ਜਰਨੈਲ ਜੋਰਾਵਰ ਸਿੰਘ ਦਾ ਜਨਮ,1784 ਸਾਲ ਦੇ ਦੌਰਾਨ, ਕਸ਼ਮੀਰ ਦੇ ਇਕ ਹਿੰਦੂ (ਚੰਦਲ) ਰਾਜਪੂਤ ਪਰਵਾਰ ਵਿਖੇ, ਹੋਇਆ ਸੀ। ਇਹ ਇੱਕ ਅਜਿਹਾ ਫੌਜੀ ਜਰਨੈਲ ਸੀ ਜਿਸਨੇ ਸਿੱਖ ਰਾਜਕਾਲ ਦੇ ਦੌਰਾਨ ਲੱਦਾਖ ਅਤੇ ਬਾਲਟਿਸਤਾਨ ਨੂੰ ਜਿੱਤ ਲਿਆ ਅਤੇ ਖਾਲਸੇ ਦੇ ਪਰਚੰਮ ਤਿੱਬਤ ਦੇ ਅੰਦਰੂਨੀ ਹਿੱਸੇ ਤਕ ਲਹਿਰਾ ਦਿੱਤੇ। ਜਰਨੈਲ ਜ਼ੋਰਾਵਰ ਸਿੰਘ ਦੇ ਜਨਮ ਸਥਾਨ ਦੇ ਬਾਰੇ ਵਿਚ ਵੱਖਰੇ ਵਿਚਾਰ ਹਨ। ਮੇਜਰ ਜੀ. ਕਾਰਮੀਕਲ ਸਮਿੱਥ, ਦੇ ਲਿਖੇ ਮੁਤਾਬਿਕ ਜਰਨੈਲ ਜੋਰਾਵਰ ਸਿੰਘ ਜੰਮੂ ਅਤੇ ਕਸ਼ਮੀਰ ਦੀ ਰਿਆਸਤ ਲਾਗੇ ‘ਕੁਸਲ” ਦਾ ਵਸਨੀਕ ਸੀ।ਹਚਿਸਨ ਅਤੇ ਵੋਗਲ ਦੇ ਮੁਤਾਬਿਕ ਜਰਨੈਲ ਜੋਰਾਵਰ ਸਿੰਘ ਬਿਲਾਸਪੁਰ ਦੇ ਕਾਹਲੂਰ ਰਾਜ ਦਾ ਵਸਨੀਕ ਸੀ, ਜੋ ਹੁਣ ਹਿਮਾਚਲ ਪ੍ਰਦੇਸ਼ ਵਿੱਚ ਹੈ। ਨਰਸਿੰਗ ਦਾਸ ਨਰਗਿਸ, ਆਪਣੀ ਪੁਸਤਕ ਵਿੱਚ ਜੋਰਾਵਰ ਸਿੰਘ ਦੇ ਪੋਤੇ ਵਲੋਂ ਉਸ ਨੂੰ ਮਿਲੀ ਜਾਣਕਾਰੀ ਦੇ ਮੁਤਾਬਿਕ,ਲਿਖਦਾ ਹੈ ਕਿ ਜਰਨੈਲ਼ ਜੋਰਾਵਰ ਸਿੰਘ ਦਾ ਜਨਮ, ਇਕ ਰਾਜਪੂਤ ਪਰਿਵਾਰ ਵਿਚ ਸੰਨ 1786 ਦੇ ਲਾਗੇ, ਕਾਂਗੜਾ ਜ਼ਿਲੇ ਦੇ ਪਿੰਡ ਅਨਸੌਰਾ ਵਿਖੇ ਹੋਇਆ ਸੀ। 16, ਸਾਲ ਦੀ ਉਮਰ ਵਿੱਚ ਜ਼ੋਰਾਵਰ ਸਿੰਘ ਨੇ ਜਾਇਦਾਦ ਦੇ ਝਗੜੇ ਵਿਚ ਆਪਣੇ ਚਚੇਰੇ ਭਰਾ ਨੂੰ ਕਤਲ ਕਰ ਦਿੱਤਾ ਸੀ ਅਤੇ ਆਪ ਹਰਿਦਵਾਰ ਭੱਜ ਗਿਆ ਸੀ। ਇਥੇ ਉਸ ਦੀ ਮੁਲਾਕਾਤ ਰਾਣਾ ਜਸਵੰਤ ਸਿੰਘ ਦੇ ਨਾਲ ਹੋਈ। ਰਾਣਾ ਜਸਵੰਤ ਸਿੰਘ, ਉਸਨੂੰ ‘ਗਲੀਹਾਨ” ਲੈ ਗਿਆ, ਜੋ ਹੁਣ ਜੰਮੂ ਦੇ ਲਾਗੇ ਡੋਡਾ ਵਜੋਂ ਜਾਣਿਆ ਜਾਂਦਾ ਹੈ। ਇਥੇ ਉਸ ਨੂੰ ਰਾਣਾ ਜਸਵੰਤ ਸਿੰਘ ਨੇ ਇਕ ਸਿਪਾਹੀ ਦੇ ਤੌਰ ਤੇ ਫੌਜੀ ਸਿਖਲਾਈ ਦਿੱਤੀ ਸੀ। ਬਾਅਦ ਵਿੱਚ, ਉਹ ਗੁਲਾਬ ਸਿੰਘ ਡੋਗਰਾ ਦੀ ਅਗਵਾਈ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਸੇਵਾ ਵਿਚ ਸ਼ਾਮਲ ਹੋਇਆ ਸੀ, ਜੋ ਐਂਗਲੋ-ਸਿੱਖ ਜੰਗ ਵਿੱਚ ਬੜੀ ਦਲੇਰੀ ਦੇ ਨਾਲ ਲੜਿਆ ਸੀ।
11 ਦਸੰਬਰ 1836 ਵਾਲੇ ਦਿਨ ਜਰਨੈਲ ਜੋਰਾਵਰ ਸਿੰਘ ਨੇ ਲੱਦਾਖ ਉੱਤੇ ਕਬਜ਼ਾ ਕਰ ਲਿਆ ਸੀ।
ਜਨਰਲ ਜੋਰਾਵਰ ਸਿੰਘ ਖਾਲਸਾ ਰਾਜ ਦਾ ਇੱਕ ਅਜਿਹਾ ਮਜ਼ਬੂਤ ਜੋਧਾ-ਪਾਤਰ ਹੈ ਜਿਸ ਦਾ ਸਿੱਖ ਇਤਿਹਾਸਕ ਵਿੱਚ ਭਰਪੂਰ ਜ਼ਿਕਰ ਹੋਣਾ ਚਾਹੀਦਾ ਹੈ। ਜਨਰਲ ਜ਼ੋਰਾਵਰ ਸਿੰਘ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਖਾਲਸਾ ਫੌਜ ਦਾ ਜਰਨੈਲ ਸੀ ਜਿਸ ਨੇ ਕਸ਼ਮੀਰ ਤੋਂ ਲੈ ਕੇ ਤਿਬੱਤ ਤੱਕ ਖਾਲਸਾ ਰਾਜ ਕਾਇਮ ਕਰਣ ਦੇ ਖ਼ਾਲਸਾ ਫ਼ੌਜ ਦੀ ਕਮਾਨ ਸੰਭਾਲੀ ਸੀ। ਆਪ ਵਲੋਂ ਪਹਿਲਾਂ ਲੇਹ ਲਦਾਖ਼ ਨੂੰ ਫਤਿਹ ਕੀਤਾ ਗਿਆ ਅਤੇ ਫੇਰ ਤਿੱਬਤ ਨੂੰ ਫਤਿਹ ਕਰਨ ਦੇ ਲਈ ਕੂਚ ਕੀਤਾ।ਇੰਜ ਮਾਨ ਸਰੋਵਰ ਝੀਲ ਦੇ ਇਲਾਕੇ ਨੂੰ ਫਤਿਹ ਕਟਣ ਤੋਂ ਬਾਅਦ ਆਪ ਨੇ ਤਿਬੱਤ ਦੇ ਪੁਰਾਂਗ ਇਲਾਕੇ ਉੱਤੇ ਚੜ੍ਹਾਈ ਕਰ ਦਿੱਤੀ। ਉਸਨੇ ਰਸਤੇ ਵਿੱਚ ਛੋਟੇ ਕਿਲ੍ਹੇ ਅਤੇ ਪਿਕਟਾਂ ਬਣਾ ਕੇ ਆਪਣੇ ਸੰਚਾਰ ਅਤੇ ਸਪਲਾਈ ਲਾਈਨ ਨੂੰ 450 ਮੀਲ ਦੇ ਪਨਾਹ ਦੇ ਖੇਤਰ ਵਿੱਚ ਵਧਾ ਦਿੱਤਾ ਸੀ।ਕਿਲ੍ਹਾ ‘ਚੀ-ਤਾਂਗ ਟਕਲਾਕੋਟ’ ਦੇ ਨੇੜੇ ਬਣਾਇਆ ਗਿਆ ਸੀ। ਜਿਥੇ ਮਹਿਤਾ ਬਸਤੀ ਰਾਮ ਨੂੰ 500 ਜਵਾਨਾਂ ਦੀ ਕਮਾਂਡ ਦਿੱਤੀ ਗਈ ਸੀ, ਇਥੇ ਇਨ੍ਹਾਂ ਦੇ ਕੋਲ 8 ਜਾਂ 9 ਤੋਪਾਂ ਵੀ ਸਨ।
ਤਿੱਬਤ ਚੀਨ ਅਤੇ ਭਾਰਤ ਦੀ ਸਰਹੱਦ ਦਾ ਇੱਕ ਅਜਿਹਾ ਇਲਾਕਾ ਜਿੱਥੇ ਕਿਸੇ ਵੇਲੇ ਸਿੰਘਾਂ ਦੇ ਕੇਸਰੀ ਨਿਸ਼ਾਨ ਝੂਲਦੇ ਸਨ।ਇਹ ਉਹੀ ਇਲਾਕਾ ਹੈ ਜਿੱਥੇ ਇਸ ਵੇਲੇ ਚੀਨ ਅਤੇ ਭਾਰਤ ਵਿਚਾਲ਼ੇ ਰੇੜਕਾ ਚੱਲ ਰਿਹਾ ਹੈ। ਇਹ ਇਲਾਕਾ 1841ਵਿਆਂ ਦੇ ਸਮੇਂ ਵਕਤ ਸਿੱਖ ਰਾਜ ਦੀ ਹਿੱਸਾ ਸੀ। ‘ਟਕਲਾਕੋਟ” ਵਿੱਖੇ ‘ਜੋਰਾਵਰ ਫੋਰਟ (ਕਿਲ੍ਹਾ)ਦੀ ਮੌਜੂਦਗੀ ਅੱਜ ਵੀ ਇਸ ਗਲ਼ ਦੇ ਪ੍ਰਮਾਣ ਦੇ ਆਪਣੀ ਹੋਂਦ ਦੇ ਨਾਲ ਖੜ੍ਹਾ ਹੈ।ਜਿਸ ਦੇ ਦੀਦਾਰ,ਜਿਸ ਦੀ ਮੌਜੂਦਗੀ ਅੱਜ ਵੀ ਸਿੱਖਾਂ ਦੇ ਰਾਜ ਅਤੇ ਸਿੱਖਾਂ ਦੀ ਦਲੇਰੀ ਦਾ ਅਹਿਸਾਸ ਕਰਵਾਉਂਦੀ ਹੈ।
ਇਹ ਕਿਲ੍ਹਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਦੇ ਇਕ ਯੁੱਧਬੀਰ ਸਿੱਖ ਜਰਨੈਲ ਜੋਰਾਵਰ ਸਿੰਘ ਵਲੋਂ ਉਸਾਰਿਆ ਗਿਆ ਸੀ।ਜਿੱਥੇ ਕਿਸੇ ਵੇਲੇ ਜਰਨੈਲ ਜੋਰਾਵਰ ਸਿੰਘ ਨੇ ਖਾਲਸਾ ਰਾਜ ਦੇ ਪਰਚੰਪ ਗੱਡ ਕੇ ਇਸ ਇਲਾਕਾ ਨਿਵਾਸੀਆਂ ਦੀ ਨਾ ਸਿਰਫ ਰਖਿਆ ਕੀਤੀ ਸੀ ਸਗੋਂ ਉਨ੍ਹਾਂ ਨੂੰ ਇਨਸਾਫ ਦੇ ਕੇ ਸਿੱਖ ਦਾ ਸਹੀ ਆਚਰਣ ਕੀ ਹੈ ਦੀ ਪਛਾਣ ਕਰਵਾ ਦਿੱਤੀ। ਅੱਜ ਵੀ ਇਨ੍ਹਾਂ ਇਲਾਕਿਆਂ ਦੇ ਵਿੱਚ ਜਰਨੈਲ ਜੋਰਾਵਰ ਸਿੰਘ ਦੇ ਨਾਂ ਦੇ ਨਾਲ ਲੋਕ ਉਸਦੇ ਇਨਸਾਫ ਨੂੰ ਯਾਦ ਕਰਦੇ ਹਨ।
ਜਰਨੈਲ ਜ਼ੋਰਾਵਰ ਸਿੰਘ ਜਦੋਂ ਵਾਪਸ ਪਰਤ ਰਿਹਾ ਸੀ ਤਾਂ ‘ਟੋਏਓ” ਦੇ ਮੁਕਾਮ ‘ ਤੇ ਤਿਬੱਤੀ ਫੌਜ਼ ਨੇ ਸਿੱਖ ਫੌਜ ਤੇ ਹਮਲਾ ਅਚਾਨਕ ਹਲਾ ਬੋਲ ਦਿੱਤਾ। ਇਧਰ ਸਰਦੀਆਂ ਪੂਰੇ ਜੋਬਨ ਤੇ ਸਨ ਜਿਸ ਕਾਰਣ ਬਰਫ਼ਬਾਰੀ ਹੋ ਰਹੀ ਸੀ ਅਤੇ ਸਾਰੇ ਰਸਤੇ ਬੰਦ ਹੋ ਗਏ ਸਨ ਅਤੇ ਸੜਕਾਂ ਬਰਫ ਦੇ ਨਾਲ ਭਰ ਗਈਆਂ ਸਨ। ਜਰਨੈਲ ਜ਼ੋਰਾਵਰ ਸਿੰਘ ਦੀਆਂ ਸੂਝਵਾਨ ਤਿਆਰੀਆਂ ਦੇ ਬਾਵਜੂਦ ਇੰਨੇ ਲੰਮੇ ਦੂਰੀ ‘ਤੇ ਫੌਜ ਦੀ ਸਪਲਾਈ ਵੀ ਠੱਪ ਹੋ ਗਈ ਸੀ।ਉਸ ਵਕਤ ਇੱਥੇ ਤਾਪਮਾਨ ਮਾਇੰਨਸ 45 ਡਿਗਰੀ ਸੀ ਅਤੇ ਖਾਲਸਾ ਫੌਜ਼ ਦੀ ਗਿਣਤੀ ਬਹੁਤ ਥੋੜ੍ਹੀ ਹੋਣਾ ਜੀ ਇਸ ਹੱਦ ਤਕ ਡਿੱਗੇ ਤਾਪਮਾਨ ਨੂੰ ਸਹਿਣ ਕਰਣ ਦੇ ਆਦੀ ਨਹੀਂ ਸਨ।ਚਾਰੇ ਪਾਸੇ ਬਰਫ਼ ਦੇ ਪਹਾੜ ਸਨ। ਠੰਡ ਦੇ ਕਾਰਣ ਫੌਜ ਅਤੇ ਘੋੜਿਆਂ ਦੇ ਬੀਮਾਰ ਹੋਣ ਦੇ ਬਾਵਜੂਦ ਵੀ ਖਾਲਸਾ ਫੌਜ਼ ਨੇ ਜਰਨੈਲ ਜੋਰਾਵਰ ਸਿੰਘ ਦੀ ਕਮਾਨ ਹੇਠ ਪੂਰੀ ਬਹਾਦਰੀ ਦੇ ਨਾਲ ਜੰਗ ਲੜੀ।
ਜਿਵੇਂ ਕਿ ਤੇਜ਼ ਠੰਡ, ਮੀਂਹ ਦੇ ਨਾਲ, ਬਰਫਬਾਰੀ ਹਫ਼ਤਿਆਂ ਤੋਂ ਹਫ਼ਤਿਆਂ ਤੱਕ ਲਗਾਤਾਰ ਜਾਰੀ ਰਹੀ, ਬਹੁਤ ਸਾਰੇ ਸਿਪਾਹੀਆਂ ਦੀਆਂ ਉਂਗਲਾਂ ਅਤੇ ਪੈਰਾਂ ਦੇ ਪੈਰ ਠੰਡ ਕਾਰਣ ਜਮ ਗਏ। ਤਿੱਬਤੀ ਅਤੇ ਉਨ੍ਹਾਂ ਦੇ ਚੀਨੀ ਸਹਿਯੋਗੀ ਚੀ-ਤਾਂਗ ਦੇ ਕਿਲ੍ਹੇ ਨੂੰ ਛੱਡ ਕੇ ਲੜਾਈ ਦੇ ਲਈ ਅੱਗੇ ਵਧੇ। ਜਰਨੈਲ ਜ਼ੋਰਾਵਰ ਸਿੰਘ ਅਤੇ ਉਸਦੀ ਫੌਜ ਨੇ 12 ਦਸੰਬਰ 1841 ਵਾਲੇ ਦਿਨ ਟੂ-ਯਓ ਦੇ ਮੁਕਾਮ ਉਸਦੇ ਸੱਜੇ ਮੋਢੇ ਤੇ ਗੋਲੀ ਲੱਗਣ ਕਾਰਣ ਉਹ ਜ਼ਖਮੀ ਹੋ ਗਿਆ ਪਰ ਉਸਨੇ ਆਪਣੇ ਖੱਬੇ ਹੱਥ ਵਿੱਚ ਤਲਵਾਰ ਫੜ ਲਈ।
ਇਨ੍ਹੇ ਨੂੰ ਜਰਨੈਲ ਜੋਰਾਵਰ ਸਿੰਘ ਦੇ ਪੱਟ ਤੇ ਗੋਲੀ ਲੱਗੀ ਅਤੇ ਉਹ ਬੁਰੀ ਤਰ੍ਹਾਂ ਦੇ ਨਾਲ ਜ਼ਖ਼ਮੀ ਹੋ ਗਿਆ ਅਤੇ ਘੋੜੇ ਤੋਂ ਹੇਠਾਂ ਡਿੱਗ ਪਿਆ। ਜਰਨੈਲ ਦਾ ਸਰੀਰ ਜ਼ਖ਼ਮੀ ਹੋਇਆ ਸੀ ਉਸ ਦੇ ਹੌਸਲੇ ਨੂੰ ਜ਼ਖਮੀਂ ਕਰ ਸਕੇ,ਐਸਾ ਕੋਈ ਹਥਿਆਰ ਦੁਸ਼ਮਣ ਦੇ ਕੋਲ ਨਹੀਂ ਸੀ।ਉਹ ਜੰਗੀ ਯੋਧਾ ਜ਼ਖ਼ਮੀ ਹਾਲਤ ਵਿੱਚ ਵੀ ਆਪਣੇ ਬਰਛੇ ਦੇ ਨਾਲ਼ ਦੁਸ਼ਮਣਾਂ ਦਾ ਮੁਕਾਬਲਾ ਕਰਦਾ ਰਿਹਾ ਆਖਰ ਪਹਾੜ ਦੀ ਉਚਾਈ ਤੋਂ ਇਕ ਤਿਬੱਤੀ ਫੌਜੀ ਨੇ ਬਰਛਾ ਵਗ੍ਹਾ ਕੇ ਜਰਨੈਲ ਵਲ ਮਾਰਿਆ ਜਿਹੜਾ ਉਸ ਦੀ ਪਿੱਠ ਤੇ ਵੱਜ ਕੇ ਛਾਤੀ ਥਾਂਣੀ ਪਾਰ ਹੋ ਗਿਆ ਅਤੇ ਜਰਨੈਲ ਜੋਰਾਵਰ ਸਿੰਘ ਸ਼ਹਾਦਤ ਦਾ ਜਾਮ ਪੀ ਗਿਆ।
ਭੁੱਲਾਂ ਦੀ ਖਿਮਾ: