9️⃣ ਅਕਤੂਬਰ,1992
ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਆਕਾਲ ਤਖਤ ਸਾਹਿਬ ਤੇ ਹਮਲਾ ਕਰਨ ਵਾਲੀ ਹਿੰਦ ਫ਼ੌਜ ਦੇ ਮੁਖੀ ਜਨਰਲ ਵੈਦਿਆ ਨੂੰ 10 ਅਗਸਤ, 1986 ਵਾਲੇ ਦਿਨ ਪੁਣੇ ਵਿੱਚ ਗੋਲੀਆਂ ਮਾਰ ਕੇ ਮਾਰਨ ਦੇ ਦੋਸ਼ ਵਿੱਚ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਨੂੰ ਪੁਣੇ ਦੀ ਹੀ ਯੇਰਵਾੜਾ ਜੇਲ੍ਹ ਵਿੱਚ 9 ਅਕਤੂਬਰ 1992 ਨੂੰ ਫਾਂਸੀ ਦੇ ਦਿਤੀ ਗਈ।
ਇਸ ਕੇਸ ਵਿਚ ਪੁਲਿਸ ਵੱਲੋਂ 9 ਸਿੰਘਾਂ ਨੂੰ ਦੋਸ਼ੀ ਨਾਮਜ਼ਦ ਕੀਤਾ ਗਿਆ, ਜਿਨ੍ਹਾਂ ਵਿੱਚ ਭਾਈ ਸੁਖਦੇਵ ਸਿੰਘ ਸੁੱਖਾ, ਭਾਈ ਨਿਰਮਲ ਸਿੰਘ ਨਿੰਮਾ, ਭਾਈ ਯਾਦਵਿੰਦਰ ਸਿੰਘ ਪੀਰਜ਼ਾਦਾ, ਭਾਈ ਅਵਤਾਰ ਸਿੰਘ ਦੁਰਗ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਮਿੰਦਰ ਸਿੰਘ ਸੁੱਖੀ, ਭਾਈ ਦਲਜੀਤ ਸਿੰਘ ਬਿੱਟੂ, ਬੀਬੀ ਜਸਵਿੰਦਰ ਕੌਰ ਅਤੇ ਭਾਈ ਬਲਜਿੰਦਰ ਸਿੰਘ ਰਾਜੂ ਦੇ ਨਾਂ ਸ਼ਾਮਲ ਹਨ।
ਪਹਿਲੇ ਪੰਜ ਸਿੰਘਾਂ ਤੇ ਇਕੱਠੇ ਹੀ ਕੇਸ ਚੱਲਿਆ ਜਿਸ ਵਿੱਚ, ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ, ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਅਤੇ ਬਾਕੀ ਦੇ ਤਿੰਨ ਸਿੰਘਾਂ ਨੂੰ ਬਰੀ ਕਰ ਦਿੱਤਾ ਗਿਆ।
ਬਾਅਦ ਵਿੱਚ ਭਾਈ ਦਲਜੀਤ ਸਿੰਘ ਬਿੱਟੂ ਅਤੇ ਭਾਈ ਸੁਖਮਿੰਦਰ ਸਿੰਘ ਸੁੱਖੀ, ਵੀ ਇਸ ਕੇਸ ਵਿੱਚ ਬਰੀ ਕਰ ਦਿੱਤੇ ਗਏ,ਜਦੋਂ ਕੇ ਭਾਈ ਬਲਜਿੰਦਰ ਸਿੰਘ ਰਾਜੂ ਸ਼ਹਾਦਤ ਪਾ ਗਏ ਸਨ ਅਤੇ ਬੀਬੀ ਜਸਵਿੰਦਰ ਕੌਰ ਵਿਦੇਸ਼ ਚਲੇ ਗਏ ਸਨ।
21 ਅਕਤੂਬਰ, 1987 ਵਾਲੇ ਦਿਨ ਇਸ ਕੇਸ ਦਾ ਫੈਸਲਾ ਪੁਣੇ ਦੀ ਸਪੈਸ਼ਲ ਅਦਾਲਤ ਵਲੋਂ ਸੁਣਾਇਆ ਗਿਆ।ਇਸ ਫੈਸਲੇ ਦੇ ਮੁਤਾਬਿਕ ਪੁਣੇ ਦੀ ਸਪੈਸ਼ਲ ਅਦਾਲਤ ਨੇ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ, 302/34 ਦੀ ਸੰਵਿਧਾਨਕ ਦੀ ਧਾਰਾ ਦੇ ਤਹਿਤ ਫਾਂਸੀ ਦੇ ਦਿਤੀ ਗਈ।
*ਇਸ ਕੇਸ ਦਾ ਸੰਪੂਰਨ ਇਤਿਹਾਸ *
9 ਅਕਤੂਬਰ 1992 ਵਾਲੇ ਦਿਨ, ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਆਕਾਲ ਤਖਤ ਸਾਹਿਬ’ ਤੇ ਹਮਲਾ ਕਰਨ ਵਾਲੀ ਹਿੰਦ ਫ਼ੌਜ ਦੇ ਮੁਖੀ ਜਨਰਲ ਵੈਦਿਆ ਨੂੰ 10 ਅਗੱਸਤ, 1986 ਵਾਲੇ ਦਿਨ ਪੁਣੇ ਵਿੱਚ ਗੋਲੀਆਂ ਮਾਰ ਕੇ ਮਾਰਨ ਦੇ ਦੋਸ਼ ਵਿੱਚ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਨੂੰ ਪੁਣੇ ਦੀ ਹੀ ਯਰਵਦਾ ਜੇਲ੍ਹ ਵਿੱਚ ਫਾਂਸੀ ਦੇ ਦਿਤੀ ਗਈ:
ਇਸ ਕੇਸ ਵਿਚ ਪੁਲਿਸ ਵੱਲੋਂ 9 ਸਿੰਘਾਂ ਨੂੰ ਦੋਸ਼ੀ ਨਾਮਜ਼ਦ ਕੀਤਾ ਗਿਆ ,ਜਿਨ੍ਹਾਂ ਵਿੱਚ ਭਾਈ ਸੁਖਦੇਵ ਸਿੰਘ ਸੁੱਖਾ, ਭਾਈ ਨਿਰਮਲ ਸਿੰਘ ਨਿੰਮਾ, ਭਾਈ ਯਾਦਵਿੰਦਰ ਸਿੰਘ ਪੀਰਜ਼ਾਦਾ, ਭਾਈ ਅਵਤਾਰ ਸਿੰਘ ਦੁਰਗ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਮਿੰਦਰ ਸਿੰਘ ਸੁੱਖੀ, ਭਾਈ ਦਲਜੀਤ ਸਿੰਘ ਬਿੱਟੂ , ਬੀਬੀ ਜਸਵਿੰਦਰ ਕੌਰ ਅਤੇ ਭਾਈ ਬਲਜਿੰਦਰ ਸਿੰਘ ਰਾਜੂ ਦੇ ਨਾਂ ਸ਼ਾਮਲ ਹਨ।।ਪਹਿਲੇ ਪੰਜ ਸਿੰਘਾਂ ‘ਤੇ ਇਕੱਠੇ ਹੀ ਕੇਸ ਚੱਲਿਆ ਜਿਸ ਵਿੱਚ, ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ, ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਅਤੇ ਬਾਕੀ ਦੇ ਤਿੰਨ ਸਿੰਘਾਂ ਨੂੰ ਬਰੀ ਕਰ ਦਿੱਤਾ ਗਿਆ। ਬਾਅਦ ਵਿੱਚ ਭਾਈ ਦਲਜੀਤ ਸਿੰਘ ਬਿੱਟੂ ਅਤੇ ਭਾਈ ਸੁਖਮਿੰਦਰ ਸਿੰਘ ਸੁੱਖੀ, ਵੀ ਇਸ ਕੇਸ ਵਿੱਚ ਬਰੀ ਕਰ ਦਿੱਤੇ ਗਏ,ਜਗੋਂ ਕੇ ਭਾਈ ਬਲਜਿੰਦਰ ਸਿੰਘ ਰਾਜੂ ਸ਼ਹਾਦਤ ਪਾ ਗਏ ਸਨ ਅਤੇ ਬੀਬੀ ਜਸਵਿੰਦਰ ਕੌਰ ਵਿਦੇਸ਼ ਚਲੇ ਗਏ ਸਨ।
21 ਅਕਤੂਬਰ, 1987 ਵਾਲੇ ਦਿਨ ਇਸ ਕੇਸ ਦਾ ਫੈਸਲਾ ਪੁਣੇ ਦੀ ਸਪੈਸ਼ਲ ਅਦਾਲਤ ਵਲੋਂ ਸੁਣਾਇਆ ਗਿਆ।ਇਸ ਫੈਸਲੇ ਦੇ ਮੁਤਾਬਿਕ ਪੁਣੇ ਦੀ ਸਪੈਸ਼ਲ ਅਦਾਲਤ ਨੇ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ, ਨੂੰ 302/34 ਦੀ ਸੰਵਿਧਾਨਕ ਦੀ ਧਾਰਾ ਦੇ ਤਹਿਤ ਜਨਰਲ ਵੈਦਿਆ ਨੂੰ ਕਾਤਲ ਕਰਣ ਦੇ ਦੋਸ਼ ਦੇ ਤਹਿਤ ਫਾਂਸੀ ਦੀ ਸਜ਼ਾ ਅਤੇ 307/34 ਇੰਡੀਅਨ ਪੀਨਲ ਕੋਡ ਦੇ ਅਧੀਨ ਜਨਰਲ ਵੈਦਿਆ ਦੀ ਪਤਨੀ ਭਾਨੂਮਤੀ ਦੇ ਇਰਾਦੇ-ਕਤਲ ਦੇ ਨਾਲ ਕੀਤੇ ਹਮਲੇ ਦੇ ਲਈ 10 ਸਾਲ ਦੀ ਸਜ਼ਾ ਸੁਣਾਈ ਗਈ।ਬਾਕੀ ਸਬਨਾਂ ਨੂੰ ਬਾ-ਇਜ਼ਤ ਬਰੀ ਕਰ ਦਿੱਤਾ ਗਿਆ ਅਤੇ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ,ਨੂੰ ਬਾਕੀ ਦੀਆਂ ਧਾਰਾਵਾਂ 120-ਬੀ ਫੌਜਦਾਰੀ ਸਾਜ਼ਿਸ਼, 465, 468, 471 ਜਾਅਲਸਾਜ਼ੀ, 212 ਪਨਾਹਗਿਰੀ, ਟਾਡਾ ਦੀ ਧਾਰਾ, ਦਹਿਸ਼ਤ ਫੈਲਾਉਂਣ, ਅਤੇ ਦਹਿਸ਼ਤ ਦੀ ਸਾਜ਼ਿਸ਼ ਰਚਣ , ਅਤੇ ਪਾਸਪੋਰਟ ਐਕਟ ਦੀ ਧਾਰਾ, ਵਿਚੋਂ ਪੂਰਾ ਬਰੀ ਕਰ ਦਿੱਤਾ ਗਿਆ।
ਭਾਰਤ ਦੀ ਸਰਕਾਰ ਵਲੋਂ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ,ਹੁਣਾਂ ਦੀ ਫਾਂਸੀ ‘ਤੇ ਸੁਪਰੀਮ ਕੋਰਟ ਦੀ ਮੋਹਰ ਲਵਾਉਣੀ ਦੇ ਲਈ ਅਤੇ ਬਰੀ ਕੀਤੇ ਬਾਕੀ ਦੇ ਸਿੰਘਾਂ ਨੂੰ ਸਜ਼ਾ ਦਿਵਾਉਂਣ ਦੇ ਲਈ ਸੁਪਰੀਮ ਕੋਰਟ ਵਿਚ ਰਿਟ ਪਟੀਸ਼ਨ ਪਾਈ ਗਈ। ਜਿਸ ਦੇ ਉੱਤੇ ਸੁਣਵਾਈ ਤੋਂ ਬਾਅਦ 15 ਜੁਲਾਈ 1992 ਨੂੰ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਣਾਉਂਦਿਆਂ ਹੋਇਆਂ,ਪੁਣੇ ਦੀ ਸਪੈਸ਼ਲ ਅਦਾਲਤ ਦੇ ਫੈਸਲੇ ਨੂੰ ਸਹੀ ਕਰਾਰ ਦਿੱਤਾ। ਭਾਰਤ ਦੀ ਸਰਬ ਉੱਚ ਅਦਾਲਤ,ਸੁਪਰੀਮ ਕੋਰਟ ਦਾ ਇਹ ਫੈਸਲਾ ਜਸਟਿਸ ਏ.ਐੱਮ. ਅਹਿਮਦੀ ਅਤੇ ਜਸਟਿਸ ਕੇ. ਰਾਮਾਸਵਾਮੀ ਦੀ ਸਾਂਝੀ ਬੈਂਚ ਵੱਲੋਂ ਸੁਣਾਇਆ ਗਿਆ ਸੀ ਅਤੇ ਸਰਕਾਰੀ ਧਿਰ ਵਲੋਂ ਐਡੀਸ਼ਨਲ ਸੋਲਿਸਟਰ-ਜਨਰਲ ਸ੍ਰੀ ਅਲਤਾਫ ਅਹਿਮਦ ਅਤੇ ਸੀਨੀਅਰ ਐਡਵੋਕੇਟ ਸ੍ਰੀ ਵੀ.ਵੀ. ਵੇਜ਼,ਪੇਸ਼ ਹੋਏ ਸਨ ਉਹਨਾਂ ਦੇ ਨਾਲ ਉਨ੍ਹਾਂ ਦੇ ਸਹਾਇਕ ਵਜੋਂ ਸ੍ਰੀ ਐੱਸ.ਬੀ.ਤਕਵਾਨੀ, ਸ੍ਰੀ ਐੱਸ. ਐੱਮ. ਜਾਧਵ, ਸ੍ਰੀ ਏ.ਐੱਸ. ਭਾਸਮੇ ਅਤੇ ਸ੍ਰੀ ਏ. ਸੁਬਾਸ਼ਨੀ ਪੇਸ਼ ਹੋਏ। ਇੰਜ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਹੁਣਾਂ ਵਲੋਂ ਐਡਵੋਕੇਟ ਆਰ.ਐੱਸ. ਸੋਢੀ, ਐਡਵੋਕੇਟ ਹਰਸ਼ਦ ਨੀਮਬਾਲਕਰ, ਐਡਵੋਕੇਟ ਪੀ.ਜੀ. ਸਾਵਰਕਰ ਅਤੇ ਐਡਵੋਕੇਟ ਆਈ. ਐੱਸ. ਗੋਇਲ ਪੇਸ਼ ਹੋਏ।
