ਜੇਨੇਵਾ, ਸਵਿਟਜ਼ਰਲੈਂਡ ਵਿੱਚ ਰਾਸ਼ਟਰੀ ਨਸਲਕੁਸ਼ੀ ਦਿਵਸ ਮਨਾਉਣ ਲਈ ਸੰਯੁਕਤ ਰਾਸ਼ਟਰ ਦੇ ਗੈਰ ਸਰਕਾਰੀ ਸੰਗਠਨ ਆਈ ਐਚ ਆਰ ਸੀ ਦੁਆਰਾ ਆਯੋਜਿਤ ਸਮਾਗਮ

ਵਰਲਡ ਸਿੱਖ ਪਾਰਲੀਮੈਂਟ ਦੇ ਯੂ ਕੇ ਦੇ ਕੋਆਰਡੀਨੇਟਰ ਅਤੇ ਸੇਵਿੰਗ ਪੰਜਾਬ ਦੇ ਸੰਸਥਾਪਕ ਗੁਰਪ੍ਰੀਤ ਸਿੰਘ ਨੇ ਲੰਘੇ ਸ਼ਨੀਵਾਰ ਨੂੰ ਜੇਨੇਵਾ, ਸਵਿਟਜ਼ਰਲੈਂਡ ਵਿੱਚ ਰਾਸ਼ਟਰੀ ਨਸਲਕੁਸ਼ੀ ਦਿਵਸ ਮਨਾਉਣ ਲਈ ਸੰਯੁਕਤ ਰਾਸ਼ਟਰ ਦੇ ਗੈਰ ਸਰਕਾਰੀ ਸੰਗਠਨ ਆਈ ਐਚ ਆਰ ਸੀ ਦੁਆਰਾ ਆਯੋਜਿਤ ਸਮਾਗਮ ‘ਦ ਡੈਮੋਨਾਈਜ਼ੇਸ਼ਨ ਐਂਡ ਅਦਰਾਈਜ਼ੇਸ਼ਨ ਆਫ ਘੱਟ ਗਿਣਤੀਆਂ’ ਵਿੱਚ ਸ਼ਮੂਲੀਅਤ ਕੀਤੀ ਅਤੇ ਆਪਣੇ ਵਿਚਾਰ ਰੱਖੇ ।

ਇਸ ਸਮਾਗਮ ਵਿੱਚ ਵੱਖ-ਵੱਖ ਅੰਤਰਰਾਸ਼ਟਰੀ ਸੰਸਥਾਵਾਂ ਨੇ ਭਰਵੀਂ ਸ਼ਮੂਲੀਅਤ ਕੀਤੀ। ਇਹਨਾਂ ਵਿੱਚੋਂ ਸ਼੍ਰੀਮਤੀ ਰਾਨੀਆ ਮਾਦੀ, ਸੰਯੁਕਤ ਰਾਸ਼ਟਰ ਅਤੇ ਯੂਰਪੀ ਸੰਘ ਦੇ ਕਾਨੂੰਨੀ ਰਾਜਨੀਤਿਕ ਸਲਾਹਕਾਰ, ਮਿਸਟਰ ਸੰਦੇਵ ਹੀਰਾ, ਇੰਟਰਨੈਸ਼ਨਲ ਇੰਸਟੀਚਿਊਟ ਆਫ ਸਾਇੰਟਿਫਿਕ ਰਿਸਰਚ ਦੇ ਡਾਇਰੈਕਟਰ ਅਤੇ ਡੀਕੋਲੋਨੀਅਲ ਇੰਟਰਨੈਸ਼ਨਲ ਨੈੱਟਵਰਕ ਲਈ ਕੋਆਰਡੀਨੇਟਰ, ਅਤੇ ਸ਼੍ਰੀ ਸਈਦ ਬੁਆਮਾਮਾ, ਸਮਾਜ ਸ਼ਾਸਤਰੀ ਅਤੇ “ਯੂਨਾਈਟਿਡ ਫਰੰਟ ਫਾਰ ਇਮੀਗ੍ਰੈਂਟਸ ਅਤੇ ਵਰਕਿੰਗ-ਕਲਾਸ ਨੇਬਰਹੁੱਡਜ਼” ਦੇ ਸੰਸਥਾਪਕ ਮੈਂਬਰ, ਜਿਨ੍ਹਾਂ ਨੇ ਵੀ ਇਸ ਸਮਾਗਮ ਵਿੱਚ ਆਪਣੇ ਵਿਚਾਰ ਪੇਸ਼ ਕੀਤੇ ।

ਸ਼ੁਰੂਆਤ ਵਿੱਚ, ਸੈਂਡਿਊ ਹੀਰਾ ਨੇ ਬਸਤੀਵਾਦ ਦੇ ਅੰਦਰ ਨਸਲਵਾਦ ਦੀ ਉਤਪੱਤੀ ਅਤੇ ਉਸਾਰੀ ਬਾਰੇ ਗੱਲ ਕੀਤੀ, ਜੋ ਬਾਅਦ ਵਿੱਚ ਨਸਲਕੁਸ਼ੀ ਨੂੰ ‘ਜਾਇਜ਼’ ਠਹਿਰਾਉਣ ਲਈ ਰਾਹ ਪੱਧਰਾ ਕਰਦਾ ਹੈ। ਇਸ ਤੋਂ ਬਾਅਦ ਗੁਰਪ੍ਰੀਤ ਸਿੰਘ ਨੇ ਭਾਰਤ ਅੰਦਰ ਘੱਟ ਗਿਣਤੀਆਂ ਵਿਰੁੱਧ ਚੱਲ ਰਹੇ ਹਿੰਦੂਤਵੀ ਨੈੱਟਵਰਕ ਬਾਰੇ ਆਪਣੀ ਖੋਜ ਸਾਂਝੀ ਕੀਤੀ। ਉਹਨਾਂ ਨੇ ਪੰਜਾਬ ਅੰਦਰ ਹੋ ਰਹੇ ਲੁਕਵੇਂ ਕਤਲੇਆਮ ਬਾਰੇ ਵੀ ਜਾਣਕਾਰੀ ਦਿੱਤੀ । ਇਸੇ ਤਰ੍ਹਾਂ ਰਾਨੀਆ ਮਾਦੀ ਨੇ ਇਜ਼ਰਾਈਲ ਦੇ ਨਾਂ ਨਾਲ ਜਾਣੇ ਜਾਂਦੇ ਦੇਸ਼ ਵੱਲੋਂ ਫਲਸਤੀਨੀਆਂ ਦੀ ਹੌਲੀ ਹੌਲੀ ਕੀਤੀ ਜਾ ਰਹੀ ਨਸਲਕੁਸ਼ੀ ਨਾਲ ਸਬੰਧਤ ਆਪਣਾ ਅਨੁਭਵ ਅਤੇ ਕੰਮ ਸਾਂਝਾ ਕੀਤਾ। ਇਸ ਤੋਂ ਇਲਾਵਾ, ਸ਼੍ਰੀਮਾਨ ਸਈਦ ਬੁਆਮਾਮਾ ਨੇ ਰਾਜਨੀਤਿਕ ਦ੍ਰਿਸ਼ ਅਤੇ ਫਰਾਂਸ ਦੇ ਅੰਦਰ ਵਾਪਰ ਰਹੀਆਂ ਘਟਨਾਵਾਂ ‘ਤੇ ਪ੍ਰਭਾਵ ਬਾਰੇ ਗੱਲ ਕੀਤੀ।

ਇਹ ਸਮਾਗਮ ਇੱਕ ਸਾਂਝੀ ਉਮੀਦ ਨਾਲ ਸਮਾਪਤ ਹੋਇਆ ਕਿ ਘੱਟ ਗਿਣਤੀ ਜਥੇਬੰਦੀਆਂ ਵੱਲੋਂ ਮਿਲ ਕੇ ਕੰਮ ਕਰਨ ਨਾਲ ਅਤੇ ਜਾਗਰੂਕਤਾ ਪੈਦਾ ਕਰਕੇ, ਨਸਲਕੁਸ਼ੀ ਕਰਨ ਵਾਲਿਆਂ ਅਤੇ ਉਹਨਾਂ ਦੀ ਸਹਾਇਤਾ ਕਰਨ ਵਾਲਿਆਂ ਨੂੰ ਨਿਆਂ ਦੇ ਕਟਿਹਰੇ ਵਿੱਚ ਖੜ੍ਹਾ ਕੀਤਾ ਜਾ ਸਕਦਾ ਹੈ ਅਤੇ ਉਹਨਾਂ ਦੇ ਕੰਮਾਂ ਦੀ ਜਵਾਬਦੇਹੀ ਹੋ ਸਕਦੀ ਹੈ।

ਵਰਲਡ ਸਿੱਖ ਪਾਰਲੀਮੈਂਟ ਅਤੇ ਸੇਵਿੰਗ ਪੰਜਾਬ ਦੋਵੇਂ ਹੀ ਇਸ ਸਫਲ ਸਮਾਗਮ ਦੀ ਮੇਜ਼ਬਾਨੀ ਕਰਨ ਲਈ ਇਸਲਾਮਿਕ ਮਨੁੱਖੀ ਅਧਿਕਾਰ ਕਮਿਸ਼ਨ (IHRC) ਅਤੇ ਸ਼ਿੰਗਾਰਾ ਸਿੰਘ ਮਾਨ (ਫਰਾਂਸ) ਦਾ ਧੰਨਵਾਦ ਕਰਦੇ ਹਨ।

ਆਸ ਕਰਦੇ ਹਾਂ ਕਿ ਆਉਣ ਵਾਲੇ ਸਾਲ ਵਿੱਚ ਅਸੀਂ ਸੰਯੁਕਤ ਰਾਸ਼ਟਰ ਨਾਲ ਆਪਣੇ ਸਬੰਧਾਂ ਨੂੰ ਮਜ਼ਬੂਤ ਬਣਾਂਵਾਂਗੇ ਅਤੇ ਉੱਥੇ ਆਪਣਾ ਕੰਮ ਜਾਰੀ ਰੱਖਾਂਗੇ ।

46 Views