2️⃣5️⃣ ਨਵੰਬਰ,2022 : ਸ਼ਹੀਦੀ ਜੋੜ ਮੇਲਾ ਭਾਈ ਜੈਤਾ ਜੀ (ਬਾਬਾ ਜੀਵਨ ਸਿੰਘ) ਰੰਘਰੇਟੇ ਗੁਰੂ ਕੇ ਬੇਟੇ

2️⃣5️⃣ ਨਵੰਬਰ,2022 : ਸ਼ਹੀਦੀ ਜੋੜ ਮੇਲਾ ਭਾਈ ਜੈਤਾ ਜੀ (ਬਾਬਾ ਜੀਵਨ ਸਿੰਘ) ਰੰਘਰੇਟੇ ਗੁਰੂ ਕੇ ਬੇਟੇ

ਸ਼ਹੀਦੀ ਜੋੜ ਮੇਲਾ ਭਾਈ ਜੈਤਾ ਜੀ (ਬਾਬਾ ਜੀਵਨ ਸਿੰਘ) ਰੰਘਰੇਟੇ ਗੁਰੂ ਕੇ ਬੇਟੇ

Shahidi Jod Mela Bhai Jaita Ji (Baba Jivan Singh)

ਮਹਾਨ ਯੋਧਿਆਂ ਨੂੰ ਦੁਨੀਆ ਕਦੇ ਨਹੀਂ ਭੁੱਲਦੀ।ਕੁਰਬਾਨੀ ਤੇ ਕੌਮ ਲਈ ਕੀਤੇ ਕੰਮਾਂ ਕਰਕੇ ਉਹ ਹਮੇਸ਼ਾ ਯਾਦ ਕੀਤੇ ਜਾਂਦੇ ਹਨ ਤੇ ਓਨਾਂ ਦੇ ਪੁਰਬ ਸ਼ਰਧਾ ਭਾਵਨਾ ਤੇ ਸ਼ਾਨੋ-ਸ਼ੌਕਤ ਨਾਲ ਮਨਾਏ ਜਾਂਦੇ ਹਨ।

ਸਿੱਖ ਕੌਮ ਵਿਚ ਜਿਨ੍ਹਾਂ ਯੋਧਿਆਂ ਨੂੰ ਸਭ ਤੋਂ ਵੱਧ ਮਾਣ ਦਿੱਤਾ ਜਾਦਾ ਹੈ,ਉਨ੍ਹਾਂ ਚੋਂ ਰੰਘਰੇਟੇ ਗੁਰੂ ਕੇ ਬੇਟੇ “ਸ਼ਹੀਦ ਬਾਬਾ ਜੀਵਨ ਸਿੰਘ”(ਭਾਈ ਜੈਤਾ ਜੀ) ਵੀ ਇਕ ਹਨ।

ਜਨਮ:-13 ਦਸੰਬਰ ਜਾਂ 30 ਨਵੰਬਰ,1649

ਸ਼ਹੀਦੀ:-22 ਦਸੰਬਰ,1704( 2022 ਅਨੁਸਾਰ 7 ਪੋਹ,554)   ਸਰਸਾ ਨਦੀ ਕੰਡੇ ਪਰਿਵਾਰ ਵਿਛੋੜਾ ਸਾਹਿਬ

ਪਿਤਾ/ਮਾਤਾ:-ਭਾਈ ਸਦਾ ਨੰਦ ਜੀ/ਪ੍ਰੇਮੋ ਜੀ

ਭਾਈ ਜੈਤਾ ਜੀ ਦੇ ਵੰਸ਼ ਦੇ ਮੋਢੀ,ਭਾਈ “ਰਾਇ ਕਲਿਆਣ” ਕੱਥੂਨੰਗਲ ਦੇ ਹੀ ਰਹਿਣ ਵਾਲੇ ਸਨ ਅਤੇ ਇੱਥੇ ਹੀ ਉਨ੍ਹਾਂ ਦੀ ਮੌਤ ਹੋਈ।

ਰਾਇ ਕਲਿਆਣ ਦੇ ਪੁੱਤਰ ਸ੍ਰੀ ਰਾਮ ਜਸ ਭਾਨ,ਕੱਥੂਨੰਗਲ ਨੂੰ ਛੱਡਕੇ,ਗੱਗੋਮਾਹਲ (ਸ੍ਰੀ ਅੰਮ੍ਰਿਤਸਰ) ਵਿਖੇ ਆ ਕੇ ਵੱਸ ਗਏ ਸਨ।

ਪਿੰਡ (ਰਮਦਾਸ) ਵਿਖੇ ਹੀ ਸ੍ਰੀ ਰਾਮਜਸ ਭਾਨ ਦੇ ਪੁੱਤਰ ਭਾਈ ਸਦਾ ਨੰਦ ਜੀ ਦੇ ਮਾਤਾ ਪ੍ਰੇਮੋ ਦੀ ਕੁੱਖੋਂ, ਭਾਈ ਜਾਗੂ ਜੀ ਦਾ ਜਨਮ ਹੋਇਆ। ਜੋ ਬਾਅਦ ਵਿੱਚ ਭਾਈ ਜੈਤਾ ਜੀ,ਮਹਾਨ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਨਾਮ ਨਾਲ ਪ੍ਰਸਿੱਧ ਹੋਏ।

ਵਿਆਹ:-1688 ਚ ਬੀਬੀ ਰਾਜ ਕੌਰ ਨਾਲ ਸਪੁੱਤਰ:-ਭਾਈ ਗੁਰਦਿਆਲ ਸਿੰਘ,ਭਾਈ ਗੁਲਜ਼ਾਰ ਸਿੰਘ,ਭਾਈ ਸੁੱਖਾ ਸਿੰਘ,ਭਾਈ ਸੇਵਾ ਸਿੰਘ।

ਜਦੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ  ਸਾਹਿਬ ਹਿੰਦੂ ਧਰਮ ਦੀ ਰਾਖੀ ਲਈ ਦਿੱਲੀ ਗਏ,ਤਾਂ ਉਸ ਵੇਲੇ ਭਾਈ ਮਤੀ ਦਾਸ ਜੀ,ਭਾਈ ਸਤੀ ਦਾਸ ਜੀ,ਭਾਈ ਦਿਆਲਾ ਜੀ ਦੇ ਨਾਲ ਭਾਈ ਜੈਤਾ ਜੀ ਵੀ ਸਨ।

ਔਰੰਗਜ਼ੇਬ ਦੇ ਹੁਕਮਾਂ ਅਨੁਸਾਰ ਭਾਈ ਮਤੀ ਦਾਸ ਜੀ,ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਨੂੰ ਤਸੀਹੇ ਦੇਕੇ ਸ਼ਹੀਦ ਕਰ ਦਿੱਤਾ ਗਿਆ।

ਉਪਰੰਤ ਗੁਰੂ  ਤੇਗ ਬਹਾਦਰ ਸਾਹਿਬ ਜੀ ਨੂੰ ਦਿੱਲੀ ਚਾਂਦਨੀ ਚੌਕ ਵਿਖੇ ਸ਼ਹੀਦ ਕਰ ਦਿੱਤਾ ਗਿਆ।ਮੁਗਲ ਹਕੂਮਤ ਨੇ ਐਲਾਨ ਕੀਤਾ ਕਿ ਜੋ ਵੀ ਗੁਰੂ ਜੀ ਦੇ ਪਾਵਨ ਸੀਸ ਤੇ ਧੜ ਨੂੰ ਉਠਾਏਗਾ,ਉਸ ਦਾ ਤੇ ਉਸ ਦੇ ਪਰਿਵਾਰ ਦਾ ਵੀ ਉਹ ਹਸ਼ਰ ਹੋਏਗਾ।

19 ਦਸੰਬਰ (2020 ਅਨੁਸਾਰ) ਦੀ ਰਾਤ ਨੂੰ ਮਰਜੀਵੜੇ ਸਿੰਘਾਂ ਭਾਈ ਜੈਤਾ ਜੀ (ਬਾਬਾ ਜੀਵਨ ਸਿੰਘ ਜੀ) ਉਨ੍ਹਾਂ ਦੇ ਤਾਇਆ ਭਾਈ ਆਗਿਆ ਰਾਮ ਜੀ ਤੇ ਭਾਈ ਉਦੈ ਜੀ ਨੇ ਗੁਰੂ ਜੀ ਦਾ ਸੀਸ ਤੇ ਧੜ੍ਹ ਚਾਂਦਨੀ ਚੌਕ ਤੋਂ ਚੁੱਕ ਲਿਆ। ਗੁਰੂ ਜੀ ਦੇ ਧੜ੍ਹ ਦਾ ਸਸਕਾਰ ਪਿੰਡ ਰਾਇਸੀਨਾ ਜਿੱਥੇ ਅੱਜ-ਕੱਲ੍ਹ ਗੁਰਦੁਆਰਾ ਰਕਾਬ ਗੰਜ ਸਾਹਿਬ ਦਿੱਲੀ ਹੈ,ਕਰ ਦਿੱਤਾ।

ਭਾਈ ਜੈਤਾ ਜੀ ਪਾਵਨ ਸੀਸ ਲੈ ਕੇ ਬਾਗਪਤ,ਤਰਾਵੜੀ, ਅੰਬਾਲਾ,ਨਾਭਾ ਤੋਂ ਲੰਘਦੇ ਹੋਏ 483 ਕਿ:ਮੀ: ਦਾ ਔਖਾ ਸਫ਼ਰ ਪੈਦਲ ਤਹਿ ਕਰਕੇ 23 ਦਸੰਬਰ,1675 (2020 ਅਨੁਸਾਰ)ਨੂੰ ਸ੍ਰੀ ਕੀਰਤਪੁਰ ਸਾਹਿਬ ਪੁੱਜੇ ਤੇ ਬਾਲ ਗੋਬਿੰਦ ਰਾਏ(ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ) ਜੀ ਨੂੰ, ਸ੍ਰੀ ਆਨੰਦਪੁਰ ਸਾਹਿਬ ਸੁਨੇਹਾ ਭੇਜਿਆ ਤੇ ਸੀਸ ਬਾਰੇ ਦੱਸਿਆ।

ਬਾਲ ਗੋਬਿੰਦ ਰਾਏ(ਗੁਰੂ ਗੋਬਿੰਦ ਸਿੰਘ ਸਾਹਿਬ),ਮਾਤਾ ਗੁਜਰੀ ਜੀ ਸਮੇਤ ਸੰਗਤ ਕੀਰਤਪੁਰ ਸਾਹਿਬ ਪੁੱਜੇ,ਇਥੋਂ ਪਵਿੱਤਰ ਸੀਸ ਇੱਕ ਸੁੰਦਰ ਪਾਲਕੀ ਵਿੱਚ ਸਜਾ ਕੇ ਸ੍ਰੀ ਆਨੰਦਪੁਰ ਸਾਹਿਬ ਲਿਆਂਦਾ।ਫਿਰ 24 ਦਸੰਬਰ,1675 ਈ.(2020 ਅਨੁਸਾਰ) ਨੂੰ ਪੂਰਨ ਗੁਰ-ਮਰਿਯਾਦਾ ਨਾਲ ਪਾਵਨ ਸੀਸ ਦਾ ਅੰਤਮ-ਸੰਸਕਾਰ ਕੀਤਾ ਗਿਆ।ਬਾਅਦ ਚ ਦਸਮ ਪਿਤਾ ਨੇ ਜੁੜੀ ਸਿੱਖ ਸੰਗਤ ਵਿਚ ਸੀਸ ਚੁੱਕ ਕੇ ਲਿਆਉਣ ਦੀ ਕਠਿਨਾਈਆਂ ਭਰੀ ਦਾਸਤਾਨ ਸੁਣਨ ਉਪਰੰਤ ਜੈਤਾ ਜੀ ਨੂੰ ਗਲਵੱਕੜੀ ਵਿਚ ਲੈ ਕੇ

‘ਰਘੁਰੇਟੇ  ਗੁਰੂ ਕੇ ਬੇਟੇ’

ਹੋਣ ਦਾ ਸਨਮਾਨ ਦਿੱਤਾ,ਤੇ ਦਸਮ ਪਿਤਾ ਨੇ ਇਸ ਬਹਾਦਰੀ ਭਰੇ ਕਾਰਜ ਬਦਲੇ ਭਾਈ ਜੈਤਾ ਜੀ ਦੀ ਕੋਈ ਦਿਲੀ ਇੱਛਾ ਪੂਰੀ ਕਰਨ ਦਾ ਵਚਨ ਦਿੱਤਾ ਤਾਂ ਭਾਈ ਸਾਹਿਬ ਨੇ ਗੁਰੂ ਜੀ ਤੋਂ ਸਿਰਫ਼ ‘‘ਦਰਸ਼ਨ ਤੇ ਇਸ਼ਨਾਨ’’ ਦੀ ਇੱਛਾ ਰੱਖੀ, ਤਾਂ ਗੁਰੂ ਜੀ ਨੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਪਰਿਕਰਮਾ ਵਿਖੇ ਦੁਖ ਭੰਜਨੀ ਬੇਰੀ ਦੇ ਕੋਲ ਬੂੰਗਾ ਰਘੁਰੇਟਿਆਂ ਭਾਈ ਜੈਤਾ ਜੀ ਦੀ ‘ਇੱਛਾ’ ਨੂੰ ਕਬੂਲਦਿਆਂ ਬਣਵਾਇਆ।

1699 ਦੀ ਵੈਸਾਖੀ ਵਾਲੇ ਦਿਨ,ਖਾਲਸੇ ਨੂੰ ਪਰਗਟ ਕਰਨ ’ਤੇ ਭਾਈ ਜੈਤਾ ਜੀ ਨੇ,ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ “ਪਾਹੁਲ” ਲਈ ਤੇ ਭਾਈ ਜੈਤਾ ਜੀ ਤੋਂ ਭਾਈ ਜੀਵਨ ਸਿੰਘ ਬਣ ਗਏ। ਦਸਮ ਪਾਤਸ਼ਾਹ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਰਣਜੀਤ ਨਗਾਰੇ ਦੇ ‘ਨਗਾਰਚੀ’ ਵਜੋਂ ਆਪ ਜੀ ਨੂੰ ਸੇਵਾ ਸੌਂਪੀ।

ਜ਼ੁਲਮ ਤੇ ਜ਼ਾਲਮ ਨਾਲ ਟੱਕਰ ਲੈਣ ਲਈ ਗੁਰੂ ਜੀ ਨੇ ਖਾਲਸਾ ਫੌਜਾਂ ਤੇ ਕਿਲ੍ਹਿਆਂ ਦਾ ਨਿਰਮਾਣ ਕਰਨ ਦਾ ਐਲਾਨ ਕੀਤਾ ਤੇ ਪਹਿਲੀ ਵਾਰ 10 ਹਜਾਰ ਖਾਲਸਾ ਫੌਜ ਬਾਬਾ ਜੀਵਨ ਸਿੰਘ ਦੀ ਕਮਾਨ ਥੱਲੇ ਤਿਆਰ ਕੀਤੀ,ਜਿਸ ਦਾ ਸੈਨਾਪਤੀ ਵੀ ਬਾਬਾ ਜੀਵਨ ਸਿੰਘ ਜੀ ਨੂੰ ਥਾਪਿਆ।

ਗੁਰੂ ਜੀ ਨੇ ਕਿਲਾ ਆਨੰਦਗੜ੍ਹ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਵੀ ਮਹਾਨ ਯੋਧੇ ਬਾਬਾ ਜੀਵਨ ਸਿੰਘ ਨੂੰ ਸੌਂਪੀ ਸੀ ਅਤੇ ਉਹ ਗੋਲੀ-ਬਾਰੂਦ ਵਾਲੇ ਮੁੱਖ ਭੰਡਾਰ ਅਤੇ ਸਾਰੇ ਕਿਲਿਆਂ ਤੋਂ ਵੱਡੇ ਕਿਲੇ ਦੇ ਕਮਾਂਡਰ ਸਨ।

ਇਸ ਮਹਾਨ,ਸੂਰਬੀਰ ਤੇ ਦਲੇਰ ਬਾਬਾ ਜੀਵਨ ਸਿੰਘ ਨੇ ਸਿੱਖੀ ਸਿਦਕ ਦੀਆਂ ਉੱਚੀਆਂ-ਸੁੱਚੀਆਂ ਪ੍ਰੰਪਰਾਵਾਂ ਦਾ ਝੰਡਾ ਬੁਲੰਦ ਰੱਖਿਆ ਤੇ ਗੁਰੂ ਪਰਿਵਾਰ ਤੇ ਕੌਮ ਦੀ ਸੇਵਾ ਆਖਰੀ ਸਵਾਸਾਂ ਤੱਕ ਕੀਤੀ।

20-21 ਦਸੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਛੱਡਣ ਤੇ, ਸਰਸਾ ਨਦੀ ਕੰਡੇ ਪਿੱਛਾ ਕਰ ਰਹੇ ਮੁਗਲਾਂ ਤੇ ਪਹਾੜੀ ਰਾਜਿਆਂ ਨਾਲ ਦਲੇਰਾਨਾ ਯੁੱਧ ਕਰਦੇ ਹੋਏ ਆਪ ਜੀ 21 ਦਸੰਬਰ,1704 ਨੂੰ ਸ਼ਹੀਦੀ ਪਾ ਗਏ ਇਥੇ ਹੀ ਆਪ ਜੀ ਦੀ ਮਾਤਾ ਪ੍ਰੇਮੋ ਜੀ ਤੇ ਦੋ ਛੋਟੇ ਸਪੁੱਤਰ ਭਾਈ ਗੁਰਦਿਆਲ ਸਿੰਘ ਤੇ ਭਾਈ ਗੁਲਜ਼ਾਰ ਸਿੰਘ ਜੀ ਵੀ ਸਰਸਾ ਦੀ ਜੰਗ ਵਿਚ ਸ਼ਹੀਦ ਹੋ ਗਏ ਸਨ।

ਚਮਕੌਰ ਦੀ ਗੜ੍ਹੀ ਛੱਡਣ ਤੇ ਪੰਜ ਪਿਆਰਿਆਂ ਦਾ ਹੁਕਮ ਮੰਨਦਿਆਂ ਗੁਰੂ ਜੀ ਯੁੱਧ ਨੀਤੀ ਨਾਲ ਆਪਣੀ ਪਾਵਨ ਕਲਗੀ ਤੇ ਪੁਸ਼ਾਕਾ ਬਾਬਾ ਸੰਗਤ ਸਿੰਘ ਜੀ(ਆਪ ਜੀ ਦੇ ਛੋਟੇ ਭਰਾ)ਨੂੰ ਪਹਿਨਾ ਕੇ 7 ਹੋਰ ਸਿੰਘਾਂ ਸਮੇਤ ਗੜ੍ਹੀ ਦੇ ਬੁਰਜ ਵਿਚ ਬਿਠਾ ਕੇ ਗੁਰੂ ਜੀ ਨੇ ਤਿੰਨ ਸਿੰਘਾਂ ਸਮੇਤ ਮਾਛੀਵਾੜੇ ਦੇ ਜੰਗਲਾਂ ਨੂੰ ਚਲੇ ਪਾ ਦਿਤੇ।

ਇਥੇ ਹੋਏ ਮਹਾਨ ਜੰਗ ਚ ਭਾਈ ਸੰਗਤ ਸਿੰਘ ਜੀ ਦੇ ਨਾਲ ਹੀ ਬਾਬਾ ਜੀਵਨ ਸਿੰਘ ਜੀ ਦੇ ਵੱਡੇ ਸਪੁੱਤਰ ਭਾਈ ਸੁੱਖਾ ਸਿੰਘ ਤੇ ਭਾਈ ਸੇਵਾ ਸਿੰਘ ਅਤੇ ਸਹੁਰਾ ਭਾਈ ਸੁਜਾਨ ਸਿੰਘ ਜੀ ਸ਼ਹੀਦ ਹੋ ਗਏ।