7 ਸਤੰਬਰ, 1986 ਵਾਲੇ ਦਿਨ ਤੋਂ ਇਸ ਕੇਸ ਦੀ ਸ਼ੁਰੂਆਤ ਇੰਜ ਹੋਈ। ਇਸ ਦਿਨ ਲਾਲ ਇੰਡੋ-ਸ਼ਜ਼ੂਕੀ,ਪਿੰਪਰੀ ਥਾਣੇ ਦੇ ਅਧੀਨ ਇਕ ਟਰੱਕ ਨਾਲ ਟਕਰਾ ਗਈ ਜਿਸ ਉਪਰ ਦੋ ਵਿਅਕਤੀ ਸਵਾਰ ਸਨ। ਇਨ੍ਹਾਂ ਪਾਸ ਗੋਲੀ-ਸਿੱਕਾ ਹੋਣ ਦੀ ਸੂਚਨਾ ਦੇ ਆਧਾਰ ‘ਤੇ ਇਨ੍ਹਾਂ ਦੋਨਾਂ ਨੂੰ ਵਿਸ਼ਾਲ ਸਿਨੇਮਾ ਦੇ ਨੇੜਿਉਂ ਹਿਰਾਸਤ ਵਿਚ ਲੈ ਲਿਆ ਗਿਆ। ਇਨ੍ਹਾਂ ਵਿਅਕਤੀਆਂ ਦੀ ਪਛਾਣ ਭਾਈ ਸੁਖਦੇਵ ਸਿੰਘ ਸੁੱਖਾ ਅਤੇ ਭਾਈ ਨਿਰਮਲ ਸਿੰਘ ਨਿੰਮਾ ਵਜੋਂ ਹੋਈ। ਸਰਕਾਰੀ ਧਿਰ ਵਲੋਂ ਕਿਹਾ ਗਿਆ ਕਿ ਇਹ ਦੋਵੇਂ ਹਿਰਾਸਤ ਵਿੱਚ ਲਏ ਜਾਣ ਵਕਤ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਗਾ ਰਹੇ ਸਨ ਅਤੇ ਜਨਰਲ ਵੈਦਿਆ ਨੂੰ ਮਾਰਨ ਦਾ ਬੜੇ ਮਾਣ ਦੇ ਨਾਲ ਦਾਅਵਾ ਕਰ ਰਹੇ ਸਨ।14 ਅਗਸਤ 1987 ਨੂੰ ਸਰਕਾਰੀ ਜਾਂਚ ਤੋਂ ਬਾਅਦ ਬਾਕੀਆਂ ਨੂੰ ਵੀ ਜਨਰਲ ਵੈਦਿਆ ਨੂੰ ਕਤਲ ਕਰਨ ਦੀ ਸਾਜ਼ਿਸ਼ ਵਿਚ ਦਰਸਾ ਕੇ ਚਾਰਜਸ਼ੀਟ ਕਰ ਦਿੱਤਾ ਗਿਆ।
ਚਾਰਜ ਸ਼ੀਟ ਵਿੱਚ ਇਸ ਸਾਜ਼ਿਸ਼ ਨੂੰ ਇਸ ਤਰ੍ਹਾਂ ਦਰਸਾ ਕੇ ਪੇਸ਼ ਕੀਤਾ ਗਿਆ: ਭਾਈ ਸੁਖਮਿੰਦਰ ਸਿੰਘ ਸੁੱਖੀ ਨੇ ਅਕਤੂਬਰ-ਨਵੰਬਰ 1985 ਵਿੱਚ ਨੰਬਰ 7, ਐੱਨਟਾਪ ਹਿੱਲ, ਮੁਬੰਈ ਵਿੱਖੇ, ਇਕ ਫਲੈਟ ਕਿਰਾਏ ‘ਤੇ ਲਿਆ ਅਤੇ ਉਸ ਤੋਂ ਮਗਰੋਂ ਪੁਣੇ ਦੇ ਡਰੀਮਲੈਂਡ ਹੋਟਲ ਵਿਚ ਰਕੇਸ਼ ਸ਼ਰਮਾ ਦੇ ਫਰਜ਼ੀ ਨਾਂ ‘ਤੇ ਕਮਰਾ ਬੁੱਕ ਕਰਵਾਇਆ। 26 ਜਨਵਰੀ 1986 ਵਾਲੇ ਦਿਨ ਰਵਿੰਦਰ ਸ਼ਰਮਾ ਵਾਸੀ 307, ਓਮ ਅਪਾਰਟਮੈਂਟ, ਮੁਬੰਈ ਦੇ ਫਰਜ਼ੀ ਨਾਮ ‘ਤੇ ਹੋਟਲ ਗੁਲਮੋਹਰ ਵਿਚ ਕਮਰਾ ਬੁੱਕ ਕਰਵਾਇਆ ਅਤੇ ਪੁਣੇ ਵਿਖੇ ਇਕ ਬਿਜ਼ਨਸ ਮੈਨ ਦੀ ਤਰ੍ਹਾਂ ਵਿਚਰਨ ਲੱਗ ਪਿਆ।ਪੁਣੇ ਵਿਖੇ ਉਸਨੇ ਮੇਜਰ ਏ.ਕੇ ਮਦਾਨ ਨੂੰ 15000 ਰੁਪਏ ਨਗਦ ਐਡਵਾਂਸ ਦੇ ਕੇ, 1500 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਤਿੰਨ ਮਹੀਨਿਆਂ ਦਾ ਐਡਵਾਂਸ ਕਿਰਾਇਆ ਜੋ 4500 ਰੁਪਏ ਬਣਦਾ ਸੀ,ਦੇ ਕੇ ਨੰਬਰ -21, ਸੋਲੰਕੀ ਵਿਹਾਰ, ਵਿਖੇ,ਉਸ ਪਾਸੋਂ ਫਲੈਟ ਕਿਰਾਏ ‘ਤੇ ਲਿਆ।ਇੰਜ ਸਰਕਾਰੀ ਧਿਰ ਨੇ ਇਸ ਮਕਾਨ ਨੂੰ ਪਹਿਲਾ ਸਬੂਤ ਬਣਾ ਕੇ ਇਸ ਕਤਲ ਦੀ ਸਾਜ਼ਿਸ਼ ਦਾ ਮੁੱਢ ਬੰਨਿਆ।
3 ਮਈ 1986 ਵਾਲੇ ਦਿਨ ਮਹਾਰਾਸ਼ਟਰ ਦੀ ਪੁਲਿਸ ਨੇ,ਫਲੈਟ ਨੰਬਰ 7, ਐੱਨਟਾਪ ਹਿੱਲ, ਮੁਬੰਈ ਵਿੱਖੇ ਛਾਪਾ ਮਾਰਿਆ, ਜਿੱਥੋਂ ਪੁਲਿਸ ਨੂੰ ਅਸਲੇ ਅਤੇ ਗੋਲੀ-ਸਿੱਕੇ ਤੋਂ ਇਲਾਵਾ ਅੰਗ੍ਰੇਜ਼ੀ ਜ਼ੁਬਾਨ ਵਿੱਚ ਇਕ ਨਾਵਲ “ਟ੍ਰਿਪੱਲ” ਮਿਲਿਆ ਜਿਸ ਦੇ ਕਵਰ ਪੇਜ਼ ਉਪਰ, ਜਨਰਲ ਵੈਦਿਆ ਦੀ ਮਾਰੂਤੀ ਕਾਰ ਦਾ ਨੰਬਰ ਡੀ ਬੀ 1437 ਵੱਡੇ ਵੱਡੇ ਅੱਖਰਾਂ ਵਿੱਚ ਲਿਖਿਆ ਹੋਇਆ ਸੀ।
8 ਮਈ 1986 ਵਾਲੇ ਇਕ ਇੰਡੋ-ਸਜ਼ੂਕੀ ਮੋਟਰ-ਸਾਈਕਲ ਸੰਜੀਵ ਗੁਪਤਾ ਦੇ ਨਾਮ ਦੇ ਨਾਲ,ਸੁਰੇਸ਼ ਸ਼ਾਹ ਪਾਸੋਂ ਖਰੀਦਿਆ ਗਿਆ ਇਸ ਮੋਟਰ ਸਾਈਕਲ ਦੀ ਡੀਲ ਵਿਚੋਲੀਏ ਸੇਲਸਮੈਨ ਆਰ.ਵੀਅੰਤਾਪੁਰਕਰ ਰਾਹੀਂ ਕੀਤੀ ਗਈ। 9 ਜੂਨ 1986 ਵਾਲੇ ਦਿਨ ਭਾਈ ਸੁਖਦੇਵ ਸਿੰਘ ਸੁੱਖਾ ਹੁਣਾਂ ਦੀ ਮੌਜੂਦਗੀ ਪੁਣੇ ਦੇ ਇੱਕ ਹੋਟਲ, ਆਸ਼ੀਰਵਾਦ ਵਿੱਚ ਦਰਸਾਈ ਗਈ ਫੇਰ 11 ਜੂਨ 1986 ਵਾਲੇ ਦਿਨ ਹੋਟਲ ਅਮੀਰ ਦੇ ਕਮਰਾ ਨੰਬਰ 517 ਅਤੇ ਬਾਅਦ ਵਿੱਚ, 12 ਜੂਨ 1986 ਵਾਲੇ ਦਿਨ ਹੋਟਲ ਜਵਾਹਰ ਦੇ ਕਮਰਾ ਨੰਬਰ 206 ਵਿੱਚ ਉਨ੍ਹਾਂ ਦੀ ਮੌਜੂਦਗੀ ਦਰਸਾਈ ਗਈ।ਇਸ ਤੋਂ ਬਾਅਦ 13 ਜੂਨ 1986 ਦਿਨ ਉਹ ਹੋਟਲ ਮਿਊਰ ਦੇ ਕਮਰਾ ਨੰਬਰ 702 ਵਿਚ ਰਹਿੰਦਾ ਹੋਇਆ, ਦਰਸਾਇਆ ਗਿਆ।ਇੰਜ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਵੱਖ-ਵੱਖ ਨਾਵਾਂ ਦੇ ਨਾਲ ਵੱਖ-ਵੱਖ ਹੋਟਲਾਂ ਵਿੱਚ ਰਹਿ ਕੇ ਆਪ, ਜਨਰਲ ਵੈਦਿਆ ਨੂੰ ਮਾਰਨ ਦੀ ਸਾਜ਼ਿਸ਼ ਰਚ ਰਹੇ ਸਨ।
ਪਹਿਲੀ ਜੁਲਾਈ 1986 ਵਾਲੇ ਦਿਨ ਵਾਰਦਾਤ ਦੇ ਲਈ ਵਰਤੇ ਗਏ, ਮੋਟਰ ਸਾਈਕਲ ਦੀ ਸਰਵਿਸ ਕਰਵਾਈ ਗਈ ਸੀ।
ਸਰਕਾਰੀ ਧਿਰ ਵਲੋਂ ਜੋੜੀ ਅਗਲੀ ਕੜੀ ਦੇ ਅਨੁਸਾਰ 3 ਅਗਸਤ 1986 ਵਾਲੇ ਦਿਨ ਜਨਰਲ ਵੈਦਿਆ ਨੂੰ ਕਤਲ ਕਰਣ ਦੀ ਸਾਜ਼ਿਸ਼ ਦੇ ਤਹਿਤ ਭਾਈ ਸੁੱਖਦੇਵ ਸਿੰਘ ਸੁੱਖਾ, ਭਾਈ ਨਿਰਮਲ ਸਿੰਘ ਨਿੰਮਾ, ਅਤੇ ਭਾਈ ਹਰਜਿੰਦਰ ਸਿੰਘ ਜਿੰਦਾ ਅੰਬਾਲਾ ਕੈਂਟ ਤੋਂ 138 ਯੂਪੀ-ਛਤੀਸਗੜ੍ਹ ਰਾਹੀਂ ਦੁਰਗ ਦੇ ਲਈ ਰਵਾਨਾ ਹੋਏ।29 ਜੁਲਾਈ 1986 ਵਾਲੇ ਦਿਨ ਰਿਜ਼ਰਵੇਸ਼ਨ ਫਾਰਮ ਭਾਈ ਹਰਜਿੰਦਰ ਸਿੰਘ ਜਿੰਦਾ ਨੇ ਕਿਸੇ ਫ਼ਰਜ਼ੀ ਨਾਮ ਦੇ ਨਾਲ ਭਰੇ ਸਨ। 5 ਅਗਸਤ 1986 ਵਾਲੇ ਦਿਨ ਇਹ ਤਿੰਨੋ ਦੁਰਗ ਪੁੱਜੇ ਅਤੇ 6 ਅਗਸਤ 1986 ਵਾਲੇ ਦਿਨ ਗੀਤਾਂਜ਼ਲੀ ਐਕਸਪ੍ਰੈਸ ਰਾਹੀਂ ਮੁਬੰਈ ਦੇ ਲਈ ਰਵਾਨਾ ਹੋਏ। 9 ਅਗਸਤ 1986 ਵਾਲੇ ਦਿਨ ਪੁਣੇ ਪੁੱਜ ਕੇ ਭਾਈ ਸੁੱਖਦੇਵ ਸਿੰਘ ਸੁੱਖਾ, ਅਤੇ ਭਾਈ ਹਰਜਿੰਦਰ ਸਿੰਘ ਜਿੰਦਾ ਨੇ ਜਨਰਲ ਵੈਦਿਆ ਦੇ ਬਾਰੇ ਪੁੱਛ-ਗਿੱਛ ਕੀਤੀ।10 ਅਗਸਤ 1986 ਨੂੰ ਜਨਰਲ ਵੈਦਿਆ ਨੂੰ ਕਤਲ ਕਰਣ ਤੋਂ ਮਗਰੋਂ ਭਾਈ ਸੁਖਜਿੰਦਰ ਸਿੰਘ ਸੁੱਖਾ ਨੇ ਉਸੇ ਸ਼ਾਮ ਸਾਢੇ ਸੱਤ ਵਜੇ ਮੁੰਬਈ ਪਰਤ ਆਏ ਅਤੇ ਖਾਰ ਵਿਖੇ ਹੋਟਲ ਨੀਲਕੰਠ, ਵਿੱਚ ਪ੍ਰਦੀਪ ਕੁਮਾਰ ਦੇ ਫਰਜ਼ੀ ਨਾਮ ਦੇ ਨਾਲ ਕਮਰਾ ਬੁਕ ਕਰਵਾਇਆ। 6 ਸਤੰਬਰ 1986 ਵਾਲੇ ਦਿਨ ਭਾਈ ਸੁਖਦੇਵ ਸਿੰਘ ਸੁੱਖਾ ਅਤੇ ਭਾਈ ਨਿਰਮਲ ਸਿੰਘ ਨਿੰਮਾ ਬਾਂਦਰਾ ਵਿਖੇ ਹੋਟਲ ਡਾਲਮੰਡ ਵਿਖੇ ਮੁੰਬਈ ਵਿਚ ਰਵੀ ਗੁਪਤਾ ਅਤੇ ਸੰਦੀਪ ਦੇ ਫ਼ਰਜ਼ੀ ਨਾਮ ਦੇ ਠਹਿਰੇ ਅਤੇ ਅਗਲੇ ਦਿਨ 7 ਸਤੰਬਰ ਵਾਲੇ ਦਿਨ ਨੂੰ ਭਾਈ ਸੁੱਖਾ ਤੇ ਭਾਈ ਨਿੰਮਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਕਿਉਂਕਿ ਇਨ੍ਹਾਂ ਦੇ ਨਾਲ ਇਕ ਹਾਦਸਾ ਹੋ ਗਿਆ ਸੀ।
31 ਜਨਵਰੀ 1986 ਵਾਲੇ ਦਿਨ ਜਨਰਲ ਵੈਦਿਆ ਆਪਣੀ ਰਿਟਾਇਰਮੈਂਟ ਤੋਂ ਬਾਅਦ ਆਪਣੀ ਪਤਨੀ ਭਾਨੂੰਮਤੀ ਦੇ ਨਾਲ ਦਿੱਲੀ ਤੋਂ ਪੁਣੇ ਆ ਗਏ ਸਨ।
10 ਅਗਸਤ 1986 ਵਾਲੇ ਦਿਨ ਜਨਰਲ ਵੈਦਿਆ ਜਦੋਂ ਆਪਣੀ ਚਿੱਟੀ ਮਾਰੂਤੀ ਕਾਰ ਵਿਚ ਬਾਜ਼ਾਰ ਤੋਂ ਆਪਣੇ ਘਰ ਵੱਲ ਜਾ ਰਿਹਾ ਸੀ ਤਾਂ ਉਸ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਜਨਰਲ ਅਰੁਣਕੁਮਾਰ ਸ਼੍ਰੀਧਰ ਵੈਦਿਆ ਭਾਰਤੀ ਫੌਜ ਦਾ 13 ਵਾਂ ਚੀਫ਼ ਆਫ਼ ਆਰਮੀ ਸਟਾਫ ਸੀ। ਜਨਰਲ ਵੈਦਿਆ ਨੂੰ 20 ਅਕਤੂਬਰ 1945 ਨੂੰ ਹਿੰਦ ਫੌਜ ਦੀ ਬਖਤਰਬੰਦ ਕੋਰ ਵਿਚ ਕਮਿਸ਼ਨ ਮਿਲਿਆ ਅਤੇ ਫੇਰ 7 ਮਈ 1947 ਨੂੰ ਉਸ ਨੇ ਸੈਕੰਡ ਲੈਫਟੀਨੈਂਟ ਵਜੋਂ ਨਿਯਮਤ ਫੋਜ ਵਿੱਚ ਕਮਿਸ਼ਨ ਪ੍ਰਾਪਤ ਕੀਤਾ।
10 ਜੂਨ 1965 ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਸ਼ੁਰੂ ਹੋਣ ਤੋਂ ਪਹਿਲਾਂ , ਵੈਦਿਆ ਨੂੰ ਲੈਫਟੀਨੈਂਟ-ਕਰਨਲ ਵਜੋਂ ਤਰੱਕੀ ਦਿੱਤੀ ਗਈ ਸੀ। ਪਾਕਿਸਤਾਨ ਫੌਜ ਦੇ 6 ਆਰਮਡ ਡਵੀਜ਼ਨ ਦੁਆਰਾ ਘੇਰਾਬੰਦੀ ਕਰਕੇ ਆਪਣੇ ਟੈਂਕਾਂ ਰਾਹੀਂ ਡਵੀਜ਼ਨਲ ਹੈੱਡਕੁਆਟਰ ਤੋਂ ਅਹਿਮ ਭੂਮਿਕਾ ਨਿਭਾਉਣ ਦੇ ਨਤੀਜੇ ਵਜੋਂ ਪਾਕਿਸਤਾਨ ਦੀ ਪਹਿਲੀ ਬਖਤਰਬੰਦ ਡਵੀਜ਼ਨ ਦਾ ਵਿਨਾਸ਼ ਹੋਇਆ ਸੀ ਅਤੇ ਪਾਕਿਸਤਾਨੀ ਫੌਜ ਦਾ ਚੋਖਾ ਜਾਨੀ ਨੁਕਸਾਨ ਹੋਇਆ ਸੀ। ਇਸ ਦੇ ਲਈ ਉਸਨੂੰ ਭਾਰਤ ਦਾ ਦੂਜਾ ਸਭ ਤੋਂ ਉੱਚਾ ਫੌਜੀ ਸਨਮਾਨ, ਮਹਾਂ ਵੀਰ ਚੱਕਰ ਦਿੱਤਾ ਗਿਆ।
21 ਜੁਲਾਈ 1969 ਨੂੰ ਉਸਨੂੰ ਤਰੱਕੀ ਦੇ ਕੇ ਬ੍ਰਿਗੇਡੀਅਰ ਬਣਾ ਦਿੱਤਾ ਗਿਆ।
1971 ਦੀ ਭਾਰਤ-ਪਾਕਿ ਵਿਚਕਾਰ ਹੋਈ ਜੰਗ ਦੇ ਦੌਰਾਨ ਜਨਰਲ ਵੈਦਿਆ ਪੱਛਮੀ ਮੋਰਚੇ’ਤੇ ਜ਼ਫਰਵਾਲ ਸੈਕਟਰ ਵਿੱਚ ਇੱਕ ਬਖਤਰਬੰਦ ਬ੍ਰਿਗੇਡ ਦੇ ਕਮਾਂਡਰ ਵਜੋਂ ਤਾਇਨਾਤ ਕੀਤਾ ਗਿਆ ।
ਜਨਰਲ ਵੈਦਿਆ ਦੇ ਸੇਵਾ ਮੁਕਤੀ ਭਾਵ ਰਿਟਾਇਰਡ ਹੋਣ ਮਗਰੋਂ, ਉਹ ਆਪਣੀ ਪਤਨੀ ਦੇ ਨਾਲ ਪੁਣੇ ‘ਚ ਰਹਿਣ ਲੱਗ ਪਿਆ ਸੀ ।
10 ਅਗਸਤ 1986 ਵਾਲੇ ਦਿਨ ਐਤਵਾਰ ਸੀ ਅਤੇ ਸਵੇਰ 10 ਵਜੇ ਦਾ ਸਮਾਂ ਸੀ।ਜਨਰਲ ਵੈਦਿਆ ਆਪਣੀ ਪਤਨੀ ਅਤੇ ਆਪਣੇ ਸੁਰੱਖਿਆ ਗਾਰਡ ਦੇ ਨਾਲ ਆਪਣੀ ਚਿੱਟੀ ਮਾਰੂਤੀ ਕਾਰ ਵਿੱਚ ਸਵਾਰ ਹੋ ਕੇ ਖਰੀਦਾਰੀ ਦੇ ਲਈ ਨਿਕਲਿਆ ਸੀ। ਜਨਰਲ ਵੈਦਿਆ ਕਾਰ ਆਪ ਡਰਾਈਵ ਕਰ ਰਿਹਾ ਸੀ। ਡਰਾਈਵਿੰਗ ਸੀਟ ਦੇ ਨਾਲ ਵਾਲੀ ਸੀਟ ‘ਤੇ ਉਸਦੀ ਪਤਨੀ ਭਾਨੂੰਮਤੀ ਬੈਠੀ ਸੀ ਅਤੇ ਇੱਕ ਸੁਰੱਖਿਆ ਗਾਰਡ,ਕਾਂਸਟੇਬਲ ਰਾਮਚੰਦਰ ਕਸ਼ੀਰਸਾਗਰ ਪਿਛਲੀ ਸੀਟ’ ਤੇ ਭਾਨੂੰਮਤੀ ਦੇ ਠੀਕ ਪਿੱਛੇ ਬੈਠਾ ਸੀ। ਬਾਜ਼ਾਰ ਦੇ ਵਿੱਚ ਇਤਮਿਨਾਨ ਦੇ ਨਾਲ ਖਰੀਦਾਰੀ ਕਰ ਕੇ ਸਾਢੇ ਗਿਆਰਾਂ ਵਜੇ ਦੇ ਕਰੀਬ ਉਹ ਬਾਜ਼ਾਰੋਂ ਆਪਣੇ ਘਰ ਵਾਪਸ ਜਾਣ ਦੇ ਲਈ ਕਾਰ ਵਿੱਚ ਸਵਾਰ ਹੋਇਆ। ਨੰਬਰ, 18 “ਦਾ ਕੁਈਨਜ਼”ਦੇ ਸਾਹਮਣੇ, ਅਭਿਮੰਨਿਊ ਰੋਡ ਤੋਂ ਮੋੜ ਕੱਟਣ ਲਈ ਵੈਦਿਆ ਨੇ ਕਾਰ ਕਾਫੀ ਹੌਲੀ ਕਰ ਲਈ। ਕਾਰ ਦੀ ਰਫ਼ਤਾਰ ਦੇ ਹੌਲੀ ਹੁੰਦਿਆਂ ਹੀ ਇਕਦਮ, ਇੱਕ ਕਾਲੇ ਰੰਗ ਦੀ ਇੰਡੋ-ਸਜ਼ੂਕੀ ਬਾਈਕ ਜਰਨਲ ਵੈਦਿਆ ਵਾਲੇ ਪਾਸਿਉਂ ਨਾਲੋ ਨਾਲ ਚਲਣੀ ਸ਼ੁਰੂ ਹੋ ਗਈ। ਬਾਈਕ ਸਵਾਰ ਵਿਅਕਤੀਆਂ ਦੀਆਂ ਅੱਖਾਂ ਵਿੱਚ ਇੱਕ ਅਜੀਬ ਜੇਹੀ ਚਮਕ ਸੀ। ਬਾਈਕ ਦੀ ਪਿਛਲੀ ਸੀਟ ‘ਤੇ ਬੈਠੇ ਵਿਅਕਤੀ ਦੇ ਨਾਲ ਜਨਰਲ ਵੈਦਿਆ ਦੀਆਂ ਅੱਖਾਂ ਚਾਰ ਹੋਈਅਾਂ ਅਤੇ ਜਨਰਲ ਵੈਦਿਆ ਇਸ ਤੋਂ ਪਹਿਲਾਂ ਕੁਝ ਸਮਝ ਸਕਦਾ ਉਸ ਦੇ ਸਿਰ ਵਿਚ ਲਗਾਤਾਰ ਤਿੰਨ ਗੋਲੀਆਂ ਆਣ ਵਜੀਆਂ। ਜਨਰਲ ਵੈਦਿਆ ਉਥੇ ਹੀ ਢੇਰ ਹੋ ਗਿਆ ਅਤੇ ਉਸ ਦਾ ਸਿਰ ਲੁੜਕ ਕੇ ਉਸਦੀ ਪਤਨੀ ਭਾਨੂੰਮਤੀ ਦੇ ਮੋਢੇ ‘ਤੇ ਜਾ ਪਿਆ। ਅਪਣਾ ਕੰਮ ਕਰ ਕੇ ਬਾਈਕ ਸਵਾਰ ਹਵਾ ਹੋ ਗਏ ਅਤੇ ਵੈਦਿਆ ਦੀ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ, ਇਕ ਸਾਈਕਲ ਨਾਲ ਜਾ ਟਕਰਾਈ ਪਰ ਸਾਈਕਲ ਸਵਾਰ ਦਿਗਾਂਬਰ ਅੰਸਾਰੀ ਛਾਲ ਮਾਰ ਕੇ ਆਪਣੀ ਜਾਨ ਬਚਾ ਗਿਆ। ਬਾਅਦ ਵਿੱਚ ਇਸ ਦਿਗਾਂਬਰ ਅੰਸਾਰੀ ਨਾਂ ਦੇ ਵਿਅਕਤੀ ਨੂੰ ਵੀ ਚਸ਼ਮਦੀਦ ਗਵਾਹਾਂ ਵਿੱਚ ਸ਼ਾਮਲ ਕੀਤਾ ਗਿਆ ਸੀ।
ਥੋੜੀ ਦੇਰ ਬਾਅਦ ਗਾਰਡ ਕੁਝ ਸੰਬਲਿਆ ਅਤੇ ਇਕ ਹਰੀ ਰੰਗ ਦੀ “ਮੈਟਾਡੋਰ” ਵੈਨ ਵਿਚ ਜਰਨਲ ਵੈਦਿਆ ਨੂੰ ਉਥੇ ਨੇੜੇ ਦੇ “ਕਮਾਂਡ” ਹਸਪਤਾਲ ਵਿਚ ਲਿਜਾਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮਿਰਤ ਐਲਾਨ ਦਿੱਤਾ।
ਬਾਅਦ ਵਿੱਚ ਪੰਜ ਸਿੰਘਾਂ ‘ਤੇ ਇਸ ਕਤਲ ਕੇਸ ਦਾ ਚਾਰਜ ਲਗਾਇਆ ਗਿਆ।19 ਸਤੰਬਰ 1988 ਵਾਲੇ ਦਿਨ ,ਭਾਈ ਸੁਖਦੇਵ ਸਿੰਘ ਸੁੱਖਾ ਉਤੇ ਜਨਰਲ ਵੈਦਿਆ ਦੇ ਕਤਲ ਦਾ ਦੋਸ਼ ਲੱਗਾ ਕੇ ਉਸਨੂੰ ਖੁੱਲੀ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਗਿਆ। ਅਦਾਲਤ ਨੇ ਭਾਈ ਸੁੱਖਾ ਨੂੰ 8 ਦਿਨ ਦੇ ਪੁਲਿਸ ਰਿਮਾਂਡ ਵਿੱਚ ਭੇਜ ਦਿੱਤਾ ਅਤੇ ਪੁਲਿਸ ਨੂੰ ਅੱਠ ਦਿਨਾਂ ਤੋਂ ਬਾਅਦ, ਭਾਈ ਸੁੱਖਾ ਦਾ ਲਿਖਤੀ ਰੂਪ ਵਿਚ ਬਿਆਨ, ਦਰਜ਼ ਕਰ ਕੇ ਅਦਾਲਤ ਵਿੱਚ ਪੇਸ਼ ਕਰਨ ਦੇ ਲਈ ਕਿਹਾ।
26 ਸਤੰਬਰ, 1988 ਨੂੰ ਭਾਈ ਸੁੱਖਾ ਹੁਣਾਂ ਨੇ ਅਦਾਲਤ ਦੇ ਸਾਹਮਣੇ ਆਪਣਾ ਲਿਖਤੀ ਬਿਆਨ ਪੇਸ਼ ਕੀਤਾ।ਜਿਸ ਵਿਚ ਭਾਈ ਸੁੱਖਾ ਨੇ ਇਸ ਗਲ ਨੂੰ ਮੰਨਿਆ ਕਿ ਉਸਨੇ ਜਨਰਲ ਵੈਦਿਆ ਵੱਲ ਪਿਸਤੌਲ ਕਰ ਕੇ ਚਾਰ ਗੋਲੀਆਂ ਦਾਗੀਆਂ ਸਨ ਪਰ ਚੋਥੀ ਗੋਲੀ ਜਨਰਲ ਵੈਦਿਆ ਦੀ ਪਤਨੀ ਨੂੰ ਲੱਗੀ,ਜਿਸ ਗਲ਼ ਦਾ ਉਸ ਨੂੰ ਅਫ਼ਸੋਸ ਹੈ ਕਿਉਂਕਿ ਜਨਰਲ ਵੈਦਿਆ ਦੀ ਪਤਨੀ ਨੂੰ ਮਾਰਨਾ ਸਾਡੇ ਪਲਾਨ ਦਾ ਹਿਸਾ ਨਹੀ ਸੀ। ਇਸ ਕਰਕੇ ਉਸਦਾ ਉਸਦੀ ਪਤਨੀ ਨੂੰ ਮਾਰਨ ਦਾ ਕੋਈ ਇਰਾਦਾ ਨਹੀਂ ਸੀ ਪਰ, ਇਸ ਨੂੰ ਇੱਕ ਹਾਦਸਾ ਸਮਝਿਆ ਜਾਵੇ ਕੇ ਇਕ ਗੋਲੀ ਉਸਨੂੰ ਲੱਗੀ ਅਤੇ ਉਹ ਜਖ਼ਮੀ ਹੋ ਗਈ।
ਆਪਣੇ ਬਿਆਨ ਵਿਚ ਭਾਈ ਸੁੱਖਾ ਹੁਣਾਂ ਨੇ ਅੱਗੇ ਕਿਹਾ ਕਿ ਮੋਟਰ-ਬਾਈਕ ਉਸ ਦਾ ਸਾਥੀ ਭਾਈ ਮਥੁਰਾ ਸਿੰਘ ਚਲਾ ਰਿਹਾ ਸੀ।ਜ਼ਿਕਰ ਕਰਦਾ ਚਲਾਂ ਕੇ ਭਾਈ ਮਥਰਾ ਸਿੰਘ ਜੀ 30 ਜੂਨ 1987 ਵਾਲੇ ਦਿਨ ਸ਼ਹੀਦ ਹੋ ਗਏ ਸਨ।
ਉਸਦੇ ਕਤਲ ਤੋਂ ਬਾਅਦ, ਖਾਲਿਸਤਾਨ ਕਮਾਂਡੋ ਫੋਰਸ ਨੇ ਇਕ ਬਿਆਨ ਜਾਰੀ ਕਰਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ ਅਤੇ ਐਲਾਨ ਕੀਤਾ ਸੀ ਕਿ ਵੈਦਿਆ ਨੂੰ ਸ੍ਰੀ ਹਰਿਮੰਦਰ ਸਾਹਿਬ ਦੀ ਕਾਰਵਾਈ ਦੇ ਬਦਲੇ ਵਿਚ ਸਜਾ ਦਿੱਤੀ ਗਈ ਹੈ।
ਸਾਲ 1989 ਵਿਚ, ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਅਤੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਨੂੰ ਕਤਲ ਦੇ ਦੋਸ਼ ਵਿਚ ਮੌਤ ਦੀ ਸਜ਼ਾ ਸੁਣਾਈ ਗਈ ਸੀ ਅਤੇ ਇਨ੍ਹਾਂ ਦੋਵਾਂ ਨੂੰ 9 ਅਕਤੂਬਰ 1992 ਨੂੰ ਫਾਂਸੀ ਦੇ ਦਿੱਤੀ ਗਈ ਸੀ।
ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਨੂੰ ਪੁਣੇ ਦੀ ਯਰਵਦਾ ਜੇਲ੍ਹ ਵਿੱਚ ਸਵੇਰੇ ਚਾਰ ਵਜੇ ਫਾਂਸੀ ਦੇ ਦਿੱਤੀ ਗਈ, ਪੂਨਾ ਜੇਲ੍ਹ ਵਿੱਚ ਭਾਈ ਜਿੰਦਾ ਅਤੇ ਭਾਈ ਸੁੱਖਾ ਨੂੰ ਫਾਂਸੀ ਦੇ ਫੰਦੇ ਤੇ ਲਟਕਾਣ ਦੇ ਲਈ ਤਿੰਨ ਜੱਲਾਦ ਬੁਲਾਏ ਗਏ ਸਨ।
ਫਾਂਸੀ ਦੇਣ ਤੋਂ ਦੋ ਘੰਟੇ ਮਗਰੋਂ ਦੋਨਾਂ ਸ਼ਹੀਦ ਯੋਧਿਆਂ ਦੇ ਕੁੱਝ ਰਿਸ਼ਤੇਦਾਰਾਂ ਨੂੰ ਜੇਲ੍ਹ ਦੇ ਅੰਦਰ ਬੁਲਾਇਆ ਗਿਆ ਅਤੇ ਜੇਲ੍ਹ ਕਰਮੀਆਂ ਦੀ ਹਾਜ਼ਰੀ ਵਿੱਚ ਦੋਨਾਂ ਦੀਆਂ ਮ੍ਰਿਤਕ ਦੇਹਾਂ ਦਾ ਸਿੱਖ ਮਰਿਆਦਾ ਦੇ ਮੁਤਾਬਿਕ ਅੰਤਿਮ ਸਸਕਾਰ ਕੀਤਾ ਗਿਆ।ਜ਼ਿਕਰ ਕਰਦਾ ਚਲਾਂ ਕੇ ਇਨ੍ਹਾਂ ਦੋਨਾ ਯੋਧਿਆਂ ਦੇ ਕੁੱਝ ਰਿਸ਼ਤੇਦਾਰ,ਪੰਜਾਬ ਤੋਂ ਪੁੱਜੇ ਹੋਏ ਸਨ ਅਤੇ ਸਥਾਨਕ ਗੁਰਦੁਆਰਾ ਸਾਹਿਬ ਵਿੱਖੇ ਠਹਿਰੇ ਹੋਏ ਸਨ।
15 ਜੁਲਾਈ ਨੂੰ ਭਾਰਤ ਦੀ ਸੁਪਰੀਮ ਕੋਰਟ ਨੇ ਸ਼ਹੀਦ ਭਾਈ ਜਿੰਦਾ ਅਤੇ ਸ਼ਹੀਦ ਭਾਈ ਸੁੱਖਾ ਦੀ ਫਾਂਸੀ ਦੀ ਸਜ਼ਾ ਉਪਰ ਮੋਹਰ ਲਗਾ ਦਿੱਤੀ ਸੀ। 21 ਅਕਤੂਬਰ 1989 ਵਾਲੇ ਦਿਨ, ਪੂਣੇ ਦੀ ਅਦਾਲਤ ਦੇ ਜੱਜ ਸ੍ਰੀ ਵਸੰਤ ਰਾੳ ਰੂਈਕਰ ਨੇ ਸ਼ਹੀਦ ਭਾਈ ਜਿੰਦਾ ਅਤੇ ਸ਼ਹੀਦ ਭਾਈ ਸੁੱਖਾ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਸੀ। ਜੱਜ ਸ੍ਰੀ ਵਸੰਤ ਰਾੳ ਰੂਈਕਰ ਨੇ ਇਨ੍ਹਾਂ ਦੇ ਤੀਸਰੇ ਸਾਥੀ ਭਾਈ ਨਿਰਮਲ ਸਿੰਘ ਨੂੰ ਸਾਰੇ ਦੋਸ਼ਾਂ ਤੋਂ ਮੁਕਤ ਕਰਦਿਆਂ ਮੁਕਮਲ ਬਰੀ ਕਰ ਦਿੱਤਾ ਸੀ।
ਜੱਜ ਵਸੰਤ ਰਾੳ ਰੂਈਕਰ ਵੱਲੋਂ ਅਦਾਲਤ ਵਿੱਚ ਜਦੋਂ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾ ਰਹੀ ਸੀ ਤਾਂ ਉਸ ਵੇਲੇ ਦੋਨਾਂ ਸਿੰਘਾਂ ਨੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ ਸਨ। ਇਸ ਦੇ ਨਾਲ ਹੀ, ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਨੇ ਅਦਾਲਤ ਵਿੱਚ ਬੁਲੰਦ ਆਵਾਜ਼ ਦੇ ਨਾਲ ਕਿਹਾ ਕਿ ਉਹਨਾਂ ਨੂੰ ਆਪਣੇ ਕੀਤੇ’ ਤੇ ਮਾਣ ਹੈ।
ਭਾਈ ਹਰਜਿੰਦਰ ਸਿੰਘ ਜੀ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਜੀ ਸੁੱਖਾ ਸਿੱਖ ਕੌਮ ਦੇ ਉਹ ਮਹਾਨ ਯੋਧੇ ਹਨ ਜਿਨ੍ਹਾਂ ਦੀ ਬਹਾਦਰੀ ਦੀ ਦੁਸ਼ਮਣ ਨੇ ਵੀ ਤਾਰੀਫ਼ ਕੀਤੀ ਹੈ।ਜਿਨ੍ਹਾਂ ਦੀ ਬਹਾਦਰੀ ਅਤੇ ਨਿਰਭੈਤਾ ਦਾ ਲੋਹਾ ਤਾਂ ਦੁਸ਼ਮਣ ਨੂੰ ਵੀ ਮਨਣਾ ਪਿਆ ਹੈ।
ਉਨ੍ਹਾਂ ਦਿਨਾਂ ਵਿੱਚ ਵੇਦ ਮਾਰਵਾਹ ਦਿੱਲੀ ਪੁਲਿਸ ਦੇ ਕਮਿਸ਼ਨਰ ਸਨ, ਜਿਨ੍ਹਾਂ ਦੇ ਮੂਹੋਂ ਇਨ੍ਹਾਂ ਯੋਧਿਆਂ ਦੀ ਬਹਾਦਰੀ ਦੇ ਲਈ ਨਿਕਲੇ ਸ਼ਬਦ ਸਿੱਖ ਇਤਿਹਾਸ ਦਾ ਵਿਲੱਖਣ ਹਿਸਾ ਬਣ ਚੁੱਕੇ ਹਨ।
ਵੇਦ ਮਾਰਵਾਹ ਦੀ ਕਮਾਂਡ ਅਧੀਨ ਦਿੱਲੀ ਪੁਲਿਸ ਨੇ ਪਹਿਲੀ ਵਾਰ 1985 ਅਤੇ ਫਿਰ ਦੂਸਰੀ ਵਾਰ, 1987 ਵਿਚ ਦੋ ਵਾਰ ਭਾਈ ਹਰਜਿੰਦਰ ਸਿੰਘ ਜਿੰਦਾ ਨੂੰ ਗ੍ਰਿਫਤਾਰ ਕੀਤਾ ਸੀ। ਵੇਦ ਮਰਵਾਹਾ ਨੇ ਰਿਟਾਇਰ ਹੋਣ ਤੋਂ ਬਾਅਦ ਇੱਕ ਕਿਤਾਬ ਲਿਖੀ ਜਿਸ ਦਾ ਟਾਈਟਲ ‘ਅਨਸਿਵਲ ਵਾਰਜ਼ ਪਥੋਲੌਜੀ ਆਫ ਟੈਰਰਿਜ਼ਮ ਇਨ ਇੰਡੀਆ’ ਹੈ।
ਇਸ ਕਿਤਾਬ ਦੇ ਪਨ੍ਹਾਂ ਨੰਬਰ ਸੋਲ੍ਹਾਂ ਉਤੇ, ਵੇਦ ਮਰਵਾਹਾ ਨੇ ਇੱਕ ਸਿਰਲੇਖ ਅੰਕਿਤ ਕੀਤਾ ਹੈ: ‘ਜਿੰਦਾ ਸਧਾਰਣ ਮਨੁੱਖ ਨਹੀਂ ਸੀ।’ ਜਿਸਦੇ ਵੇਰਵੇ ਵਿੱਚ ਉਹ ਲਿਖਦਾ ਹੈ ਕਿ ਜਿਸ ਹਰਜਿੰਦਰ ਸਿੰਘ ਜਿੰਦਾ, ਨੂੰ ਜਨਰਲ ਵੈਦਿਆ ਦੇ ਕਤਲ ਕੇਸ ਵਿਚ ਫਾਂਸੀ ਦੀ ਸਜ਼ਾ ਹੋਈ ਉਹ ਕੋਈ ਸਧਾਰਨ ਇੰਨਸਾਨ ਨਹੀਂ ਸੀ। ਉਹ ਕੋਈ ਬੇਤਰਸ ਹਤਿਆਰਾ ਵੀ ਨਹੀਂ ਸੀ। ਵੇਦ ਮਰਵਾਹਾ ਭਾਈ ਜਿੰਦਾ ਦੀ ਸਖ਼ਸੀਅਤ ਨੂੰ ਇੱਕ ਬੜੇ ਅਨੋਖੇ ਪੱਖ ਵਜੋਂ ਦਸਦਾ ਹੈ। ਵੇਦ ਮਰਵਾਹਾ ਦੇ ਲਿਖੇ ਮੁਤਾਬਿਕ ਜਿਸ ਵਕਤ ਉਸ ਨੇ ਭਾਈ ਸਾਹਿਬ ਦੀ ਇੰਟੈਰੋਗੇਸ਼ਨ ਕੀਤੀ ਸੀ ਉਸ ਵਕਤ ਉਹ ਸਖ਼ਤ ਜਖਮੀ ਹਾਲਾਤ ਵਿੱਚ ਉਸਦੇ ਸਾਹਮਣੇ ਲਿਆਂਦਾ ਗਿਆ ਸੀ। ਉਸ ਵਕਤ ਉਹ ਇੱਕ ਕਿਸਮ ਦੀ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਸੀ। ਪਰ ਉਦੋਂ ਵੀ ਉਹ ਬੜਾ ਬੇਖੌਫ ਸੀ, ਜੋ ਬੜੇ ਮਖੌਲੀਆ ਅਤੇ ਦਿਲ ਨੂੰ ਲੁਭਾਉਣ ਵਾਲੇ ਅੰਦਾਜ ਵਿੱਚ ਗੱਲ ਕਰਦਾ ਸੀ। ਜਿਵੇਂ ਜਖਮਾਂ ਦਾ ਕੋਈ ਦਰਦ ਹੋਵੇ ਹੀ ਨਾ। ਜਦੋਂ ਮੈਂ ( ਵੇਦ ਮਰਵਾਹਾ) ਉਸ ਨੂੰ ਗ੍ਰਿਫਤਾਰੀ ਤੋਂ ਬਾਅਦ ਪਹਿਲੀ ਵਾਰ ਮਿਲਿਆ ਤਾਂ ਮੈਂ ( ਵੇਦ ਮਰਵਾਹਾ)ਮਹਿਸੂਸ ਕੀਤਾ ਕਿ ਉਹ ਕੋਈ ਮਨੋਰੋਗੀ ਨਹੀਂ ਹੈ ਸਗੋਂ ਉਸ ਦੀ ਮਾਨਸਿਕਤਾ ਵਿੱਚ ਐਸੇ ਅਸਾਧਾਰਨ ਤੱਤ ਮੋਜੂਦ ਹਨ, ਜਿਹੜੇ ਉਸ ਨੂੰ ਇੱਕ ਵੱਖਰੀ ਦਿੱਖ ਵਾਲਾ ਇਨਸਾਨ ਸਥਾਪਤ ਕਰਦੇ ਹਨ।
ਇਸ ਤੋਂ ਬਾਅਦ ਵੇਦ ਮਰਵਾਹਾ ਨੇ ਇਕ ਹੋਰ ਸੱਭ ਹੈਡਿੰਗ, ‘ਪਹਿਲੀ ਗ੍ਰਿਫਤਾਰੀ’ ਦੇ ਅਧੀਨ ਲਿਖਿਆ ਹੈ,”1985 ਵਿਚ ਜਿੰਦਾ ਪਹਿਲੀ ਵਾਰ ਅਚਾਨਕ ਹੀ ਦਿੱਲੀ ਪੁਲਿਸ ਦੇ ਹੱਥ ਲੱਗ ਗਿਆ ਸੀ। ਇਸ ਵਕਤ ਦਿੱਲੀ ਵਿੱਚ ਲਗਾਤਾਰ ਬੈਂਕਾਂ ਨੂੰ ਲੁੱਟਿਆ ਜਾ ਰਿਹਾ ਸੀ, ਪਰ ਦਿੱਲੀ ਪੁਲਿਸ ਨੂੰ ਇਨ੍ਹਾਂ ਲੁਟੇਰਿਆਂ ਦੀ ਕੋਈ ਉਗ ਸੁਗ ਨਹੀਂ ਸੀ ਮਿਲ ਰਹੀ। ਮੈਨੂੰ (ਵੇਦ ਮਰਵਾਹਾ) ਰੋਜ਼ਾਨਾ ਭਾਰਤ ਦੇ ਤਤਕਾਲੀ ਗ੍ਰਹਿ ਮੰਤਰੀ ਨੂੰ ਜਵਾਬ ਦੇਣਾਂ ਪੈਂਦਾ ਸੀ। ਮੀਡੀਏ ਵਾਲੇ ਦਿੱਲੀ ਪੁਲਿਸ ਦੀ ਲਗਾਤਾਰ ਦੁਰਗਤੀ ਕਰਦੇ ਸਨ। ਵੇਦ ਮਰਵਾਹਾ ਦੇ ਕਹੇ ਮੁਤਾਬਿਕ ਉਦੋਂ ਤੱਕ ਦਿੱਲੀ ਪੁਲੀਸ ਦੇ ਚਿੱਤ ਚੇਤੇ ਵੀ ਨਹੀਂ ਸੀ ਕਿ ਇਨ੍ਹਾਂ ਬੈਂਕ ਡਕੈਤੀਆਂ ਦੇ ਪਿੱਛੇ ਪੰਜਾਬ ਦੇ ਵਖਵਾਦੀਆਂ ਦਾ ਵੀ ਕੋਈ ਸਬੰਧ ਹੋ ਸਕਦਾ ਹੈ। ਪਰ ਜਿੰਦੇ ਦੀ ਗ੍ਰਿਫਤਾਰੀ ਅਚਾਨਕ ਹੀ ਇੱਕ ਛੋਟੇ ਦਰਜੇ ਦੀ ਜਾਣਕਾਰੀ ਦੇ ਆਧਾਰ ਉਤੇ ਹੋਈ, ਜਿਸ ਦਾ ਸੰਬੰਧ ਕਿਸੇ ਕਾਰ ਚੋਰੀ ਨਾਲ ਸੀ।
ਕ੍ਰਾਈਮ ਬਰਾਂਚ ਦੇ ਐਡੀਸ਼ਨਲ ਕਮਿਸ਼ਨਰ ਆਰ. ਕੇ. ਸਰਮਾ ਨੇ ਮੈਨੂੰ ਐਤਵਾਰ ਦੀ ਸਵੇਰ ਫੋਨ ਕੀਤਾ ਅਤੇ ਜਿੰਦੇ ਦੀ ਗ੍ਰਿਫਤਾਰੀ ਬਾਬਤ ਸੂਚਨਾਂ ਦੇਂਦੇ ਹੋਏ ਇਸ ਨੂੰ ਵੱਡੀ ਪ੍ਰਾਪਤੀ ਦਸਿਆ। ਉਦੋਂ ਦਿੱਲੀ ਪੁਲਿਸ ਨੂੰ ਅਚਾਨਕ ਪਤਾ ਲੱਗਾ ਕਿ ਉਨ੍ਹਾਂ ਨੇ ਅਚਨਚੇਤ ਹੀ ਇੱਕ ਮਾਰਕੇ ਦੀ ਮਾਰ, ਮਾਰ ਲਈ ਹੈ।
ਵੇਦ ਮਰਵਾਹਾ ਦੀ ਕਿਤਾਬ ਦੇ ਇਸ ਸਫ਼ੇ ਦਾ ਅਗਲਾ ਛੋਟਾ ਸਿਰਲੇਖ ਹੈ- ਇੰਟੈਰੋਗੇਸ਼ਨ। ਮਰਵਾਹੇ ਦੇ ਲਿਖੇ ਅਨੁਸਾਰ -‘ਐਡੀਸ਼ਨਲ ਕਮਿਸ਼ਨਰ ਆਰ. ਕੇ. ਸਰਮਾ ਦੇ ਫ਼ੋਨ ਤੋਂ ਬਾਅਦ ਉਹ ਉਸੇ ਵੇਲੇ ਕ੍ਰਾਈਮ ਬਰਾਂਚ ਦੇ ਇੰਟੈਰੋਗੇਸਨ ਸੈਂਟਰ ਵਿੱਖੇ ਪੁੱਜਿਆ। ਉਸਦੇ ਸਾਹਮਣੇ ਇਕ ਸਾਧਾਰਣ ਜਿਹੀ ਦਿੱਖ ਵਾਲਾ ਇਕ ਵਿਅਕਤੀ ਪੇਸ਼ ਕੀਤਾ ਗਿਆ ਜਿਸ ਪਾਸੋਂ ਉਸਨੇ ਲਗਾਤਾਰ ਇੱਕ ਘੰਟਾ ਇੰਟੈਰੋਗੇਸ਼ਨ (ਪੁੱਛਗਿੱਛ) ਕੀਤੀ। ਮੈਂ( ਵੇਦ ਮਰਵਾਹਾ) ਉਸ ਵੱਲੋਂ ਪੇਸ਼ ਕੀਤੇ ਜਾ ਰਹੇ ਬਿਆਨਾਂ ਦੇ ਬਿਆਨ ਕਰਨ ਦੇ ਢੰਗ ਤਰੀਕੇ ਤੋਂ ਅਤੇ ਉਸ ਵੱਲੋਂ ਦੱਸੀਆਂ ਗਈਆਂ ਗੱਲਾਂ ਤੋਂ ਬੜਾ ਹੈਰਾਣ ਵੀ ਹੋਇਆ ਅਤੇ ਪ੍ਰਭਾਵਿਤ ਵੀ ਹੋਇਆ। ਉਸ ਦੀਆਂ ਗਲਾਂ ਵਿੱਚ ਅਤੇ ਬਿਆਨਬਾਜ਼ੀ ਵਿੱਚ ਡਰ ਨਾਂ ਦੀ ਕੋਈ ਚੀਜ਼ ਨਹੀਂ ਸੀ। ਉਸ ਨੂੰ ਆਪਣੇ ਕੀਤੇ ਐਕਸ਼ਨਾਂ ਉਪਰ ਕੋਈ ਪਛਤਾਵਾ ਨਹੀਂ ਸੀ। ਉਹ ਤਾਂ ਜਿਵੇਂ ਬਾਲੀਵੁਡ ਦੀਆਂ ਫਿਲਮਾਂ ਦੇ ਹੀਰੋ ਦੇ ਅੰਦਾਜ਼ ਵਿੱਚ ਪੁਲਿਸ ਨੂੰ ਜਗ੍ਹਾ ਜਗ੍ਹਾ ਦਿੱਤੀਆਂ ਝਕਾਨੀਆਂ ਦਾ ਜ਼ਿਕਰ ਅਤੇ ਪੁਲਿਸ ਹੱਥੋਂ ਨਿਕਲ ਕੇ ਭੱਜ ਜਾਣ ਦੇ ਕਾਰਨਾਮਿਆਂ ਨੂੰ ਬੜੇ ਸੁਆਦ ਅਤੇ ਚਸਕੇ ਲੈ ਕੇ ਸੁਣਾ ਰਿਹਾ ਸੀ। ਮੇਰੇ ਸਾਹਮਣੇ ਅੰਮ੍ਰਿਤਸਰ ਸ਼ਹਿਰ ਦਾ ਇੱਕ ਸਿੱਦੀ ਸਾਦੀ ਸਿੱਖ ਦਿੱਖ ਵਾਲਾ ਉਹ ਸਿੱਖ ਨੌਜਵਾਨ ਸਿੱਖ ਖੜ੍ਹਾ ਸੀ ਜਿਸ ਨੇ ਸਮੁੱਚੀ ਦਿੱਲੀ ਪੁਲਿਸ ਨੂੰ ਵਖਤ ਪਾ ਰੱਖਿਆ ਸੀ। ਉਹ ਦਿੱਲੀ ਨੂੰ ਵਾਰ ਵਾਰ ‘ਰਾਜਧਾਨੀ’ ਕਹਿ ਕੇ, ਦਿੱਲੀ ਪੁਲਿਸ ਦਾ ਪੂਰਾ ਮਜਾਕ ਉਡਾ ਰਿਹਾ ਸੀ।ਉਸ ਨੇ ਆਪਣੇ ਖਾਲਿਸਤਾਨ ਦੇ ਸੰਘਰਸ਼ ਵਿਚਲੇ ਰੋਲ ਨੂੰ ਭਾਵੇਂ ਘਟਾ ਕੇ ਦੱਸਿਆ ਸੀ ਪਰ ਦਿੱਲੀ ਵਿਚਲੀਆਂ ਬੈਂਕ ਡਕੈਤੀਆਂ ਨੂੰ ਬੜੇ ਮਾਣ ਨਾਲ ਅਤੇ ਖੁੱਲ੍ਹ ਕੇ ਦੱਸ ਰਿਹਾ ਸੀ। ਉਹ ਕੋਈ ਵੀ ਗੱਲ ਕਰਨ ਲੱਗਿਆ ‘ਉਹ’ ਸ਼ਬਦ ਦੀ ਵਰਤੋਂ ਭਾਰਤ ਸਰਕਾਰ ਦੇ ਲਈ ਕਰਦਾ ਸੀ ਅਤੇ ਆਪਣੇ ਲਈ (ਅਸੀਂ ਖਾਲਸਤਾਨੀ ) ਸ਼ਬਦਾਵਲੀ ਦੀ ਵਰਤੋਂ ਕਰਦਾ ਸੀ। ਵੇਦ ਮਰਵਾਹਾ ਕਹਿੰਦਾ ਹੈ ਕੇ “ਮੈਨੂੰ ਉਦੋਂ ਇਸ ਗੱਲ ਦਾ ਅਹਿਸਾਸ ਹੋਇਆ ਕਿ ਉਹ ਮੇਰੇ ਨਾਲ, ਜਿਵੇਂ ਕਿਸੇ ਦੂਸਰੇ ਦੇਸ਼ ਦੇ ‘ਪੁਲਿਸ ਮੁਖੀ’ ਵਜੋਂ ਬਰਾਬਰ ਦੀ ਧਿਰ ਬਣ ਕੇ ਗੱਲ ਕਰਦਾ ਸੀ ਨਾ ਕਿ ਕਿਸੇ ਮੁਜਰਮ ਦੇ ਤੌਰ ’ਤੇ।
ਪੁੱਛ ਗਿੱਛ ਤੋਂ ਮਗਰੋਂ ਅਸੀਂ ਉਸਨੂੰ ਗੁਜਰਾਤ ਪੁਲਿਸ ਦੇ ਹਵਾਲੇ ਕਰ ਦਿੱਤਾ। ਉਹ ਅਦਾਲਤ ਵਿਚ ਪੇਸ਼ੀ ਉਪਰ ਲਿਜਾਂਦੇ ਵਕਤ, ਗੁਜਰਾਤ ਪੁਲਿਸ ਦੀ ਹਿਰਾਸਤ ਵਿੱਚੋਂ ਫਰਾਰ ਹੋ ਜਾਣ ਵਿੱਚ ਸਫਲ ਹੋ ਗਿਆ। ਉਸ ਤੋਂ ਬਾਅਦ ਉਸ ਨੇ ਕਈ ਦਲੇਰਾਨਾ ਕਾਰਨਾਮੇ ਕੀਤੇ, ਜਿਨ੍ਹਾਂ ਵਿੱਚ ਐਮ. ਪੀ. ਲਲਿਤ ਮਾਕਨ ਅਤੇ ਅਰਜਨ ਦਾਸ ਵਰਗੇ, ਰਜੀਵ ਗਾਂਧੀ ਦੇ ਨੇੜਲੇ ਸਾਥੀਆਂ ਦਾ ਮਾਰਿਆ ਜਾਣਾ ਵੀ ਸ਼ਾਮਲ ਸੀ। ਦਿੱਲੀ ਅਤੇ ਪੰਜਾਬ ਵਿੱਚ ਜਿੰਦੇ ਦੇ ਨਾਂ ਦੀ ਬੜੀ ਦਹਿਸ਼ਤ ਫੈਲ ਚੁੱਕੀ ਸੀ।
ਇਸ ਤੋਂ ਬਾਅਦ ਵੇਦ ਮਰਵਾਹਾ ਇੱਕ ਹੋਰ ਸਬ-ਸਿਰਲੇਖ ਦਾ ਜ਼ਿਕਰ ਕਰਦਾ ਹੈ, ਜਿਸਨੂੰ ਉਹ ‘ਦੂਸਰੀ ਮੁਲਾਕਾਤ’ ਦਾ ਨਾਮ ਦੇਂਦਾ ਹੈ। ਇਸ ਦੇ ਵਿਚ ਵੇਦ ਮਰਵਾਹਾ ਦੀ ਭਾਈ ਜਿੰਦੇ ਦੇ ਨਾਲ ਦੂਸਰੀ ਮੁਲਾਕਾਤ ਦਾ ਜ਼ਿਕਰ ਹੈ। ਅਗਸਤ 1987 ਦੌਰਾਨ ਸਿਵਲ ਲਾਈਨਜ ਏਰੀਏ ਵਿੱਚ ਇੱਕ ਪੁਲਿਸ ਮੁਕਾਬਲਾ ਹੋਇਆ ਜਿਸ ਵਿੱਚ ਦਿੱਲੀ ਪੁਲਿਸ ਭਾਈ ਜਿੰਦਾ ਨੂੰ ਸਖ਼ਤ ਜਖ਼ਮੀ ਹਾਲਤ ਵਿੱਚ ਪਕੜਨ ਵਿੱਚ ਸਫਲ ਰਹੀ। ਮੈਂਨੂੰ ਵਾਇਰਲੈੱਸ ਸੈੱਟ ਰਾਹੀਂ ਜਿੰਦੇ ਦੀ ਜ਼ਖਮੀ ਹਾਲਾਤਾਂ ਵਿੱਚ ਕੀਤੀ ਗ੍ਰਿਫਤਾਰੀ ਬਾਰੇ ਦਸਿਆ ਗਿਆ ਅਤੇ ਮੈਂ ਕੁਝ ਮਿੰਟਾਂ ਵਿੱਚ ਹੀ ਸਿਵਲ ਲਾਈਨਜ ਪੁਲਿਸ ਸਟੇਸ਼ਨ ਪੁੱਜ ਗਿਆ। ਉਸ ਵੇਲੇ ਜਿੰਦੇ ਨੂੰ ਇੱਕ ਸਟਰੈਚਰ ’ਤੇ ਲਿਟਾ ਕੇ ਐਂਬੂਲੈਂਸ ਵੱਲ ਲਿਜਾ ਰਹੇ ਸਨ। ਜਿੰਦੇ ਨੇ ਮੁਸਕਰਾ ਕੇ ਮੇਰੇ ਵੱਲ ਵੇਖਿਆ। ਇਸ ਵਕਤ ਉਹ ਬੜੀ ਗੰਭੀਰ ਜਖ਼ਮੀ ਹਾਲਤ ਵਿੱਚ ਸੀ, ਉਸ ਦੀ ਲੱਤ ਉਪਰ ਗੋਲੀ ਲੱਗੀ ਹੋਈ ਸੀ, ਪਰ ਫਿਰ ਵੀ ਉਸ ਨੇ ਮੈਨੂੰ ਹਿੰਦੀ ਵਿੱਚ ਬੜੇ ਮਜ਼ਾਕੀਆ ਅੰਦਾਜ਼ ਵਿੱਚ ਕਿਹਾ -‘ਮੁਬਾਰਕ ਹੋ,ਦਿੱਲੀ ਪੁਲਿਸ ਨੇ ਮੁਝੇ ਪਕੜ ਲੀਆ ਹੈ ਅਬ ਆਪ ਕੋ ਬੜੀ ਤਰੱਕੀ ਮਿਲੇਗੀ। ਮੇਰੇ ਸਾਹਮਣੇ ਉਹ ਵਿਅਕਤੀ ਸੀ, ਜਿਹੜਾ ਮੌਤ ਦੇ ਮੂੰਹ ਵਿੱਚ ਬੈਠਾ ਵੀ ਬੜੀ ਬੇਪ੍ਰਵਾਹੀ ਦੇ ਨਾਲ ਮਜ਼ਾਕ ਕਰ ਰਿਹਾ ਸੀ। ਮੈਂਨੂੰ ਮਹਿਸੂਸ ਹੋ ਰਿਹਾ ਸੀ ਕਿ ਉਸ ਨੂੰ ਆਪਣੇ ਕਾਰਨਾਮੇ ਨੂੰ ਅੰਜਾਮ ਦੇਣ ਦੇ ਲਈ ਇਕ ਮਹਾਨ ਕੁਰਬਾਨੀ ਕਰਨ ਵਾਲੀ ਤਸੱਲੀ ਵੀ ਸੀ ਅਤੇ ਪੁਲਿਸ ਦੀ ਨਾਕਾਮਯਾਬੀ’ ਤੇ ਪੁਲਿਸ ਨੂੰ ਨੀਵਾਂ ਦਿਖਾਉਣ ਦਾ ਚਾਅ ਵੀ ਸੀ।ਉਸਦੇ ਬਚਣ ਦੀ ਕੋਈ ਉਮੀਦ ਨਹੀਂ ਸੀ ਪਰ ਫੌਜੀ ਹਸਪਤਾਲ ਵਿੱਚ ਚਲੇ ਇਲਾਜ ਵਿੱਚ, ਇੱਕ ਅਪਰੇਸ਼ਨ ਤੋਂ ਬਾਅਦ ਉਸ ਦਾ ਠੀਕ ਹੋ ਜਾਣਾ ਇਕ ਕਰਾਮਾਤ ਸੀ। ਮੈਂ ਉਸ ਨੂੰ ਹਸਪਤਾਲ ਵਿੱਚ ਦੇਖਣ ਗਿਆ ਮੇਰੇ ਨਾਲ ਡੀ. ਜੀ. ਪੀ. ਕ੍ਰਾਈਮ ਵੀ ਸਨ। ਅਸਲ ਵਿੱਚ ਮੈਂ ਇਸ ਵਾਰੀ ਉਸਦੇ ਨਾਲ ਕੋਈ ਪੁੱਛਗਿੱਛ ਕਰਣ ਨਹੀਂ ਸੀ ਗਿਆ। ਮੈ ਉਸ ਇਨਸਾਨ ਨੂੰ ਮਿਲਣ ਗਿਆ ਸੀ, ਜਿਸ ਨੇ ਮੇਰੇ ਮਨ ’ਚ ਸਤਿਕਾਰ ਦੀ ਇੱਕ ਵੱਖਰੀ ਥਾਂ ਬਣਾ ਲਈ ਸੀ। ਮੈਂ ਇਸ ਗੱਲ ਨੂੰ ਇਕਬਾਲ ਕਰਨਾ ਚਾਹੁੰਦਾ ਹਾਂ ਕਿ ਜਿੰਦੇ ਦੇ ਪ੍ਰਤੀ ਮੇਰੀਆਂ ਭਾਵਨਾਵਾਂ ਇੱਕ ਪ੍ਰੋਫੈਸਨਲ ਪੁਲਿਸ ਅਫਸਰ ਵਾਲੀਆਂ ਨਹੀਂ ਸਗੋਂ ਸ਼ਲਾਘਾ ਵਾਲੀਆਂ ਸਨ।’
ਇੰਜ ਖਾਲਿਸਤਾਨ ਦੀ ਆਜ਼ਾਦੀ ਦੇ ਸੰਘਰਸ਼ ਦੇ ਇਸ ਸਿਪਾਹੀ ਨੂੰ ‘ਦੁਸਮਣ’ ਵੱਲੋਂ ਦਿੱਤੀ ਗਈ ਇਹ ਇਕ ਸਰਧਾਂਜਲੀ ਸੀ ਜਿਸ ਵਿਚੋਂ ਭਵਿੱਖ ਦੀਆਂ ਆਣ ਵਾਲੀਆਂ ਪੀੜੀਆਂ ਨੂੰ ਖਾਲਿਸਤਾਨ ਦੀ ਆਜ਼ਾਦੀ ਦੇ ਸੰਘਰਸ਼ ਦੇ ਸੂਰਵੀਰ ਯੋਧਿਆਂ ਦੀ ਸਹੀ ਤਸਵੀਰ ਨਜ਼ਰ ਆਵੇ ਗੀ।
ਹੁਣ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੇ ਜੀਵਨ ਤੇ ਸੰਖੇਪ ਝਾਤੀ ਮਾਰਦੇ ਹਾਂ।
ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਜੀ ਦਾ ਜਨਮ 4 ਅਪ੍ਰੈਲ 1962 ਵਾਲੇ ਦਿਨ ਪਿਤਾ ਸਰਦਾਰ ਗੁਲਜ਼ਾਰ ਸਿੰਘ ਜੀ ਅਤੇ ਮਾਤਾ ਬੀਬੀ ਗੁਰਨਾਮ ਕੌਰ ਦੇ ਗ੍ਰਹਿ ਵਿਖੇ ਸ੍ਰੀ ਅੰਮ੍ਰਿਤਸਰ ਸਾਹਿਬ ਜਿਲ੍ਹੇ ਦੇ ਪਿੰਡ ਗਦਲੀ ਵਿੱਖੇ ਹੋਇਆ ਸੀ।ਸਰਦਾਰ ਗੁਲਜਾਰ ਸਿੰਘ ਜੀ ਇੱਕ ਚੜ੍ਹਦੀ-ਕਲਾ ਵਾਲੇ ਕਿਰਤੀ ਸਿੱਖ ਸਨ। ਭਾਈ ਸਾਹਿਬ ਦੇ ਦੋ ਵੱਡੇ ਭਰਾ ਸਰਦਾਰ ਨਿਰਭੈਲ ਸਿੰਘ ਅਤੇ ਸਰਦਾਰ ਭੁਪਿੰਦਰ ਸਿੰਘ ਹੈ ਅਤੇ ਇਕ ਭੈਣ ਬੀਬੀ ਬਲਵਿੰਦਰ ਕੌਰ ਹੈ। ਭਾਈ ਹਰਜਿੰਦਰ ਸਿੰਘ ਨੇ ਆਪਣੀ ਮੁੱਢਲੀ ਵਿਦਿਆ ਆਪਣੇ ਪਿੰਡ ਗਦਲੀ ਤੋਂ ਹੀ ਪ੍ਰਾਪਤ ਕੀਤੀ ਸੀ। ਉਪਰੰਤ ਆਪ ਨੇ ‘ਗਹਿਰੀ ਮੰਡੀ’ ਤੋਂ ਦਸਵੀਂ ਤੱਕ ਦੀ ਪੜ੍ਹਾਈ ਕੀਤੀ ਅਤੇ ਫੇਰ ਜੰਡਿਆਲਾ ਗੁਰੂ ਤੋਂ ਬਾਰਵੀਂ ਜਮਾਤ ਪਾਸ ਕਰਨੀ ਤੋਂ ਬਾਅਦ ਆਪ ਨੇ ਖਾਲਸਾ ਕਾਲਜ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬੀ. ਏ. ਦੀ ਡਿਗਰੀ ਦੇ ਲਈ ਦਾਖ਼ਲਾ ਲਿਆ।
3 ਜੂਨ 1984 ਵਾਲੇ ਦਿਨ ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮਾਂ ਦੇ ਨਾਲ ਜਦੋਂ ਹਿੰਦ ਫੌਜ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਣ ਦੇ ਲਈ ਭੇਜਿਆ ਗਿਆ ਤਾਂ ਉਸ ਵਕਤ ਆਪ ਬੀ ਏ ਦੇ ਸੈਕੰਡ ਇਅਰ ਵਿੱਚ ਆਪਣੇ ਅਗਲੇ ਸਮੈਸਟਰ ਦੀ ਤਿਆਰੀ ਕਰ ਰਹੇ ਸਨ। ਹਿੰਦ ਫੌਜ ਨੇ ਸ੍ਰੀ ਅਕਾਲ ਸਾਹਿਬ ਦੇ ਨਾਲੋ ਨਾਲ ਅਨੇਕਾਂ ਹੋਰ ਗੁਰਦੁਆਰਾ ਸਾਹਿਬਾਨਾਂ ਉਤੇ ਇਕੋ ਵੇਲੇ ਹਮਲੇ ਕੀਤੇ।ਪੂਰੇ ਪੰਜਾਬ ਨੂੰ ਫੌਜੀ ਛਾਉਣੀਆਂ ਵਿੱਚ ਤਬਦੀਲ ਕਰ ਦਿੱਤਾ ਗਿਆ ਅਤੇ ਪੰਜਾਬ ਦੇ ਪਿੰਡਾਂ ਵਿੱਚੋ ਸਿੱਖ ਜਵਾਨਾਂ ਨੂੰ ਚੁਣ-ਚੁਣ ਕੇ ਸ਼ਹੀਦ ਕਰਨ ਸ਼ੁਰੂ ਕਰ ਦਿੱਤਾ ਗਿਆ।
ਇਸ ਘਟਨਾਂ ਤੋਂ ਪੰਜਾਬ ਦੇ ਪਿੰਡਾਂ ਤੋਂ ਆਮ ਲੋਕਾਂ ਵਲੋਂ ਸ੍ਰੀ ਦਰਬਾਰ ਸਾਹਿਬ ਵੱਲ ਕੂਚ ਕਰਨਾ ਸ਼ੁਰੂ ਕਰ ਦਿੱਤਾ ਗਿਆ।
ਉਸ ਵਕਤ ਭਾਈ ਹਰਜਿੰਦਰ ਸਿੰਘ ਜਿੰਦਾ ਵੀ ਆਪਣੇ ਪਿੰਡ ਦੇ ਲਾਗੇ ਤਾਗੇ ਦੀਆਂ ਸਿੱਖ ਸੰਗਤਾਂ ਨਾਲ ਸ੍ਰੀ ਦਰਬਾਰ ਸਾਹਿਬ ਨੂੰ ਹਿੰਦ ਫੌਜਾਂ ਤੋਂ ਆਜ਼ਾਦ ਕਰਵਾਉਣ ਦੇ ਲਈ ਕੀਤੇ ਮਾਰਚ ਦੇ ਨਾਲ ਸ਼ਾਮਲ ਹੋ ਤੁਰੇ। ਪਰ ਜਗ੍ਹਾ ਜਗ੍ਹਾ ਫੌਜੀ ਨਾਕਿਆਂ ਦੇ ਤਸ਼ਦਦ ਦੇ ਸਾਹਮਣੇ ਕਿਸੇ ਦੀ ਕੋਈ ਪੇਸ਼ ਨਾ ਗਈ ਅਤੇ ਗੁੱਸੇ ਵਿੱਚ ਕਚੀਚੀਆਂ ਵਟਦੇ ਇਹ ਪਿੰਡਾਂ ਦੇ ਵਸਨੀਕ ਗੁਰਸਿੱਖ ਦੁੱਖੀ-ਹਿਰਦਿਆਂ ਦੇ ਨਾਲ ਕੁੱਟ-ਮਾਰ ਖਾ ਕੇ ਅਤੇ ਤੰਗ ਪ੍ਰੇਸ਼ਾਨ ਹੋ ਕੇ ਆਪਣੇ ਪਿੰਡਾਂ ਵਿੱਚ ਵਾਪਿਸ ਪਰਤ ਆਏ। ਆਪਣੇ ਰੋਸ ਭਰੇ ਹਿਰਦੇ ਨੂੰ ਲੈਕੇ ਭਾਈ ਹਰਜਿੰਦਰ ਸਿੰਘ ਜਿੰਦਾ ਆਪਣੇ ਨਾਨਕੇ ਪਿੰਡ ਚੱਕ ਬਾਈ ਐਚ. ਸ੍ਰੀ ਗੰਗਾਨਗਰ ਵਿੱਖੇ ਚਲੇ ਗਏ।ਹੁਣ ਆਪ ਦਾ ਮਨ ਕੀਤੇ ਲਗਦਾ ਨਹੀਂ ਸੀ। ਇੱਥੇ ਆਪ ਦੇ ਮਾਮੇ ਦੇ ਪੁੱਤਰ ਸਰਦਾਰ ਬਲਜਿੰਦਰ ਸਿੰਘ ਰਾਜੂ ਨੇ ਆਪ ਜੀ ਦੀ ਮੁਲਾਕਾਤ ਆਪਣੇ ਇੱਕ ਦੋਸਤ ਭਾਈ ਸੁਖਦੇਵ ਸਿੰਘ ਸੁੱਖਾ ਨਾਲ ਕਰਵਾਈ।ਭਾਈ ਸੁਖਦੇਵ ਸਿੰਘ ਸੁੱਖਾ ਨੇ ਭਰੇ ਗਲੇ ਦੇ ਨਾਲ ਆਪ ਜੀ ਨੂੰ ਗਲਵਕੜੀ ਵਿੱਚ ਲੈਕੇ ਫਤਹਿ ਬੁਲਾਈ।ਦਿਨੋ ਦਿਨ ਦੋਸਤੀ ਗਹਿਰੀ ਹੁੰਦੀ ਚਲੀ ਗਈ। ਆਖਰ ਇਕ ਦਿਨ, ਦੋਨਾਂ ਯੋਧਿਆਂ ਨੇ ਮਿਲ ਕੇ, ਸ੍ਰੀ ਅਕਾਲ ਤਖਤ ਸਾਹਿਬ ਅਤੇ ਸ੍ਰੀ ਹਰਮਿੰਦਰ ਸਾਹਿਬ ਅਤੇ ਹੋਰ ਗੁਰਦੁਆਰਾ ਸਾਹਿਬਾਨਾਂ ਦੀ ਹਿੰਦ ਫ਼ੌਜ ਵਲੋਂ ਕੀਤੀ ਬੇਅਦਬੀ ਅਤੇ ਸਿੱਖ ਕੌਮ ਦੀ ਹੋਈ ਬੇਪਤੀ ਦਾ ਬਦਲਾ ਲੈਣ ਲਈ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਪ੍ਰਣ ਕੀਤਾ।
ਹੁਣ ਭਾਈ ਭਾਈ ਹਰਜਿੰਦਰ ਸਿੰਘ ਜਿੰਦਾ ਪੂਰੇ ਸਰਗਰਮ ਹੋ ਗਏ। ਇਤਨੇ ਵਿੱਚ ਆਪ ਨੂੰ ਖ਼ਬਰ ਆਈ ਕੇ ਆਪ ਦੇ ਮਾਮੇ ਦੇ ਪੁੱਤਰ ਸਰਦਾਰ ਬਲਜਿੰਦਰ ਸਿੰਘ ਰਾਜੂ ਨੂੰ ਪੁਲਿਸ, ਬਿਨਾਂ ਵਾਰੰਟ ਦਿਖਾਏ ਚੁੱਕ ਕੇ ਲੈ ਗਈ ਹੈ।
31 ਅਕਤੂਬਰ 1984 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਸਿੱਖਾਂ ਦੇ ਲਈ ਭਾਰੀ ਤਬਾਹੀ ਲੈ ਕੇ ਆਇਆ । ਪਹਿਲੀ ਨਵੰਬਰ 1984 ਵਾਲੇ ਦਿਨ ਭਾਰਤ ‘ਚ ਸਿੱਖਾਂ ਦੇ ਸਰੇਆਮ ਕਤਲ ਕਰਣੇ ਸ਼ੁਰੂ ਕਰ ਦਿੱਤੇ ਗਏ ਅਤੇ ਪਹਿਲੀ ਨਵੰਬਰ ਦੇ ਪਹਿਲੇ ਦਿਨ ਹੀ 3000 ਤੋਂ ਵੱਧ ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
1 ਨਵੰਬਰ 1984 ਨੂੰ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਆਪਣੇ ਵਫਾਦਾਰਾਂ, ਸੱਜਣ ਕੁਮਾਰ, ਐਚ ਕੇ ਐਲ ਭਗਤ, ਜਗਦੀਸ਼ ਟਾਈਟਲਰ, ਕਮਲਨਾਥ ,ਧਰਮ ਦਾਸ ਸ਼ਾਸਤਰੀ, ਅਰਜੁਨ ਕੁਮਾਰ ਅਤੇ ਹੋਰਨਾਂ ਦੇ ਨਾਲ ਦਿੱਲੀ ਦੇ ਆਪਣੇ ਦਫਤਰ ਵਿੱਚ ਇੱਕ ਮੀਟਿੰਗ ਕੀਤੀ ਅਤੇ ਇਨ੍ਹਾਂ ਨੂੰ, ਸਿੱਖਾਂ ਦੇ ਸਰੇਆਮ ਕਤਲ ਕਰ ਕੇ,ਆਪਣੀ ਮਾਂ ਦੀ ਮੌਤ ਦਾ ਬਦਲਾ ਲੈਣ ਦੀ ਜ਼ਿੰਮੇਵਾਰੀ ਸੌਂਪ ਦਿੱਤੀ।
31 ਅਕਤੂਬਰ 1984 ਵਾਲੀ ਸ਼ਾਮ ਵਕਤ ਉਸ ਵਕਤ ਦੇ ਸਿੱਖ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਜਦੋਂ ਏਅਮਜ਼ ਹਸਪਤਾਲ ਵਿੱਚ ਇੰਦਰਾ ਗਾਂਧੀ ਦੀ ਖਬਰ ਲੈਣ ਗਏ ਸਨ ਤਾਂ ਉਨ੍ਹਾਂ ਦੀ ਕਾਰ ਉਪਰ ਵੀ ਪੱਥਰਬਾਜ਼ੀ ਕੀਤੀ ਗਈ ਸੀ। ਹਸਪਤਾਲ ਦੇ ਬਾਹਰ 4-5 ਹਜ਼ਾਰ ਲੋਕਾਂ ਦੇ ਹਜ਼ੂਮ ਦਾ ਇੱਕਠ ਸੀ ਜਿਸ ਵਿਚ ਲੋਕਾਂ ਨੇ ਨਾਹਰੇ ਲਗਾਣੇ ਸ਼ੁਰੂ ਕਰ ਦਿਤੇ ਸਨ ” ਖੂਨ ਕਾ ਬਦਲਾ ਖੂਨ ” । ਪੰਜ ਕੁ ਵਜੇ ਜਦ ਸਿੱਖਾਂ ਦਾ ਕਥਿਤ ਕਾਤਲ ਰਾਜੀਵ ਗਾਂਧੀ,ਦੂਜੇ ਕਥਿਤ ਕਾਤਲ, ਐਚ.ਕੇ.ਐਲ ਭਗਤ ਦੇ ਨਾਲ ਹਸਪਤਾਲ ਪੁੱਜਿਆ ਤਾਂ ਕਾਫੀ ਗੁਸੇ ਵਿਚ ਸੀ। ਇਥੇ ਭਗਤ ਨੇ ਇਸ ਹਜ਼ੂਮ ਨੂੰ ਉਕਸਾਇਆ ਕੀ ਇਥੇ ਹੀ ਖੱਪ ਪਾਉਂਦੇ ਰਹੋਗੇ ਕਿ ਕੁਝ ਕਰੋਗੇ ਵੀ। ਬਸ ਫਿਰ ਕੀ ਸੀ, ਗੁੰਡਿਆਂ ਨੂੰ ਸ਼ੈ ਮਿਲ ਗਈ। ਪੁਲਿਸ ਅਤੇ ਕਾਂਗਰਸ ਦੇ ਵਡੇ ਵਡੇ ਲੀਡਰ ਉਨ੍ਹਾ ਦੇ ਨਾਲ ਸਨ। ਸਾਢੇ ਪੰਜ ਵਜੇ ਇਸ ਹਜ਼ੂਮ, ਜਿਸ ਵਿਚ 30-35 ਨੋਜਵਾਨ ਸ਼ਾਮਲ ਸਨ, ਨੇ ਆਈ ਐਨ ਏ ਮਾਰਕੀਟ ਵਿਚ ਸਿੱਖਾਂ ਦੇ ਵਾਹਨ ਸਾੜਨੇ ਸ਼ੁਰੂ ਕਰ ਦਿੱਤੇ। ਫਿਰ ਸਰੋਜਨੀ ਨਗਰ ਵਲ ਇਹ ਹਜ਼ੂਮ ਵਧਿਆ ਅਤੇ ਬਸਾਂ ਵਿਚੋਂ ਸਿਖਾਂ ਨੂੰ ਬਾਹਰ ਧੂਹ ਕੇ ਬੁਰੀ ਤਰ੍ਹਾਂ ਦੇ ਨਾਲ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ।
ਇੰਜ 31 ਅਕਤੂਬਰ 1984 ਵਾਲੀ ਸਵੇਰ ਨੂੰ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਰਾਜੀਵ ਗਾਂਧੀ ਨੇ ਭਾਰਤ ਦੇ ਅਗਲੇ ਪ੍ਰਧਾਨ ਮੰਤਰੀ ਵੱਜੋਂ ਸਹੁੰ ਚੁੱਕ ਲਈ। ਉਸਨੇ ਅਗਲੇ ਦਿਨ ਭਾਵ 1 ਨਵੰਬਰ 1984 ਨੂੰ ਆਪਣੇ ਵਫਾਦਾਰਾਂ, ਸੱਜਣ ਕੁਮਾਰ, ਐਚ ਕੇ ਐਲ ਭਗਤ, ਜਗਦੀਸ਼ ਟਾਈਟਲਰ, ਕਮਲਨਾਥ ,ਧਰਮ ਦਾਸ ਸ਼ਾਸਤਰੀ, ਅਰਜੁਨ ਕੁਮਾਰ ਅਤੇ ਹੋਰਨਾਂ ਨੂੰ ਆਪਣੀ ਮਾਂ ਦੀ ਮੌਤ ਦਾ ਬਦਲਾ ਲੈਣ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਸੀ। ਨਾਨਾਵਤੀ ਕਮਿਸ਼ਨ ਨੇ ਆਪਣੀ ਜਾਂਚ ਦੇ ਦੌਰਾਨ ਪਾਇਆ ਸੀ ਕਿ 1984 ਵਿਚ ਸਿੱਖ ਕਤਲੇਆਮ ਕਰਵਾਉਣ ਦੀਆਂ ਹਦਾਇਤਾਂ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਦਫਤਰ
ਤੋਂ ਜਾਰੀ ਹੋਈਆਂ ਸਨ।ਅਤੇ ਇਹਨਾਂ ਕਥਿਤ ਕਾਤਲਾਂ ਨੂੰ ਯੋਜਨਾਬਧ ਢੰਗ ਤਰੀਕੇ ਦੇ ਨਾਲ ਰਸਾਇਣ, ਪੈਟਰੋਲ ਅਤੇ ਹੋਰ ਮਾਰੂ ਹਥਿਆਰ ਮੁਹੱਈਆ ਕਰਵਾਏ ਗਏ।ਇਸਦੇ ਨਾਲ ਹੀ ਇਨ੍ਹਾਂ ਨੂੰ ਵੋਟਰ ਲਿਸਟਾਂ ਵੀ ਦਿੱਤੀਆਂ ਗਈਆਂ ਜਿਸਦੇ ਅਧਾਰ’ ਤੇ ਸਿੱਖਾਂ ਦੇ ਘਰਾਂ ਦੀ ਨਿਸ਼ਾਨਦੇਹੀ ਕਰ ਕੇ ਸਿੱਖਾਂ ਦੇ ਸਰੇਆਮ ਕਤਲੇਆਮ ਸ਼ੁਰੂ ਕਰ ਦਿੱਤੇ ਗਏ।
ਸਿੱਖਾਂ ਦੇ ਇਸ ਸਰੇਆਮ ਕਤਲੇਆਮ ਤੋਂ ਬਾਅਦ ਰਾਜੀਵ ਗਾਂਧੀ ਨੇ ਆਪਣੇ ਇਕ ਜਨਤਕ ਭਾਸ਼ਣ ਰਾਹੀਂ ਪੁਲਿਸ ਅਤੇ ਨਿਆਂਪਾਲਿਕਾ ਨੂੰ ਬਕਾਇਦਾ ਧਮਕੀ ਦਿੱਤੀ ਕਿ ਉਹ ਦੋਸ਼ੀਆਂ ਨੂੰ ਹੱਥ ਪਾਉਣ ਤੋਂ ਦੂਰ ਰਹਿਣ। ਅਤੇ ਇਸ ਕਤੇਲਾਆਮ ਨੂੰ ਸਹੀ ਕਰਾਰ ਦੇਣ ਦੇ ਲਈ ਜਨਤਕ ਤੌਰ ਤੇ ਇਕ ਬੇਹੂਦਾ ਦਲੀਲ ਦਿੱਤੀ ਕੇ ਜਦੋਂ ਵਡਾ ਦਰੱਖਤ ਡਿੱਗਦਾ ਹੈ ਤਾਂ ਧਰਤੀ ਹਿੱਲਦੀ ਹੈ।
ਇੰਜ 31 ਅਕਤੂਬਰ 1984 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ, ਸਿੱਖਾਂ ਦੇ ਲਈ ਭਾਰੀ ਤਬਾਹੀ ਲੈ ਕੇ ਆਇਆ ।
ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਖੂਨ ਕਾ ਬਦਲਾ ਖੂਨ ਦਾ ਨਾਹਰਾ ਲਗਾ ਕੇ ਸਿੱਖਾਂ ਦੀ ਨਸਲਕੁਸ਼ੀ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ।ਇਸ ਨਸਲਕੁਸ਼ੀ ਦੇ ਲਈ ਕੀਤੇ ਗਏ ਸਿੱਖਾਂ ਦੇ ਸਰੇਆਮ ਕਤਲਾਂ ਨੂੰ ਸਹੀ ਕਰਾਰ ਦੇਣ ਦੇ ਲਈ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਇਸ ਦੇ ਕਾਰਣ ਵਜੋਂ ਕਿਹਾ ਕਿ ਜਦੋਂ ਕੋਈ ਵਡਾ ਦਰੱਖਤ ਡਿੱਗਦਾ ਹੈ ਤਾਂ ਧਰਤੀ ਹਿਲਦੀ ਹੈ।ਇਸ ਦੇ ਇਸ ਬਚਕਾਨਾ ਬਿਆਨ ਨੇ ਸਿੱਖਾਂ ਦੇ ਜਖਮੀਂ ਦਿਲਾਂ ਤੇ ਲੂਣ ਛਿੜਕਣ ਦਾ ਕੰਮ ਕੀਤਾ।
ਇਸ ਸਾਰੇ ਘਟਨਾ ਕ੍ਰਮ ਨੂੰ ਵੇਖਦਿਆਂ ਹੋਇਆਂ ਗੁਰੂ ਕੇ ਇਹ ਯੋਧੇ ਸਿੰਘ ਐਕਸ਼ਨ ਦੇ ਵਿੱਚ ਆ ਗਏ।
31 ਜੁਲਾਈ 1985 ਵਾਲੇ ਦਿਨ, ਦਿੱਲੀ ਦੇ ਵਿੱਚ ਸਿੱਖਾਂ ਦੇ ਸਰੇਆਮ ਕੀਤੇ ਗਏ ਕਤਲੇਆਮ ਦੇ ਮੁਖ ਹਤਿਆਰੇ ਕਾਂਗਰਸੀ ਨੇਤਾ ਲਲਿਤ ਮਾਕਨ ਨੂੰ ਉਸਦੇ ਘਰ ਵਿੱਚ ਜਾ ਕੇ ਸੋਧਾ ਲਾਇਆ।ਇਸ ਐਕਸ਼ਨ ਵਿੱਚ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖ਼ਾ ਦੇ ਨਾਲ ਭਾਈ ਰਣਜੀਤ ਸਿੰਘ ਗਿੱਲ ਵੀ ਸਨ। ਭਾਈ ਰਣਜੀਤ ਸਿੰਘ ਗਿੱਲ ਹੁਣਾਂ ਨੂੰ 14 ਮਈ 1987 ਵਾਲੇ ਦਿਨ ਅਮਰੀਕਾ ਦੇ ਇੱਕ ਨਗਰ ਜਰਸੀ ਵਿਖੇ ਇੰਟਰਪੋਲ ਦੀ ਮਦਦ ਨਾਲ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਉਨ੍ਹਾਂ ਦੀ, 6 ਫਰਵਰੀ 1988 ਨੂੰ ਯੂ ਏਨ ਓ ਵਿੱਚ ਸੁਣਵਾਈ ਹੋਈ ਸੀ ਅਤੇ ਸੰਨ 2000 ਨੂੰ, ਭਾਈ ਰਣਜੀਤ ਸਿੰਘ ਗਿੱਲ ਨੂੰ ਭਾਰਤ ਦੇ ਹਵਾਲੇ ਕਰ ਦਿੱਤਾ ਗਇਆ ਸੀ, ਜਿੱਥੇ ਭਾਈ ਗਿੱਲ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ।
ਅਕਤੂਬਰ ਅਤੇ ਨਵੰਬਰ 1984 ਦੇ ਦਿੱਲੀ ਅਤੇ ਭਾਰਤ ਦੇ ਕੁੱਝ ਹੋਰ ਸ਼ਹਿਰਾਂ ਵਿੱਚ ਸਿੱਖਾਂ ਦੇ ਕਾਂਗਰਸੀਆਂ ਵਲੋਂ ਕਰਵਾਏ ਗਏ ਸਰੇਆਮ ਕਤਲੇਆਮ ਦੇ ਵਿੱਚ, ਇੱਕ ਹੋਰ ਕਾਂਗਰਸੀ ਨੇਤਾ ਅਰਜੁਨ ਦਾਸ ਨੇ ਵੀ ਅਹਿਮ ਰੋਲ ਅਦਾ ਕੀਤਾ ਸੀ, ਇਹ ਰਾਜੀਵ ਗਾਂਧੀ ਦਾ ਖਾਸ ਚਮਚਾ ਸੀ।ਜਿਸ ਨੂੰ ਨਾਨਾਵਤੀ ਕਮਿਸ਼ਨ ਨੇ ਵੀ ਦੋਸ਼ੀ ਕਰਾਰ ਦਿੱਤਾ ਸੀ। 5 ਸਤੰਬਰ 1985 ਵਾਲੇ ਦਿਨ ਇਨ੍ਹਾਂ ਗੁਰਸਿੱਖ ਯੋਧਿਆਂ ਨੇ ਇਸ ਅਰਜੁਨ ਦਾਸ ਨੂੰ ਵੀ ਪਾਰ ਪਹੁੰਚਾ ਦਿੱਤਾ।
10 ਅਗਸਤ 1986 ਵਾਲੇ ਦਿਨ ਐਤਵਾਰ ਸੀ ਅਤੇ ਸਵੇਰ 10 ਵਜੇ ਦਾ ਸਮਾਂ ਸੀ।ਜਨਰਲ ਵੈਦਿਆ ਆਪਣੀ ਪਤਨੀ ਅਤੇ ਆਪਣੇ ਸੁਰੱਖਿਆ ਗਾਰਡ ਦੇ ਨਾਲ ਆਪਣੀ ਚਿੱਟੀ ਮਾਰੂਤੀ ਕਾਰ ਵਿੱਚ ਸਵਾਰ ਹੋ ਕੇ ਖਰੀਦਾਰੀ ਦੇ ਲਈ ਨਿਕਲਿਆ ਸੀ। ਜਨਰਲ ਵੈਦਿਆ ਕਾਰ ਆਪ ਡਰਾਈਵ ਕਰ ਰਿਹਾ ਸੀ। ਡਰਾਈਵਿੰਗ ਸੀਟ ਦੇ ਨਾਲ ਵਾਲੀ ਸੀਟ ‘ਤੇ ਉਸਦੀ ਪਤਨੀ ਭਾਨੂੰਮਤੀ ਬੈਠੀ ਸੀ ਅਤੇ ਸੁਰੱਖਿਆ ਇੱਕ ਸੁਰਿਖਆ ਗਾਰਡ, ਪਿਛਲੀ ਸੀਟ’ ਤੇ ਭਾਨੂੰਮਤੀ ਦੇ ਠੀਕ ਪਿੱਛੇ ਬੈਠਾ ਸੀ। ਬਾਜ਼ਾਰ ਦੇ ਵਿੱਚ ਇਤਮਿਨਾਨ ਦੇ ਨਾਲ ਖਰੀਦਾਰੀ ਕਰ ਕੇ 11:30 ਵਜੇ ਦੇ ਕਰੀਬ ਉਹ ਬਾਜ਼ਾਰੋਂ ਆਪਣੇ ਘਰ ਵਾਪਸ ਜਾਣ ਦੇ ਲਈ ਕਾਰ ਵਿੱਚ ਸਵਾਰ ਹੋਇਆ। ਨੰਬਰ, 18 “ਦਾ ਕੁਈਨਜ਼”ਦੇ ਸਾਹਮਣੇ, ਅਭਿਮੰਨਿਊ ਰੋਡ ਤੋਂ ਮੋੜ ਕੱਟਣ ਲਈ ਵੈਦਿਆ ਨੇ ਕਾਰ ਕਾਫੀ ਹੌਲੀ ਕਰ ਲਈ। ਕਾਰ ਦੀ ਰਫ਼ਤਾਰ ਦੇ ਹੌਲੀ ਹੁੰਦਿਆਂ ਹੀ ਇਕਦਮ, ਇੱਕ ਕਾਲੇ ਰੰਗ ਦੀ ਇੰਡੋ-ਸਜ਼ੂਕੀ ਬਾਈਕ ਜਰਨਲ ਵੈਦਿਆ ਵਾਲੇ ਪਾਸਿਉਂ ਨਾਲੋ ਨਾਲ ਚਲਣੀ ਸ਼ੁਰੂ ਹੋ ਗਈ। ਬਾਈਕ ਸਵਾਰ ਵਿਅਕਤੀਆਂ ਦੀਆਂ ਅੱਖਾਂ ਵਿੱਚ ਇੱਕ ਅਜੀਬ ਜੇਹੀ ਚਮਕ ਸੀ। ਬਾਈਕ ਦੀ ਪਿਛਲੀ ਸੀਟ ‘ਤੇ ਬੈਠੇ ਵਿਅਕਤੀ ਦੇ ਨਾਲ ਜਨਰਲ ਵੈਦਿਆ ਦੀਆਂ ਅੱਖਾਂ ਚਾਰ ਹੋਈਅਾਂ ਅਤੇ ਜਨਰਲ ਵੈਦਿਆ ਇਸ ਤੋਂ ਪਹਿਲਾਂ ਕੁਝ ਸਮਝ ਸਕਦਾ ਉਸ ਦੇ ਸਿਰ ਵਿਚ ਲਗਾਤਾਰ ਤਿੰਨ ਗੋਲੀਆਂ ਆਣ ਵਜੀਆਂ। ਜਨਰਲ ਵੈਦਿਆ ਉਥੇ ਹੀ ਢੇਰ ਹੀ ਗਿਆ ਅਤੇ ਉਸ ਦਾ ਸਿਰ ਲੁੜਕ ਕੇ ਉਸਦੀ ਪਤਨੀ ਭਾਨੂੰਮਤੀ ਦੇ ਮੋਢੇ ‘ਤੇ ਜਾ ਪਿਆ। ਅਪਣਾ ਕੰਮ ਕਰ ਕੇ ਬਾਈਕ ਸਵਾਰ ਹਵਾ ਹੋ ਗਏ ਅਤੇ ਵੈਦਿਆ ਦੀ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ, ਇਕ ਸਾਈਕਲ ਨਾਲ ਜਾ ਟਕਰਾਈ ਪਰ ਸਾਈਕਲ ਸਵਾਰ ਛਾਲ ਮਾਰ ਕੇ ਆਪਣੀ ਜਾਨ ਬਚਾ ਗਿਆ।
