26 ਜਨਵਰੀ : ਕੌਮੀ ਇਨਸਾਫ ਮੋਰਚੇ ਦੀ ਲੀਡਰਸ਼ਿਪ ਦੇ ਸੱਦੇ ਉਤੇ ਦੁਨੀਆ ਭਰ ਵਿਚ ਅੱਜ ਰੋਹ ਭਰਪੂਰ ਮੁਜਾਹਰੇ ਕੀਤੇ ਗਏ।

ਅਮਰੀਕਾ ਕੈਨੇਡਾ ਦੀਆਂ ਭਾਰਤੀ ਅੰਬੈਸੀਆਂ ਅਤੇ ਕੋਂਸਲੇਟਾਂ ਅਗੇ 26 ਜਨਵਰੀ ਨੂੰ ਕਾਲਾ ਦਿਨ ਮਨਾਉਂਦਿਆਂ ਹੋਏ ਜ਼ੋਰਦਾਰ ਰੋਸ ਮੁਜਾਹਰੇ

-ਭਾਰਤ ਵਿਚ ਸਿਖਾਂ ਅਤੇ ਘੱਟਗਿਣਤੀਆਂ ਲਈ ਕਾਨੂੰਨ ਅਤੇ ਸਰਕਾਰਾਂ ਦੇ ਦੋਹਰੇ ਮਾਪਦੰਡਾਂ ਨੂੰ ਦੁਨੀਆ ਸਾਹਮਣੇ ਕੀਤਾ ਨੰਗਾ-

26 ਜਨਵਰੀ : ਕੌਮੀ ਇਨਸਾਫ ਮੋਰਚੇ ਦੀ ਲੀਡਰਸ਼ਿਪ ਦੇ ਸੱਦੇ ਉਤੇ ਦੁਨੀਆ ਭਰ ਵਿਚ ਅੱਜ ਰੋਹ ਭਰਪੂਰ ਮੁਜਾਹਰੇ ਕੀਤੇ ਗਏ।

ਨਿਊਯਾਰਕ, ਵਾਸ਼ਿੰਗਟਨ ਡੀਸੀ, ਸੈਨਫਰਾਂਸਿਸਕੋ, ਹਿਊਸਟਨ, ਸ਼ਿਕਾਗੋ, ਓਟਵਾ (ਕੈਨੇਡਾ) ਦੀਆਂ ਭਾਰਤੀ ਅੰਬੈਸੀਆਂ ਅਤੇ ਕੋਂਸਲੇਟਾਂ ਅਗੇ ਅੱਜ ਸਿੱਖ ਸੰਗਤਾਂ, ਮਨੁੱਖੀ ਹੱਕਾਂ ਨੂੰ ਪਿਆਰ ਕਰਨ ਵਾਲਿਆਂ, ਗੁਰਦੁਆਰਾ ਕਮੇਟੀਆਂ, ਪੰਥਕ ਜਥੇਬੰਦੀਆਂ ਦੁਆਰਾ ਸਾਂਝੇ ਤੌਰ ਤੇ ਵੱਡੇ ਮੁਜਾਹਰਿਆਂ ਵਿਚ ਲੋਕਾਂ ਨੇ ਬਹੁਤ ਜਜ਼ਬੇ ਨਾਲ ਹਿਸਾ ਲਿਆ ।

ਅੱਜ ਦੇ ਮੋਹਾਲੀ/ਚੰਡੀਗੜ੍ਹ ਵਿਚ ਹੋਏ ਇਤਿਹਾਸਿਕ ਕੌਮੀ ਇਨਸਾਫ ਮਾਰਚ ਜਿਸ ਵਿਚ ਲੱਖਾਂ ਸਿੱਖ ਸੰਗਤਾਂ, ਇਨਸਾਫ ਪਸੰਦ ਲੋਕਾਂ ਤੇ ਹੋਰ ਭਾਈਚਾਰਿਆਂ ਨੇ ਹਿੱਸਾ ਲਿਆ, ਉਸ ਤੋਂ ਇਲਾਵਾ ਅਮਰੀਕਾ, ਕੈਨੇਡਾ, ਇੰਗਲੈਂਡ, ਜਰਮਨੀ ਅਤੇ ਹੋਰ ਦੇਸ਼ਾਂ ਵਿਚ ਵੀ ਭਾਰਤ ਦੁਆਰਾ ਸਿਖਾਂ ਅਤੇ ਘੱਟਗਿਣਤੀਆਂ ਦੇ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਘਾਣ ਅਤੇ ਧੱਕਿਆਂ ਵਿਰੁੱਧ ਜ਼ੋਰਦਾਰ ਭਰਵੇਂ ਰੋਸ ਮੁਜਾਹਰੇ ਹੋਏ। ਦੁਨੀਆ ਭਰ ਵਿਚ ਇਕੋ ਸਮੇ ਹੋਏ ਇਹਨਾਂ ਸਾਰੇ ਮਾਰਚਾਂ ਅਤੇ ਮੁਜਾਹਰਿਆਂ ਨੇ ਭਾਰਤ ਦੀਆ ਸਰਕਾਰਾਂ ਅਤੇ ਖੋਖਲੇ ਸਿਸਟਮ ਦੀ ਪੋਲ ਖੋਲ੍ਹਦਿਆਂ ਓਹਨਾ ਨੂੰ ਕੰਬਣੀ ਛੇੜ ਦਿਤੀ ਹੈ।

ਸਮੁਚੇ ਰੂਪ ਵਿਚ ਇਨਸਾਫ ਪਸੰਦ ਲੋਕਾਂ ਦਾ ਦੁਨੀਆ ਭਰ ਵਿਚ ਸੜਕਾਂ ਤੇ ਆ ਕੇ ਭਾਰਤੀ ਸਰਕਾਰ ਅਤੇ ਸਿਸਟਮ ਦੀਆਂ ਦਮਨਕਾਰੀ ਨੀਤੀਆਂ ਵਿਰੁੱਧ ਲਾਮਬੰਦ ਹੋਣਾ ਆਉਣ ਵਾਲੇ ਸਮੇ ਵਿਚ ਕਿਸੇ ਹੋਣ ਵਾਲੇ ਵੱਡੇ ਬਦਲਾਅ ਵੱਲ ਵੀ ਇਸ਼ਾਰਾ ਕਰ ਰਿਹਾ ਲੱਗਦਾ ਹੈ। ਵੱਖ ਵੱਖ ਬੁਲਾਰਿਆਂ ਨੇ ਕਿਹਾ ਕੇ ਭਾਰਤ ਅਤੇ ਪੰਜਾਬ ਦੀਆਂ ਮੌਜੂਦਾ ਸਰਕਾਰਾਂ ਵਿਰੁੱਧ ਉੱਠ ਰਹੇ ਇਸ ਲੋਕ ਰੋਹ ਦੇ ਸਾਹਮਣੇ ਅਤੇ ਆਉਣ ਵਾਲੇ ਸਮੇ ਵਿਚ ਇਸ ਰੋਹ ਦਾ ਮੋਰਚੇ ਦੇ ਰੂਪ ਵਿਚ ਹੋਰ ਪ੍ਰਚੰਡ ਹੋਣ ਦੇ ਆਸਾਰ ਨੂੰ ਵੇਖਦਿਆਂ ਸਰਕਾਰਾਂ ਨੂੰ ਜਲਦੀ ਤੋਂ ਜਲਦੀ ਕੌਮੀ ਇਨਸਾਫ ਮੋਰਚੇ ਦੀਆਂ ਹੱਕੀ ਮੰਗਾਂ ਨੂੰ ਮੰਨ ਲੈਣਾ ਚਾਹੀਦਾ ਹੈ ਨਹੀਂ ਤਾਂ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਜਿਆਦਾ ਵੱਡੀ ਗਿਣਤੀ ਵਿਚ ਲੋਕ ਇਸ ਮੋਰਚੇ ਨਾਲ ਜੁੜਨਗੇ ਅਤੇ ਭਾਰਤ ਦੇ ਕਾਨੂੰਨ ਦੇ ਤਹਿਤ ਅਦਾਲਤਾਂ ਅਤੇ ਸਰਕਾਰਾਂ ਦੇ ਦੋਹਰੇ ਕਿਰਦਾਰ ਵਾਲੇ ਘਿਨਾਉਣੇ ਚੇਹਰੇ ਨੂੰ ਦੁਨੀਆ ਸਾਹਮਣੇ ਉੱਘੜਦਿਆਂ ਸਮਾਂ ਨਹੀਂ ਲਗੇਗਾ। ਇਨਸਾਫ ਅਤੇ ਮਨੁੱਖੀ ਹੱਕਾਂ ਲਈ ਉਠੀ ਇਹ ਅਵਾਜ ਸਰਕਾਰਾਂ ਬਦਲਾਉਣ ਤੋਂ ਲੈ ਕੇ ਕਿਸੇ ਹੋਰ ਵੱਡੇ ਬਦਲ ਦਾ ਕਾਰਨ ਵੀ ਬਣ ਸਕਦੀ ਹੈ ।

52 Views