22 ਦਸੰਬਰ,2022   7 ਪੋਹ,554 ਅਨੁਸਾਰ ਭਾਈ ਜੀਵਨ ਸਿੰਘ ਜ਼ੀ ਮੁਗਲ ਤੇ ਪਹਾੜੀ ਰਾਜਿਆ ਨਾਲ ਯੁਧ ਕਰਦੇ ਹੋਏ ਪਰਿਵਾਰ ਵਿਛੋੜਾ ਵਾਲੇ ਅਸਥਾਨ ਤੇ ਸ਼ਹੀਦੀ ਜਾਮ ਪੀ ਗਏ ਸਨ।

ਸ਼ਹੀਦਾਂ ਨੂੰ ਪ੍ਰਣਾਮ ਹੈ ਜੀ।

ਇਤਿਹਾਸ ਚ ਆਪ ਜੀ ਦੇ ਜਨਮ ਦਿਨ ਦੀਆਂ ਦੋ ਅਲਗ ਅਲਗ ਮਿਤੀਆਂ ਦਾ ਵੇਰਵਾ ਮਿਲਦਾ ਹੈ।

ਕਿਲ੍ਹਾ ਅਨੰਦਗੜ੍ਹ ਸਾਹਿਬ ਦੀ ਪੱਛਮੀ ਬਾਹੀ ਵੱਲ ਭਾਈ ਜੈਤਾ ਜੀ ਦਾ ਪੁਰਾਤਨ ਰਿਹਾਇਸ਼ੀ ਬੁੰਗਾ ਅੱਜ ਵੀ ਮੌਜੂਦ ਹੈ ਜਿਸ ਦੀ ਸੇਵਾ-ਸੰਭਾਲ ਭਾਈ ਜੈਤਾ ਜੀ ਦੇ ਖ਼ਾਨਦਾਨ ਵਿੱਚੋਂ ਬਾਬਾ ਕਿਰਪਾਲ ਸਿੰਘ ਦੇ ਸਪੁੱਤਰ ਬਾਬਾ ਤੀਰਥ ਸਿੰਘ ਕਰ ਰਹੇ ਹਨ। ਪੁਰਾਤਨ ਰਿਹਾਇਸ਼ੀ ਬੁੰਗੇ ਅੰਦਰਲੇ ਤੋਸ਼ੇਖ਼ਾਨੇ ਵਿਚ ਬਾਬਾ ਜੀਵਨ ਸਿੰਘ ‘ਭਾਈ ਜੈਤਾ ਜੀ’ ਦੇ ਸ਼ਸਤਰ-ਨਾਗਣੀ, ਕਟਾਰ, ਕੜਾ ਅਤੇ ਕਿਰਪਾਨ ਸੁਸ਼ੋਭਿਤ ਹਨ।

5 ਸਤੰਬਰ,2022 ਨੂੰ ਸੰਗਤਾਂ ਵਲੋ ਭਾਈ ਜੈਤਾ ਜੀ ਦੇ ਜਨਮ ਦੀ ਯਾਦ ਵਿੱਚ ਸ੍ਰੀ ਆਨੰਦਪੁਰ ਸਾਹਿਬ ਵਿਖੇ ਜੋੜ-ਮੇਲਾ ਮਨਾਇਆ ਗਿਆ ਹੈ।

25 ਨਵੰਬਰ ਨੂੰ ਆਪ ਜੀ ਦੀ ਯਾਦ ਚ ਸਾਲਾਨਾ ਜੋੜ ਮੇਲਾ ਲਗਾਇਆ ਜਾ ਰਿਹਾ ਹੈ।

ਭੁਲਾਂ ਦੀ ਖਿਮਾ ਜੀ

==

ਮਿਤੀਆਂ ਚ ਫਰਕ ਹੋ ਸਕਦਾ ਹੈ, ਮਕਸਦ ਸਿਰਫ ਕੌਮੀ ਜਾਣਕਾਰੀ ਦੇਣ ਤਕ ਸੀਮਿਤ ਹੈ,ਇਤਿਹਾਸ ਚ ਵੀ 19-21 ਦਾ ਫਰਕ ਹੋ ਸਕਦਾ,ਪਰ ਜਾਣ ਬੁੱਝ ਕੇ ਜਾਂ ਗਲਤ ਇਰਾਦਾ ਬਿਲਕੁਲ ਨਹੀ।

239 Views