ਥੋੜੀ ਦੇਰ ਬਾਅਦ ਗਾਰਡ ਕੁਝ ਸੰਬਲਿਆ ਅਤੇ ਇਕ ਹਰੀ ਰੰਗ ਦੀ “ਮੈਟਾਡੋਰ” ਵੈਨ ਵਿਚ ਜਰਨਲ ਵੈਦਿਆ ਨੂੰ ਉਥੇ ਨੇੜੇ ਦੇ “ਕਮਾਂਡ” ਹਸਪਤਾਲ ਵਿਚ ਲਿਜਾਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮਿਰਤ ਐਲਾਨ ਦਿੱਤਾ।
ਬਾਅਦ ਵਿੱਚ ਪੰਜ ਸਿੰਘਾਂ ‘ਤੇ ਇਸ ਕਤਲ ਕੇਸ ਦਾ ਚਾਰਜ ਲਗਿਆ ਗਿਆ।19 ਸਤੰਬਰ 1988 ਵਾਲੇ ਦਿਨ ,ਭਾਈ ਸੁਖਦੇਵ ਸਿੰਘ ਸੁੱਖਾ ਉਤੇ ਜਨਰਲ ਵੈਦਿਆ ਦੇ ਕਤਲ ਦਾ ਦੋਸ਼ ਲੱਗਾ ਕੇ ਉਸਨੂੰ ਖੁੱਲੀ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਗਿਆ। ਅਦਾਲਤ ਨੇ ਭਾਈ ਸੁੱਖਾ ਨੂੰ 8 ਦਿਨ ਦੇ ਪੁਲਿਸ ਰਿਮਾਂਡ ਵਿੱਚ ਭੇਜ ਦਿੱਤਾ ਅਤੇ ਪੁਲਿਸ ਨੂੰ ਅੱਠ ਦਿਨਾਂ ਤੋਂ ਬਾਅਦ, ਭਾਈ ਸੁੱਖਾ ਦਾ ਲਿਖਤੀ ਰੂਪ ਵਿਚ ਬਿਆਨ, ਦਰਜ਼ ਕਰ ਕੇ ਅਦਾਲਤ ਵਿੱਚ ਪੇਸ਼ ਕਰਨ ਦੇ ਲਈ ਕਿਹਾ।
26 ਸਤੰਬਰ, 1988 ਨੂੰ ਭਾਈ ਸੁੱਖਾ ਹੁਣਾਂ ਨੇ ਅਦਾਲਤ ਦੇ ਸਾਹਮਣੇ ਆਪਣਾ ਲਿਖਤੀ ਬਿਆਨ ਪੇਸ਼ ਕੀਤਾ।ਜਿਸ ਵਿਚ ਭਾਈ ਸੁੱਖਾ ਨੇ ਇਸ ਗਲ ਨੂੰ ਮੰਨਿਆ ਕਿ ਉਸਨੇ ਜਨਰਲ ਵੈਦਿਆ ਵੱਲ ਪਿਸਤੌਲ ਕਰ ਕੇ ਚਾਰ ਗੋਲੀਆਂ ਦਾਗੀਆਂ ਸਨ ਪਰ ਚੋਥੀ ਗੋਲੀ ਜਨਰਲ ਵੈਦਿਆ ਦੀ ਪਤਨੀ ਨੂੰ ਲੱਗੀ,ਜਿਸ ਗਲ਼ ਦਾ ਉਸ ਨੂੰ ਅਫ਼ਸੋਸ ਹੈ ਕਿਉਂਕਿ ਜਨਰਲ ਵੈਦਿਆ ਦੀ ਪਤਨੀ ਨੂੰ ਮਾਰਨਾ ਸਾਡੇ ਪਲਾਨ ਦਾ ਹਿਸਾ ਨਹੀ ਸੀ। ਇਸ ਕਰਕੇ ਉਸਦਾ ਉਸਦੀ ਪਤਨੀ ਨੂੰ ਮਾਰਨ ਦਾ ਕੋਈ ਇਰਾਦਾ ਨਹੀਂ ਸੀ ਪਰ, ਇਸ ਨੂੰ ਇੱਕ ਹਾਦਸਾ ਸਮਝਿਆ ਜਾਵੇ ਕੇ ਇਕ ਗੋਲੀ ਉਸਨੂੰ ਲੱਗੀ ਅਤੇ ਉਹ ਜਖ਼ਮੀ ਹੋ ਗਈ।
ਆਪਣੇ ਬਿਆਨ ਵਿਚ ਭਾਈ ਸੁੱਖਾ ਹੁਣਾਂ ਨੇ ਅੱਗੇ ਕਿਹਾ ਕਿ ਮੋਟਰ-ਬਾਈਕ ਉਸ ਦਾ ਸਾਥੀ ਭਾਈ ਮਥੁਰਾ ਸਿੰਘ ਚਲਾ ਰਿਹਾ ਸੀ।ਜ਼ਿਕਰ ਕਰਦਾ ਚਲਾਂ ਕੇ ਭਾਈ ਮਥਰਾ ਸਿੰਘ ਜੀ 30 ਜੂਨ 1987 ਵਾਲੇ ਦਿਨ ਸ਼ਹੀਦ ਹੋ ਗਏ ਸਨ।
ਉਸਦੇ ਕਤਲ ਤੋਂ ਬਾਅਦ, ਖਾਲਿਸਤਾਨ ਕਮਾਂਡੋ ਫੋਰਸ ਨੇ ਇਕ ਬਿਆਨ ਜਾਰੀ ਕਰਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ ਅਤੇ ਐਲਾਨ ਕੀਤਾ ਸੀ ਕਿ ਵੈਦਿਆ ਨੂੰ ਸ੍ਰੀ ਹਰਿਮੰਦਰ ਸਾਹਿਬ ਦੀ ਕਾਰਵਾਈ ਦੇ ਬਦਲੇ ਵਿਚ ਸਜਾ ਦਿੱਤੀ ਗਈ ਹੈ।
ਸਾਲ 1989 ਵਿਚ, ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਅਤੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਨੂੰ ਕਤਲ ਦੇ ਦੋਸ਼ ਵਿਚ ਮੌਤ ਦੀ ਸਜ਼ਾ ਸੁਣਾਈ ਗਈ ਸੀ ਅਤੇ ਇਨ੍ਹਾਂ ਦੋਵਾਂ ਨੂੰ 9 ਅਕਤੂਬਰ 1992 ਨੂੰ ਫਾਂਸੀ ਦੇ ਦਿੱਤੀ ਗਈ ਸੀ।
ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦੀ ਸੰਖੇਪ ਜੀਵਨੀ:
ਸ਼ਹੀਦ ਭਾਈ ਸੁਖਦੇਵ ਸਿੰਘ ਦਾ ਜਨਮ ਰਾਜਿਸਥਾਨ ਦੇ ਗੰਗਾਨਗਰ ਜ਼ਿਲ੍ਹੇ ਦੀ ਤਹਿਸੀਲ ਕਰਨਪੁਰ ਦੇ ਚੱਕ ਨੰਬਰ 11 ਵਿੱਖੇ ਪਿਤਾ ਸਰਦਾਰ ਮਹਿੰਗਾ ਸਿੰਘ ਦੇ ਗ੍ਰਹਿ ਵਿਖੇ ਹੋਇਆ ਸੀ।
ਆਪ ਜੀ ਨੇ ਮੁੱਢਲੀ ਪੜ੍ਹਾਈ, ਪਿੰਡ ਮਾਣਕਪੁਰ ਚੱਕ ਨੰਬਰ 13 ਦੇ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਉਪਰੰਤ ਕਾਨਪੁਰ ਤੋਂ ਦਸਵੀਂ ਪਾਸ ਕਰਣ ਤੋਂ ਬਾਅਦ ਗਿਆਨ ਜੋਤੀ ਕਾਲਜ ਤੋਂ ਬੀ. ਏ. ਦੀ ਡਿਗਰੀ ਪ੍ਰਾਪਤ ਕੀਤੀ।
3 ਜੂਨ 1984 ਵਾਲੇ ਦਿਨ ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮਾਂ ਦੇ ਨਾਲ ਜਦੋਂ ਹਿੰਦ ਫੌਜ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਣ ਦੇ ਲਈ ਭੇਜਿਆ ਗਿਆ ਤਾਂ ਉਸ ਵਕਤ ਆਪ ਐਮ ਏ ਅੰਗਰੇਜੀ ਦੇ ਫਾਏਨਲ ਇਅਰ ਵਿੱਚ ਸਨ। ਹਿੰਦ ਫੌਜ ਨੇ ਸ੍ਰੀ ਅਕਾਲ ਸਾਹਿਬ ਦੇ ਨਾਲੋ ਨਾਲ ਅਨੇਕਾਂ ਹੋਰ ਗੁਰਦੁਆਰਾ ਸਾਹਿਬਾਨਾਂ ਉਤੇ ਇਕੋ ਵੇਲੇ ਹਮਲੇ ਕੀਤੇ।ਪੂਰੇ ਪੰਜਾਬ ਨੂੰ ਫੌਜੀ ਛਾਉਣੀਆਂ ਵਿੱਚ ਤਬਦੀਲ ਕਰ ਦਿੱਤਾ ਗਿਆ ਅਤੇ ਪੰਜਾਬ ਦੇ ਪਿੰਡਾਂ ਵਿੱਚੋ ਸਿੱਖ ਜਵਾਨਾਂ ਨੂੰ ਚੁਣ-ਚੁਣ ਕੇ ਸ਼ਹੀਦ ਕਰਨ ਸ਼ੁਰੂ ਕਰ ਦਿੱਤਾ ਗਿਆ। ਭਾਈ ਸੁੱਖਾ ਜੀ ਘਰੋਂ ਬੇਘਰ ਹੋ ਗਏ ਅਤੇ ਸਿੱਖੀ ਦੀ ਇੱਜ਼ਤ ਨੂੰ ਬਚਾਉਣ ਦੀਆ ਵਿਉਂਤਾਂ ਬਣਾਉਣ ਲੱਗ ਪਏ। ਆਪਣੇ ਪਰਮ ਮਿੱਤਰ ਸਰਦਾਰ ਬਲਜਿੰਦਰ ਸਿੰਘ ਰਾਜੂ ਦੇ ਭੂਆ ਦੇ ਬੇਟੇ, ਸਰਦਾਰ ਹਰਜਿੰਦਰ ਸਿੰਘ ਜਿੰਦਾ ਨੂੰ ਆਪਣੇ ਇਸ ਕਾਰਜ ਦੇ ਨਿਸ਼ਾਨੇ ਉੱਤੇ ਪੁੱਜਣ ਲਈ ਆਪ ਨੇ ਅਕਾਲ ਪੁਰਖ ਦੇ ਚਰਣਾ ਵਿਚ ਅਰਦਾਸ ਕੀਤੀ। ਇਸ ਵੇਲੇ ਭਾਈ ਲਾਭ ਸਿੰਘ ਪੰਜਵਡ, ਭਾਈ ਜਰਨੈਲ ਸਿੰਘ ਹਲਵਾਰਾ ਅਤੇ ਭਾਈ ਮਥਰਾ ਸਿੰਘ ਚੌਡੇ ਮਧਰੇ ਅਤੇ ਭਾਈ ਚਰਨਜੀਤ ਸਿੰਘ ਚੰਨੀ ਲੁਧਿਆਣਾ ਵਿੱਚ ਸਰਗਰਮ ਸਨ। ਜਦੋਂ ਕਿ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਨੇ ਪੰਜਾਬ ਤੋਂ ਬਾਹਰ ਦਿੱਲੀ ਨੂੰ ਆਪਣੀਆਂ ਸਰਗਰਮੀਆਂ ਦਾ ਕੇਂਦਰ ਬਣਾਇਆ ਹੋਇਆ ਸੀ ਕਿਉਂਕਿ ਨਵੰਬਰ 1984 ਵਿੱਚ ਸਿੱਖਾਂ ਦੀ ਸਭ ਤੋਂ ਵੱਧ ਕਤਲੇਆਮ ਅਤੇ ਬੇਪਤੀ ਦਿੱਲੀ ਵਿੱਚ ਹੋਈ ਸੀ।(ਕਾਪੀ/ਪੇਸਟ)
🙏 ਮਿਤੀਆਂ ਚ ਫਰਕ ਹੋ ਸਕਦਾ ਹੈ,ਮਕਸਦ ਸਿਰਫ ਕੌਮੀ ਜਾਣਕਾਰੀ ਦੇਣ ਤਕ ਸੀਮਿਤ ਹੈ। ਨਾ ਹੀ ਕਿਸੇ ਨੂੰ ਸਿਆਸੀ ਜਾਂ ਧਾਰਮਿਕ ਤੌਰ ਤੇ ਨਿਸ਼ਾਨਾ ਬਣਾਉਣਾ ਮਕਸਦ ਹੈ, ਅਤੇ ਨਾ ਹੀ ਜਾਣ ਬੁੱਝ ਕੇ ਜਾਂ ਕੋਈ ਗਲਤ ਇਰਾਦਾ ਹੀ ਹੈ,ਇਤਿਹਾਸ ਚ 19-21 ਦਾ ਫਰਕ ਹੋ ਸਕਦਾ ਹੈ, ਪਰ ਗਲਤ ਮਕਸਦ ਬਿਲਕੁਲ ਵੀ ਨਹੀਂ ਹੈ। ਭੁਲਾਂ ਦੀ ਖਿਮਾ ਬਖਸ਼ੋ ਜੀ।