ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਅਤੇ ਸਾਬਕਾ ਸੈਸ਼ਨ ਜੱਜ ਸਵ.  ਗੁਰਨਾਮ ਸਿੰਘ ਸੇਵਕ ਦੀ ਤੀਜੀ ਬਰਸੀ ‘ਤੇ ਨਿੱਘੀ ਯਾਦ ‘ਚ “ਗੁਰਬਾਣੀ ਕੰਠ ਅਤੇ ਸ਼ੁੱਧ ਉਚਾਰਣ ਸੇਵਾ” ਸਮਾਗਮ ਆਯੋਜਿਤ : ਗੁਰਨਾਮ ਬਿੰਦਰਾ ਸਿੰਘ ਸੇਵਕ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 5 ਅਕਤੂਬਰ (ਸਾਹਿਬ ਦੀਪ ਸਿੰਘ ਸੈਦਪੁਰ ) : ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਤਾਗੱਦੀ ਦਿਵਸ ਅਤੇ ਸਾਬਕਾ ਸੈਸ਼ਨ ਜੱਜ ਸਵ.  ਗੁਰਨਾਮ ਸਿੰਘ ਸੇਵਕ ਦੀ ਤੀਜੀ ਬਰਸੀ ‘ਤੇ ਨਿੱਘੀ ਯਾਦ ਵਿੱਚ “ਗੁਰਬਾਣੀ ਕੰਠ ਅਤੇ ਸ਼ੁੱਧ ਉਚਾਰਣ ਸੇਵਾ” ਤਹਿਤ  ਸਿੱਖ ਸੇਵਕ ਪੀਪਲ ਮੰਚ ਮੋਹਾਲੀ ਸ.ਅਮਰਜੀਤ ਸਿੰਘ ਪੱਪੂ, ਗੁਰਨਾਮ ਬਿੰਦਰਾ ਸਿੰਘ ਸੇਵਕ ਅਤੇ ਪੰਜਾਬੀ ਗਾਇਕ ਹਰਿੰਦਰ ਹਰ ਵੱਲੋ ਭਾਈ ਗੁਰਜੰਟ ਸਿੰਘ ਅਤੇ ਸਮੂੰਹ ਸਾਧ ਸੰਗਤ ਦੇ ਸਹਿਯੋਗ ਨਾਲ ਗੁਰੂਦੁਆਰਾ ਸਾਹਿਬ ਸਿੰਘ ਸ਼ਹੀਦਾਂ ਪਿੰਡ ਲਾਂਡਰਾਂ (ਸਾਹਿਬਜ਼ਾਦਾ ਅਜੀਤ ਸਿੰਘ ਨਗਰ ) ਵਿਖੇ ਵਿਸ਼ਾਲ ਸਮਾਗ਼ਮ ਕਰਵਾਇਆ ਗਿਆ। ਇਸ ਮੌਕੇ ਸਿੱਖ ਸੇਵਕ ਪੀਪਲ ਜਮਾਂ ਹਾਲੀ ਤੇ ਸਿਨੀਅਰ ਆਗੂ ਗੁਰਨਾਮ ਬਿੰਦਰਾ ਸਿੰਘ ਸੇਵਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਸਮਾਗਮ ਉਹਨਾਂ ਦੇ ਸਵਰਗੀ ਪਿਤਾ ਸਾਬਕਾ ਸੈਸ਼ਨ ਜੱਜ ਗੁਰਨਾਮ ਸਿੰਘ ਸੇਵਕ ਦੀ ਯਾਦ ਵਿੱਚ ਹਰ ਸਾਲ ਕਰਾਇਆ ਜਾਂਦਾ ਹੈ। ਉਹਨਾਂ ਦੱਸਿਆ ਕਿ ਇਸ ਸਮਾਗਮ ਦਾ ਮੁੱਖ ਮਕਸਦ ਛੋਟੀ ਉਮਰ ਦੇ ਬੱਚਿਆਂ ਨੂੰ ਗੁਰਬਾਣੀ ਕੰਠ ਕਰਾ ਕੇ ਮੁਕਾਬਲੇ ਕਰਾਏ ਜਾਂਦੇ ਹਨ। ਜੇਤੂ ਬੱਚਿਆਂ ਨੂੰ ਸਨਮਾਨਿਤ ਕਰਨ ਤੋਂ ਇਲਾਵਾ ਸਰਟੀਫਿਕੇਟ ਵੀ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਸਿੱਖੀ ਤੋਂ ਦੂਰ ਹੋ ਰਹੀ ਨੀਵੀ ਨਵੀਂ ਪੀੜੀ ਨੂੰ ਗੁਰੂ ਅਤੇ ਗੁਰਬਾਣੀ ਨਾਲ ਜੋੜਨ ਲਈ ਇਹ ਸਮਾਗਮ ਕਿਰਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਇਹੋ ਜਿਹੇ ਸਮਾਗਮ ਹਰ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨੂੰ ਵਿਸ਼ੇਸ਼ ਤੌਰ ਤੇ ਕਰਾਣੇ ਚਾਹੀਦੇ ਹਨ ਤਾਂ ਕਿ ਆਉਣ ਵਾਲੀ ਨਵੀਂ ਪੀੜੀ ਨੂੰ ਵੱਧ ਤੋਂ ਵੱਧ ਗੁਰੂ ਅਤੇ ਗੁਰਬਾਣੀ ਨਾਲ ਜੋੜਿਆ ਜਾ ਸਕੇ। ਉਹਨਾਂ ਦੱਸਿਆ ਕਿ ਇਸ ਮੌਕੇ ਬੱਚਿਆਂ ਨੂੰ ਗੁਰਬਾਣੀ ਨਾਲ਼ ਜੋੜਨ ਲਈ ਸ਼੍ਰੀ ਜਪੁ ਜੀ ਸਾਹਿਬ ਜੀ ਦੇ ਪਾਠ ਸਰਵਣ ਕੀਤੇ ਗਏ। ਸੇਵਾ ਵਿੱਚ ਭਾਗ ਲੈਣ ਵਾਲੇ ਸਿਖਿਆਰਥੀਆਂ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਦੀ ਵੰਡ ਸ.ਅਮਰਜੀਤ ਸਿੰਘ ਪੱਪੂ, ਭਾਈ ਗੁਰਨਾਮ ਸਿੰਘ ਮੋਹੀ ਅੰਤਰਰਾਸ਼ਟਰੀ ਢਾਡੀ ਜਥਾ, ਹਰਪਾਲ ਸਿੰਘ ਚੰਡੀਗੜ੍ਹ, ਐਚ ਐਸ ਸੱਗੂ , ਗੁਰਦੇਵ ਸਿੰਘ ਸੈਦਪੁਰ ਨੇ ਸਾਂਝੇ  ਤੌਰ ‘ਤੇ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿੱਚ ਬੱਚੇ ਅਤੇ ਸੰਗਤਾਂ ਹਾਜ਼ਰ ਸਨ। ਗੁਰੂ ਕਾ ਲੰਗਰ ਅਤੁੱਟ ਵਰਤਿਆ।

197 Views