਿਸ ਅਤੇ ਫੌਜ ਦੀ ਮਦਦ ਨਾਲ ਕਤਲ ਕਰ ਦਿੱਤਾ।
ਅੰਤਰਰਾਸ਼ਟਰੀ ਲੀਡਰਸ਼ਿਪ ਨੇ ਕੁਝ ਸੌ ਮੀਟਰ ਦੀ ਦੂਰੀ ਤੋਂ ਏਸ ਬਰਬਰਤਾ ਨੂੰ ਦੇਖਿਆ।
“ਕੌਣ ਦੋਸ਼ੀ ਹਨ” ਨੇ ਕਾਂਗਰਸ ਪਾਰਟੀ ਦੇ 16 ਸੀਨੀਅਰ ਨੇਤਾਵਾਂ, 13 ਪੁਲਿਸ ਅਧਿਕਾਰੀਆਂ ਅਤੇ 198 ਹੋਰਾਂ ਨੂੰ ਸਿੱਖਾਂ ਦੇ ਮੁੱਖ ਕਾਤਲਾਂ ਵਿੱਚ ਸ਼ਾਮਲ ਕੀਤਾ ਗਿਆ।
ਇਸ ਕਤਲੇਆਮ ਪਿੱਛੇ ਰਾਜੀਵ ਗਾਂਧੀ ਦਾ ਹੱਥ ਸੀ। ਬਾਅਦ ਵਿੱਚ ਉਸਨੇ ਇਹ ਕਹਿ ਕੇ ਜਾਇਜ਼ ਠਹਿਰਾਇਆ:
ਜਦੋਂ ਵੀ ਕੋਈ ਵੱਡਾ ਦਰੱਖਤ ਡਿੱਗਦਾ ਹੈ ਤਾਂ ਧਰਤੀ ਹਿੱਲ ਜਾਂਦੀ ਹੈ” (ਬਾਅਦ ਵਿੱਚ ਰਾਜੀਵ ਖੁਦ ਇੱਕ ਅੱਤਵਾਦੀ ਹਮਲੇ ਚ ਮਾਰਿਆ ਗਿਆ)।