ਭਗਵੰਤ ਮਾਨ ਨਾ ਮੈਂ ਤੇਰੀ ਵਿਜੀਲੈਂਸ ਤੋਂ ਅਤੇ ਨਾ ਤੇਰੀਆਂ ਧਮਕੀਆਂ ਤੋਂ ਡਰਨ ਵਾਲਾ ਹਾਂ…

ਕਹਿਣ ਵਾਲਾ ਮਨਪ੍ਰੀਤ ਸਿੰਘ ਬਾਦਲ ਅਤੇ ਭਰਤ ਇੰਦਰ ਸਿੰਘ ਚਾਹਲ ਵਿਜੀਲੈਂਸ ਬਿਊਰੋ ਨੂੰ ਫਿਲਹਾਲ ਨਹੀਂ ਲੱਭੇ.?

ਚੰਡੀਗੜ੍ਹ 3 ਅਕਤੂਬਰ (ਮੰਗਤ ਸਿੰਘ ਸੈਦਪੁਰ) : ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਜਦੋਂ ਤੋਂ ਪੰਜਾਬ ਦੇ ਭਰਿਸ਼ਟਾਚਾਰ ਅਤੇ ਰਿਸ਼ਵਤ ਖੋਰੀ ਵਿਰੁੱਧ ਮੁਹਿੰਮ ਵਿੱਡੀ ਹੋਈ ਹੈ ਉਦੋਂ ਤੋਂ ਹੀ ਖਾਸ ਕਰਕੇ ਰਵਾਇਤੀ ਵਿਰੋਧ ਪਾਰਟੀਆਂਬ ਦੇ ਭਰਿਸ਼ਟ ਆਗੂ ਡਰੇ ਹੋਏ ਹਨ ਕਿ ਪਤਾ ਨਹੀਂ ਉਹਨਾਂ ਦਾ ਕਦੋਂ ਨੰਬਰ ਲੱਗ ਜਾਵੇਗਾ। ਵਿਜੀਲੈਂਸ ਬਿਊਰੋ ਪੰਜਾਬ ਸਰਕਾਰ ਨੂੰ ਇਸ ਮੁਹਿੰਮ ਚ ਵੱਡੇ ਪੱਧਰ ਤੇ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਵੱਡੇ ਵੱਡੇ ਸਿਆਸੀ ਆਗੂ ਅਤੇ ਭ੍ਰਿਸ਼ਟ ਅਧਿਕਾਰੀਆਂ ਨੂੰ ਕਾਬੂ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਇਸੇ ਸਬੰਧ ਵਿੱਚ ਪੰਜਾਬ ਵਿਜੀਲੈਂਸ ਨੇ ਭਰਤ ਇੰਦਰ ਸਿੰਘ ਚਾਹਲ ਖਿਲਾਫ਼ ਅਗਸਤ ਮਹੀਨੇ ਵਿੱਚ ਸਰੋਤਾਂ ਤੋਂ ਵੱਧ ਆਮਦਨ ਤੇ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਹੋਇਆ ਹੈ। ਪਰੰਤੂ ਭਰਤ ਇੰਦਰ ਸਿੰਘ ਉਦੋਂ ਤੋਂ ਹੀ ਗ੍ਰਿਫਤਾਰੀ ਤੋਂ ਬਚਣ ਲਈ ਲਗਾਤਾਰ ਰੂਪੋਸ ਹੈ। ਵਿਜੀਲੈਂਸ ਹੁਣ ਤੱਕ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਸਮੇਤ  ਹੋਰਨਾਂ ਸੂਬਿਆਂ ਵਿੱਚ ਵੀ ਛਾਪੇ ਮਾਰ ਚੁੱਕੀ ਹੈ, ਪਰ ਚਾਹਲ ਕਾਬੂ ਨਹੀਂ ਆ ਰਿਹਾ। ਉਨ੍ਹਾਂ ਦੇ ਵਿਦੇਸ਼ ’ਚ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਹੁਣ ਭਰਤਇੰਦਰ ਸਿੰਘ ਚਾਹਲ ਨੂੰ ਭਗੌੜਾ ਕਰਾਰ ਦੇਣ ਲਈ ਤਿਆਰੀਆਂ ਕਰਨ ਸਬੰਧੀ ਵੀ ਤੱਥ ਸਾਹਮਣੇ ਆ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਦਾ ਭਰਤਿੰਦਰ ਚਹਿਲ ਇਨਾਂ ਸ਼ਕਤੀਸ਼ਾਲੀ ਸੀ ਹੁਣ ਵਿਜੀਲੈਂਸ ਕੀ ਕਾਰਵਾਈ ਤੋਂ ਤੋਂ ਘਬਰਾ ਕਿਉਂ ਰਿਹਾ ਹੈ.? ਜਦੋਂ ਕਿ ਉਸਨੂੰ ਕਾਨੂੰਨ ਅੱਗੇ ਆਪਣਾ ਪੱਖ ਰੱਖਣਾ ਚਾਹੀਦਾ ਹੈ ਖਾਸ ਗੱਲ ਇਹ ਹੈ ਕਿ ਸ਼ੁਰੂ ਵਿੱਚ ਵਿਜੀਲੈਂਸ ਅੱਗੇ ਪੇਸ਼ ਹੋਣ ਦੀ ਥਾਂ ਉਨ੍ਹਾਂ ਆਪਣਾ ਮੈਡੀਕਲ ਭੇਜ ਦਿੱਤਾ ਜਦੋਂਕਿ ਪੇਸ਼ੀਆਂ ਤੋਂ ਬਚਣ ਲਈ ਕਰੋਨਾ, ਦਿਲ ਦੀ ਬਿਮਾਰੀ ਅਤੇ ਹਾਈਪਰਟੈਨਸ਼ਨ ਤੋਂ ਪੀੜਤ ਹੋਣ ਦਾ ਤਰਕ ਵੀ ਦਿੱਤਾ ਗਿਆ ਸੀ। ਇਸੇ ਤਰ੍ਹਾਂ ਸਾਬਕਾ ਵਿੱਤ ਮੰਤਰੀ ਤੇ ਮੌਜੂਦਾ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਦਾ ਹੈ ਜਿਨ੍ਹਾਂ ਖਿਲਾਫ ਪਿਛਲੇ ਮਹੀਨੇ ਦੌਰਾਨ ਬਠਿੰਡਾ ਵਿੱਚ ਪਲਾਟ ਖਰੀਦਣ ਦੇ ਮਾਮਲੇ ‘ਚ ਸਰਕਾਰ ਨੂੰ ਕਰੀਬ 65 ਲੱਖ ਰੁਪਏ ਦਾ ਚੂਨਾ ਲਾਉਣ ਦੇ ਦੋਸ਼ਾਂ ਤਹਿਤ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਸੀ। ਸਾਬਕਾ ਵਿੱਤ ਮੰਤਰੀ ਨੂੰ ਗ੍ਰਿਫਤਾਰ ਕਰਨ ਲਈ ਵਿਜੀਲੈਂਸ ਲਗਾਤਾਰ ਪੰਜਾਬ ਦੀਆਂ ਉਹ ਇਲਾਵਾ ਹੋਰ ਨਾ ਸੂਬਿਆਂ ਦੇ ਵਿੱਚ ਵੀ ਜਿੱਥੇ ਕਿਤੇ ਸ਼ੱਕ ਹੁੰਦੀ ਹੈ ਉੱਥੇ ਹੀ ਵਿਜੀਲੈਂਸ ਬਿਊਰੋ ਵੱਲੋਂ ਛਾਪੇਮਾਰੀ ਜਾ ਰਹੇ ਹਨ। ਜਦੋਂ ਕਿ ਹੁਣ ਭਗੌੜਾ ਕਰਾਰ ਦੇਣ ਦੀ ਕਾਰਵਾਈ ਕਰਨ ਸਬੰਧੀ ਗੱਲ ਸਾਹਮਣੇ ਆ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਸਮਾਗਮ ਦੌਰਾਨ ਮਨਪ੍ਰੀਤ ਸਿੰਘ ਬਾਦਲ ਖਿਲਾਫ ਕੇਸ ਦਰਜ ਕਰਨ ਬਾਰੇ ਆਖੇ ਜਾਣ ਤੋਂ ਬਾਅਦ ਸਾਬਕਾ ਵਿੱਤ ਮੰਤਰੀ ਦੇ ਸੁਰ ਕਾਫੀ ਤਿੱਖੇ ਹੋ ਗਏ ਸਨ। ਉਨਾਂ ਬਠਿੰਡਾ ‘ਚ ਆਖਿਆ ਸੀ ਕਿ ਭਗਵੰਤ ਮਾਨ ਨਾ ਮੈਂ ਤੇਰੀ ਵਿਜੀਲੈਂਸ ਤੋਂ ਅਤੇ ਨਾ ਤੇਰੀਆਂ ਧਮਕੀਆਂ ਤੋਂ ਡਰਨ ਵਾਲਾ ਹਾਂ। ਮਨਪ੍ਰੀਤ ਬਾਦਲ ਨੇ ਕਿਹਾ ਸੀ ਕਿ ਸਰਕਾਰ ਝੂਠਾ ਸੱਚਾ ਜਿਹੋ ਜਿਹਾ ਮਰਜ਼ੀ ਕੇਸ ਦਰਜ ਕਰ ਸਕਦੀ ਹੈ। ਉਹ ਇਸ ਤੋਂ ਬਿਲਕੁਲ ਵੀ ਨਹੀਂ ਡਰਦੇ। ਮਨਪ੍ਰੀਤ ਬਾਦਲ ਆਖ ਚੁੱਕੇ ਹਨ ਕਿ ਸਰਕਾਰ ਸਿਆਸੀ ਬਦਲਾਖੋਰੀ ਤਹਿਤ ਜਾਂਚ ਕਰ ਰਹੀ ਹੈ। ਜਿਸ ਵਿੱਚ ਕੋਈ ਸੱਚਾਈ ਨਹੀਂ ਹੈ। ਵਿਜੀਲੈਂਸ ਨੇ ਲੁੱਕ ਆਊਟ ਸਰਕੁਲਰ (ਐਲਓਸੀ) ਜਾਰੀ ਕਰਵਾਇਆ ਹੈ। ਵਿਜੀਲੈਂਸ ਹੁਣ ਤੱਕ ਉਨ੍ਹਾਂ ਦੀ ਤਲਾਸ਼ ‘ਚ ਪੰਜਾਬ, ਦਿੱਲੀ, ਹਰਿਆਣਾ ,ਹਿਮਾਚਲ ਪ੍ਰਦੇਸ਼ ਅਤੇ ਹੋਰ ਕਈ ਸ਼ੱਕੀ ਥਾਵਾਂ ’ਤੇ ਛਾਪੇ ਮਾਰ ਚੁੱਕੀ ਹੈ।ਬੁੱਧਵਾਰ 4 ਅਕਤੂਬਰ ਨੂੰ ਸਾਬਕਾ ਵਿੱਤ ਮੰਤਰੀ ਦੀ ਅਗਾਂਊ ਜਮਾਨਤ ਦੀ ਅਰਜ਼ੀ ਤੇ ਸੁਣਵਾਈ ਹੋਣੀ ਹੈ ਜਿਸ ਤੇ ਵਿਜੀਲੈਂਸ ਸਮੇਤ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਖਾਸ ਗੱਲ ਇਹ ਹੈ ਕਿ ਜਦੋਂ ਸੱਤਾ ਦਾ ਸੂਰਜ ਸਿਖਰਾਂ ਤੇ ਸੀ ਤਾਂ ‘ਚੁੱਕੀ ਹੋਈ ਲੰਬੜਾਂ ਦੀ ਥਾਣੇਦਾਰ ਦੇ ਬਰਾਬਰ ਬੋਲੇ’ ਵਾਂਗ ਜਨਾਬ ਦਾ ਇੱਕ ਦਬਕਾ ਹੀ ਵੱਡੇ ਵੱਡੇ ਅਫਸਰਾਂ ਦਾ ਤਰਾਹ ਕੱਢ ਦਿੰਦਾ ਸੀ। ਮਾਮਲਾ ਕੈਪਟਨ ਅਮਰਿੰਦਰ ਸਿੰਘ ਦੇ ਅਤੀ ਕਰੀਬੀਆਂ ਵਿੱਚੋਂ ਇੱਕ ਮੰਨੇ ਜਾਂਦੇ ਭਰਤਇੰਦਰ ਸਿੰਘ ਚਾਹਲ ਨਾਲ ਜੁੜਿਆ ਹੋਇਆ ਹੈ। ਸਾਲ 2002 ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਸੱਤਾ ‘ਚ ਆਏ ਤਾਂ ਭਰਤਇੰਦਰ ਸਿੰਘ ਚਾਹਲ ਨੂੰ ਉਨ੍ਹਾਂ ਦਾ ਮੀਡੀਆ ਸਲਾਹਕਾਰ ਨਿਯੁਕਤ ਕੀਤਾ ਗਿਆ ਸੀ। ਲਗਾਤਾਰ ਪੰਜ ਸਾਲ ਉਨ੍ਹਾਂ ਦੀ ਪੰਜਾਬ ਦੇ ਅੰਦਰ ਤੂਤੀ ਬੋਲਦੀ ਰਹੀ ਹੈ। ਉਸ ਵਕਤ ਆਪਣੇ ਆਪ ਨੂੰ ਖੱਬੀ ਖਾਣ ਅਖਵਾਉਣ ਵਾਲੇ ਵੱਡੇ ਵੱਡੇ ਅਫਸਰ ਜਨਾਬ ਦੀ ਸ਼ਾਨੀ ਭਰਦੇ ਸਨ। ਚਾਹਲ ਦੇ ਇੱਕ ਇਸ਼ਾਰੇ ਤੇ ਸਿਆਸੀ ਨੇਤਾਵਾਂ ਅਤੇ ਅਫਸਰਾਂ ਦੇ ਅਰਸ਼ ਤੋਂ ਫਰਸ਼ ਤੇ ਪੁੱਜਦਿਆਂ ਦੇਰ ਨਹੀਂ ਲੱਗਦੀ  ਸੀ। ਹਾਲਾਂਕਿ ਸਾਲ 2007 ਦੌਰਾਨ ਪੰਜਾਬ ਦੀ ਗੱਦੀ ਤੇ ਬਿਰਾਜਮਾਨ ਹੋਈ ਬਾਦਲ ਸਰਕਾਰ ਦੇ ਰਾਜ ਵੇਲੇ ਭਰਤਇੰਦਰ ਚਹਿਲ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ। ਪ੍ਰੰਤੂ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਦੀ ਸਰਕਾਰ ਬਣਨ ਕਰਕੇ ਪਰਤ ਇੰਦਰ ਸਿੰਘ ਚਾਹਲ ਵੀ ਸਰਕਾਰੇ ਦਰਬਾਰੇ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਉੱਤੇ ਪੂਰਾ ਰੋਅਬ ਰਿਹਾ। ਪਰੰਤੂ ਜਿਵੇਂ ਹੀ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਈ ਉਦੋਂ ਤੋਂ ਹੀ ਪਰਤ ਇੰਦਰ ਸਿੰਘ ਚਾਹਲ ਦੇ ਮਾੜੇ ਦਿਨ ਫਿਰ ਸ਼ੁਰੂ ਹੋ ਗਏ ਹਨ ਜਿਵੇਂ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਬੁਰੇ ਦਿਨਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਖਾਸ ਗੱਲ ਇਹ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਭਾਰਤ ਇੰਦਰ ਸਿੰਘ ਚਾਹਲ ਦੀ ਗਿਰਫਤਾਰੀ ਹੋਵੇਗੀ ਜਾਂ ਨਹੀਂ ਪੰਜਾਬ ਦੇ ਲੋਕਾਂ ਵਿੱਚ ਇਸ ਗੱਲ ਦੀ ਵੱਡੇ ਪੱਧਰ ਤੇ ਚਰਚਾ ਬਣੀ ਹੋਈ ਹੈ।

 

131 Views