.ਕੈਨੇਡਾ ‘ਚ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦੇ ਮਾਰੇ ਜਾਣ ਤੋਂ ਬਾਅਦ ਭਾਰਤ ਅਤੇ ਕੈਨੇਡਾ ਵਿਚਾਲੇ ਵਧਦੇ ਕੂਟਨੀਤਕ ਵਿਵਾਦ ਕਾਰਨ ਐਨਆਈਏ ਵੀ ਆਈ ਹਰਕਤ ‘ਚ…
ਚੰਡੀਗੜ (ਮੰਗਤ ਸਿੰਘ ਸੈਦਪੁਰ) : ਕੈਨੇਡਾ ਅਤੇ ਭਾਰਤ ਵਿਚ ਹਰਦੀਪ ਸਿੰਘ ਨਿੱਜਰ ਦੀ ਹੋਈ ਹੱਤਿਆ ਕਾਰਨ ਵੱਧ ਰਹੇ ਤਣਾਅ ਨੂੰ ਵੇਖਦਿਆਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਪੰਜਾਬ ਪੁਲਿਸ ਤੋਂ ਉਨ੍ਹਾਂ ਸਾਰੇ ਗੈਂਗਸਟਰਾਂ ਅਤੇ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਲੋਕਾਂ ਬਾਰੇ ਪੂਰੀ ਜਾਣਕਾਰੀ ਮੰਗੀ ਹੈ। ਜੋ ਇਸ ਸਮੇਂ ਕੈਨੇਡਾ, ਇੰਗਲੈਂਡ ਅਤੇ ਅਮਰੀਕਾ ਵਿੱਚ ਲੁਕੇ ਹੋਏ ਹਨ। ਐਨਆਈਏ ਨੇ ਪੁਲਿਸ ਤੋਂ ਵਿਦੇਸ਼ਾਂ ‘ਚ ਬੈਠੇ ਖਾਲਿਸਤਾਨੀ ਅਤੇ ਗੈਂਗਸਟਰਾਂ ਦਾ ਪੂਰਾ ਡਾਟਾ ਮੰਗਿਆ ਹੈ। ਕੈਨੇਡਾ ‘ਚ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦੇ ਮਾਰੇ ਜਾਣ ਤੋਂ ਬਾਅਦ ਭਾਰਤ ਅਤੇ ਕੈਨੇਡਾ ਵਿਚਾਲੇ ਵਧਦੇ ਕੂਟਨੀਤਕ ਵਿਵਾਦ ਕਾਰਨ ਐਨ ਆਈ.ਏ ਵੀ ਹਰਕਤ ‘ਚ ਨਜ਼ਰ ਆ ਰਹੀ ਹੈ।ਪੰਜਾਬ ਪੁਲਿਸ ਦੇ ਸੂਤਰਾਂ ਅਨੁਸਾਰ ਐਨਆਈਏ ਨੇ ਪਿਛਲੇ ਕਈ ਸਾਲਾਂ ਦੌਰਾਨ ਫਰਜ਼ੀ ਪਾਸਪੋਰਟਾਂ ‘ਤੇ ਵਿਦੇਸ਼ ਭੱਜਣ ਵਾਲੇ ਖਾਲਿਸਤਾਨੀਆਂ ਅਤੇ ਗੈਂਗਸਟਰਾਂ ਦਾ ਪੂਰਾ ਡਾਟਾ ਮੰਗਿਆ ਹੈ। ਇਸ ਦੇ ਨਾਲ ਹੀ ਐਨਆਈਏ ਗੈਂਗਸਟਰਾਂ ਦੇ ਉਨ੍ਹਾਂ ਸਾਥੀਆਂ ਦੀ ਸੂਚੀ ਵੀ ਤਿਆਰ ਕਰ ਰਹੀ ਹੈ। ਜੋ ਵਿਦੇਸ਼ ਰਹਿ ਰਹੇ ਹਨ ਅਤੇ ਜਿਨ੍ਹਾਂ ਨੇ ਉਨ੍ਹਾਂ ਨੂੰ ਵਿਦੇਸ਼ ਭੱਜਣ ਵਿੱਚ ਮਦਦ ਕੀਤੀ ਹੈ। ਉਨ੍ਹਾਂ ਸਾਰਿਆਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ। ਜਿਨ੍ਹਾਂ ਨੇ ਖਾਲਸਤਾਨੀਆਂ ਅਤੇ ਗੈਂਗਸਟਰਾਂ ਨੂੰ ਫਰਜ਼ੀ ਪਾਸਪੋਰਟ ਬਣਾ ਕੇ ਵਿਦੇਸ਼ ਭੱਜਣ ‘ਚ ਮਦਦ ਕੀਤੀ ਹੈ। ਚਾਹੇ ਉਹ ਲੋਕ ਇਮੀਗ੍ਰੇਸ਼ਨ ਜਾਂ ਕਿਸੇ ਹੋਰ ਵਿਭਾਗ ਨਾਲ ਸਬੰਧਤ ਹੋਣ। ਉਨ੍ਹਾਂ ਸਾਰਿਆਂ ਨੂੰ ਦਬੋਚਨ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ। ਪੁਲਿਸ ਸੂਤਰਾਂ ਦੀ ਮੰਨੀਏ ਤਾਂ ਐਨਆਈਏ ਵੱਲੋਂ ਵਿਦੇਸ਼ ਭੱਜ ਚੁੱਕੇ ਗੈਂਗਸਟਰਾਂ ਅਤੇ ਅੱਤਵਾਦੀਆਂ ਨੂੰ ਡਿਪੋਰਟ ਕਰਨ ਦੀ ਪ੍ਰਕਿਰਿਆ ਵੀ ਜਲਦੀ ਸ਼ੁਰੂ ਹੋਣ ਜਾ ਰਹੀ ਹੈ। ਐਨਆਈਏ ਨੇ ਇਨ੍ਹਾਂ ਸਾਰੇ ਗੈਂਗਸਟਰਾਂ ਅਤੇ ਅੱਤਵਾਦੀਆਂ ਦੀਆਂ ਫੋਟੋਆਂ ਪ੍ਰਕਾਸ਼ਿਤ ਕਰਕੇ ਲੋਕਾਂ ਤੋਂ ਸਹਿਯੋਗ ਵੀ ਮੰਗਿਆ ਹੈ। ਖਾਸ ਗੱਲ ਇਹ ਹੈ ਕਿ ਐਨਆਈ ਏ ਦੀ ਨਵੀਂ ਜ਼ਾਰੀ ਸੂਚੀ ਵਿੱਚ ਪਰਮਜੀਤ ਸਿੰਘ ਪੰਮਾ ਬ੍ਰਿਟੇਨ, ਵਧਵਾ ਸਿੰਘ ਬੱਬਰ ਪਾਕਿਸਤਾਨ, ਕੁਲਵੰਤ ਸਿੰਘ ਬਰਤਾਨੀਆ, ਜੇ.ਐਸ.ਧਾਲੀਵਾਲ ਅਮਰੀਕਾ, ਸੁਖਪਾਲ ਸਿੰਘ- ਬਰਤਾਨੀਆ 6.ਹਰਪ੍ਰੀਤ ਸਿੰਘ ਉਰਫ਼ ਰਾਣਾ ਸਿੰਘ ਅਮਰੀਕਾ, ਸਰਬਜੀਤ ਸਿੰਘ ਬਰਤਾਨੀਆ, ਕੁਲਵੰਤ ਸਿੰਘ ਉਰਫ ਕਾਂਤਾ- ਬਰਤਾਨੀਆ, ਹਰਜਾਪ ਸਿੰਘ ਉਰਫ਼ ਜੱਪੀ ਸਿੰਘ ਅਮਰੀਕਾ, ਰਣਜੀਤ ਸਿੰਘ ਨੀਟਾ ਪਾਕਿਸਤਾਨ, ਗੁਰਮੀਤ ਸਿੰਘ ਉਰਫ ਬੱਗਾ ਬਾਬਾ ਕੈਨੇਡਾ, ਗੁਰਪ੍ਰੀਤ ਸਿੰਘ ਉਰਫ ਬਾਗੀ ਬਰਤਾਨੀਆ, ਜਸਮੀਤ ਸਿੰਘ ਹਕੀਮਜ਼ਾਦਾ ਦੁਬਈ, ਗੁਰਜੰਟ ਸਿੰਘ ਢਿੱਲੋਂ ਆਸਟ੍ਰੇਲੀਆ, ਲਖਬੀਰ ਸਿੰਘ ਰੋਡੇ ਕੈਨੇਡਾ, ਅਮਰਦੀਪ ਸਿੰਘ ਪੁਰੇਵਾਲ ਅਮਰੀਕਾ, ਜਤਿੰਦਰ ਸਿੰਘ ਗਰੇਵਾਲ ਕੈਨੇਡਾ, ਦਪਿੰਦਰ ਜੀਤ ਬਰਤਾਨੀਆ, ਐੱਸ. ਹਿੰਮਤ ਸਿੰਘ ਅਮਰੀਕਾ ਆਦਿ ਖਾਲਿਸਤਾਨੀ ਪੱਖੀ ਸਿੱਖ ਆਗੂਆਂ ਦੇ ਨਾਮ ਸ਼ਾਮਲ ਹਨ। ਖਾਸ ਗੱਲ ਇਹ ਹੈ ਕਿ ਕੈਨੇਡਾ ਅਤੇ ਭਾਰਤ ਵਿੱਚ ਖਾਲਿਸਤਾਨੀ ਹਰਦੀਪ ਸਿੰਘ ਨਿੱਜਰ ਦੀ ਹੋਈ ਹਤਿਆ ਤੋਂ ਬਾਅਦ ਬੜੇ ਤਣਾਅ ਕਾਰਨ ਇਨ੍ਹਾਂ ਖਾਲਿਸਤਾਨੀ ਆਗੂਆਂ ਦੀ ਲਿਸਟ ਜਾਰੀ ਹੋਈ ਹੈ। ਇਸ ਸਬੰਧੀ ਅਗਲੀ ਕਾਰਵਾਈ ਕੀ ਹੋਵੇਗੀ ਫ਼ਿਲਹਾਲ ਇਸ ਬਾਰੇ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਪਰੰਤੂ ਕੈਨੇਡਾ ਅਤੇ ਇੰਡੀਆ ਵਿੱਚ ਭਾਈ ਹਰਦੀਪ ਸਿੰਘ ਨੇ ਹਤਿਆ ਨੂੰ ਲੈ ਕੇ ਬਣੇ ਤਣਾਅ ਕਾਰਨ ਹੋਰ ਬਹੁਤ ਕੁਝ ਸਾਹਮਣੇ ਆਉਣ ਦੀ ਸੰਭਾਵਨਾ ਹੈ।