ਫਰੈਕਫੋਰਟ : ਭਾਰਤ ਦੀ ਅਖੌਤੀ ਅਜ਼ਾਦੀ ਦੀ 76ਵੀਂ ਵਰ੍ਹੇਗੰਢ ਤੇ ਸਿੱਖ ਪੰਥ ਦੀ ਗੁਲਾਮੀ, ਘੱਟਗਿਣਤੀ ਕੌਮਾਂ ਸਿੱਖਾਂ, ਮੁਲਮਾਨਾਂ, ਦਲਿਤਾਂ, ਈਸਾਈਆਂ ਤੇ ਹੋ ਰਹੇ ਜ਼ੁਲਮਾਂ, ਮਨੀਪੁਰ ਵਿੱਚ ਔਰਤਾਂ ਨਾਲ ਹਿੰਦੂਤਵੀ ਮਾਨਸਿਕਤਾ ਵੱਲੋਂ ਸਮੂਹਿਕ ਬਲਾਤਕਾਰਾਂ ਦੇ ਖਿਲਾਫ ਮਨੁੱਖੀ ਅਧਿਕਾਰਾਂ ਤੇ ਇਨਸਾਨੀਅਤ ਨੂੰ ਪਿਆਰ ਕਰਨ ਵਾਲੀਆਂ ਤੇ ਪੀੜਤ ਕੌਮਾਂ ਨੂੰ ਇਹਨਾਂ ਜਸ਼ਨਾਂ ਦਾ ਬਾਈਕਾਟ ਕਰਕੇ ਇਸ ਦਿਨ ਨੂੰ ਕਾਲੇ ਦਿਨ ਦੇ ਤੌਰਤੇ ਮਨਾਉਣ ਚਾਹੀਦਾ ਹੈ ।
ਵਰਲਡ ਸਿੱਖ ਪਾਰਲੀਮੈਂਟ ਦੇ ਕੋ-ਕੋਅਰਡੀਨੇਟਰ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਪ੍ਰੈੱਸ ਦੇ ਨਾਂ ਜਾਰੀ ਬਿਆਨ ਕਰਦਿਆਂ ਹੋਇਆ ਸਵਾਲ ਉਠਾਏ ਕਿ
– ਭਾਰਤ ਨੇ ਪਿਛਲੇ 76 ਸਾਲਾਂ ਵਿੱਚ ਤਰੱਕੀ ਦੀਆਂ ਕਿਹੜੀਆਂ ਬੁਲੰਦੀਆਂ ਨੂੰ ਛੋਹਿਆ ਹੈ ?
– ਕੀ ਭਾਰਤ ਦੇ ਸਵਾ ਬਿਲੀਅਨ ਦੇ ਲਗਭਗ ਲੋਕਾਂ ਨੂੰ ਸੱਚਮੁੱਚ ਇਸ ‘ਆਜ਼ਾਦੀ’ ਨੇ ਕੋਈ ਨਿੱਘ ਦਿੱਤਾ ਹੈ ?
– ਕੀ ਭਾਰਤ ਵਿੱਚ ਵਸਦੀਆਂ ਘੱਟ ਗਿਣਤੀਆਂ ਇਨ੍ਹਾਂ 76 ਸਾਲਾਂ ਵਿੱਚ ਸਰਕਾਰੀ ਅਤੇ ਬਹੁਗਿਣਤੀ ਦੇ ਵਰਤਾਰੇ ਤੋਂ ਸੰਤੁਸ਼ਟ ਹਨ ?
– ਕੀ ਸੱਚਮੁੱਚ ਭਾਰਤ ਵਿੱਚ ‘ਵਿਚਾਰਾਂ ਦੇ ਪ੍ਰਗਟਾਵੇ’ ਸਮੇਤ ‘ਲੋਕਤੰਤਰੀ ਵਿਧਾਨ’ ਵਾਲੇ ਹੱਕ ਹਨ ?
– ਕੀ ਭਾਰਤ ਦੇ ਅਦਾਲਤੀ ਸਿਸਟਮ ਵਿੱਚੋਂ, ਘੱਟ ਗਿਣਤੀਆਂ, ਦਲਿਤਾਂ, ਪੱਛੜੀਆਂ ਸ਼੍ਰੇਣੀਆਂ ਅਤੇ ਗਰੀਬਾਂ ਲਈ ਇਨਸਾਫ ਨਿਕਲਦਾ ਹੈ?
– ਕੀ ਭਾਰਤ ਵਿੱਚ ‘ਮੀਡੀਆ’ ਸੱਚਮੁੱਚ ਆਜ਼ਾਦ ਹੈ?
-ਕੀ ਦਲਿਤ ਔਰਤਾਂ ਨਾਲ ਉੱਚ ਜਾਤੀਆਂ ਦੇ ਗੁੰਡਿਆਂ ਵੱਲੋਂ ਕੀਤੇ ਬਲਾਤਕਾਰ ਦੀਆਂ ਸਜ਼ਾਵਾਂ ਦੇ ਕੇ ਔਰਤਾਂ ਨੂੰ ਇਨਸਾਫ਼ ਮਿਲ ਰਿਹਾ ?
-ਕੀ ਮਨੀਪੁਰ ਵਿੱਚ ਈਸਾਈ ਔਰਤਾਂ ਨਾਲ ਹਿੰਦੂਤਵੀਆਂ ਦੀ ਭੀੜ ਵੱਲ ਸਮੂਹਿਕ ਬਲਤਕਾਰੀਆਂ ਨੂੰ ਸਜ਼ਾਵਾਂ ਦੇ ਕੇ ਇਨਸਾਫ਼ ਮਿਲੇਗਾ ਜਾਂ ਬਿਲਕਸ ਬਾਨੋ ਵਾਂਗ ਹੈਵਾਨਾਂ ਦਾ ਸਨਮਾਨ ਹੋਵੇਗਾ ।
-ਕੀ ਰਾਜਸੀ ਸਿੱਖ ਕੈਦੀਆਂ ਦੀਆਂ ਸਜ਼ਾਵਾਂ ਪੂਰੀਆਂ ਹੋਣ ਤੋਂ ਬਾਅਦ ਉਹਨਾਂ ਦੀ ਰਿਹਾਈ ਹੋ ਗਈ ਹੈ ?
ਭਾਰਤ ਦੇ ਬੀਤੇ 76 ਸਾਲਾਂ ਦੇ ਇਤਿਹਾਸ ’ਤੇ ਇੱਕ ਸਰਸਰੀ ਝਾਤ ਮਾਰਿਆਂ ਹੀ ਉਪਰੋਕਤ ਸਾਰੇ ਸਵਾਲਾਂ ਦਾ ਜਵਾਬ ਬੜੀ ਮਜ਼ਬੂਤ ‘ਨਾਂਹ’ ਵਿੱਚ ਨਿਕਲੇਗਾ।
ਭਾਰਤੀ ਹਕੂਮਤ ਤੇ ਉਸ ਦੀਆਂ ਏਜੰਸੀਆਂ ਦਾ ਵਿਦੇਸ਼ਾਂ ਵਿੱਚ ਹੋ ਰਹੇ ਰੋਹ ਮੁਜ਼ਾਹਰਿਆਂ ਨੂੰ ਆਪਣੀ ਚਾਣਕੀਆਂ ਨੀਤੀ ਸਾਮ, ਦਾਮ, ਦੰਡ, ਭੇਦ ਰਾਹੀਂ ਰੋਕਣ ਦੀਆਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ । ਸਰਕਾਰ ਦੀ ਇਸ ਮੁਹਿੰਮ ਤਹਿਤ ਹੀ ਅਜ਼ਾਦੀ ਦੇ ਸੰਘਰਸ਼ ਤੋਂ ਥੱਕੇ ਹਾਰੇ ਜਾਂ ਲਾਲਸਾਵਾਂ ਵੱਸ ਕਿਨਾਰਾ ਕਰ ਗਏ ਸਿੱਖ ਭਾਰਤ ਵੱਲ ਮੂੰਹ ਕਰ ਗਏ ਹਨ । ਭਾਰਤ ਸਰਕਾਰ ਦੀ ਚਾਲ ਵਿੱਚ ਆ ਗਏ ਇਨ੍ਹਾਂ ਸਿੱਖਾਂ ਨੂੰ ਸਰਕਾਰੀ ਬੋਲੀ ਬੁਲਵਾਈ ਜਾਂਦੀ ਹੈ । ਵਿਦੇਸ਼ਾ ਵਿੱਚ ਸਫਾਰਤਖਾਨਿਆਂ ਵਿਚਲੇ ਰਾਅ ਪ੍ਰਜੀਵੀਆਂ ਵੱਲੋਂ ਵੀਜੇ ਜਾਂ ਪਰਿਵਾਰਾਂ ਦੇ ਪਾਸਪੋਰਟਾਂ ਉੱਤੇ ਰੋਕਾਂ ਲਾਕੇ, ਰੁਕਾਵਟਾਂ ਖੜ੍ਹੀਆਂ ਕਰਕੇ ਸਿੱਖਾ ਉੱਤੇ ਦਬਾਅ ਬਣਾਇਆ ਜਾਂਦਾ ਹੈ । ਜੇ ਹੋਰ ਕੋਈ ਚਾਲ ਕਾਮਯਾਬ ਨਹੀਂ ਹੁੰਦੀ ਤਾਂ ਆਖ਼ਰੀ ਹਥਿਆਰ ਵਜੋਂ ਪਿੱਛਲੇ ਦਿਨੀ ਏਜੰਸੀਆਂ ਵੱਲੋਂ ਸਿੱਖ ਆਗੂਆਂ ਦੇ ਕਤਲ ਕਰਕੇ ਕੰਮਜੋਰ ਜਾਂ ਗ਼ਰਜ਼ਾਂ ਦੀ ਖ਼ਾਤਰ ਸੰਘਰਸ਼ ਨਾਲ ਜੁੜੇ ਲੋਕਾਂ ਦੇ ਮਨਾ ਵਿੱਚ ਡਰ ਤੇ ਸਹਿਮ ਪੈਦਾ ਕਰਕੇ ਉਹਨਾਂ ਨੂੰ ਸੰਘਰਸ਼ ਤੋਂ ਦੂਰ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ।
ਆਓ ਭਾਰਤ ਸਰਕਾਰ ਖਿਲਾਫ ਰੋਹ ਮੁਜ਼ਾਹਰਿਆਂ ਤੋਂ ਰੋਕਣ ਦੇ ਇਹਨਾਂ ਸਾਰੇ ਘਿਨਾੳਣੇ ਕਾਰਨਾਮਿਆਂ ਦੇ ਕਰੂਰ ਚੇਹਰੇ ਨੂੰ ਬੇਨਕਾਬ ਕਰਨ ਤੇ ਖਾਲਿਸਤਾਨ ਵਾਸਤੇ ਸ਼ਹੀਦ ਹੋਏ ਸਮੂਹ ਸ਼ਹੀਦਾਂ ਦੇ ਸੁਪਨੇ ਨੂੰ ਸਕਾਰ ਕਰਨ ਲਈ ਆਖ਼ਰੀ ਸਵਾਸਾਂ ਤੱਕ ਸੰਘਰਸ਼ ਜਾਰੀ ਰੱਖਣ ਦੇ ਪ੍ਰਣ ਨੂੰ ਭਾਰਤੀ ਸਫ਼ਾਰਤਖ਼ਾਨਿਆਂ ਦੇ ਸਾਹਮਣੇ ਰੋਹ ਮੁਜ਼ਾਹਰੇ ਵਿੱਚ ਪੰਹੁਚ ਕੇ ਦੁਹਰਾਈਏ ।
ਭਾਰਤ ਦੀ ਅਖੌਤੀ ਅਜ਼ਾਦੀ ਦੇ ਜਸ਼ਨਾਂ ਦਾ ਬਾਈਕਾਟ ਕਰਕੇ ਸਮੂਹ ਘੱਟਗਿਣਤੀ ਕੌਮਾਂ ਇਸ ਦਿਨ ਨੂੰ ਕਾਲੇ ਦਿਵਸ ਦੇ ਤੌਰਤੇ ਮਨਾਉਂਦੇ ਹੋਏ ਵਿਦੇਸ਼ਾਂ ਵਿੱਚਲੇ ਭਾਰਤੀ ਸਫ਼ਾਰਤਖ਼ਾਨਿਆਂ ਦੇ ਸਾਹਮਣੇ ਰੋਹ ਮੁਜ਼ਾਹਰਿਆਂ ਵਿੱਚ ਵੱਧ ਤੋਂ ਵੱਧ ਸ਼ਮਾਲ ਹੋ ਕੇ ਆਪਣੇ ਰੋਹ ਦਾ ਪ੍ਰਗਟਾਵਾ ਕਰੀਏ ।
ਜਰਮਨ ਦੇ ਸ਼ਹਿਰ ਫਰੈਂਕਫੋਰਟ ਵਿੱਚ 15 ਅਗਸਤ ਨੂੰ ਭਾਰਤੀ ਕੌਸਲੇਟ ਫਰੈਕਫੋਰਟ ਦੇ ਸਾਹਮਣੇ ਹੋ ਰਹੇ ਰੋਹ ਮੁਜ਼ਾਹਰੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰੀਏ ।